Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਪੰਜਾਬ ਵਿਚ ਚਿਟੇ ਦੀ ਰਾਜਨੀਤੀ-ਲੀਡਰੋ ਲੋਕਾਂ ਨੂੰ ਹੋਰ ਬੁਧੂ ਨਾ ਬਣਾਉ

Web Admin

Web Admin

5 Dariya News (ਸਤਨਾਮ ਸਿੰਘ ਚਾਹਲ)

16 Jun 2016

ਪੰਜਾਬ ਨਾਲ ਸਬੰਧਤ ਕੋਈ ਖਬਰ ਕਿਸੇ ਅਖਬਾਰ ਵਿਚ ਪੜ ਲਵੋ,ਕਿਸੇ ਟੀ.ਵੀ ਚੈਨਲ ਤੇ ਦੇਖ ਲਵੋ ਬੱਸ ਚਾਰੇ ਪਾਸੇ ਦੀਆਂ ਖਬਰਾਂ ਤੇ ਲੀਡਰਾਂ ਦੇ ਬਿਆਨ ਚਿਟੇ ਬਾਰੇ ਹਨ।ਕੋਈ ਕਹਿ ਰਿਹਾ ਹੈ ਕਿ ਪੰਜਾਬ ਵਿਚ ਨਾ ਤਾਂ ਚਿਟਾ ਬਣਦਾ ਹੈ ਤੇ ਨਾ ਹੀ ਵਿਕਦਾ ਹੈ ਇਸੇ ਲਈ ਪੰਜਾਬ ਦੇ ਲੋਕ ਨਸ਼ੇੜੀ ਨਹੀਂ ਹਨ,ਕੁਝ ਕਹਿ ਰਹੇ ਹਨ ਪੰਜਾਬ  ਤੇ ਪੰਜਾਬ ਦੇ ਲੋਕਾਂ ਨੂੰ ਚਿਟੇ ਦੇ ਵਪਾਰ ਨੇ ਤਬਾਹ ਕਰਕੇ ਰਖ ਦਿਤਾ ਹੈ ਇਸ ਲਈ ਸਾਡੀ ਸਰਕਾਰ ਬਣਨ ਤੋਂ ਬਾਅਦ ਚਿਟਾ ਵੇਚਣ ਵਾਲੇ ਸੌਦਾਗਰਾਂ ਨੂੰ ਜੇਲਾਂ ਵਿਚ ਬੰਦ ਕਰ ਦਿਤਾ ਜਾਵੇਗਾ ।ਇਸੇ ਤਰਾਂ ਕੋਈ ਕੁਝ ਬੋਲ ਰਿਹਾ ਹੈ ਤੇ ਕੋਈ ਕੁਝ ।ਲੇਕਿਨ ਗਲ ਚਿਟੇ ਦੀ ਹੀ ਹੋ ਰਹੀ ਹੈ।ਕੋਈ ਇਹਨਾਂ ਬੇਵਕੂਫ ਲੀਡਰਾਂ ਨੂੰ ਪੁਛਣ ਵਾਲਾ ਹੋਵੇ ਕਿ ਪੰਜਾਬ ਕੋਲ ਕੀ ਚਿਟੇ ਤੋਂ ਸਿਵਾਏ ਕੋਈ ਹੋਰ ਵੀ ਮੁੱਦਾ ਹੈ ਕਿ ਨਹੀਂ ? ਡਿਗਰੀਆਂ ਦੀ ਪੰਡ ਚੁਕੀ ਫਿਰਦੇ ਨੌਜਵਾਨ ਰੁਜਗਾਰ ਦੀ ਭਾਲ ਵਿਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।ਕਰਜਿਆਂ ਦੇ ਸਤਾਏ ਹੋਏ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ।ਸਰਕਾਰੀ ਮੁਲਾਜਮ ਤਨਖਾਹਾਂ ਨਾ ਮਿਲਣ ਕਾਰਣ ਤੜਪ ਰਹੇ ਹਨ।ਪੰਜਾਬ ਦਾ ਉਦਯੋਗ ਖਤਮ ਹੋ ਕੇ ਰਹਿ ਗਿਆ ਹੈ।ਸਮਾਜਿਕ ਬੁਰਾਈਆਂ ਨੇ ਪੰਜਾਬ ਅੰਦਰ ਇਤਨੇ ਪੈਰ ਪਸਾਰ ਲਏ ਹਨ ਜਿਸ ਨਾਲ ਇਹ ਬੁਰਾਈਆਂ ਕੈਂਸਰ ਦਾ ਰੂਪ ਧਾਰਨ ਕਰ ਚੁਕੀਆਂ ਹਨ।ਅਜ ਭਿਆਨਕ ਤੇ ਜਾਨਲੇਵਾ ਬੀਮਾਰੀਆਂ ਨੇ ਪੰਜਾਬ ਦੇ ਹਰ ਘਰ ਦੇ ਦਰਵਾਜੇ ਉਪਰ ਦਸਤਕ ਦਿਤੀ ਹੋਈ ਹੈ।

ਲੋਕਾਂ ਕੋਲ ਇਲਾਜ ਕਰਵਾਉਣ ਲਈ ਸਾਧਨ ਨਹੀਂ ਹਨ।ਪੰਜਾਬ ਦਾ ਪਾਣੀ ਮਨੁਖ ਲਈ ਹੀ ਨਹੀਂ ਸਗੋਂ ਪਸ਼ੂਆਂ ਦੇ ਪੀਣ ਲਈ ਵੀ ਯੋਗ ਨਹੀਂ ਹੈ।ਪੰਜਾਬ ਦੀਆਂ ਜੇਲਾਂ ਵਿਚ ਸਜਾ ਭੁਗਤ ਚੁਕੇ ਕੈਦੀ ਆਪਣੀ ਰਿਹਾਈ ਲਈ ਉਡੀਕ ਵਿਚ ਹਨ।ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਹਰ ਖੇਤਰ ਵਿਚ ਤਬਾਹ ਕਰਨ ਦੀਆਂ ਚਾਲਾਂ ਲਗਾਤਾਰ ਜਾਰੀ ਹਨ।ਦਿਲੀ ਦੰਗਿਆਂ ਦੇ ਦੋਸ਼ੀ ਅਜੇ ਵੀ ਦਨਦਨਾ ਰਹੇ ਹਨ।ਇਹ ਕੁਝ ਅਜਿਹੇ ਗੰਭੀਰ ਮੁਦੇ ਹਨ ਜਿਹਨਾਂ ਉਪਰ ਪੰਜਾਬ ਦੇ ਲੀਡਰਾਂ ਦਾ ਧਿਆਨ ਹੀ ਨਹੀਂ ਜਾ ਰਿਹਾ ਹੈ।ਲੀਡਰਾਂ ਵਲੋਂ ਚਿਟੇ ਬਾਰੇ ਕੀਤੇ ਜਾ ਰਹੇ ਧੂਆਂ ਧਾਰ ਪਰਚਾਰ ਤੋਂ ਇਸ ਤਰਾਂ ਮਲੂਮ ਹੋ ਰਿਹਾ ਹੈ ਜਿਸ ਤਰਾਂ ਚਿਟੇ ਦਾ ਮੁਦਾ ਹੱਲ ਹੋ ਜਾਣ ਨਾਲ ਪੰਜਾਬੀਆਂ ਨੇ ਸਵੱਰਗ ਵਿਚ ਚਲੇ ਜਾਣਾ ਹੈ।ਭਾਈ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ।ਚਿਟੇ ਦਾ ਦੈਂਤ ਬਣੇ ਕਾਰਣਾਂ ਨੂੰ ਜੇਕਰ ਖਤਮ ਕਰ ਲਿਆ ਤਾਂ ਚਿਟਾ ਆਪਣੇ ਆਪ ਖਤਮ ਹੋ ਜਾਏਗਾ।ਇਕ ਗਲ ਅਜ ਮੈਂ ਲਿਖਤੀ ਤੌਰ ਤੇ ਦੇ ਰਿਹਾ ਹਾਂ ਕਿ ਕਿਸੇ ਵੀ ਪਾਰਟੀ ਦੀ ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਚਿਟੇ ਦਾ ਰੌਲਾ ਗੌਲਾ ਵਾਵਰੋਲੇ ਵਾਂਗ ਉੜ ਜਾਏਗਾ।ਤੁਸੀਂ ਸਾਰੇ ਵੇਖ ਲਿਉ ਕਿਸੇ ਨੇ ਵੀ ਚਿਟੇ ਦੇ ਵਪਾਰੀ ਨੂੰ ਨਾ ਤਾਂ ਜੇਲ ਵਿਚ ਬੰਦ ਕਰਨਾ ਹੈ ਤੇ ਨਾ  ਹੀ ਕੋਈ ਸਜਾ ਦੇਣੀ ਹੈ।ਤੇ ਜੇਕਰ ਮੇਰੀ ਗਲ ਉਪਰ  ਯਕੀਨ ਨਹੀਂ ਹੈ ਤੇ ਕੇਂਦਰ ਵਿਚ ਭਾਰੀ ਬਹੁਮਤ ਨਾਲ ਬਣੀ ਭਾਜਪਾ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਖਾਸ ਤੌਰ ਤੇ ਸਿਖਾਂ ਨਾਲ ਕੀਤੇ ਵਾਇਦਿਆਂ ਵੱਲ ਝਾਤ ਮਾਰ ਲਵੋ।ਇਹ ਤਾਂ ਭਾਈ ਇਸੇ ਤਰਾਂ ਹੀ ਚਲੂ ? ਲਾ ਲਉ ਜਿਹੜਾ ਜੋਰ ਲਾਉਣਾ

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD