Monday, 13 May 2024

 

 

ਖ਼ਾਸ ਖਬਰਾਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ

 

ਇੱਕ ਦੂਜੇ ਤੋਂ ਵੱਡਾ ਅਹੁਦਾ ਹਾਸਿਲ ਕਰਨ ਦੀ ਦੌੜ ਆਪ ਦੇ ਪਤਨ ਦਾ ਕਾਰਨ ਬਣੇਗੀ-ਹੀਰਾ ਸਿੰਘ ਗਾਬੜੀਆ

ਪਾਰਟੀ ਦੀ ਮਜਬੂਤੀ ਹਿੱਤ ਐਸ.ਸੀ.,ਬੀ.ਸੀ.ਵਿੰਗ ਪੰਜਾਬ ਦੇ ਸਮੂਹ ਜ਼ਿਲਾ ਪ੍ਰਧਾਨਾਂ ਅਤੇ ਅਹੁੱਦੇਦਾਰਾਂ ਦੀ ਮੀਟਿੰਗ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 13 May 2016

''ਆਪ ਪਾਰਟੀ ਭਾਵੇਂ ਨਾਮ ਦੀ ਆਮ ਪਾਰਟੀ ਹੈ ਪ੍ਰ੍ਰਤੂੰ ਇਸ ਦੇ ਸਾਰੇ ਆਹੁੱਦੇਦਾਰ ਅਤੇ ਨੇਤਾ ਮੁੱਖ ਮੰਤਰੀ ਦੀ ਕੁਰਸੀ ਤੇ ਖਾਸ ਬਣਨ ਲਈ ਤਰਲੋ-ਮੱਛੀ ਹੋ ਰਹੇ ਹਨ ਅਤੇ ਆਪਸ ਵਿੱਚ ਬੁਰੀ ਤਰਾਂ ਇੱਕ-ਦੂਸਰੇ ਦੀਆਂ ਲੱਤਾਂ ਖਿੱਚ ਰਹੇ ਹਨ।'' ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹੀਰਾ ਸਿੰਘ ਗਾਬੜੀਆ ਚੇਅਰਮੈਨ ਜ਼ਿਲਾ ਯੋਜ਼ਨਾ ਬੋਰਡ ਅਤੇ ਪਰਮਜੀਤ ਸਿੰਘ ਸਿੱਧਵਾ ਰਾਜਸੀ ਸਕੱਤਰ ਉਪ-ਮੁੱਖ ਮੰਤਰੀ ਪੰਜਾਬ ਨੇ ਅੱਜ ਸਾਂਝੇ ਤੌਰ 'ਤੇ ਸਰਕਟ ਹਾਊਸ ਵਿਖੇ ਐਸ.ਸੀ.,ਬੀ.ਸੀ.ਵਿੰਗ ਪੰਜਾਬ ਦੇ ਸਮੂਹ ਜ਼ਿਲਾ ਪ੍ਰਧਾਨਾਂ ਅਤੇ ਹੋਰ ਅਹੁੱਦੇਦਾਰਾਂ ਨੂੰ ਸੰਬੋਧਨ ਕਰਦਿਆ ਕੀਤਾ। ਸ੍ਰ. ਪਰਮਜੀਤ ਸਿੰਘ ਸਿੱਧਵਾ ਰਾਜਸੀ ਸਕੱਤਰ ਉਪ-ਮੁੱਖ ਮੰਤਰੀ ਪੰਜਾਬ ਇਸ ਮੀਟਿੰਗ ਵਿੱਚ ਅਬਜਰਬਰ ਦੇ ਤੌਰ 'ਤੇ ਸ਼ਾਮਲ ਹੋਏ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਭਵਿੱਖ ਦੀ ਰਣਨੀਤੀ ਤਿਆਰ ਕਰਨਾ ਸੀ ਤਾਂ ਜੋ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਇੱਕ-ਜੁੱਟ ਹੋ ਕੇ ਲੜੀਆ ਜਾਣ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਜਾ ਸਕੇ। ਹਰ ਚੋਣਾਂ ਵਿੱਚ ਐਸ.ਸੀ., ਬੀ.ਸੀ. ਵਰਗ ਦਾ 35-40 ਪ੍ਰਤੀਸ਼ਤ ਯੋਗਦਾਨ ਹੁੰਦਾ ਹੈ। ਇਸ ਲਈ ਹੇਠਲੇ ਪੱਧਰ ਤੋਂ ਵਰਕਰਾਂ ਅਤੇ ਆਹੁੱਦੇਦਾਰਾਂ ਦੇ ਵਿਚਾਰ ਤੇ ਮੁਸ਼ਕਲਾਂ ਜਾਣ ਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। 

ਹੀਰਾ ਸਿੰਘ ਗਾਬੜੀਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਪਾਰਟੀ ਦਾ ਪੰਜਾਬ ਵਿੱਚ ਕੋਈ ਅਧਾਰ ਨਹੀਂ ਹੈ ਅਤੇ ਇਸ ਦੇ ਸਾਰੇ ਨੇਤਾ ਮੁੱਖ ਮੰਤਰੀ ਦੀ ਕੁਰਸੀ ਦੇ ਸੁਪਨੇ ਲੈ ਰਹੇ ਹਨ, ਉਹਨਾਂ ਨੂੰ ਮੁੱਖ ਮੰਤਰੀ ਤੋਂ ਘੱਟ ਕੋਈ ਹੋਰ ਆਹੁੱਦਾ ਮਨਜੂਰ ਨਹੀਂ ਹੈ, ਇਹੀ ਆਪ ਪਾਰਟੀ ਦੇ ਨੇਤਾਵਾਂ ਦੀ ਆਪਸੀ ਕਾਰਨ ਬਣ ਰਿਹਾ ਹੈ, ਜੋ ਕਿ ਅੰਤ ਨੂੰ ਆਪ ਦੇ ਪਤਨ ਦਾ ਕਾਰਨ ਬਣੇਗਾ। ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਵੀ ਚੋਣਾਂ ਤੋਂ ਪਹਿਲਾਂ ਹੀ ਹਾਰ ਕਬੂਲ ਚੁੱਕੀ ਹੈ, ਕਾਂਗਰਸ ਅੱਜ ਹੋਰਨਾਂ ਸੂਬਿਆ ਵਿੱਚ ਹਾਰ ਰਹੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਪੂਰੇ ਦੇਸ਼ ਵਿੱਚ ਕਾਂਗਰਸ ਦਾ ਕੋਈ ਅਧਾਰ ਨਹੀਂ ਹੈ, ਸ੍ਰੋਮਣੀ ਅਕਾਲੀ ਦਲ ਦੀ ਤੀਸਰੀ ਵਾਰ ਵੀ ਸਰਕਾਰ ਬਣਨੀ ਤੈਅ ਹੈ।  ਅੱਜ ਦੀ ਮੀਟਿੰਗ ਵਿੱਚ ਪਾਰਟੀ ਦੀ ਬਿਹਤਰੀ ਲਈ ਸਮੂਹ ਆਹੁੱਦੇਦਾਰਾਂ ਦੇ ਵਿਚਾਰ ਜਾਣੇ ਗਏ ਅਤੇ ਮੁਸ਼ਕਲਾਂ ਸੁਣੀਆਂ ਗਈਆਂ। 

ਸ੍ਰ. ਹੀਰਾ ਸਿੰਘ ਗਾਬੜੀਆ ਚੇਅਰਮੈਨ ਜ਼ਿਲਾ ਯੋਜ਼ਨਾ ਬੋਰਡ ਅਤੇ ਸ੍ਰ. ਪਰਮਜੀਤ ਸਿੰਘ ਸਿੱਧਵਾ ਰਾਜਸੀ ਸਕੱਤਰ ਉਪ-ਮੁੱਖ ਮੰਤਰੀ ਪੰਜਾਬ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਐਸ.ਸੀ., ਬੀ.ਸੀ. ਵਿੰਗ ਦੇ ਨਾਲ-ਨਾਲ ਔਰਤਾਂ ਅਤੇ ਨੌਜਵਾਨਾਂ ਦੀ ਭਾਈਵਾਲੀ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਜੋ ਪਾਰਟੀ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਸਮੂਹ ਜ਼ਿਲਾ ਪ੍ਰਧਾਨਾਂ ਨੇ ਸਾਂਝੇ ਤੌਰ 'ਤੇ ਸੁਨਿਆਰ ਭਾਈਚਾਰੇ ਨੂੰ ਬੀ.ਸੀ. ਵਿੰਗ ਵਿੱਚ ਥਾਂ ਦੇਣ, ਬਿਜਲੀ ਦੇ ਯੂਨਿਟਾਂ ਦੀ ਮੁਆਫੀ, ਰਿਜ਼ਰਵੇਸ਼ਨ ਵਧਾਉਣ ਦੀ ਮੰਗ ਅਤੇ ਰਾਜਨਿਤਕ ਤੌਰ 'ਤੇ ਵਧੇਰੇ ਨੁਮਾਇੰਦਿਗੀਆਂ ਦੇਣ ਦੀ ਮੰਗ ਕੀਤੀ। ਉਹਨਾਂ ਵਧੇਰੇ ਆਹੁੱਦੇ ਨੌਜਵਾਨਾਂ ਨੂੰ ਦੇਣ ਦੀ ਵੀ ਮੰਗ ਕੀਤੀ। ਇਸ ਤੇ ਸ੍ਰ. ਗਾਬੜੀਆ ਅਤੇ ਸ੍ਰ. ਸਿੱਧਵਾ ਨੇ ਭਰੋਸਾ ਦਿੱਤਾ ਕਿ ਉਹਨਾਂ ਦੀ ਸਾਰੀਆਂ ਮੰਗਾਂ ਨੂੰ ਪਾਰਟੀ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਹਨਾਂ ਨੌਜਵਾਨੀ ਨੂੰ ਵਧੇਰੇ ਆਹੁੱਦੇ ਦੀ ਮੰਗ ਨੂੰ ਜਾਇਜ਼ ਦੱਸਦਿਆ ਕਿਹਾ ਕਿ ਨੌਜਵਾਨ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਹਨ ਅਤੇ ਇਹਨਾਂ ਵਿੱਚ ਕਿਸੇ ਵੀ ਤਰਾਂ ਦਾ ਸਮਾਜ ਵਿੱਚ ਬਦਲਾਅ ਲਿਆਉਣ ਲਈ ਅਥਾਹ ਜੋਸ਼ ਅਤੇ ਸ਼ਕਤੀ ਹੁੰਦੀ ਹੈ। ਨੌਜਵਾਨਾਂ ਨੂੰ ਸਿਰਫ ਉਸਾਰੂ ਸੇਧ ਦੀ ਲੋੜ ਹੁੰਦੀ ਹੈ। 

 ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਨਿਰਮਲ ਸਿੰਘ ਐਸ.ਐਸ, . ਵਿੰਗ, ਸ੍ਰ. ਬਲਦੇਵ ਸਿੰਘ, ਸ੍ਰ. ਬਲਵੀਰ ਸਿੰਘ, ਸ੍ਰ. ਵਿਰਸਾ ਸਿੰਘ ਤਾਰਨਤਾਰਨ, ਜੱਥੇਦਾਰ ਸੇਵਾ ਸਿੰਘ, ਅਬਦਲ ਸ਼ਕੂਰ ਮਾਂਗਟ, ਸ੍ਰ. ਰਵਿੰਦਰ ਸਿੰਘ ਦੀਵਾਨਾ ਕੌਮੀ ਮੀਤ ਪਧਾਨ ਬੀ.ਸੀ, ਦਵਿੰਦਰ ਸਿੰਘ ਸੇਖਵਾ, ਸ੍ਰ. ਹਰਬੰਸ ਸਿੰਘ, ਸ੍ਰ. ਅਮਰਜੀਤ ਸਿੰਘ ਕਿਸ਼ਨਪੁਰਾ, ਸ੍ਰ. ਭੁਪਿੰਦਰ ਸਿੰਘ, ਸ੍ਰ. ਨਵਦੀਪ ਸਿੰਘ ਭੰਵਰਾ, ਸ੍ਰ. ਦਰਸ਼ਨ ਸਿੰਘ, ਸ੍ਰ. ਪਿਆਰਾ ਸਿੰਘ, ਜੱਥੇਦਾਰ ਜਰਨੈਲ ਸਿੰਘ ਕਪੂਰਥਲਾ, ਨਰਿੰਦਰ ਪਾਲ ਸਿੰਘ, ਸ੍ਰ. ਲਾਭ ਸਿੰਘ, ਸ੍ਰ. ਗੁਰਦੀਪ ਸਿੰਘ, ਜੱਥੇਦਾਰ ਸੰਤੋਖ ਸਿੰਘ, ਸ੍ਰ. ਸੁਖਦੇਵ ਸਿੰਘ, ਠੇਕੇਦਾਰ ਦਰਸ਼ਨ ਸਿੰਘ, ਠੇਕੇਦਾਰ ਰਣਜੀਤ ਸਿੰਘ, ਸ੍ਰ. ਗੁਰਦੀਪ ਸਿੰਘ ਲੀਲ, ਸ੍ਰ. ਹਰਿੰਦਰ ਸਿੰਘ ਲਾਲੀ, ਸ੍ਰ. ਸੋਹਣ ਸਿੰਘ ਗੋਗਾ, ਸ੍ਰ. ਮਨਜੀਤ ਸਿੰਘ ਸ਼ਿਮਲਾਪੁਰੀ, ਸ੍ਰ. ਗੁਰਚਰਨ ਸਿੰਘ ਗੁਰੂ, ਸ੍ਰ.ਜਗਜੀਤ ਸਿੰਘ, ਸ੍ਰ. ਸਤਿਨਾਮ ਸਿੰਘ ਰਾਮਗੜੀਆ, ਸ੍ਰ. ਗੁਰਦੇਵ ਸਿੰਘ, ਸ੍ਰ. ਭੁਪਿੰਦਰ ਸਿੰਘ ਮਾਨਸਾ, ਸ੍ਰ. ਕਰਨੈਲ ਸਿੰਘ, ਸ੍ਰ. ਇੰਦਰਜੀਤ ਸਿੰਘ, ਸ੍ਰ. ਬਲਦੇਵ ਸਿੰਘ ਕੈਂਥ, ਜੱਥੇਦਾਰ ਸੁਰਜੀਤ ਸਿੰਘ ਧਨੌਲਾ ਆਦਿ ਹਾਜ਼ਰ ਸਨ। 

 

Tags: Hira Singh Gabria

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD