Wednesday, 01 May 2024

 

 

ਖ਼ਾਸ ਖਬਰਾਂ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ ਬੀਜੇਪੀ ਦੇ ਝੂਠੇ ਵਾਅਦਿਆਂ ਤੇ ਹੁਣ ਚੰਡੀਗੜ੍ਹ ਵਾਸੀ ਨਹੀਂ ਕਰਦੇ ਵਿਸ਼ਵਾਸ: ਡਾ. ਐਸਐਸ ਆਹਲੂਵਾਲੀਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਹੋਰ ਪਹਿਲਕਦਮੀ- ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’- ਸਿਬਿਨ ਸੀ ਪਾਰਟੀ ਦੇ ਵਿੱਚ ਆਗੂਆਂ ਦੇ ਸ਼ਾਮਲ ਹੋਣ ਨਾਲ ਪੰਜਾਬ ਕਾਂਗਰਸ ਨੂੰ ਮਿਲੀ ਮਜ਼ਬੂਤੀ

 

ਮਾਮਲਾ ਸੁਵਾਮੀ ਕ੍ਰਿਸ਼ਨਾਨੰਦ ਮਹਾਰਾਜ ਦੇ ਲਾਪਤਾ ਹੋਣ ਦਾ: ਸੀ.ਬੀ.ਆਈ ਜਾਂਚ ਦੀ ਕੋਈ ਜਰੂਰਤ ਨਹੀ 'ਸਿਟ' ਦੀ ਜਾਂਚ ਤੇ ਵਿਸ਼ਵਾਸ਼-ਵਿਜੇ ਸਾਪਲਾ

Web Admin

Web Admin

5 Dariya News (ਅਸ਼ਵਨੀ ਸ਼ਰਮਾ)

ਗੜ੍ਹਸ਼ੰਕਰ , 18 Jun 2016

ਗਊ ਸੇਵਾ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੁਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਭੂਰੀਵਾਲਿਆ ਦੇ ਲਾਪਤਾ ਹੋਣ ਦੇ ੧੫ ਦਿਨ ਬਾਅਦ ਅੱਜ ਬ੍ਰਿਦਾਵੰਨ ਕੁੱਟੀਆ ਬੀਣੇਵਾਲ ਬੀਤ ਵਿਖੇ ਕੇਦਰੀ ਮੰਤਰੀ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ, ਕੈਬਨਿਟ ਮੰਤਰੀ ਮਦਨ ਮੋਹਣ ਮਿੱਤਲ, ਮੁੱਖ ਮੰਤਰੀ ਦੇ ਸਲਾਹਕਾਰ ਤੀਕਸ਼ਣ ਸੂਦ ਅਤੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ, ਐਸ.ਆਈ.ਟੀ ਦੇ ਉਚ ਅਧਿਕਾਰੀ ਅਤੇ ਸੰਤ ਸਮਾਜ ਦੀ ਮੀਟਿੰਗ ਹੋਈ। ਮੀਟਿੰਗ 'ਚ ਸੰਤ ਸਮਾਜ ਅਤੇ ਇੱਕਠੇ ਹੋਏ ਆਗੂਆ ਨੇ 'ਸਿਟ' ਦੀ ਜਾਂਚ ਤੇ ਸਤੁਸ਼ਟੀ ਪ੍ਰਗਟ ਕੀਤੀ। ਅੱਜ ਸਾਰਾ ਦਿਨ ਚਲੇ ਮੀਟਿੰਗ ਦੇ ਦੌਰ 'ਚ ਵਿਜੇ ਸਾਂਪਲਾ ਨੇ ਕਿਹਾ ਕਿ ਸੀ.ਬੀ.ਆਈ ਜਾਚ ਦੀ ਕੋਈ ਜਰੂਰਤ ਨਹੀ ਹੈ ਕਿਉਕਿ ਸੀ.ਬੀ.ਆਈ ਕੋਈ ਬੜੀ ਜਾਂਚ ਇਜੈਸੀ ਨਹੀ ਹੈ ਅਤੇ ਉਹ ਵੀ ਸਥਾਨਕ ਪੁਲਿਸ ਤੋ ਬਿਨਾ ਕੰਮ ਨਹੀ ਕਰ ਸਕਦੀ। ਵਿਜੇ ਸਾਂਪਲਾ ਨੇ ਕਿਹਾ ਕਿ ੨੫ ਜੂਨ ਨੂੰ ਦੋਬਾਰਾ ਮੀਟਿੰਗ ਰੱਖੀ ਗਈ ਹੈ ਜਿਸ 'ਚ ਗਊਸ਼ਾਲਾ ਨੂੰ ਚਲਾਉਣ ਲਈ ਫੰਡ ਤੇ ਸੁਵਾਮੀ ਜੀ ਵਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਧਰ ਜਿਲਾ ਪੁਲਿਸ ਮੁੱਖੀ ਰੋਪੜ ਵਰਿੰਦਰਪਾਲ ਸਿੰਘ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਕਿਹਾ ਕਿ ਸੁਵਾਮੀ ਜੀ ਨੇ ਨਾ ਤਾਂ ਖੁਦਕੁਸ਼ੀ ਕੀਤੀ ਤੇ ਨਾ ਹੀ ਉਹਨਾ ਕਤਲ ਹੋਇਆ ਕਿਉਕਿ ਹੁਣ ਤੱਕ ਕੀਤੀ ਜਾਂਚ ਮੁਤਾਬਕ ਉਹ ਖੁਦ ਹੀ ਕਿਸੇ ਪਾਸੇ ਚਲੇ ਗਏ ਹਨ। 

ਉਹਨਾ ਨੇ ਕਿਹਾ ਕਿ ਸੁਵਾਮੀ ਜੀ ਵਲੋ ਲਿਖਿਆ ਨੋਟ ਨੂੰ ਫਾਰੈਸਿਕ ਜਾਚ ਲਈ ਭੇਜਿਆ ਗਿਆ ਹੈ ਅਤੇ ਰਿਪੋਰਟ ਜਲਦੀ ਮੰਗਵਾਈ ਜਾਵੇਗੀ। ਮੀਟਿੰਗ ਦੌਰਾਨ ਆਸ਼ਰਮ ਦੇ ਪ੍ਰਬੰਧਕਾ ਨੇ ਕਿਹਾ ਕਿ ਗਊਸ਼ਾਲਾ ਚਲਾਉਣ ਲਈ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਸੁਵਾਮੀ ਜੀ ਦੇ ਲਾਪਤਾ ਹੋਣ ਕਾਰਨ ਖਾਤੇ ਅਪਡੇਟ ਨਹੀ ਕੀਤੇ ਜਾਂ ਸਕਦੇ ਇਸ ਲਈ ਫੰਡ ਦੀ ਮੰਗ ਮੌਜੂਦਾ ਸਰਕਾਰ ਤੋ ਕੀਤੀ ਗਈ। ਮੀਟਿੰਗ ਤੋ ਬਾਅਦ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੁਵਾਮੀ ਜੀ ਨੂੰ ਲੰਭਣ ਲਈ 'ਸਿਟ' ਦੇ ਅਧਿਕਾਰੀਆ ਦੀ ਅਗਵਾਈ 'ਚ ਨਹਿਰ ਤੋ ਇਲਾਵਾ ਨਾਲ ਲਗਦੇ ਜੰਗਲਾ ਦੀ ਛਾਣਬੀਨ ਕੀਤੀ ਗਈ ਹੈ ਅਤੇ ਕਾਰਜ ਜਾਰੀ ਹੈ।ਮੀਟਿੰਗ ਦੌਰਾਨ ਸੰਤ ਸਮਾਜ ਵਲੋ ਸਵਾਮੀ ਗਿਆਨਾ ਨੰਦ ਹਰੇ ਕ੍ਰਿਸ਼ਨਾ ਕ੍ਰਿਪਾ ਆਸ਼ਰਮ ਬ੍ਰਿੰਦਾਵੰਨ, ਸਵਾਮੀ ਗੋਪੇਸ਼ ਰਾਜਸਥਾਨ, ਸਵਾਮੀ ਆਤਮਾਨੰਦ, ਸੰਤ ਸੁੱਧ ਸਿੰਘ ਮਾਛੀਵਾੜਾ, ਡੀ.ਆਈ.ਜੀ ਰਜਿੰਦਰ ਸਿੰਘ, ਐਸ.ਐਸ.ਪੀ ਕੁਲਦੀਪ ਸਿੰਘ ਚਾਹਲ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ, ਸਰਪੰਚ ਸੋਮਨਾਥ ਮਜਾਰੀ, ਸਰਪੰਚ ਪੰਮੀ ਪੰਡੋਰੀ, ਨੰਬੜਦਾਰ ਰਾਮ ਪ੍ਰਕਾਸ਼, ਵਿਜੇ ਕਸ਼ਅਪ, ਸੋਰਵ ਸੋਨੀ ਆਦਿ ਹਾਜਰ ਸਨ।

 

Tags: Vijay Sampla

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD