ਆਸ਼ਮਾ ਇੰਟਰਨੈਸ਼ਨਲ ਸਕੂਲ ਵਿਚ ਵਿਸ਼ਵ ਧਰਤੀ ਦਿਵਸ ਵੱਖਰੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕੈਂਪਸ 'ਚ ਇਕ ਪ੍ਰੋਗਰਾਮ ਕੀਤਾ ਗਿਆ , ਜਿਸ ਦੌਰਾਨ ਛੋਟੇ ਛੋਟੇ ਬੱਚਿਆਂ ਨੇ ਨੂੰ ਕੁਦਰਤੀ ਦੀਆਂ ਅਹਿਮ ਦਾਤਾਂ ਨਾਲ ਜਾਣੂ ਕਰਵਾਇਆ , ਜਦ ਕਿ ਵੱਡੇ ਬੱਚਿਆਂ ਨੇ ਕੈਂਪਸ ਵਿਚ ਬੂਟੇ ਲਗਾਏ। ਸਭ ਤੋਂ ਪਹਿਲਾਂ ਸਾਰੇਆਂ ਵਿਦਿਆਰਥੀਆਂ ਨੂੰ ਵਿਸ਼ਵ ਧਰਤੀ ਦਿਵਸ ਦਾ ਮਤਲਬ ਦੱਸਿਆ ਗਿਆ ਜਿਸ ਦੌਰਾਨ ਵੱਖ-ਵੱਖ ਅਧਿਆਪਕਾਂ ਨੇ ਧਰਤੀ ਦੀ ਉਤਪਤੀ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਅਤੇ ਅੱਜ ਧਰਤੀ ਤੇ ਹੋ ਰਹੇ ਨੁਕਸਾਨਾਂ ਨਾਲ ਸਾਰੇਆਂ ਨੂੰ ਜਾਣੂ ਕਰਵਾਇਆ । ਸਕੂਲ ਦੇ ਡਾਇਰੈਕਟਰ ਜੇ ਐੱਸ ਕੇਸਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰਾਂ ਨਾਲ ਰੁੱਤਾਂ ਅਤੇ ਮੌਸਮਾਂ ਵਿਚ ਬਦਲਾਓ ਆ ਰਹੇ ਹਨ ਉਸ ਦੇ ਪਿੱਛੇ ਅਹਿਮ ਕਾਰਨ ਕੁਦਰਤੀ ਸੋਮੇਆਂ ਗਲਤ ਤਰੀਕੇ ਨਾਲ ਵਰਤੋਂ ਕਰਨਾ ਹੈ। ਇਸ ਲਈ ਜੇਕਰ ਅਸੀ ਸਮਾਂ ਰਹਿੰਦੇ ਇਸ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਨਾ ਹੋਏ ਤਾਂ ਇਸ ਦੇ ਬੁਰੇ ਨਤੀਜੇ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ¸ਦੁਆਲੇ ਵੀ ਬੂਟੇ ਲਗਾਉਣ ਤਾਂ ਕਿ ਕੁਦਰਤ ਆਪਣਾ ਸੰਤੁਲਨ ਬਣਾ ਕੇ ਅਤੇ ਅਸੀਂ ਧਰਤੀ ਮਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਸਕੀਏ।