ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵੱਲੋਂ ਸ੍ਰੀਜਨ-16 ਬੈਨਰ ਅਧੀਨ ਡਿਜੀਟਲ ਇੰਡੀਆ ਥੀਮ ਹੇਠ ਅੰਤਰ ਰਾਸ਼ਟਰੀ ਕਾਂਨਫਰਸ ਦਾ ਆਯੋਜਨ ਕੀਤਾ ਗਿਆ। ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਵਿਚ ਪ੍ਰੋ. ਆਦੀਸ ਅਬਾਬਾ ਯੂਨੀਵਰਸਿਟੀ ਇਥੋਪੀਆ, ਡਾ. ਡੇਗੂ ਬੀਲੇਅ ਡੀਲਾ ਯੂਨੀਵਰਸਿਟੀ, ਇਥੋਪੀਆ ਜਿਹੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੇ ਹਿੱਸਾ ਲੈਦੇ ਹੋਏ ਜਿੱਥੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਡਾ. ਐੱਸ ਪੀ ਬਾਂਸਲ ਵਾਈਸ ਚਾਂਸਲਰ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਬੱਦੀ ਅਤੇ ਜੀ ਐੱਸ ਬਤਰਾ ਹੈੱਡ ਐੱਸ À ਐਮ, ਪੰਜਾਬ ਯੂਨੀਵਰਸਿਟੀ ਜਿਹੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਕਾਨਫ਼ਰੰਸ ਦਾ ਉਦਘਾਟਨ ਡਾ. ਬੂਟਾ ਸਿੰਘ, ਡੀਨ ਅਕੈਡਮਿਕ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਇਸ ਦੌਰਾਨ ਭਾਰਤ ਦੇ ਡਿਜ਼ਟਲੀਕਰਨ ਦੌਰ ਦੌਰਾਨ ਦਰਪੇਸ਼ ਆਉਣ ਵਾਲੀਆਂ ਚੁਨੌਤੀਆਂ, ਅਨਿਸ਼ਤਾ ਦੇ ਦੌਰ ਅਤੇ ਉਨ੍ਹਾਂ ਦੇ ਉਸਾਰੂ ਹੱਲ ਜਿਹੇ ਅਹਿਮ ਮੁੱਦੇ ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਦਾ ਮੁੱਖ ਮੁੱਦਾ ਰਹੇ।ਡਾ. ਐੱਸ ਬੀ ਬਾਂਸਲ ਨੇ ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਅਜੋਕੇ ਸਮੇਂ ਵਿਚ ਈ ਬਿਜ਼ਨੈੱਸ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਤਰੱਕੀ ਲਈ ਤਕਨਾਲੋਜੀ ਨੂੰ ਅਪਣਾਉਣਾ ਸਮੇਂ ਦੀ ਮੰਗ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਤਕਨੀਕ ਦੇ ਫ਼ਾਇਦੇ ਅਤੇ ਨੁਕਸਾਨਾਂ ਨਾਲ ਜਾਣੂ ਕਰਾਉਦੇਂ ਹੋਏ ਉੱਚ ਤਕਨੀਕ ਅਤੇ ਮਿਆਰੀ ਸਿੱਖਿਆਂ ਤੇ ਜ਼ੋਰ ਦੇਣ ਦੀ ਤਰਜ਼ੀਹ ਦਿਤੀ। ਡਾ. ਬਾਂਸਲ ਨੇ ਭਾਰਤ ਨੂੰ ਮਹਾਂ ਸ਼ਕਤੀ ਬਣਾਉਣ ਲਈ ਸਕਾਰਤਮਕ ਰਵੱਈਆ, ਤਰੱਕੀ ਭਰੀ ਸੋਚ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਨੂੰ ਚੀਨ ਦੀ ਸੋਚ ਦਾ ਪਿੱਛਾ ਨਾ ਕਰਦੇ ਹੋਏ ਵਿਸ਼ਵ ਪੱਧਰ ਤੇ ਵਪਾਰ ਵਿਚ ਛਾਉਣ ਲਈ ਆਪਣੀ ਵੱਖਰੀ ਪਾਲਿਸੀ ਬਣਾਉਣੀ ਚਾਹੀਦੀ ਹੈ।
ਡਾ. ਡੇਗੂ ਨੇ ਇਸ ਮੌਕੇ ਤੇ ਅਰਥਵਿਵਸਥਾ ਦੀ ਮਜ਼ਬੂਤੀ ਲਈ ਉਤਪਾਦਨ ਨੂੰ ਵਧਾਉਦੇਂ ਹੋਏ ਰੁਜ਼ਗਾਰ ਪੀੜੀ ਤਿਆਰ ਕਰਨ ਤੇ ਜ਼ੋਰ ਦਿਤਾ।ਇਸ ਦੇ ਨਾਲ ਹੀ ਉਨ੍ਹਾਂ ਇਥੋਪੀਆ ਦੀ ਉਦਯੋਗ ਪਾਲਿਸੀ ਤੇ ਵੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਡਾ. ਬੂਟਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਤਕਨੀਕ ਅਤੇ ਸਮੇਂ ਦੀ ਸਹੀ ਵਰਤੋਂ ਕਰਨ ਦੀ ਹਮਾਇਤ ਕਰਦੇ ਹੋਏ ਅਧਿਆਪਕ ਵਰਗ ਦੀ ਕਿਸੇ ਪੀੜੀ ਦੇ ਵਿਕਾਸ ਕਰਨ ਵਿਚ ਅਹਿਮ ਰੌਲ ਕਿਹਾ । ਉਨ੍ਹਾਂ ਹਾਜ਼ਰ ਮਹਿਮਾਨਾਂ ਨੂੰ ਕਿਹਾ ਕਿ ਜੇਕਰ ਉਹ ਕਿਸੇ ਵਿਚ ਖੇਤਰ ਵਿਚ ਤਰੱਕੀ ਕਰਨਾ ਚਾਹੁਦੇਂ ਹਨ ਤਾਂ ਦ੍ਰਿੜਤਾ, ਇੱਛਾ ਅਤੇ ਆਪਣੇ ਟੀਚੇ ਦਾ ਲਗਾਤਾਰ ਪਿੱਛਾ ਕਰਨਾ ਹੀ ਤਿੰਨ ਅਹਿਮ ਨੁਕਤੇ ਸਫਲਤਾ ਦਾ ਮਿੱਠਾ ਫਲ ਹਨ ਅਤੇ ਦੇਸ਼ ਦੀ ਤਰੱਕੀ ਵੀ ਇਸੇ ਤਿੰਨੇ ਨੁਕਤਿਆਂ ਨਾਲ ਸੰਭਵ ਹੈ।ਇਸ ਮੌਕੇ ਤੇ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਤਰਾਂ ਦੀਆਂ ਅੰਤਰ ਰਾਸ਼ਟਰੀ ਕਾਨਫ਼ਰੰਸਾਂ ਸਿੱਖਿਆਂ ਸ਼ਾਸਤਰੀਆਂ, ਖੋਜਕਾਰਾਂ, ਸਲਾਹਕਾਰ,ਪ੍ਰਸ਼ਾਸਨ , ਨੀਤੀ ਘੜਨ ਵਾਲੇ ਅਤੇ ਸਿੱਖਿਆਂ ਲੈ ਰਹੇ ਭਵਿਖ ਦੇ ਮੈਨੇਜਰਾਂ ਲਈ ਇਕ ਪਲੇਟਫ਼ਾਰਮ ਦਾ ਕੰਮ ਕਰਦੀ ਹੈ ਜਿਸ ਵਿਚ ਉਹ ਅਹਿਮ ਜਾਣਕਾਰੀ ਲੈਣ ਦੇ ਨਾਲ ਨਾਲ ਉਹ ਇਕ ਵੱਖਰੀ ਸੋਚ ਵੱਲ ਵਧਦੇ ਹਨ। ਸੀ ਜੀ ਸੀ ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦੇ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਅੰਤਰ ਰਾਸ਼ਟਰੀ ਕਾਨਫ਼ਰੰਸ ਦੇ ਅੰਤ ਵਿਚ 77 ਪੇਪਰ ਵੀ ਪੇਸ਼ ਕੀਤੇ ਗਏ।