ਕਾਂਗਰਸ ਵਲੋਂ ਹਿਮਾਚਲ ਪ੍ਰਦੇਸ਼ ਨਾਲ ਸੰਬੰਧਤ ਮਹਿਲਾ ਨੇਤਾ ਆਸ਼ਾ ਕੁਮਾਰੀ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਦਾ ਆਮ ਆਦਮੀ ਪਾਰਟੀ ਨੇ ਕਰੜੇ ਸ਼ਬਦਾਂ ਵਿਚ ਵਿਰੋਧ ਕੀਤਾ। ਜਿਕ੍ਰਯੋਗ ਹੈ ਕਿ 4 ਮਹੀਨੇ ਪਹਿਲਾਂ ਹੀ ਹਿਮਾਚਲ ਪ੍ਰਦੇਸ਼ ਦੀ ਇੱਕ ਅਦਾਲਤ ਨੇ ਕੁਮਾਰੀ ਨੂੰ ਮੰਤਰੀ ਪਦ ਤੇ ਰਹਿੰਦਿਆਂ ਜੰਗਲਾਤ ਵਿਭਾਗ ਨਾਲ ਸੰਬੰਧਤ ਜਮੀਨ ਦਬੱਣ ਦੇ ਦੋਸ਼ ਵਿਚ ਸਜਾ ਸੁਣਾਈ ਸੀ।ਇਸ ਮਹੀਨੇ 15 ਜੂਨ ਨੂੰ ਸੀਨੀਅਰ ਪਾਰਟੀ ਨੇਤਾ ਕਮਲ ਨਾਥ ਨੂੰ ਆਮ ਆਦਮੀ ਪਾਰਟੀ ਦੇ ਵਿਰੋਧ ਕਾਰਨ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। 1984 ਦੇ ਸਿੱਖ ਕਤਲੇਆਮ ਸੰਬੰਧੀ ਸਵਾਲਾ ਦੇ ਘੇਰੇ ਵਿਚ ਆਉਣ ਤੋਂ ਬਾਅਦ ਨਾਥ ਨੇ ਇਚੰਰਜ ਐਲਾਨੇ ਜਾਣ ਤੋਂ 2 ਦਿਨ ਬਾਅਦ ਹੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਉੱਘੇ ਨੇਤਾ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਭਾਵੇਂ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ ਉਨ੍ਹਾਂ ਕੋਲ ਕਿਸੇ ਵੀ ਨੇਤਾ ਨੂੰ ਪੰਜਾਬ ਦਾ ਇੰਚਾਰਜ ਲਗਾਉਣ ਦਾ ਅਧਿਕਾਰ ਹੈ ਪਰੰਤੂ ਭ੍ਰਿਸ਼ਟ ਅਤੇ ਦਾਗੀ ਨੇਤਾਵਾਂ ਨੂੰ ਉੱਚੇ ਅਹੁਦਿਆਂ ਤੇ ਬਿਠਾਉਣ ਨਾਲ ਕਾਂਗਰਸ ਦੀ ਭ੍ਰਿਸ਼ਟਾਚਾਰ ਪ੍ਰਤੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ।
ਸੰਜੇ ਸਿੰਘ ਨੇ ਕਿਹਾ, ''ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਕੋਲ ਹੁਣ ਚੰਗੇ ਅਤੇ ਸਾਫ ਛਵੀ ਵਾਲੇ ਨੇਤਾਵਾਂ ਦੀ ਅਣਹੋਂਦ ਹੈ ਇਸੇ ਲਈ ਪਾਰਟੀ ਕੋਲ ਪੰਜਾਬ ਭੇਜਣ ਲਈ ਇਕ ਵੀ ਅਜਿਹਾ ਲੀਡਰ ਨਹੀਂ ਹੈ ਜਿਸ ਤੇ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਦੋਸ਼ ਨਾ ਲੱਗਿਆ ਹੋਏ। ਕਾਂਗਰਸ ਕਦੀ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਨੇਤਾ ਅਤੇ ਕਦੇ ਜਮੀਨ ਦਬੱਣ ਕਰਕੇ ਦੋਸ਼ੀ ਐਲਾਨੇ ਲੀਡਰਾਂ ਨੂੰ ਪੰਜਾਬ ਭੇਜ ਰਹੀ ਹੈ।'''ਆਪ' ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮੰਤਰੀ ਰਹਿੰਦੇ ਹੋਏ ਆਸ਼ਾ ਕੁਮਾਰੀ ਨੇ ਜੰਗਲਾਤ ਵਿਭਾਗ ਨਾਲ ਸੰਬੰਧਤ '60 ਬਿਘੇ' ਜਮੀਨ ਨਜਾਇਜ ਢੰਗ ਨਾਲ ਆਪਣੇ ਪਤੀ ਬਰਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ। ਜਿਸਤੇ ਕਾਰਵਾਈ ਕਰਦਿਆਂ ਜੱਜ ਪਦਮ ਸਿੰਘ ਨੇ ਕੁਮਾਰੀ ਨੂੰ ਇਸ ਲਈ ਦੋਸ਼ੀ ਮੰਨਦਿਆਂ ਉਸ ਉਤੇ 8 ਹਜਾਰ ਰੁਪਏ ਦਾ ਜੁਰਮਾਨਾ ਪਾਉਂਦਿਆਂ ਨੂੰ ਸਾਲ ਜੇਲ ਦਾ ਹੁਕਮ ਦਿੱਤਾ ਸੀ।ਛੋਟੇਪੁਰ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਅਰਬਾਂ ਦੇ ਲੁਧਿਆਣਾ ਸਿਟੀ ਸੈਂਟਰ ਘੋਟਾਲਾ ਅਤੇ ਅਮ੍ਰਿਤਸਰ ਇੰਪਰੂਵਮੈਂਟ ਟਰੱਸਟ ਜਮੀਨ ਘੋਟਾਲਾ ਸਮੇਤ ਕਈ ਦੋਸ਼ਾਂ ਵਿਚ ਘਿਰਿਆ ਹੋਇਆ ਹੈ। ਇਸ ਤੋਂ ਇਹ ਅਰਥ ਕਢਇਆ ਜਾ ਸਕਦਾ ਹੈ ਕਿ ਭ੍ਰਿਸ਼ਟਾਚਾਰ ਹੁਣ ਕਾਂਗਰਸ ਲਈ ਕੋਈ ਵੱਡਾ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਐਮਐਲਏ ਪਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵੀ ਸਵਿੱਸ ਬੈਂਕਾਂ ਵਿਚ ਕਾਲੇ ਧਨ ਨੂੰ ਲੈ ਕੇ ਕਈ ਵਾਰੀ ਈਡੀ ਅਤੇ ਆਈਟੀ ਵਿਭਾਗ ਵਲੋਂ ਬੁਲਾਏ ਜਾ ਚੁੱਕੇ ਹਨ। ਇਸ ਤੋਂ ਵੀ ਉਪਰ ਅਮਰਿੰਦਰ ਨੇ ਤਾਂ ਕਮਲ ਨਾਥ ਦੀ ਨਿਯੁਕਤੀ ਦਾ ਵੀ ਸਵਾਗਤ ਕੀਤਾ ਸੀ।