Wednesday, 01 May 2024

 

 

ਖ਼ਾਸ ਖਬਰਾਂ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ ਬੀਜੇਪੀ ਦੇ ਝੂਠੇ ਵਾਅਦਿਆਂ ਤੇ ਹੁਣ ਚੰਡੀਗੜ੍ਹ ਵਾਸੀ ਨਹੀਂ ਕਰਦੇ ਵਿਸ਼ਵਾਸ: ਡਾ. ਐਸਐਸ ਆਹਲੂਵਾਲੀਆ

 

ਕ੍ਰਿਮਿਨਲ ਨੂੰ ਕ੍ਰਿਏਟਿਵ ਬਣਾਉਣ ਲਈ ਜੇਲ੍ਹਾਂ 'ਚ ਟਰੇਨਿੰਗ ਪ੍ਰੋਗਰਾਮ ਸ਼ੁਰੂ

ਪੰਜਾਬ ਸਰਕਾਰ ਨੇ 46 ਕਰੋੜ ਰੁਪਏ ਦਾ ਕੀਤਾ ਪ੍ਰਬੰਧ, ਪੰਜਾਬ ਦੀਆਂ 20 ਜੇਲ੍ਹਾਂ 'ਚ ਹਰ ਸਾਲ ਇੱਕ-ਇੱਕ ਹਜ਼ਾਰ ਬੰਦੀਆਂ ਨੂੰ ਦਿੱਤੀ ਜਾਵੇਗੀ ਟਰੇਨਿੰਗ

	ਕ੍ਰਿਮਿਨਲ ਨੂੰ ਕ੍ਰਿਏਟਿਵ ਬਣਾਉਣ ਲਈ ਜੇਲ੍ਹਾਂ

Web Admin

Web Admin

5 Dariya News

ਰੂਪਨਗਰ , 08 Jun 2016

ਪੰਜਾਬ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਨੂੰ ਹੁਨਰ ਵਿਕਾਸ ਪ੍ਰੋਗਰਾਮ (ਸਕਿਲ ਡਿਵੈਲਪਮੈਂਟ ਪ੍ਰੋਗਰਾਮ) ਨਾਲ ਜੋੜਨ ਦੀ ਮੁਹਿੰਮ ਤਹਤ ਜੇਲ੍ਹਾਂ ਦੇ ਵਿਚ ਬੰਦ ਕੈਦੀਆਂ ਨੂੰ ਵੀ ਕਿਸੇ ਨਾ ਕਿਸੇ ਰੁਜ਼ਗਾਰ ਦੇ ਸਾਧਨ ਉਪਲਭਧ ਕਰਵਾਉਣ ਲਈ ਟਰੇਨਿੰਗ ਦੇਣ ਦਾ ਉਪਰਾਲਾ ਕੀਤਾ ਹੈ । ਇਸ ਲਈ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਸਕਿਲ ਡਿਵੈਲਪਮੈਂਟ ਸੈਂਟਰ ਖੋਲੇ ਜਾ ਰਹੇ ਹਨ ।ਇਸ ਤਹਿਤ ਅੱਜ ਮਦਨ ਮੋਹਨ ਮਿੱਤਲ ਉਦਯੋਗ ਤੇ ਵਣਜ ਮੰਤਰੀ ਪੰਜਾਬ ਨੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਸਿੱਧੀ ਵਿਨਾਇਕ ਵੈਲਫੇਅਰ ਸੁਸਾਇਟੀ ਵਲੌਂ ਡਿਵੈਲਪਮੈਂਟ ਟਰੇਨਿਗ ਸੈਂਟਰ ਰੂਪਨਗਰ ਜਿਲਾ ਸੁਧਾਰ ਘਰ ਵਿਖੇ ਸਥਾਪਿਤ ਕੀਤੇ ਸਿਲਾਈ-ਕਢਾਈ,ਕੰਪਿਊਟਰ ਸੈਂਟਰ ਅਤੇ ਹੇਅਰ ਡ੍ਰੈਸਿੰਗ ਦਾ ਉਦਘਾਟਨ ਵੀ ਕੀਤਾ ।        

ਇਸ ਮੌਕੇ  ਆਯੋਜਿਤ ਕੀਤੇ  ਸਮਾਗਮ ਤੌਂ ਪਹਿਲਾਂ ਜੇਲ ਵਿਚ ਮੀਡੀਆ ਨਾਲ ਗਲਬਾਤ ਕਰਦਿਆਂ ਸ਼੍ਰੀ ਮਿਤੱਲ ਨੇ  ਕਿ ਪੰਜਾਬ ਸਰਕਾਰ  ਵੱਲੋਂ ਰਾਜ ਦੀਆਂ ਜੇਲ੍ਹਾਂ ਵਿੱਚ ਸਜਾ ਭੁਗਤ ਰਹੇ ਕੈਦੀਆਂ ਤੇ ਸੁਣਵਾਈ ਅਧੀਨ ਹਵਾਲਾਤੀਆਂ ਦੀ  ਮੁਜਰਮਾਨਾ ਸੋਚ ਨੂੰ ਤਬਦੀਲ ਕਰਕੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਰਾਜ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਸਕਿਲ ਸਿਖਿਆ ਤਹਿਤ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ  ਕ੍ਰਿਮਿਨਲ ਨੂੰ ਕ੍ਰਿਏਟਿਵ ਬਣਾਉਣ ਲਈ ਜੇਲ੍ਹਾਂ 'ਚ ਇਸ ਤਰਾਂ ਦੇ ਟਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਸ਼ੁਰੂ ਕੀਤੇ ਹਨ।ਉਨਾ ਇਹ ਵੀ ਦਸਿਆ ਕਿ ਪੰਜਾਬ ਸਰਕਾਰ ਨੇ ਇਸ ਕੰਮ ਦੀ ਸ਼ੁਰੂਆਤ ਲਈ ਪਹਿਲੇ ਸਾਲ 'ਚ 46 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ ਅਤੇ ਪਹਿਲੇ ਪੜਾਅ ਤਹਿਤ ਰਾਜ ਦੀਆਂ ਪੰਜ ਜੇਲਾਂ ਵਿਚ ਅਜਿਹੇ ਹੁਨਰ ਵਿਕਾਸ ਕੇਂਦਰ ਖੋਲੇ ਜਾ ਰਹੇ ਹਨ ।ਉਨਾਂ ਕਿਹਾ ਕਿ ਜੇਲਾਂ ਵਿਚ ਬੰਦ  ਕੈਦੀ ਕੋਈ ਵੀ ਕੋਰਸ ਕਰ ਸਕਦੇ ਹਨ । 

ਉਨ੍ਹਾ ਕਿਹਾ ਕੀ ਇਨ੍ਹਾਂ ਕੋਰਸਾਂ ਨੂੰ ਕਰਨ ਨਾਲ ਇੱਕ ਤਾਂ ਬੰਦੀ ਦਾ ਜੇਲ੍ਹ 'ਚ ਸਮਾਂ ਆਰਾਮ ਨਾਲ ਗੁੱਜਰ ਜਾਵੇਗਾ ਦੂਜਾ ਉਹ ਹੁਨਰਮੰਦ ਵੀ ਹੋ ਜਾਵੇਗਾ ਅਤੇ ਜੇਲ ਚ ਸਜ਼ਾ ਭੁਗਤਣ ਉਪਰੰਤ ਉਹ ਬਾਹਰ ਜਾ ਕੇ ਆਪਣਾ ਕੰਮ ਕਰ ਸਕਦਾ ਹੈ ।ਇਸ ਤਹਿਤ  ਪੰਜਾਬ ਦੀਆਂ 20 ਜੇਲ੍ਹਾਂ 'ਚ ਹਰ ਸਾਲ ਇੱਕ-ਇੱਕ  ਹਜ਼ਾਰ ਬੰਦਿਆਂ ਨੂੰ ਹੁਨਰਮੰਦ ਬਣਾਉਣ ਲਈ ਟਰੇਨਿੰਗ ਦਿੱਤੀ ਜਾਵੇਗੀ । ਜਿਸ ਤਹਿਤ ਹਰ ਸਾਲ 20 ਹਜ਼ਾਰ ਬੰਦੀਆਂ ਨੂੰ ਸਿਖਲਾਈ ਦਿਤੀ ਜਾ ਸਕੇਗੀ ।ਇਸ ਤੌਂ ਇਲਾਵਾ ਬੰਦੀ  ਦੀ ਜੇਲ੍ਹ ਵਿਚ ਦਿਹਾੜੀ 50  ਰੁਪਿਆ ਤੋਂ ਵਧਾ ਕੇ 150 ਰੁਪਿਆ ਕਰ ਦਿੱਤੀ ਗਈ ਹੈ ।ਸ਼੍ਰੀ ਮਿਤੱਲ ਨੇ ਹੋਰ  ਜਾਣਕਾਰੀ ਦਿੰਦਿਆਂ ਕਿਹਾ ਕੀ ਇਨ੍ਹਾਂ ਕੋਰਸਾਂ ਵਿਚ ਕੋਈ ਵੀ ਕੈਦੀ ਸਿਖਲਾਈ ਲੈ ਸਕਦਾ ਹੈ । ਇਨ੍ਹਾਂ ਦੇ ਪੇਪਰ ਪੰਜਾਬ ਰਾਜ ਬੋਰਡ ਆਫ਼ ਟੈਕਨੀਕਲ ਐਂਡ ਇੰਡਸਟਰੀਅਲ ਟਰੇਨਿੰਗ ਵਲ਼ੋਂ ਲਏ ਜਾਣਗੇ, ਪਰ ਸਰਟੀਫਿਕੇਟ ਨੈਸ਼ਨਲ ਕੌਂਸਲ ਫ਼ਾਰ ਵੋਕੇਸ਼ਨਲ ਟਰੇਨਿੰਗ ਐਨ ਸੀ ਵੀ ਟੀ ਹੀ ਦੇਵੇਗਾ ਜਿਹੜੇ ਸਾਰੇ ਭਾਰਤ ਵਿਚ ਯੋਗ ਹੋਣਗੇ । ਇਹ ਸਰਟੀਫਿਕੇਟ ਲੈਣ ਤੋਂ ਬਾਦ ਉਹ ਵਿਅਕਤੀ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦਾ ਅਤੇ ਨੌਕਰੀ ਲਈ ਵੀ ਯੋਗ ਹੋਵੇਗਾ ।ਇਸ ਸਰਟੀਫਿਕੇਟ ਪ੍ਰਾਪਤ ਕਰਨ ਊਪਰੰਤ ਉਨਾਂ ਨੂੰ ਬੈਂਕਾਂ ਤੌਂ ਕਰਜੇ ਵੀ ਦਿਵਾਏ ਜਾਣਗੇ ਤਾਂ ਜੋ ਉਹ ਆਪਣਾ ਕਾਰੋਬਾਰ ਕਰਕੇ ਪੈਰਾਂ ਤੇ ਖੜਾ ਹੋ ਸਕੇ ।ਇਸ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਮਿੱਤਲ ਨੇ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਕਿਸੇ ਨਾ ਕਿਸੇ ਕਾਰਣ ਵਸ਼ ਜੇਲ ਵਿਚ ਆਉਣਾ ਪਿਆ ਹੈ ਦੇ ਭਵਿਖ ਨੂੰ ਸੁਖਾਲਾ ਬਨਾਉਣ ਲਈ ਪੰਜਾਬ ਸਰਕਾਰ ਵਲੌਂ ਇਹ ਯੋਜਨਾ ਬਣਾਈ ਗਈ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਕਿ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ।ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੌਂ ਬਣਾਈ ਸਕਿਲ ਡਿਵੈਲਪਮਂਟ ਯੋਜਨਾ ਦਾ ਚੈਅਰਮੈਨ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪਰਕਾਸ਼ ਸਿੰਘ ਬਾਦਲ ਨੂੰ ਬਣਾਇਆ ਸੀ ।ਉਨਾਂ ਜਿਲਾ ਸੁਧਾਰ ਘਰ ਵਿਚ ਬੰਦ ਬੰਦੀਆਂ ਨੂੰ ਸਰਕਾਰ ਵਲੌਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਹਾ ਲੈਣ ਪ੍ਰੇਰਣਾ ਕੀਤੀ ਤਾਂ ਜੋ ਇਥੌਂ ਕੰਮ ਸਿਖ ਕੇ ਰਿਹਾ ਹੋਣ ਉਪਰੰਤ ਬਾਹਰ ਜਾ ਕੇ ਆਪਣੇ ਹਥੀਂ ਕੰਮ ਕਰਕੇ ਇਜ਼ਤ ਦੀ ਜਿੰਦਗੀ ਵਤੀਤ ਕਰ ਸਕਣ ।      

ਇਸ ਮੌਕੇ ਯੁਵਾ ਭਾਜਪਾ ਨੇਤਾ ਤੇ ਸਾਬਕਾ ਐਡੀਸ਼ਨਲ ਐਦਵੋਕੇਟ ਜਨਰਲ ਸ਼੍ਰੀ ਅਰਵਿੰਦ ਮਿੱਤਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਪਰਕਾਸ਼ ਸਿੰਘ ਬਾਦਲ ਨੇ ਜੌ ਪ੍ਰੋਗਰਾਮ ਉਲੀਕਿਆ ਹੈ ਉਸ ਤਹਿਤ ਜੇਲਾਂ ਵਿਚ ਬੰਦ ਬੰਦੀਆਂ ਨੁੰ ਰਿਹਾ ਹੋਣ ਉਪਰੰਤ ਸਿਰ ਚੁਕਕੇ ਜੀਉਣ ਦਾ ਮੌਕਾ ਮਿਲੇਗਾ ਤੇ ਉਹ ਨਾਰਮਲ ਜਿੰਦਗੀ ਵਤੀਤ ਕਰ ਸਕਣਗੇ ।ਉਨਾ ਕਿਹਾ ਕਿ ਹੁਨਰ ਸਿਖਣ ਲਈ ਕੋਈ ਵੀ ਮਾਪ ਦੰਡ ਨਹੀਂ ਹੈ ।ਮੁਦਰਾ ਯੋਜਨਾ ਤਹਿਤ ਉਹ ਕਰਜ਼ਾ ਵੀ ਲੈ ਸਕਦੇ ਹਨ । ਉਨਾਂ ਇਹ ਵੀ ਦਸਿਆ ਕਿ ਪਿੰਡ ਅਗੰਮਪੁਰ ਵਿਖੇ 25 ਕਰੌੜ ਰੁਪਏ ਦੀ ਲਾਗਤ ਨਾਲ ਹੁਨਰ ਵਿਕਾਸ ਕੇਂਦਰ ਬਣਾਇਆ ਜਾ ਰਿਹਾ ਹੈ ।ਇਸ ਮੌਕੇ ਸ਼੍ਰੀ ਸੰਯੁਕਤ ਡਾਇਰੈਕਟਰ ਸ਼੍ਰੀ ਜਗਜੀਤ ਸਿੰਘ ਨੇ ਦਸਿਆ ਕਿ  ਇਸ ਸਕੀਮ ਤਹਿਤ ਜੇਲ੍ਹ ਵਿੱਚ ਲੰਮੀ ਸਜਾ ਭੁਗਤ ਰਹੇ ਕੈਦੀਆਂ ਲਈ  ਜੇਲ੍ਹਾਂ ਵਿੱਚ ਪ੍ਰੋਡਕਸ਼ਨ ਸੈਂਟਰ ਬਣਾਏ ਜਾਣਗੇ ਅਤੇ ਥੋੜ੍ਹੀ ਸਜ਼ਾ ਵਾਲੇ ਜਾਂ ਸੁਣਵਾਈ ਅਧੀਨ ਮਾਮਲਿਆਂ ਦੇ ਬੰਦੀਆਂ ਲਈ ਸਕਿਲ ਡਿਵੈਲਪਮੈਂਟ ਦੇ ਛੋਟੇ ਕੋਰਸ ਸ਼ੁਰੂ ਕੀਤੇ ਜਾਣਗੇ।ਸਕੀਮ ਨਾਲ ਕੈਦੀਆਂ/ਬੰਦੀਆਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਹੋਣਗੇ।

ਇਸ ਮੋਕੇ  ਤੇ ਬੋਲਦਿਆਂ ਵਿਸ਼ਾ ਮਾਹਿਰ ਡਾ. ਅਸ਼ਵਨੀ ਭੱਲਾ ਨੇ ਕਿਹਾ ਕੀ ਪੰਜਾਬ ਸਰਕਾਰ ਜੇ ਕਰ ਆਪਣੇ ਇਸ ਪ੍ਰੋਗਰਾਮ ਨੂੰ ਕੇਂਦਰ ਦੇ ਮਨੁੱਖੀ ਸਰੋਤਾਂ ਬਾਰੇ ਮੰਤਰਾਲਾ ਨਾਲ ਜੋੜ ਲਵੇ ਤਾਂ 40  ਕੋਰਸਾਂ 'ਚ ਟਰੇਨਿੰਗ ਲੈਣ ਵਾਲੇ ਕੈਦੀਆਂ ਨੂੰ ਕੇਂਦਰ ਵਲ਼ੋਂ ਹਰ ਮਹੀਨੇ ਇੱਕ ਹਜ਼ਾਰ ਰੁਪਏ ਦਿੱਤੇ ਜਾਣ ਦਾ ਉਪਰਾਲਾ ਕੀਤਾ ਗਿਆ ਹੈ । ਜਿਸ ਦਾ ਲਾਭ ਲੈਣਾ ਚਾਹੀਦਾ ਹੈ ।ਇਸ ਮੌਕੇ ਸ਼੍ਰੀ ਜੇਲ ਸੁਪਰਡੰਟ ਸ੍ਰੀ ਗੁਰਪਾਲ ਸਿੰਘ ਸਰੋਆ ਨੇ ਕਿਹਾ ਕਿ  ਕੀ ਜਿਸ ਤਰਾਂ ਨਾਲ ਸੁਧਾਰ ਘਰ ਦੀ ਦੀਵਾਰ ਤੋਂ ਬਾਹਰ ਲੋਕੀ ਰਹਿੰਦੇ ਹਨ, ਉਸੇ ਤਰਾਂ ਹੀ ਸੁਧਾਰ ਘਰ ਦੀ ਦੀਵਾਰ ਦੇ ਅੰਦਰ ਵੀ ਰਹਿੰਦੇ ਹਨ । ਜਿਸ ਬੰਦੇ ਨੇ ਆਪਣੇ ਗੁਨਾਹ ਦੀ ਸਜਾ ਪੂਰੀ ਕਰ ਲਈ ਉਸਨੁ ਗੁਨਾਹਗਾਰ ਨਹੀਂ ਕਿਹਾ ਜਾ ਸਕਦਾ । ਉਨਾ ਕਿਹਾ ਕੀ ਇਨ੍ਹਾਂ ਲੋਕਾਂ ਨੂੰ ਸਕਾਰਾਤਮਕ ਸੋਚ ਅਪਣਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੀ ਉਹ ਲਗਾਤਾਰ ਸੋਚਣ ਕੀ ਉਹ ਚੰਗੇ ਬੰਦੇ ਹਨ ਅਤੇ ਚੰਗੇ ਕੰਮ ਕਰਨਗੇ ।ਇਸ ਮੌਕੇ ਆਏ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਸ੍ਰੀ ਲਖਮਿੰਦਰ ਸਿੰਘ ਜਾਖੜ ਡੀ.ਆਈ.ਜੀ.ਜੇਲ ਨੇ ਕਿਹਾ ਕਿ ਹੁਨਰ ਦਾ ਮਤਲਬ ਹੈ ਹਥ ਤੇ ਦਿਮਾਗ ਦਾ ਇਸਤੇਮਾਲ ਕਰਕੇ ਕੋਈ ਕੰਮ ਸਿਖਣਾ ਤੇ ਇਸ ਉਪਰੰਤ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਨਾ।ਉਨਾ ਜੇਲ ਵਿਚ ਬੰਦ ਬੰਦੀਆਂ ਨੂੰ ਪ੍ਰੇਰਣਾ ਕੀਤੀ ਕਿ ਉਨਾਂ ਪਾਸ ਕੰਮ ਸਿਖਣ ਲਈ ਬਹੁਤ ਸਮਾਂ ਹੈ ਇਸ ਲਈ ਇਸ ਦਾ ਸਦਉਪਯੋਗ ਕਰਦੇ ਹੋਏ ਕਿਸੇ ਵੀ ਕੰਮ ਨੂੰ ਸਿਖਣ ।ਹੁਨਰ ਉਹ ਕੰਮ ਹੈ - ਕਿਰਤ ਹੈ ਜੋ ਚੁਰਾਈ ਨਹੀਂ ਜਾ ਸਕਦੀ ।

ਉਨਾਂ ਉਦਯੋਗ ਤੇ ਵਣਜ ਮੰਤਰੀ ਸ਼੍ਰੀ ਮਿਤਲ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕੰਮ ਲਈ ਦਿਨ ਰਾਤ ਇਕ ਕਰਦੇ ਹੋਏ ਬੰਦੀਆ ਦੀ ਜਿੰਦਗੀ ਸਵਾਰਨ ਦਾ ਹਰ ਸੰਭਵ ਯਤਨ ਕਰਨਗੇ । ਇਸ ਸਮਾਗਮ ਦੋਰਾਨ ਸ਼੍ਰੀ ਪਰਮਜੀਤ ਸਿੰਘ ਮਾਕੜ ਪ੍ਰਧਾਨ ਨਗਰ ਕੌਂਸਲ,ਸ਼੍ਰੀ ਯੋਗੇਸ਼ ਸੂਦ ਜਿਲਾ ਭਾਜਪਾ ਪ੍ਰਧਾਨ, ਸ਼੍ਰੀ ਪਰਵੇਸ਼ ਗੋਇਲ ਸਾਬਕਾ ਪ੍ਰਧਾਨ ਭਾਜਪਾ, ਸ਼੍ਰੀ ਰਮਨ ਜਿੰਦਲ,ਸ਼੍ਰੀਮਤੀ ਰਚਨਾ ਲਾਂਬਾ,ਸ਼੍ਰੀ ਹਰੰਿਮਮਦਰ ਪਾਲ ਸਿੰਘ ਵਾਲੀਆ , ਸ਼੍ਰੀ ਰਾਜੇਸ਼ ਕੁਮਾਰ ਕੌਸ਼ਲ ਵਿਸ਼ੇਸ਼ ਨਿਜੀ ਸਕੱਤਰ, ਸ੍ਰੀਮਤੀ ਵਿਸ਼ੀ ਸ਼ਰਮਾ ਪ੍ਰਧਾਨ ਸਿਧੀ ਵਿਨਾਇਕ ਵਲਕਫੇਅਰ ਸੁਸਾਇਟੀ ,ਰਸ਼੍ਰੀਮਤੀ ਅਲਕਾ ਗੋਇਲ,ਸ਼੍ਰੀ ਵਿਸ਼ਣੂ ਭਟਨਾਗਰ, ਸ਼੍ਰੀ ਪਰਵਿੰਦਰ ਪਾਲ ਸਿੰਘ ਬਿੰਟਾ ਸ਼੍ਰੀ ਮਹੇਸ਼ ਅਗਰਵਾਲ,ਸ਼੍ਰੀ ਰਾਜੇਸ਼ ਕੁਮਾਰ ਦੁਗਰੀ,ਸ਼੍ਰੀ ਮਹੇਸ਼ ਭਟਨਾਗਰ,ਸ਼੍ਰੀ ਮਦਨ ਮੋਹਨ ਕਪਿਲਾ,ਸ਼੍ਰੀ ਧਰੰਿਮਦਰ ਕੁਮਾਰ ਬੰਟੀ,ਸ਼੍ਰੀ ਸਚਿਨ ਚੋਪੜਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। 

 

Tags: Madan Mohan Mittal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD