Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਸੰਤ ਬਾਬਾ ਪਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਤੇ ਵਿਸ਼ੇਸ਼

ਮਹਾਨ ਵਿਅਕਤੀਆਂ ਨੂੰ ਜਾਤਾਂ ਗੋਤਾਂ ਵਿਚ ਨਾ ਵੰਡੋ : ਸਤਨਾਮ ਸਿੰਘ ਚਾਹਲ

ਸੰਤ ਬਾਬਾ ਪਰੇਮ ਸਿੰਘ
ਸੰਤ ਬਾਬਾ ਪਰੇਮ ਸਿੰਘ

Web Admin

Web Admin

5 Dariya News

ਚੰਡੀਗੜ੍ਹ , 23 May 2016

ਜਦ ਵੀ ਸੰਸਾਰ ਦਾ ਕੋਈ ਮਨੁਖ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਇਸ ਸੰਸਾਰ ਵਿਚੋਂ ਚਲਾ ਜਾਂਦਾ ਹੈ ਤਾਂ ਲੋਕ ਉਸ ਆਦਮੀ ਨੂੰ ਕੁੱਝ ਸਮੇਂ ਬਾਅਦ ਹੀ ਭੁੱਲ ਜਾਂਦੇ ਹਨ।ਪਰ ਜਿਹੜੇ ਵਿਅਕਤੀ ਆਪਣੇ ਜੀਵਨ ਦੌਰਾਨ ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਲਗਾ ਦਿੰਦੇ ਹਨ aਨ੍ਹਾਂ ਦੇ ਇਸ ਸੰਸਾਰ ਵਿਚੋਂ ਚਲੇ ਜਾਣ ਤੋਂ ਬਾਅਦ ਵੀ ਇਸ ਸੰਸਾਰ ਦੇ ਲੋਕ ਉਨ੍ਹਾਂ ਨੂੰ ਸਦੀਆਂ ਤਕ ਯਾਦ ਰੱਖਦੇ ਹਨ।ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਨਾਮ ਵੀ ਅਜਿਹੀਆਂ ਸ਼ਖ਼ਸੀਅਤਾਂ ਵਿਚ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਦੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਲਗਾ ਦਿਤੀ । ਉਨ੍ਹਾਂ ਨੇ ਆਪਣੀ ਜੀਵਨ ਯਾਤਰਾ ਦੌਰਾਨ ਧਾਰਮਿਕ, ਸਮਾਜਿਕ ਤੇ ਵਿੱਦਿਅਕ ਖੇਤਰ ਵਿਚ ਜੋ ਯੋਗਦਾਨ ਪਾਇਆ, ਜਿਸ ਨਾਲ ਸਮਾਜ ਦੀ ਨੁਹਾਰ ਹੀ ਬਦਲ ਗਈ। ਇਸ ਮਹਾਨ ਆਤਮਾ ਦਾ ਜਨਮ ਅਕਤੂਬਰ ੧੮੮੨ 'ਚ ਖੇੜੀ ਦੁਨਾ ਸਿੰਘ ਜ਼ਿਲ੍ਹਾ ਗੁਜਰਾਤ (ਪਾਕਿਸਤਾਨ) 'ਚ ਪਿਤਾ ਸ. ਵਸਾਵਾ ਸਿੰਘ ਦੇ ਘਰ ਹੋਇਆ ਜੋ ਬਾਬਾ ਲੱਖੀ ਸ਼ਾਹ ਲੁਬਾਣੇ ਦੇ ਭਰਾ ਪਰਮਦਾਸ ਦੀ ਸੰਤਾਨ ਵਿਚੋਂ ਸਨ। ੧੧ ਸਾਲ ਦੀ ਉਮਰ 'ਚ ਆਪ ਦੀ ਮਾਤਾ ਦਾ ਦਿਹਾਂਤ ਹੋ ਗਿਆ। 

ਫਿਰ ਕੁੱਝ ਸਮਾਂ ਬਾਅਦ ਬਾਬਾ ਬਿਸ਼ਨ ਸਿੰਘ ਦੇ ਡੇਰੇ ਮੁਰਾਲਾ ਨਾਲ ਜੁੜ ਗਏ ਤੇ ਮੁਰਾਲੇ ਆ ਕੇ ਲੰਗਰ ਲਈ ਚੱਕੀ 'ਤੇ ਦਾਣੇ ਪੀਸਣ, ਲੱਕੜਾਂ ਲਿਆਉਣ, ਲੰਗਰ ਵਰਤਾਉਣ ਤੇ ਸੰਤ-ਮਹਾਂਪੁਰਸ਼ਾਂ ਦੀ ਸੇਵਾ ਵਿਚ ਰੁੱਝ ਗਏ। ਆਪ ਬਾਬਾ ਬਿਸ਼ਨ ਸਿੰਘ ਦੇ ਬਹੁਤ ਪਿਆਰੇ ਬਣ ਗਏ। ਇਸ ਕਾਰਨ ਉਨ੍ਹਾਂ ਨੇ ਆਪ ਨੂੰ ਆਪਣੇ ਜੀਵਨ ਕਾਲ ਵਿਚ ਗੱਦੀਨਸ਼ੀਨ ਬਣਾ ਦਿੱਤਾ ਸੀ। ੧੯੧੪-੧੫ ਤੱਕ ਆਪ ਨੇ ਸਮੁੱਚੇ ਸਿੱਖ ਜਗਤ ਵਿਚ ਵਿਸ਼ੇਸ਼ ਥਾਂ ਬਣਾ ਲਈ ਸੀ। ਆਪ ਨੇ ਅੰਮ੍ਰਿਤ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਇਆ। ਕੁੱਝ ਦਿਨ ਪਹਿਲਾਂ ਸਾਨੂੰ ਪਾਕਿਸਤਾਨ ਦੇ ਪਿੰਡ ਟਾਂਡਾ ਤੋਂ ਮੁਹੰਮਦ ਆਰਿਫ ਨਾਮ ਦੇ ਇਕ ਵਿਅਕਤੀ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਬਾਰੇ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਕਿਸ ਤਰ੍ਹਾਂ ਅੱਜ ਵੀ ਇਸ ਇਲਾਕੇ ਦੇ ਵੱਖ-ਵੱਖ ਭਾਈਚਾਰੇ ਦੇ ਲੋਕ ਆਪਸੀ ਪ੍ਰੇਮ ਪਿਆਰ ਤੇ ਭਾਈਚਾਰਕ ਸਾਂਝ ਬਣਾ ਕੇ ਰੱਖ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਇਹ ਸਭ ਸੰਤ ਬਾਬਾ ਪਰੇਮ ਸਿੰਘ ਜੀ ਮੁਰਾਲੇ ਵਾਲਿਆਂ ਵੱਲੋਂ ਦਿਤੀ ਗਈ ਪ੍ਰੇਰਨਾ ਸਦਕਾ ਹੀ ਸੰਭਵ ਹੋ ਰਿਹਾ ਹੈ।

ਵਿੱਦਿਆ ਦੇ ਖੇਤਰ ਵਿਚ ਸੰਤ ਪ੍ਰੇਮ ਸਿੰਘ ਇਕ ਸੂਝਵਾਨ ਤੇ ਦਿਬ ਦ੍ਰਿਸ਼ਟੀ ਵਾਲੇ ਮਹਾਂਪੁਰਸ਼ ਸਨ ਜੋ ਜਾਣਦੇ ਸਨ ਕਿ ਗ਼ਰੀਬੀ ਦੇ ਨਾਲ-ਨਾਲ ਅਨਪੜ੍ਹਤਾ ਸਭ ਤੋਂ ਵੱਡੀ ਲਾਹਨਤ ਹੈ। ਅਨਪੜ੍ਹਤਾ ਦੇ ਨਾਲ ਚੰਗੀਆਂ-ਭਲੀਆਂ ਕੌਮਾਂ ਪਛੜ ਜਾਂਦੀਆਂ ਹਨ। ਇਸ ਲਈ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਖ਼ਾਲਸਾ ਲੁਬਾਣਾ ਹਾਈ ਸਕੂਲ ਪਿੰਡ ਟਾਂਡਾ ਜ਼ਿਲ੍ਹਾ ਗੁਜਰਾਤ 'ਚ ੧੯੨੧ ਵਿਚ ਖੋਲ੍ਹਿਆ। ਇਸ ਤੋਂ ਬਾਅਦ ਸ਼ੇਖ਼ੂਪੁਰਾ ਤੇ ਗੁਜਰਾਤ 'ਚ ਹਾਈ ਸਕੂਲ ਖੋਲ੍ਹੇ। ਆਪ ਤੋਂ ਬਾਅਦ ਵੀ ਵਿੱਦਿਅਕ ਪਸਾਰ ਲਈ ਆਪ ਵੱਲੋਂ ਸ਼ੁਰੂ ਕੀਤੇ ਗਏ ਯਤਨ ਜਾਰੀ ਰਹੇ। ੧੯੪੬ ਵਿਚ ਭਟਨੂਰਾ ਜ਼ਿਲ੍ਹਾ ਜਲੰਧਰ 'ਚ ਹਾਈ ਸਕੂਲ ਖੋਲ੍ਹਿਆ ਗਿਆ। ਇਸ ਤੋਂ ਬਾਅਦ ਮਿਆਣੀ (ਟਾਂਡੇ ਨਜ਼ਦੀਕ) 'ਚ ਸਕੂਲ ਸਥਾਪਿਤ ਕੀਤਾ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਾਵਾ ਹਰਨਾਮ ਸਿੰਘ ਨੇ ਇਸੇ ਲੜੀ ਤਹਿਤ ੧੯੬੯ ਵਿਚ ਗੁਰੂ ਨਾਨਕ ਪ੍ਰੇਮ ਕਰਮਸਰ ਖ਼ਾਲਸਾ ਕਾਲਜ, ਨਡਾਲਾ, ਜ਼ਿਲ੍ਹਾ ਕਪੂਰਥਲਾ ਤੇ ਸੰਤ ਪ੍ਰੇਮ ਸਿੰਘ ਖ਼ਾਲਸਾ ਕਾਲਜ, ਬੇਗੋਵਾਲ ੧੯੭੦ ਵਿਚ ਸਥਾਪਿਤ ਕੀਤੇ। ਇਸ ਦੇ ਨਾਲ ਲੁਬਾਣਾ ਬੁੰਗਿਆਂ ਦੀ ਉਸਾਰੀ ਵਿਚ ਬਾਬਾ ਬਕਾਲਾ ਬੁੰਗੇ ਦੀ ਉਸਾਰੀ ਦਾ ਵਿਚਾਰ ਬਣਿਆ।੧੯੨੬ ਵਿਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸੰਤ ਪ੍ਰੇਮ ਸਿੰਘ ਗੁਜਰਾਤ ਤੋਂ ਮੈਂਬਰ ਚੁਣੇ ਗਏ। ੧੯੨੬, ੧੯੩੩, ੧੯੩੬ ਤੇ ੧੯੪੪ ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਦੇ ਰਹੇ। ੧੯੩੭, ੧੯੪੮ ਨੂੰ ਆਪ ਅੰਤਰਿਮ ਕਮੇਟੀ ਦੇ ਮੈਂਬਰ ਚੁਣੇ ਗਏ। 

ਸਿਆਸੀ ਜੀਵਨ ਵੀ ਆਪ ਦਾ ਬਹੁਤ ਵਧੀਆ ਸੀ। ੧੯੩੭ ਵਿਚ ਸੰਤ ਪ੍ਰੇਮ ਸਿੰਘ ਨੇ ਗੁਜਰਾਤ ਦੇ ਸਰਗੋਧਾ ਚੋਣ ਹਲਕੇ ਤੋਂ ਚੋਣ ਲੜੀ ਤੇ ਵੱਡੇ ਰਈਸ ਹਰਬੰਸ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ੧੯੪੬ ਈ: ਵਿਚ ਆਪ ਫਿਰ ਐਮ. ਐਲ. ਏ. ਚੁਣੇ ਗਏ। ਆਪਣੇ ਅਕਾਲ ਚਲਾਣੇ ਤੱਕ ਆਪ ਅਸੈਂਬਲੀ ਮੈਂਬਰ ਰਹੇ। ਸੰਤ ਪ੍ਰੇਮ ਸਿੰਘ ਹੁਰਾਂ ਨੂੰ ੨ ਜੂਨ ੧੯੫੦ ਨੂੰ ਦਿਲ ਦਾ ਦੌਰਾ ਪਿਆ ਅਤੇ ਆਪ ਸੰਗਤਾਂ ਨੂੰ ਸਦਾ ਲਈ ਵਿਛੋੜਾ ਦੇ ਗਏ। ੩ ਜੂਨ ਨੂੰ ਆਪ ਜੀ ਦਾ ਅੰਤਿਮ ਸੰਸਕਾਰ ਬੇਗੋਵਾਲ (ਕਪੂਰਥਲਾ) ਵਿਖੇ ਕਰ ਦਿੱਤਾ ਗਿਆ।ਦੁਨੀਆਂ ਭਰ ਵਿਚ ਹਰ ਸਾਲ ਲਬਾਣਾ ਬਰਾਬਰੀ ਦੇ ਭਾਈਚਾਰੇ ਵੱਲੋਂ ਉਨ੍ਹਾਂ ਦੀ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਜਾਂਦੀ ਹੈ।ਪਰਨ ਇੱਥੇ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਕੀ ਸੰਤ ਬਾਬਾ ਪਰੇਮ ਸਿੰਘ ਮੁਰਾਲੇ ਵਾਲਿਆਂ ਨੇ ਕੇਵਲ ਲਬਾਣਾ ਬਰਾਦਰੀ ਦੀ ਭਲਾਈ ਲਈ ਹੀ ਕੰਮ ਕੀਤਾ ਸੀ ? ਜੇਕਰ ਇਸ ਸਵਾਲ ਦਾ ਜਵਾਬ ਨਾਂਹ ਵਿਚ ਹੈ ਤਾਂ ਫਿਰ ਸਮੂਹ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਨਾਲ ਸਬੰਧਤ ਦਿਨ ਇਕ ਪਲੇਟਫ਼ਾਰਮ ਤੇ ਮਨਾ ਕੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾਂਜਲੀ ਪ੍ਰਗਟ ਕਰਨੀ ਚਾਹੀਦੀ ਹੈ।ਸਾਡੇ ਸਮਾਜ ਦਾ ਅੱਜ ਇਹ ਦੁਖਾਂਤ ਬਣ ਗਿਆ ਹੈ ਕਿ ਅਸੀਂ ਮਹਾਨ ਵਿਅਕਤੀਆਂ ਨੂੰ ਵੀ ਜਾਤਾਂ ਗੋਤਾਂ ਦੇ ਨਾਮ ਤੇ ਵੰਡ ਕੇ ਰੱਖ ਦਿੱਤਾ ਹੈ

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD