Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਗਿਆਨ ਜੋਤੀ ਦੇ ਕੈਡਿਟਸ ਸੂਬਾ ਪੱਧਰੀ ਐਨ ਸੀ ਸੀ ਕੈਂਪ 'ਚ ਸਰਵੋਤਮ ਐਲਾਨੇ , ਹਰੇਕ ਈਵੈਂਟ 'ਚ ਜੇਤੂ ਰਹਿ ਕੇ ਓਵਰ ਆਲ ਟਰਾਫ਼ੀ ਤੇ ਹੋਏ ਕਾਬਜ਼

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 02 Jul 2016

Last updated on: Jul 02, 2016, 00:00 IST

ਰੋਪੜ 'ਚ ਸਥਿਤ ਸੂਬਾ ਪੱਧਰੀ ਐਨ ਸੀ ਸੀ ਕੁਆਏ ਤੀਸਰੀ ਪੰਜਾਬ ਬਟਾਲੀਅਨ ਵੱਲੋਂ ਪੰਜਾਬ ਭਰ ਦੇ ਸਕੂਲਾਂ ਅਤੇ ਕਾਲਜਾਂ ਦੇ ਰੱਖੇ ਗਏ 10 ਦਿਨਾ ਐਨ ਸੀ ਸੀ ਕੈਂਪ ਵਿਚ ਗਿਆਨ ਜੋਤੀ ਗਰੁੱਪ ਆਫ਼ ਇੰਸਟੀਚਿਊਟਸ ਦੇ ਕੈਡਿਟਸ ਨੇ ਆਪਣੀ ਪ੍ਰਤਿਭਾ ਦਾ ਝੰਡਾ ਗੱਡਦੇ ਹੋਏ ਲਗਭਗ ਹਰ ਈਵੈਂਟ ਵਿਚ ਮੋਹਰੀ ਰਹਿੰਦੇ ਹੋਏ ਓਵਰ ਆਲ ਟਰਾਫ਼ੀ ਤੇ ਵੀ ਕਬਜ਼ਾ ਕੀਤਾ ਹੈ। ਇਸ ਕੈਂਪ ਵਿਚ ਪੰਜਾਬ ਭਰ ਦੇ 20 ਸਕੂਲਾਂ ਅਤੇ ਕਾਲਜਾਂ ਦੇ 650 ਕੈਡਿਟਸ ਨੇ ਹਿੱਸਾ ਲੈਦੇ ਹੋਏ ਵੱਖ ਵੱਖ ਈਵੇਂਟਸ ਵਿਚ ਸਖ਼ਤ ਮੁਕਾਬਲੇ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲਿਆਂ ਵਿਚ  ਗਿਆਨ ਜੋਤੀ ਦੀ ਪੂਨਮ ਵਰਮਾ ਨੇ ਰਾਈਫ਼ਲ ਸ਼ੂਟਿੰਗ ਵਿਚ ਪਹਿਲਾਂ ਸਥਾਨ, ਲਿਖਾਈ ਵਿਚ ਦੂਜਾ ਸਥਾਨ ਹਾਸਿਲ ਕਰਦੇ ਹੋਏ ਬੈੱਸਟ ਸੀਨੀਅਰ ਕੈਡਟ ਦਾ ਤਮਗ਼ਾ ਵੀ ਹਾਸਿਲ ਕੀਤਾ। ਇਸੇ ਤਰਾਂ ਕੈਡਟ ਜੈ ਮਾਲਵੀਆ ਨੇ ਲਿਖਾਈ ਵਿਚ ਪਹਿਲਾ ਸਥਾਨ, ਕੈਡਟ ਵਰਿੰਦਰ ਕਰਾਸ ਕੰਟਰੀ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਗਰੁੱਪ ਸਾਂਗ ਵਿਚ ਪਹਿਲਾ ਸਥਾਨ, ਗਰੁੱਪ ਡਾਂਸ ਵਿਚ ਦੂਜਾ ਸਥਾਨ ਅਤੇ ਡ੍ਰਿੱਲ ਵਿਚ ਦੂਜਾ ਸਥਾਨ ਵੀ ਗਿਆਨ ਜੋਤੀ ਦੇ ਕੈਡਿਟਸ ਦੀ ਝੋਲੀ ਪਿਆ। 

ਇਸ ਬਿਹਤਰੀਨ ਪ੍ਰਦਰਸ਼ਨ ਲਈ ਗਿਆਨ ਜੋਤੀ ਨੂੰ ਉਵਰ ਆਲ ਟਰਾਫ਼ੀ ਪ੍ਰਦਾਨ ਕੀਤੀ ਗਈ। ਇਸ ਦੇ ਇਲਾਵਾ ਸੀਨੀਅਰ ਅੰਡਰ ਅਫ਼ਸਰ ਪੂਨਮ ਵਰਮਾ, ਕੈਡਟ ਅਮਤੇਸ਼ਵਰ ਸਿੰਘ ਅਤੇ ਕੈਡਟ ਵਰਿੰਦਰ ਕੁਮਾਰ ਨੂੰ  ਗਣਤੰਤਰ ਦਿਵਸ ਦੀ ਪਰੇਡ ਅਤੇ ਥਲ ਸੈਨਾ ਕੈਂਪ ਲਈ ਵੀ ਚੁਣ ਲਿਆ ਗਿਆ ਹੈ।ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਨੇ ਸਭ ਕੈਡਿਟਸ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਫਲ ਟਰਾਫ਼ੀਆਂ ਅਤੇ ਮੈਡਲਜ਼ ਦੇ ਰੂਪ ਵਿਚ ਮਿਲਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ  ਲਈ ਮਾਣ ਦੀ ਗੱਲ ਹੈ ਕਿ ਉਨ੍ਹਾਂ  ਦੇ ਕੈਡਿਟਸ ਨੇ ਗਿਆਨ ਜੋਤੀ ਦਾ ਨਾਮ ਸੂਬੇ ਭਰ ਵਿਚ ਉੱਚਾ ਕੀਤਾ ਹੈ ।ਉਨ੍ਹਾਂ  ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਗਿਆਨ ਜੋਤੀ ਗਰੁੱਪ ਦੇ ਕੈਂਡਿਡਸ ਜਿੱਥੇ ਹਰ ਸਾਲ ਦਿੱਲੀ ਵਿਖੇ ਹੋਣ ਵਾਲੀ 15 ਅਗਸਤ ਅਤੇ 26 ਜਨਵਰੀ ਦੀ  ਪਰੇਡ ਵਿਚ ਚੁਣੇ ਜਾਂਦੇ ਹਨ । ਉੱਥੇ ਹੀ  ਗਰੁੱਪ ਵੱਲੋਂ  ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਫ਼ੌਜ ਵਿਚ ਭਰਤੀ ਹੋਣ ਲਈ ਦਿਤੀ ਜਾਂਦੀ ਪ੍ਰੇਰਨਾ  ਸਦਕਾ ਅੱਜ ਗਿਆਨ ਜੋਤੀ ਗਰੁੱਪ ਦੇ ਸੈਂਕੜੇ ਵਿਦਿਆਰਥੀ ਭਾਰਤੀ ਫ਼ੌਜ ਵਿਚ ਜਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ।

 

Tags: Gian Jyoti Institute

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD