ਵੈਸਾਖ ਦਾ ਮਹੀਨੇ ਦਾ ਨਿੱਘਾ ਸਵਾਗਤ ਕਰਦੇ ਹੋਏ ਦੀ ਹੋਲੀ ਵੰਡਰ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਵਿਚ ਕਰਵਾਏ ਗਏ ਇਕ ਸਮਾਗਮ ਵਿਚ ਵਿਦਿਆਰਥੀਆਂ ਨੇ ਬਹੁਤ ਖ਼ੂਬਸੂਰਤ ਪ੍ਰੋਗਰਾਮ ਪੇਸ਼ ਕੀਤੇ। ਜਦ ਕਿ ਸਕੂਲ ਨੂੰ ਫੁੱਲਾਂ ਅਤੇ ਰੰਗ-ਬਰੰਗੇ ਰਿਬਨਾਂ ਨਾਲ ਸਜਾਇਆ ਗਿਆ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਸਭਿਆਚਾਰਕ ਪਹਿਰਾਵਿਆਂ 'ਚ ਫ਼ਸਲਾਂ ਦੀ ਵਾਢੀ, ਜੱਲਿਆਂਵਾਲਾ ਬਾਗ ਅਤੇ ਖ਼ਾਲਸਾ ਪੰਥ ਦੀ ਸਥਾਪਨਾ ਨਾਲ ਸਬੰਧਿਤ ਕਈ ਪ੍ਰੋਗਰਾਮ ਵੀ ਪੇਸ਼ ਕੀਤੇ ਗਏ । ਸਮਾਰੋਹ ਦੀ ਸ਼ੁਰੂਆਤ ਦੇਹਿ ਸ਼ਿਵਾ ਵਰ ਮੋਹੇ ਇਹੀ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ 'ਚ ਫੈਸੀ ਡਰੈੱਸ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵਿਸਾਖੀ ਦੇ ਪੱਵਿਤਰ ਤਿਉਹਾਰ ਮੌਕੇ ਇਹ ਦਿਹਾੜੇ ਦੀ ਸਮਾਜਿਕ ਮੱਹਤਤਾ ਅਤੇ ਪਿਛੋਕੜ ਨੂੰ ਸਮਝਦੇ ਹੋਏ ਸਕੂਲ ਦੇ ਵਿਦਿਆਰਥੀਆਂ ਨੇ ਖੇਤਾਂ 'ਚ ਜਾ ਕੇ ਪੁਰਾਣਕ ਤਰੀਕੇ ਨਾਲ ਫਸਲਾਂ ਦੀ ਵਾਢੀ ਕਰਦੇ ਹੋਏ ਖੇਤਾਂ 'ਚ ਗਿੱਧਾ ਅਤੇ ਭੱਗੜਾ ਪਾਇਆ।
ਇਸ ਮੌਕੇ ਤੇ ਸਕੂਲ ਦੇ ਪਿੰਰਸੀਪਲ ਪ੍ਰੇਮਜੀਤ ਗਰੋਵਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਅਤੇ ਵਿਸਾਖ ਮਹੀਨੇ ਨਾਲ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਦਿਹਾੜੇ ਸਬੰਧੀ ਦੱਸਿਆਂ ਕਿ ਵਿਸਾਖੀ ਦਾ ਤਿਉਹਾਰ ਪੰਜਾਬੀਆਂ ਦਾ ਇਕ ਮਹੱਤਵਪੂਰਨ ਤਿਉਹਾਰ ਹੈ ਜਿੱਥੇ 13 ਅਪ੍ਰੈਲ ਨੂੰ ਸੰਮਤ ਸਾਲ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਹੀ ਕਿਸਾਨ ਇਸ ਦਿਨ ਤੋਂ ਆਪਣਾਂ ਫ਼ਸਲਾਂ ਦੀ ਵਾਢੀ ਸ਼ੁਰੂ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆਂ ਕਿ ਪੁਰਾਣੇ ਸਮੇਂ 'ਚ ਵੀ ਇਸ ਦਿਨ ਲੋਕ ਇਕੱਠੇ ਹੋਕੇ ਭੰਗੜਾ ਪਾਉਂਦੇ ਅਤੇ ਇਸ ਦਿਨ ਨੂੰ ਧੂਮਧਾਮ ਨਾਲ ਮਨਾਉਂਦੇ ਸਨ। ਇਸ ਦੇ ਨਾਲ ਹੀ ਪਿੰਸੀਪਲ ਗਰੋਵਰ ਨੇ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿਤੀ ।ਇਸ ਮੌਕੇ ਤੇ ਜ਼ਲਿਆਵਾਲਾ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਹੀਦੋ ਦੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ ਇਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ 'ਚ ਜਲਿਆ ਵਾਲਾਂ ਬਾਗ ਦੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ।