Sunday, 12 May 2024

 

 

ਖ਼ਾਸ ਖਬਰਾਂ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ

 

'ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ' ਪ੍ਰਚਾਰ ਮੁਹਿੰਮ ਸ਼ੁਰੂ

ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਤੇ ਭਲਾਈ ਕਾਰਜਾਂ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ, ਪਿੰਡ ਛੰਦੜਾਂ 'ਚ ਚੇਅਰਮੈਨ ਮਾਨਗੜ੍ਹ ਅਤੇ ਪਿੰਡ ਈਸੇਵਾਲ ਵਿੱਚ ਵਿਧਾਇਕ ਇਯਾਲੀ ਕੀਤਾ ਆਰੰਭ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 01 Jul 2016

ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ, ਭਲਾਈ ਯੋਜਨਾਵਾਂ, ਵਿਕਾਸ ਕਾਰਜਾਂ, ਪੰਜਾਬੀ ਵਿਰਸੇ ਅਤੇ ਸੱਭਿਆਚਾਰ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਵਿਆਪਕ ਪੱਧਰ 'ਤੇ ਜਨ ਪ੍ਰਚਾਰ ਮੁਹਿੰਮ ਅੱਜ ਸ਼ੁਰੂ ਹੋ ਗਈ ਹੈ। ਇਸ ਮੁਹਿੰਮ ਦਾ ਨਾਮ 'ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ' ਰੱਖਿਆ ਗਿਆ ਹੈ, ਜਿਸ ਤਹਿਤ ਵਿਸ਼ੇਸ਼ ਪ੍ਰਚਾਰ ਵਾਹਨਾਂ (ਵੈਨਾਂ) ਰਾਹੀਂ ਹਰੇਕ ਪਿੰਡ, ਵਾਰਡ ਅਤੇ ਸ਼ਹਿਰ ਵਿੱਚ ਪ੍ਰਚਾਰ ਕੀਤਾ ਜਾਵੇਗਾ। ਹਲਕਾ ਸਾਹਨੇਵਾਲ ਦੇ ਪਿੰਡ ਛੰਦੜਾਂ ਅਤੇ ਹਲਕਾ ਦਾਖਾ ਦੇ ਪਿੰਡ ਈਸੇਵਾਲ ਵਿੱਚ ਇਨ੍ਹਾਂ ਪ੍ਰਚਾਰ ਵਾਹਨਾਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਸ਼ੁਰੂਆਤ ਕਰਮਵਾਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ੍ਰ. ਭਾਗ ਸਿੰਘ ਮਾਨਗੜ੍ਹ ਤੇ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਕੀਤੀ।ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਇਯਾਲੀ ਤੇ ਸ੍ਰ. ਮਾਨਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ 9 ਸਾਲ ਤੋਂ ਵਧੇਰੇ ਦੇ ਕਾਰਜਕਾਲ ਦੌਰਾਨ ਜਿੱਥੇ ਕਈ ਲੋਕ ਪੱਖੀ ਨੀਤੀਆਂ ਤੇ ਪ੍ਰੋਗਰਾਮ ਤਿਆਰ ਕੀਤੇ ਹਨ, ਉਥੇ ਭਲਾਈ ਯੋਜਨਾਵਾਂ, ਵਿਕਾਸ ਕਾਰਜਾਂ ਦਾ ਕੋਈ ਹੋਰ ਰਾਜ ਸਾਨ੍ਹੀਂ ਨਹੀਂ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਇਸ ਪ੍ਰਚਾਰ ਮੁਹਿੰਮ ਨਾਲ ਲੋਕਾਂ ਤੱਕ ਪਹੁੰਚ ਕਰਨ ਵਿੱਚ ਆਸਾਨੀ ਰਹੇਗੀ। ਇਸ ਮੌਕੇ ਹਾਜ਼ਰ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਮਿਸ ਡਾ. ਰਿਚਾ ਅਤੇ ਲੁਧਿਆਣਾ (ਪੂਰਬੀ) ਦੇ ਐੱਸ. ਡੀ. ਐੱਮ. ਸ੍ਰ. ਪਰਮਜੀਤ ਸਿੰਘ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਲੁਧਿਆਣਾ ਨੂੰ ਦੋ ਪ੍ਰਚਾਰ ਵਾਹਨ (ਵੈਨਾਂ) ਪ੍ਰਾਪਤ ਹੋਏ ਹਨ, ਜੋ ਕਿ ਵਿਧਾਨ ਸਭਾ ਹਲਕਾ ਸਾਹਨੇਵਾਲ ਅਤੇ ਦਾਖਾ ਦੇ ਪਿੰਡਾਂ ਨੂੰ ਕਵਰ ਕਰਨਗੇ। ਬਾਕੀ ਰਹਿੰਦੇ 12 ਵਿਧਾਨ ਸਭਾ ਹਲਕਿਆਂ ਲਈ ਪ੍ਰਚਾਰ ਵਾਹਨ ਜਲਦੀ ਹੀ ਪ੍ਰਾਪਤ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰਚਾਰ ਵਾਹਨ ਰੋਜ਼ਾਨਾ ਸ਼ਾਮ ਨੂੰ ਇੱਕ-ਇੱਕ ਪਿੰਡ ਵਿੱਚ ਪ੍ਰਚਾਰ ਪ੍ਰੋਗਰਾਮ ਪੇਸ਼ ਕਰਿਆ ਕਰਨਗੇ। ਹਰੇਕ ਪ੍ਰੋਗਰਾਮ ਤਹਿਤ ਤਿੰਨ ਘੰਟੇ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੂੰ ਜਿੱਥੇ ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰੋਗਰਾਮਾਂ, ਭਲਾਈ ਯੋਜਨਾਵਾਂ, ਵਿਕਾਸ ਕਾਰਜਾਂ, ਪੰਜਾਬੀ ਵਿਰਸੇ ਅਤੇ ਸੱਭਿਆਚਾਰ ਤੋਂ ਲੋਕਾਂ ਨੂੰ ਜਾਣੂ ਕਰਾਇਆ ਜਾਵੇਗਾ, ਉਥੇ ਪ੍ਰਸਿੱਧ ਪੰਜਾਬੀ ਧਾਰਮਿਕ ਫ਼ਿਲਮ 'ਚਾਰ ਸਾਹਿਬਜ਼ਾਦੇ' ਵੀ ਦਿਖਾਈ ਜਾਇਆ ਕਰੇਗੀ। ਇਨ੍ਹਾਂ ਪ੍ਰੋਗਰਾਮਾਂ ਦੌਰਾਨ ਪਹੁੰਚਣ ਵਾਲੇ ਦਰਸ਼ਕਾਂ ਲਈ ਚਾਹ, ਪਕੌੜੇ ਅਤੇ ਜਲੇਬੀ ਦਾ ਵੀ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਸਿਰੇ ਚਾੜਨ ਲਈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵੱਲੋਂ ਜ਼ਿਲ੍ਹਾ ਪੱਧਰੀ, ਸਬ ਡਵੀਜ਼ਨ ਪੱਧਰੀ ਅਤੇ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। 

ਉਨ੍ਹਾਂ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਇੱਕ ਮਹੀਨੇ ਦੌਰਾਨ ਦੋਵੇਂ ਵੈਨਾਂ ਵੱਲੋਂ ਅਲੱਗ-ਅਲੱਗ ਤੌਰ 'ਤੇ ਮਿਤੀ 2 ਜੁਲਾਈ ਨੂੰ ਹਲਕਾ ਸਾਹਨੇਵਾਲ ਦੇ ਪਿੰਡ ਲਾਟੋ ਦਾਣਾ, 4 ਜੁਲਾਈ ਨੂੰ ਲਾਟੋ ਜੋਗਾ, 5 ਜੁਲਾਈ ਨੂੰ ਹੀਰਾਂ, 6 ਜੁਲਾਈ ਨੂੰ ਮਾਨਗੜ੍ਹ, 7 ਜੁਲਾਈ ਨੂੰ ਪਿੰਡ ਪਾਂਗਲੀਆਂ, 8 ਜੁਲਾਈ ਨੂੰ ਚੱਕ ਸਰਵਣ ਨਾਥ, 9 ਜੁਲਾਈ ਨੂੰ ਕੋਹਾੜਾ, 11 ਜੁਲਾਈ ਨੂੰ ਭੈਰੋਮੁੰਨਾਂ, 12 ਜੁਲਾਈ ਨੂੰ ਬਰਵਾਲਾ, 13 ਜੁਲਾਈ ਨੂੰ ਗੱਦੋਵਾਲ, 14 ਜੁਲਾਈ ਨੂੰ ਲੱਖੋਵਾਲ, 15 ਜੁਲਾਈ ਨੂੰ ਮੇਹਲੋਂ, 16 ਜੁਲਾਈ ਨੂੰ ਜੰਡਿਆਲੀ, 18 ਜੁਲਾਈ ਨੂੰ ਰਾਮਗੜ੍ਹ, 19 ਜੁਲਾਈ ਨੂੰ ਕਨੇਚ, 20 ਜੁਲਾਈ ਨੂੰ ਬਿਲਗਾ, 21 ਜੁਲਾਈ ਨੂੰ ਬੀੜ ਸਾਹਨੇਵਾਲ, 22 ਜੁਲਾਈ ਨੂੰ ਮਜਾਰਾ, 23 ਜੁਲਾਈ ਨੂੰ ਸਾਹਨੇਵਾਲ ਕਲਾਂ-1, 25 ਜੁਲਾਈ ਨੂੰ ਸਾਹਨੇਵਾਲ ਕਲਾਂ-2, 26 ਜੁਲਾਈ ਨੂੰ ਸਾਹਨੇਵਾਲ ਖੁਰਦ, 27 ਜੁਲਾਈ ਨੂੰ ਕੋਟਲਾ, 28 ਜੁਲਾਈ ਨੂੰ ਗੋਬਿੰਦਗੜ੍ਹ, 29 ਜੁਲਾਈ ਨੂੰ ਮੰਗਲੀ ਨੀਚੀ ਅਤੇ 30 ਜੁਲਾਈ ਨੂੰ ਪਿੰਡ ਟਿੱਬਾ ਵਿਖੇ ਪ੍ਰਚਾਰ ਕੀਤਾ ਜਾਵੇਗਾ। 

ਇਸੇ ਤਰ੍ਹਾਂ ਹਲਕਾ ਦਾਖਾ ਵਿੱਚ ਮਿਤੀ 2 ਜੁਲਾਈ ਨੂੰ ਪਿੰਡ ਭੱਟੀਆਂ, 4 ਜੁਲਾਈ ਨੂੰ ਚੰਗਣਾਂ, 5 ਜੁਲਾਈ ਨੂੰ ਮੁੱਲਾਂਪੁਰ, 6 ਜੁਲਾਈ ਨੂੰ ਦਾਖਾ-1, 7 ਜੁਲਾਈ ਨੂੰ ਪਿੰਡ ਦਾਖਾ-2, 8 ਜੁਲਾਈ ਨੂੰ ਮੰਡਿਆਣੀ, 9 ਜੁਲਾਈ ਨੂੰ ਮੋਰਕਰੀਮਾਂ, 11 ਜੁਲਾਈ ਨੂੰ ਚੱਕ, 12 ਜੁਲਾਈ ਨੂੰ ਖੰੰਜਰਵਾਲ, 13 ਜੁਲਾਈ ਨੂੰ ਢੱਟ, 14 ਜੁਲਾਈ ਨੂੰ ਪੰਡੋਰੀ, 15 ਜੁਲਾਈ ਨੂੰ ਕੈਲਪੁਰ, 16 ਜੁਲਾਈ ਨੂੰ ਬੜੈਚ, 18 ਜੁਲਾਈ ਨੂੰ ਬੀਰਮੀ, 19 ਜੁਲਾਈ ਨੂੰ ਬਸੈਮੀ, 20 ਜੁਲਾਈ ਨੂੰ ਮੋਹੀ-1, 21 ਜੁਲਾਈ ਨੂੰ ਮੋਹੀ-2, 22 ਜੁਲਾਈ ਨੂੰ ਪਮਾਲ, 23 ਜੁਲਾਈ ਨੂੰ ਪਮਾਲੀ, 25 ਜੁਲਾਈ ਨੂੰ ਭਨੋਹੜ, 26 ਜੁਲਾਈ ਨੂੰ ਹਸਨਪੁਰ, 27 ਜੁਲਾਈ ਨੂੰ ਦੇਵਤਵਾਲ, 28 ਜੁਲਾਈ ਨੂੰ ਗਹੌਰ, 29 ਜੁਲਾਈ ਨੂੰ ਕਰੀਮਪੁਰ ਅਤੇ 30 ਜੁਲਾਈ ਨੂੰ ਪਿੰਡ ਖੰਡੂਰ ਵਿਖੇ ਪ੍ਰਚਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਇਕੱਤਰ ਹੋਏ ਭਾਰੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਸ ਪ੍ਰੋਗਰਾਮ ਦਾ ਰੱਜ ਕੇ ਆਨੰਦ ਲਿਆ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਲੋਕਾਂ ਨੇ ਅਹਿਦ ਲਿਆ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਲੈ ਕੇ ਜਾਣਗੇ। ਇਸ ਮੌਕੇ ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।

 

Tags: Manpreet Singh Ayali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD