Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਸੱਤਾ ਵਿੱਚ ਆਉਣ ਤੇ ਬਸਪਾ ਸ਼ਰਾਬ ਸਮੇਤ ਹਰ ਪ੍ਰਕਾਰ ਦੇ ਨਸ਼ੇ ਤੇ ਲਾਵੇਗੀ ਪਾਬੰਧੀ : ਅਵਤਾਰ ਸਿੰਘ ਕਰੀਮਪੁਰੀ

2017 'ਚ ਕੋਈ ਵੀ ਨਸ਼ੇ ਦਾ ਸੌਦਾਗਰ ਚੋਣ ਲੜਿਆ ਤਾਂ ਕਰਾਂਗੇ ਵਿਰੋਧ : ਸ਼ਸ਼ੀ ਕਾਂਤ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 05 May 2016

ਬਹੁਜਨ ਸਮਾਜ ਪਾਰਟੀ ਦੇ ਪੰਜਾਬ ਇੰਚਾਰਜ ਡਾ: ਮੇਘਰਾਜ ਸਿੰਘ ਅਤੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਸਰਕਟ ਹਾਊਸ ਵਿਖੇ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ ਤੌਰ ਤੇ ਪਹੁੰਚੇ ਪੰਜਾਬ ਦੇ ਸਾਬਕਾ ਡੀ ਸੀ ਪੀ ਸ਼ਸ਼ੀ ਕਾਂਤ ਜੋ ਪੰਜਾਬ 'ਚ ਫੈਲੇ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਜਵਾਨੀ ਤੋਂ ਕਾਫੀ ਸਮੇਂ ਤੋਂ ਚਿੰਤਤ ਹਨ ਅਤੇ ਨਸ਼ਿਆਂ ਦੇ ਖਾਤਮੇ ਲਈ ਸੂਬੇ ਭਰ 'ਚ ਸਰਗਰਮੀਆਂ ਚਲਾ ਰਹੇ ਹਨ, ਨੇ ਰਾਮ ਸਿੰਘ ਅਜਾਦ ਦੀ ਅਗਵਾਈ 'ਚ ਅਪਣੀ ਐਨ ਜੀ ਓ 'ਦ ਪਾਵਰ ਆਫ਼ ਯੂਥ ਐਸੋਸੀਏਸ਼ਨ ਪੰਜਾਬ (ਯੁਵਾ ਸ਼ਕਤੀ)' ਦੀ ਬਸਪਾ 'ਚ ਸਮੂਲੀਅਤ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਕਰੀਮਪੁਰੀ ਨੇ ਕਿਹਾ ਕਿ ਬਸਪਾ ਨੇ ਸੱਭ ਤੋਂ ਪਹਿਲਾਂ ਨਸ਼ਿਆਂ ਸਮੇਤ ਪੰਜਾਬ ਦੇ ਹੋਰਨਾਂ ਭੱਖਦੇ ਮਸਲਿਆ ਨੂੰ ਲੈ ਕੇ ਨਵੰਬਰ 2014 ਤੋਂ ਜੋ 'ਪੰਜਾਬ ਬਚਾਓ' ਮੁਹਿੰਮ ਸੁਰੂ ਕੀਤੀ ਸੀ ਜਿਸ ਦੇ ਨਤੀਜੇ ਆਏ ਅਤੇ ਸੂਬੇ ਦੀ ਜਨਤਾ ਨੂੰ ਯਕੀਨ ਹੋ ਗਿਆ ਕਿ ਇਨਾਂ ਮੁੱਦਿਆਂ ਦਾ ਹੱਲ ਬਸਪਾ ਕਰ ਸਕਦੀ ਹੈ। ਲੋਕ ਅਕਾਲੀ ਭਾਜਪਾ ਗਠਜੋੜ, ਕਾਂਗਰਸ ਅਤੇ ਲੋਕਾਂ ਨੂੰ ਗੁੰਮਰਾਹ ਕਰਨ 'ਚ ਸੱਭ ਤੋਂ ਅੱਗੇ ਚੱਲ ਰਹੀ 'ਆਪ' ਦਾ ਖਹਿੜਾ ਛੱਡ ਆਪ ਮੁਹਾਰੇ ਬਸਪਾ ਨਾਲ ਜੁੜਨ ਲੱਗੇ ਜਿਸਦੇ ਚੱਲਦਿਆਂ ਬਸਪਾ ਵੱਲੋਂ ਬੰਗਾਂ ਅਤੇ ਨਵਾਂ ਸ਼ਹਿਰ ਵਿਖੇ ਕੀਤੀਆਂ ਮਹਾਂਰੈਲੀਆਂ 'ਚ ਲੱਖਾਂ ਲੋਕਾਂ ਦੇ ਜੁੜਨ ਕਾਰਨ ਏਹ ਇਤਿਹਾਸਕ ਬਣੀਆਂ। 

ਉਨਾਂ ਅੱਗੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਬੜੇ ਗੰਭੀਰ ਹੋ ਗਏ ਹਨ ਅਤੇ ਕਈ ਘਰਾਂ ਵਿੱਚ ਤਿੰਨ ਤਿੰਨ ਔਰਤਾਂ ਵਿਧਵਾਵਾਂ ਬਣ ਗਈਆਂ ਹਨ ਇਸ ਤੋਂ ਇਲਾਵਾ ਹਰ ਰੋਜ ਔਸਤਨ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਪੰਜਾਬ 'ਚ ਕੋਈ ਨਸ਼ਾ ਪੀੜਤ ਨਹੀ ਜਦਕਿ ਸਰਕਾਰ ਅਧੀਨ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਅੱਜ ਢਾਈ ਲੱਖ ਨਸ਼ਿਆਂ ਦਾ ਮਰੀਜ ਜੇਰੇ ਇਲਾਜ ਹੈ। ਉਨਾਂ ਕਿਹਾ ਕਿ ਨਸ਼ਿਆਂ ਦੇ ਅਜਿਹੇ ਵਿਕਰਾਲ ਰੂਪ ਨੂੰ ਦੇਖਦਿਆਂ ਬਸਪਾ ਦੀ ਸਰਕਾਰ ਆਉਣ ਤੇ ਸ਼ਰਾਬ ਸਮੇਤ ਹਰ ਪ੍ਰਕਾਰ ਦੇ ਨਸ਼ੇ ਤੇ ਪੂਰਨ ਪਾਬੰਧੀ ਲਗਾ ਦਿੱਤੀ ਜਾਵੇਗੀ। ਉਨਾਂ ਇਸ ਗੱਲ ਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਸਰਕਾਰ ਦੇ ਇਸਾਰੇ ਤੇ ਪੁਲਿਸ ਵੱਲੋਂ ਰੇਤੇ ਦੀ ਭਰੀ ਟਰਾਲੀ ਤੇ ਤਾਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਪਰ ਭੁੱਕੀ ਨਾਲ ਭਰੀਆਂ ਗੱਡੀਆਂ ਨੂੰ ਛੱਡਿਆ ਜਾ ਰਿਹਾ ਹੈ। 

ਉਨਾਂ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਸ਼ਾ ਤਸ਼ਕਰਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੀਆਂ ਜਾਇਦਾਦਾਂ ਜਬਤ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਦੀ ਸੂਚਨਾ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦੀਆਂ ਹਦਾਇਤਾਂ ਜਾਰੀ ਕਰਨ ਦੇ ਬਿਆਨ ਦੇ ਰਿਹਾ ਹੈ। ਇਸ ਤੋਂ ਬਿਨਾਂ ਉਨਾਂ ਦੱਸਿਆ ਕਿ ਬਸਪਾ ਵੱਲੋਂ ਸੁਰੂ ਕੀਤੀ 'ਪਿੰਡ ਪਿੰਡ ਚੱਲੋ, ਘਰ-ਘਰ ਚੱਲੋ, ਮੁਹਿੰਮ ਦੇ ਤਹਿਤ ਉਨਾਂ ਸਾਬਕਾ ਡੀ ਜੀ ਪੀ ਸ਼ਸ਼ੀ ਕਾਂਤ ਦੇ ਘਰ ਜਾ ਕੇ ਸਹਿਯੋਗ ਦੀ ਮੰਗ ਕੀਤੀ ਸੀ। ਨਸ਼ਿਆਂ ਪ੍ਰਤੀ ਸਾਡਾ ਨਿਸ਼ਾਨਾ ਇੱਕ ਹੋਣ ਕਾਰਨ ਉਨਾਂ ਖੁਦ ਰਾਜਨੀਤੀ ਤੋਂ ਦੂਰ ਰਹੇ ਕੇ ਸਿਰਫ ਅਪਣੀ ਐਨ ਜੀ ਓ ਦੀ ਬਸਪਾ 'ਚ ਸਮੂਲੀਅਤ ਕਰਵਾਈ ਹੈ। 

ਇਸ ਮੌਕੇ ਸ੍ਰੀ ਕਾਂਤ ਨੇ ਦੱਸਿਆ ਕਿ ਬਸਪਾ ਤੋਂ ਪਹਿਲਾਂ ਭਾਜਪਾ, ਕਾਂਗਰਸ ਅਤੇ ਆਪ ਦੇ ਦੁਰਗੇਸ ਪਾਠਕ ਨੇ ਵੀ ਉਨਾਂ ਨਾਲ ਸਪੰਰਕ ਕੀਤਾ ਸੀ। ਉਨਾਂ ਕਿਹਾ ਕਿ ਖੁਦ ਰਾਜਨੀਤਿਕ ਤੌਰ ਤੇ ਵਿਚਰਨ ਦੀ ਬਜਾਏ ਉਨਾਂ ਦੀ ਐਨ ਜੀ ਬਸਪਾ ਦੀ ਮੁਹਿੰਮ 'ਚ ਪੂਰੀ ਸਰਗਰਮੀ ਨਾਲ ਭਾਗ ਲਵੇਗੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਹੜੀ ਵੀ ਪਾਰਟੀ ਨਸ਼ੇ ਦੇ ਸੌਦਾਗਰਾਂ ਨੂੰ ਟਿਕਟਾਂ ਦੇ ਕੇ  ਚੋਣ ਮੈਦਾਨ ਵਿੱਚ ਉਤਾਰੇਗੀ ਸਾਡੇ ਵੱਲੋਂ ਉਸ ਪਾਰਟੀ ਅਤੇ ਉਮੀਦਵਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਲੋਕਾਂ ਵਿੱਚ ਜਾ ਕੇ ਉਸ ਨਸ਼ਾ ਸੌਦਾਗਰ ਦੀ ਪੋਲ ਖੋਲੀ ਜਾਵੇਗੀ। ਡਾ: ਮੇਘਰਾਜ ਸਿੰਘ ਨੇ ਪਾਰਟੀ 'ਚ ਸ਼ਾਮਿਲ ਹੋਏ ਰਾਮ ਸਿੰਘ ਅਜਾਦ ਨੂੰ ਪਟਿਆਲਾ ਜੋਨ ਦਾ ਕੋਆਡੀਨੇਟਰ ਲਗਾਉਣ ਦਾ ਐਲਾਨ ਕੀਤਾ। ਇਸ ਮੌਕੇ ਬਲਵਿੰਦਰ ਬਿੱਟਾ, ਜੀਤ ਰਾਮ ਬਸਰਾ, ਪ੍ਰਗਣ ਬਿਲਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਨ ਜੀ ਓ ਦੇ ਵਲੰਟੀਅਰ ਹਾਜਰ ਸਨ।

 

Tags: AVTAR KARIMPURI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD