Saturday, 18 May 2024

 

 

ਖ਼ਾਸ ਖਬਰਾਂ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ

 

ਸੁਖਬੀਰ ਸਿੰਘ ਬਾਦਲ ਵਲੋਂ ਰੁਜ਼ਗਾਰ ਵਧਾਉਣ ਲਈ ਸਿੱਖਿਆ ਵਿਵਸਥਾ 'ਚ ਬੁਨਿਆਦੀ ਤਬਦੀਲੀ ਦਾ ਸੱਦਾ

ਅਡਵਾਨੀ ਅਤੇ ਸੁਖਬੀਰ ਵਲੋਂ 5 ਅਧਿਆਪਕਾਂ ਦਾ 'ਮਾਲਤੀ ਗਿਆਨ ਪੀਠ ਪੁਰਸਕਾਰ' ਨਾਲ ਸਨਮਾਨ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 29 May 2013

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਵਰਤਮਾਨ ਸਿੱਖਿਆ ਪ੍ਰਣਾਲੀ ਵਿਚ ਬੁਨਿਆਦੀ ਤਬਦੀਲੀਆਂ ਕਰਨ ਦਾ ਸੱਦਾ ਦਿੱਤਾ ਹੈ। ਸ. ਬਾਦਲ ਅੱਜ ਇਥੇ ਸ਼੍ਰੀ ਫੋਰਟ ਆਡੀਟੋਰੀਅਮ ਵਿਖੇ ਮਹਿੰਦਰ ਸਿੰਘ ਸਿੰਘਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਵਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਦੇ 5  ਅਧਿਆਪਕਾਂ ਨੂੰ 'ਮਾਲਤੀ ਗਿਆਨ ਪੀਠ ਪੁਰਸਕਾਰ' ਨਾਲ ਸਨਮਾਨਿਤ ਕਰਨ ਸਬੰਧੀ ਹੋਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਸਮਾਗਮ ਦੌਰਾਨ ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਐਲ.ਕੇ. ਅਡਵਾਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ. ਬਾਦਲ ਨੇ ਕਿਹਾ ਕਿ ਸਾਡੀ ਸਿੱਖਿਆ ਵਿਵਸਥਾ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਸੇਧਿਤ ਨਹੀਂ ਹੈ ਜਿਸ ਕਰਕੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫੌਜ ਖੜ੍ਹੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿਵਸਥਾ ਵਿਚ ਅਜਿਹੀਆਂ ਬੁਨਿਆਦੀ ਤਬਦੀਲੀਆਂ ਕਰਨੀਆਂ ਚਾਹੀਦੀਆਂ ਹਨ ਜਿਸ ਤਹਿਤ ਵਿਦਿਆਰਥੀ ਆਪਣੇ ਭਵਿੱਖ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਸ਼ੁਰੂ ਤੋਂ ਹੀ ਉਸ ਸਬੰਧੀ ਸਿੱਖਿਆ ਪ੍ਰਾਪਤ ਕਰਨ।

ਸੁਸਾਈਟੀ ਦੀ ਚੇਅਰਪਰਸਨ ਸ਼੍ਰੀਮਤੀ ਮਾਲਤੀ ਮਹਿੰਦਰ ਸਿੰਘ ਦੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਦੇ ਇਸ ਨਿਵੇਕਲੇ ਯਤਨ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਨਾਲ ਉਹ ਆਪਣੀ ਡਿਊਟੀ ਹੋਰ ਤਨਦੇਹੀ ਨਾਲ ਨਿਭਾਉਣ ਵੱਲ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ 'ਮੈਨੂੰ ਇਹ ਜਾਣਕੇ ਬਹੁਤ ਖੁਸ਼ੀ ਹੋਈ ਹੈ ਕਿ ਸੁਸਾਈਟੀ ਵਲੋਂ ਅਗਲੇ ਸਾਲ ਲਈ 15 ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਵੇਗਾ, ਜੋ ਕਿ ਪੰਜਾਬ ਵਿਚ ਸੇਵਾ ਨਿਭਾ ਰਹੇ ਹਨ'।ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਅਡਵਾਨੀ ਨੇ ਵੀ ਸੁਸਾਈਟੀ ਦੇ ਉੱਦਮ ਦੀ ਪ੍ਰਸੰਸ਼ਾ ਕਰਦਿਆਂ ਗੈਰ-ਸਰਕਾਰੀ ਸੰਗਠਨਾਂ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਅਡਵਾਨੀ ਅਤੇ ਸ. ਬਾਦਲ ਵਲੋਂ ਗੁਰਪ੍ਰੀਤ ਸਿੰਘ (ਭੌਤਿਕ ਵਿਗਿਆਨ), ਜਸਵਿੰਦਰ ਕੁਮਾਰ (ਰਸਾਇਣਿਕ ਵਿਗਿਆਨ), ਵੰਦਨਾ ਸ਼ਰਮਾ (ਹਿਸਾਬ), ਸ਼ਕਤੀ ਕੁਮਾਰ (ਅੰਗਰੇਜ਼ੀ), ਜੋਗਿੰਦਰ ਕੌਰ (ਸਮਾਜਿਕ ਸਿੱਖਿਆ) ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ।ਮਸ਼ਹੂਰ ਗਾਇਕ ਅਨੂਪ ਜਲੋਟਾ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਹਾਜ਼ਰ ਮੁੱਖ ਸਖ਼ਸੀਅਤਾਂ ਵਿਚ ਸੰਸਦ ਮੈਂਬਰ ਮੇਨਕਾ ਗਾਂਧੀ, ਸਿੱਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਅਤੇ ਤਰਲੋਚਨ ਸਿੰਘ ਹਾਜ਼ਰ ਸਨ। 

 

Tags: Sukhbir Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD