ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਣ ਅਜ ਜਿਸ ਤਰਾਂ ਪੰਜਾਬ ਵਿਚ ਇਸ ਪਾਰਟੀ ਦੀ ਸ਼ਾਖ ਦਿਨੋ ਦਿਨ ਡਿਗਦੀ ਜਾ ਰਹੀ ਹੈ ਉਸਤੋਂ ਵਿਦੇਸ਼ਾਂ ਵਿਚ ਰਹਿਣ ਵਾਲੇ ਆਪ ਦੇ ਸਮੱਰਥਕ ਨਿਰਾਸਤਾ ਦੇ ਆਲਮ ਵਿਚ ਹਨ।ਇਸ ਗਲ ਦੀ ਜਾਣਕਾਰੀ ਦਿੰਦਿੰਆਂ ਅਜ ਇਥੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਭਾਵੇਂ ਉਹਨਾਂ ਦੀ ਐਸੋਸੀਏਸ਼ਨ ਦਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਲੇਕਿਨ ਜਿਸ ਤਰਾਂ ਪੰਜਾਬੀਆਂ ਦਾ ਵਿਸ਼ਵਾਸ਼ ਅਜ ਤੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਉਪਰ ਬੱਝਾ ਸੀ ਉਹ ਵਿਸ਼ਵਾਸ਼ ਹੁਣ ਦਿਨੋ ਦਿਨ ਗਿਰਦਾ ਜਾ ਰਿਹਾ ਹੈ।ਸ: ਚਾਹਲ ਨੇ ਦਸਿਆ ਕਿ ਪਾਰਟੀ ਅੰਦਰ ਦਾਗੀ ਲੀਡਰਾਂ ਦਾ ਸ਼ਾਮਲ ਹੋਣਾ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਤਾਕਤਾਂ ਦਾ ਵਿਕੇਂਦਰੀਕਰਣ ਨਾ ਹੋਣ ਕਾਰਣ ਇਸ ਪਾਰਟੀ ਦੇ ਅਧਾਰ ਦਾ ਗਰਾਫ ਦਿਨੋ ਦਿਨ ਡਿਗਦਾ ਜਾ ਰਿਹਾ ਹੈ।ਸ: ਚਾਹਲ ਨੇ ਸਪਸ਼ਟ ਕੀਤਾ ਕਿ ਪਾਰਟੀ ਦੇ ਲੀਡਰ ਭਾਵੇਂ ਅਗਲੇ ਸਾਲ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ ਪਰ ਅਜ ਦੀਆਂ ਜਮੀਨੀ ਹਕੀਕਤਾਂ ਬਿਲਕੁਲ ਇਸ ਦੇ ਉਲਟ ਹਨ।ਉਹਨਾਂ ਕਿਹਾ ਕਿ ਅਜ ਤੋਂ ਦੋ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਜੋ ਮਹੌਲ ਬਣਿਆ ਸੀ ਅਜ ਉਹ ਮਹੌਲ ਘਟਦਾ ਜਾ ਰਿਹਾ ਹੈ ਜਿਸ ਲਈ ਆਮ ਆਦਮੀ ਪਾਰਟੀ ਨੂੰ ਚੌਕੰਨੇ ਹੋਣ ਦੀ ਲੋੜ ਹੈ।ਸ: ਚਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬੀ ਇਕਾਈ ਦੇ ਮਹੱਤਵਪੂਰਣ ਅਹੁਦਿਆਂ ਉਪਰ ਪੰਜਾਬੀਆਂ ਨੂੰ ਹੀ ਜੁੰਮੇਵਾਰੀ ਦੇਣੀ ਚਾਹੀਦੀ ਹੈ ਨਹੀਂ ਇਸਦੇ ਰਾਜਨੀਤਕ ਨਤੀਜੇ ਨਿਰਾਸ਼ਜਨਕ ਹੋਣਗੇ