ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਜਾ ਕੇ ਵੱਸਣ ਦੇ ਚਾਹਵਾਨ ਲੋਕਾਂ ਲਈ ਇਹ ਇਕ ਖ਼ੁਸ਼ੀ ਭਰੀ ਖ਼ਬਰ ਹੋਵੇਗੀ ਕਿ ਹੁਣ ਦੋਹਾਂ ਦੇਸ਼ਾਂ ਵਿਚ ਪੱਕੇ ਤੌਰ ਤੇ ਵੱਸਣ ਦਾ ਰਾਹ ਸੁਖਾਲਾ ਹੋ ਗਿਆ ਹੈ। ਜਿਨ੍ਹਾਂ ਸਕਿਲਡ ਲੋਕਾਂ ਕੋਲ ਉਨ੍ਹਾਂ ਦੇ ਰੁਜ਼ਗਾਰ ਵਿਚ ਤਿੰਨ ਜਾਂ ਚਾਰ ਸਾਲ ਦਾ ਤਜਰਬਾ ਹੈ ਉਹ ਇਨ੍ਹਾਂ ਦੇਸ਼ਾਂ ਵਿਚ ਆਸਾਨੀ ਨਾਲ ਜਾ ਕੇ ਵੱਸ ਸਕਦੇ ਹਨ। ਇਹ ਅਹਿਮ ਜਾਣਕਾਰੀ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਪਨੀ ਦੀ ਡਾਇਰੈਕਟਰ ਪਰਵਿੰਦਰ ਕੌਰ ਨੇ ਮੁਹਾਲੀ ਵਿਚ ਰੱਖੇ ਇਕ ਸੈਮੀਨਾਰ ਦੌਰਾਨ ਦਿਤੀ।ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆਂ ਕਿ ਜਿੰਨਾਂ ਵਿਅਕਤੀਆਂ ਦੇ ਕਿੱਤੇ ਸੀ ਐੱਸ ਉ ਐਲ ਅਤੇ ਐੱਸ ਉ ਐਲ ਲਿਸਟ ਵਿਚ ਆਉਦੇਂ ਹਨ। ਉਹ ਇਨਾ ਕੈਟਾਗਰੀਆਂ ਤਹਿਤ ਅਪਲਾਈ ਕਰ ਸਕਦੇ ਹਨ।ਹਰ ਕਿੱਤੇ ਅਨੁਸਾਰ ਉਸ ਦੀ ਅਲੱਗ ਅਲੱਗ ਮੁਲਾਂਕਣ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆਂ ਕਿ ਇਸ ਸਾਰੀ ਕਾਰਵਾਈ ਨੂੰ ਤਿੰਨ ਤੋਂ ਛੇ ਮਹੀਨੇ ਲੱਗ ਸਕਦੇ ਹਨ । ਜਦ ਕਿ ਇਸ ਕੈਟਾਗਰੀ ਤਹਿਤ ਮੈਨੇਜਰ, ਰਜਿਸਟਰਡ ਨਰਸਾਂ, ਯੂਨੀਵਰਸਿਟੀ ਲੈਕਚਰਾਰ, ਇੰਜੀਨੀਅਰ, ਟੈਕਨੀਸ਼ੀਅਨ, ਲੈਬਾਰਟਰੀ ਸਾਇੰਟਿਸਟ, ਆਈ ਸੀ ਟੀ ਪ੍ਰੋਜੈਕਟ ਮੈਨੇਜਰ ਆਦਿ ਅਪਲਾਈ ਕਰ ਸਕਦੇ ਹਨ।
ਇਸੇ ਤਰਾਂ ਨਿਊਜ਼ੀਲੈਂਡ ਵਿਚ ਪੱਕੇ ਤੌਰ ਤੇ ਜਾਣ ਲਈ ਲੌਂਗ ਟਰਮ ਸਕਿੱਲ ਸ਼ਾਰਟੇਜ਼ ਲਿਸਟ ਵਿਚ ਕਿੱਤਾ ਹੋਣਾ ਜ਼ਰੂਰੀ ਹੈ। ਪੁਆਇੰਟ ਸਿਸਟਮ ਦੇ ਆਧਾਰ ਤੇ ਐਨ ਜੈੱਡ ਕਿਊ ਏ ਤਹਿਤ ਪੜਾਈ ਦੀ ਅਸੈਸਮੈਂਟ ਕਰਵਾ ਕੇ ਨਿਊਜ਼ੀਲੈਂਡ ਮਾਈਗ੍ਰੇਟ ਹੋਇਆ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ 6 ਤੋਂ 12 ਮਹੀਨੇ ਲਗਦੇ ਹਨ। ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਵੈਸਟ ਹਾਈਲੈਂਡਰ ਚੰਡੀਗੜ੍ਹ ਸਥਿਤ ਕਈ ਸਾਲਾਂ ਦੇ ਤਜਰਬੇ ਵਾਲੀ ਇਮੀਗ੍ਰੇਸ਼ਨ ਕੰਪਨੀ ਹੈ। ਇਸ ਕੰਪਨੀ ਤਹਿਤ ਹਜ਼ਾਰਾਂ ਲੋਕਾਂ ਨੇ ਸਟੱਡੀ ਅਤੇ ਮਾਈਗਰੇਸ਼ਨ ਕੇਸ ਲਗਵਾਏ ਹਨ ਅਤੇ ਸਫਲਤਾ ਹਾਸਿਲ ਕੀਤੀ ਹੈ। ਪਰਵਿੰਦਰ ਕੌਰ ਇਮੀਗ੍ਰੇਸ਼ਨ ਐਡਵਾਈਜ਼ਰ ਅਥਾਰਿਟੀ ਨਿਊਜ਼ੀਲੈਂਡ ਤੋਂ ਮਾਨਤਾ ਪ੍ਰਾਪਤ ਐਡਵਾਈਜ਼ਰ ਹਨ। ਉਨ੍ਹਾਂ ਕੋਲ ਆਸਟ੍ਰੇਲੀਆ ਸਰਕਾਰ ਤੋਂ ਮਾਨਤਾ ਪ੍ਰਾਪਤ ਹਾਸਿਲ ਹੈ। ਲਾਇਸੈਂਸ ਵਾਲੇ ਐਡਵਾਈਜ਼ਰ ਤੋਂ ਮਾਈਗਰੇਸ਼ਨ ਦਾ ਕੇਸ ਲਗਵਾਉਣਾ ਆਪਣਾ ਭਵਿਖ ਸੁਰੱਖਿਅਤ ਹੱਥ ਵਿਚ ਦੇਣਾ ਹੈ ਅਤੇ ਵੈਸਟ ਹਾਈਲੈਂਡਰ ਨੇ ਇਹ ਮੁਕਾਮ ਕਈ ਸਾਲਾਂ ਦੀ ਮਿਹਨਤ ਨਾਲ ਹਾਸਿਲ ਕੀਤਾ ਹੈ।