ਵਿਜੀਲੈਂਸ ਬਿਊਰੋ,ਪੰਜਾਬ ਨੇ ਪਟਵਾਰੀ ਹਰਜੀਤ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਂਦਿਆ ਕਾਬੂ ਕੀਤਾ।ਇਥੇ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਵਸਨੀਕ ਪਿੰਡ ਬੀਹਲਾ ਜਿਲ੍ਹਾ ਬਰਨਾਲਾ ਦੀ ਬਰਨਾਲਾ-ਮੋਗਾ ਰੋਡ ਤੇ ਦੁਕਾਨਾਂ ਬਣਿਆਂ ਹੋਇਆਂ ਸਨ ਜੋ ਸੜਕ ਚੋੜੀ ਹੋ ਜਾਣ ਕਾਰਨ ਇਕਵਾਇਰ ਹੋ ਗਈਆਂ ਸਨ। ਪਟਵਾਰੀ ਹਰਜੀਤ ਸਿੰਘ ਜੋ ਕਿ ਮਾਲ ਹਲਕਾ ਟੱਲੇਵਾਲ-ਏ ਜਿਲ੍ਹਾ ਬਰਨਾਲਾ ਵਿਖੇ ਤੈਨਾਤ ਨੇ ਜਮੀਨ ਅਤੇ ਦੁਕਾਨਾਂ ਦੀ ਕੀਮਤ ਦਿਵਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਜਗਤਾਰ ਸਿੰਘ ਦੀ ਸ਼ਿਕਾਇਤ ਦੇ ਅਧਾਰ ਤੇ ਪਟਵਾਰੀ ਹਰਜੀਤ ਸਿੰਘ ਨੂੰ ਅਡਵਾਂਸ ਦੇ ਰੂਪ ਵਿਚ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀਂ ਗਿਰਫਤਾਰ ਕਰ ਲਿਆ।ਵਿਜੀਲੈਂਸ ਬਿਊਰੋ ਵਲੋਂ ਦੋਸ਼ੀ ਹਰਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।