Wednesday, 17 June 2026

 

 

ਖ਼ਾਸ ਖਬਰਾਂ 'ਬਾਈਪੋਲਰ' ਨਾਲ ਨਵਾਂ ਸੰਗੀਤਕ ਅਧਿਆਇ ਲੈ ਕੇ ਆਏ ਨਵਾਂਨ ਸੰਧੂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਵਿਧਾਇਕ ਸ਼ੈਰੀ ਕਲਸੀ ਨੇ ਵਾਅਦਾ ਪੁਗਾਇਆ ਤਰਨ ਤਾਰਨ ਨੂੰ ਅਪਰਾਧ-ਮੁਕਤ ਕਰਨ ਲਈ ਅਹਿਮ ਉਪਰਾਲਾ ਮਹਿਲਾ ਮੋਰਚਾ ਵੱਲੋਂ ਨਰਿੰਦਰ ਮੋਦੀ ਦੇ ਸਿਹਤਮੰਦ ਜੀਵਨ ਸ਼ੈਲੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਘੱਟ ਈਂਧਨ ਅਤੇ ਜ਼ੀਰੋ ਆਇਲ ਰੈਸਿਪੀ ਪ੍ਰੋਗਰਾਮ ਦਾ ਆਯੋਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿਕਾਸ ਨੂੰ ਲੈ ਕੇ ਰੀਜਨਲ ਪਲਾਨ 2041 ਹੋਵੇਗਾ ਤਿਆਰ ਨਾਇਬ ਸਿੰਘ ਸੈਣੀ ਨੇ ਹਰਵਿੰਦਰ ਕਲਿਆਣ ਨਾਲ ਵਿਧਾਨ ਸਭਾ ਕੰਪਲੈਕਸ ਵਿੱਚ ਕੀਤਾ ਯੋਗ ਪ੍ਰੋਟੋਕੋਲ ਦਾ ਅਭਿਆਸ ਸੂਬੇ ਦੇ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਸੰਸਥਾਵਾਂ ਵਿੱਚ ਤਕਨੀਕੀ ਸਿੱਖਿਆ ਨੂੰ ਕੀਤਾ ਜਾ ਰਿਹਾ ਹੈ ਅਪਗ੍ਰੇਡ : ਮਹੀਪਾਲ ਢਾਂਡਾ ਖ਼ਰੀਫ਼ ਫ਼ਸਲਾਂ ਲਈ ਰਸਾਇਣਕ ਖਾਦਾਂ ਦੀ ਸਹੀ ਵੰਡ ਕਰੋ ਤਾਂ ਜੋ ਕਿਸਾਨਾਂ ਲਈ ਖਾਦ ਦੀ ਕਮੀ ਨਾ ਰਹੇ : ਸ਼ਿਆਮ ਸਿੰਘ ਰਾਣਾ ਆਧੁਨਿਕ ਤਕਨੀਕ ਦੀਆਂ 52 ਸਟੈਟਿਕਲ ਖੇਤੀਬਾੜੀ ਲੈਬਾਂ ਖੋਲ੍ਹਣ ਦੀ ਪ੍ਰਵਾਨਗੀ - ਨਾਇਬ ਸਿੰਘ ਸੈਣੀ ਕੇ.ਐਮ.ਪੀ. ਐਕਸਪ੍ਰੈਸਵੇਅ ਵਿਕਸਿਤ ਭਾਰਤ-2047 ਦੀ ਬਣੇਗਾ ਸ਼ਾਨ : ਰਾਓ ਨਰਬੀਰ ਸਿੰਘ ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ ਬੀਹਲਾ ਲੋਕ ਮਿਲਨੀ ਵਿਖੇ ਭਗਵੰਤ ਸਿੰਘ ਮਾਨ ਨੇ ਵਿਰੋਧੀ ਧਿਰ ਦੀ ਆਲੋਚਨਾ, ਬੇਦਬੀ ਵਿਰੋਧੀ ਕਾਨੂੰਨ ਦਾ ਬਚਾਅ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜੂਨ ਨੂੰ ਸਤਲੁਜ ਦੇ ਧੁੱਸੀ ਬੰਨ੍ਹ ’ਤੇ ਬਣਨ ਵਾਲੀ ਪੱਕੀ ਸੜਕ ਦਾ ਰੱਖਣਗੇ ਨੀਂਹ ਪੱਥਰ ਮੋਹਿੰਦਰ ਭਗਤ ਵੱਲੋਂ ਅਧਿਕਾਰੀਆਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਮਾਗਮ ਤੇ ਸ਼ੋਭਾ ਯਾਤਰਾ ਸਬੰਧੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ 523 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਮਹਿਲਾ ਕਰਮਚਾਰੀਆਂ ਲਈ ਵੱਡੀ ਰਾਹਤ ਦਾ ਐਲਾਨ ਫਰਜ਼ੀ ਵੀਡੀਓ ਵਿੱਚ ਮੈਂ ਨਹੀਂ ਹਾਂ : ਭਗਵੰਤ ਸਿੰਘ ਮਾਨ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ : ਹਰਪਾਲ ਸਿੰਘ ਚੀਮਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾਵੇ ਭਗਵੰਤ ਮਾਨ, ਜਿਨ੍ਹਾਂ ਨੇ ਮੱਥਾ ਲਾਇਆ ਉਨ੍ਹਾਂ ਦਾ ਕੱਖ ਨਹੀਂ ਰਿਹਾ : ਕੇਵਲ ਸਿੰਘ ਢਿੱਲੋਂ

 

ਮਾਰੂ ਨਸ਼ਿਆ ਤੋਂ ਪੰਜਾਬ ਅਤੇ ਭਾਰਤ ਨੂੰ ਬਚਾਉਣ ਲਈ ਕਾਰਗਰ ਯਤਨ ਕਰਨ ਦੀ ਲੋੜ- ਵਿਰਸਾ ਸਿੰਘ ਵਲਟੋਹਾ

ਰਾਜ ਵਿੱਚ ਡਰੱਗ ਦੀ ਸਮਗਲਿੰਗ ਰੋਕਣ ਲਈ ਭਾਰਤੀ ਏਜੰਸੀਆਂ ਅਤੇ ਬੀ.ਐਸ.ਐਫ. ਪ੍ਰਤੀ ਜਵਾਬਦੇਹੀ ਕੀਤੀ ਜਾਵੇ^- ਵਲਟੋਹਾ ਵੱਲੋਂ ਪ੍ਰਧਾਨ ਮੰਤਰੀ ਨੂੰ ਪੁਰਜੋਰ ਅਪੀਲ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 29 May 2013

Last updated on: May 29, 2013, 00:00 IST

ਨਸ਼ਿਆਂ ਦੀ ਬਹੁਤਾਤ ਤੋਂ ਅੱਜ ਹਰ ਪੰਜਾਬੀ ਚਿੰਤਤ ਹੈ। ਇਨ੍ਹਾਂ ਨਸ਼ਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ। ਪੂਰੇ ਪੰਜਾਬ ਅੰਦਰ ਵੱਡੇ ਪੱਧਰ ਤੇ ਨਸ਼ਿਆਂ ਦੀ ਤਸਕਰੀ, ਨਸ਼ਿਆਂ ਨੂੰ ਵੇਚਣ ਅਤੇ ਇਨ੍ਹਾਂ ਮਾਰੂ ਨਸ਼ਿਆਂ ਦਾ ਸੇਵਨ ਕਰਨ ਵਾਲੇ ਲੋਕਾਂ ਵਿਰੁੱਧ ਟ।ਣ।ਹ।ਙ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਪਰ ਪੰਜਾਬ ਦੀ ਜਵਾਨੀ (ਟੀਨ-ਏਜਰ) ਬੱਚੇ ਜਿਨ੍ਹਾਂ ਨੂੰ ਇਨ੍ਹਾਂ ਮਾਰੂ ਨਸ਼ਿਆਂ ਦੇ ਪ੍ਰਭਾਵਾਂ ਦਾ ਪਤਾ ਨਹੀਂ ਉਹ ਵੱਡੇ ਪੱਧਰ ਤੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਹ ਪ੍ਰਗਟਾਵਾ ਅੱਜ ਇੱਥੇ ਮੁੱਖ ਸੰਸਦੀ ਸਕੱਤਰ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹ ੋਏ ਕੀਤਾ। ਵਲਟੋਹਾ ਨੇ ਕਿਹਾ ਪੰਜਾਬ ਨੇ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾਇਆ ਹੈ। ਦੇਸ਼ ਦੀ ਆਜ਼ਾਦੀ ਲਈ 80  ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। 1965 ਅਤੇ 1971 ਦੀਆਂ ਜੰਗਾਂ ਵਿੱਚ ਇਨ੍ਹਾਂ ਪੰਜਾਬੀਆਂ ਨੇ ਹੀ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਹਨ। ਇਨ੍ਹਾਂ ਪੰਜਾਬੀਆਂ ਨੇ ਹੀ ਆਪਣੀ ਮਿਹਨਤ ਨਾਲ ਅਨਾਜ ਪੈਦਾ ਕਰਕੇ ਦਿੱਤਾ ਅਤੇ 50 ਤੋਂ ਵੱਧ ਭਾਰਤ ਦੇ ਅਨਾਜ ਭੰਡਾਰ ਵਿੱਚ ਹਿੱਸਾ ਪਾਇਆ। ਪਰ ਦੁਸਮਣ ਦੇਸ਼ ਦੀਆਂ ਹਮੇਸ਼ਾ ਕੋਸ਼ਿਸ਼ਾਂ ਰਹੀਆਂ ਹਨ ਕਿ ਭਾਰਤ ਨੂੰ ਅੰਦਰੂਨੀ ਤੌਰ ਤੇ ਕੰਮਜ਼ੋਰ ਕੀਤਾ ਜਾਵੇ। ਉਸ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਜੇ ਭਾਰਤ ਨੂੰ ਕੰਮਜੋਰ ਕਰਨਾ ਹੈ ਤਾਂ ਪਹਿਲਾਂ ਪੰਜਾਬ ਨੂੰ ਕੰਮਜੋਰ ਕੀਤਾ ਜਾਵੇ। ਪਾਕਿਸਤਾਨ ਦੀ ਏਸੇ ਨੀਤੀ ਕਰਕੇ ਹੀ ਅੱਜ ਪੰਜਾਬ ਇੰਨ੍ਹਾ ਮਾਰੂ ਨਸ਼ਿਆਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੇ ਸਰਵੇ (ਅਨੁਮਾਨਾਂ) ਮੁਤਾਬਿਕ ਭਾਰਤ ਅੰਦਰ ਆਉਣ ਵਾਲੀ ਡਰੱਗ ਦਾ 70 ਹਿੱਸਾ ਪੰਜਾਬ ਬਾਰਡਰ ਤੋਂ ਕਰੌਸ ਹੁੰਦਾ ਹੈ ਅਤੇ ਕੇਵਲ 30‚ ਡਰੱਗ ਹੀ ਭਾਰਤ ਅੰਦਰ ਦੂਸਰੀਆਂ ਸਟੇਟਾਂ ਰਾਹੀਂ ਪਾਕਿਸਤਾਨ ਤੋਂ ਸਮਗਲ ਹੋ ਕੇ ਆਉਂਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਭਾਰਤ ਦੀ ਸਰਹੱਦ ਤੋਂ ਮਾਰੂ ਨਸ਼ੇ ਭਾਰਤੀ ਏਜੰਸੀਆਂ ਦੀ ਮਿਲੀ ਭੁਗਤ ਤੋਂ ਬਿਨ੍ਹਾਂ ਭਾਰਤ ਨਹੀਂ ਪਹੁੰਚ ਸਕਦੇ। ਬੀ.ਐਸ.ਐਫ ਦੀ ਵੱਡੇ ਪੱਧਰ ਤੇ ਤੈਨਾਤੀ, ਮਜਬੂਤ ਕੰਢਿਆਲੀ ਤਾਰ, ਦਿਨ ਤੋਂ ਵੱਧ ਚਾਨਣ ਕਰਨ ਵਾਲੀਆਂ ਫਲੱਡ ਲਾਈਟਾਂ ਦੇ ਬਾਵਜੂਦ ਪਾਕਿਸਤਾਨੀ ਸਮੱਗਲਰ ਹਿੰਦੁਸਤਾਨ ਦੀ ਹੱਦ ਵਿੱਚ ਆ ਕੇ ਇਹ ਮਾਰੂ ਨਸ਼ੇ ਭਾਰਤ ਦੀ ਧਰਤੀ ਤੇ ਸੁੱਟ ਜਾਣ, ਅਜਿਹਾ ਹੋਣਾ ਬੀ.ਐਸ.ਐਫ. ਦੀ ਮਿਲੀ ਭੁਗਤ ਤੋਂ ਬਗੈਰ ਸੰਭਵ ਨਹੀਂ ਹੋ ਸਕਦਾ।

ਵਲਟੋਹਾ ਨੇ ਕਿਹਾ ਕਿ ਬੀ.ਐਸ.ਐਫ.ਅਧਿਕਾਰੀ ਵੀ ਇਹ ਮੰਨ ਚੁੱਕੇ ਹਨ ਕਿ ਪੰਜਾਬ ਬਾਰਡਰ ਤੋਂ 70 ਡਰੱਗ ਸਮੱਗਲ ਹੁੰਦੀ ਹੈ। ਪੰਜਾਬ ਬਾਰਡਰ ਤੋਂ ਸਮੱਗਲ ਹੋਣ ਵਾਲੀ ਪੂਰੀ ਡਰੱਗ ਦਾ ਲਗਭਗ 50 ਹਿੱਸਾ ਖਾਲੜਾ-ਖੇਮਕਰਨ ਸਕੈਟਰ ਤੋਂ ਸਮੱਗਲ ਹੁੰਦਾ ਹੈ ਅਤੇ ਜੇ ਬੀ.ਐਸ.ਐਫ ਨੂੰ ਇਹ ਪਤਾ ਹੈ ਕਿ ਇਹ ਮਾਰੂ ਡਰੱਗ ਇਸ ਏਰੀਏ ਵਿੱਚੋਂ ਸਮੱਗਲ ਹੁੰਦੀ ਹੈ ਤਾਂ ਕੀ ਬੀ.ਐਸ.ਐਫ ਨੇ ਇਸ ਡਰੱਗ ਨੂੰ ਰੋਕਣ ਵਾਸਤੇ ਕਦੇ ਕੋਈ ਯਤਨ ਕੀਤਾ ਹੈ, ਆਪਣੀ ਨਫਰੀ ਵਿੱਚ ਕੋਈ ਵਾਧਾ ਕੀਤਾ ਹੈ, ਕੋਈ ਨਾਈਟ ਵਿਜਨ, ਕੋਈ ਫਾਗ ਵਿਜਨ ਵਾਲੇ ਯੰਤਰਾਂ ਅਤੇ ਹੋਰ ਲੋੜੀਦੇ ਆਧੁਨਿਕ ਯੰਤਰਾਂ ਨਾਲ ਬੀ.ਐਸ.ਐਫ ਨੂੰ ਲੈਸ ਕੀਤਾ ਹੈ? 

ਬਾਰਡਰ ਉੱਤੇ ਨਿਗ੍ਹਾ ਰੱਖਣ ਵਾਸਤੇ ਸੀ.ਸੀ.ਟੀ.ਵੀ ਕੈਮਰੇ ਜਾਂ ਇਸ ਤਰ੍ਹਾਂ ਦੇ ਕੋਈ ਹੋਰ ਯੰਤਰ ਸਥਾਪਤ ਕੀਤੇ ਗਏ ਹਨ? ਇਨ੍ਹਾਂ ਸਾਰਿਆਂ ਦਾ ਜਵਾਬ ਹੁਣ ਤੱਕ ਨਾਂਹ ਵਿੱਚ ਹੈ ਅਤੇ ਇਸੇ ਕਰਕੇ  ਪੰਜਾਬ ਵਾਸੀ ਮਹਿਸੂਸ ਕਰਦੇ ਹਨ ਕਿ ਭਾਰਤ ਸਰਕਾਰ ਅਤੇ ਬੀ.ਐਸ.ਐਫ ਹੀ ਨਹੀਂ ਚਾਹੁੰਦੀ ਕਿ ਇਹ ਮਾਰੂ ਡਰੱਗ ਦੀ ਸਮੱਗਲਿੰਗ ਰੁੱਕ ਸਕੇ ਅਤੇ ਇਹ ਵੀ ਮਹਿਸੂਸ ਕੀਤਾ ਜਾਂਦਾ ਹੈ ਕਿ ਇਸ ਡਰੱਗ ਵਿੱਚ ਭਾਰਤੀ ਏਜੰਸੀਆਂ ਅਤੇ ਬੀ.ਐਸ.ਐਫ ਵਿਚਲੇ ਮਾੜੇ ਤੱਤ ਥੱਲੇ ਤੋਂ ਲੈ ਕੇ ਉੰਪਰ ਤਕ ਮੋਟੀ ਕਮਾਈ ਕਰਦੇ ਹਨ। ਵਲਟੋਹਾ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਇਨ੍ਹਾਂ ਮਾਰੂ ਨਸ਼ਿਆਂ ਤੋਂ ਪੰਜਾਬ ਅਤੇ ਭਾਰਤ ਨੂੰ ਬਚਾਉਣ ਲਈ  ਕਾਰਗਰ ਯਤਨ ਕਰਨ ਦੀ ਲੋੜ ਹੈ। ਭਾਰਤੀ ਏਜੰਸੀਆਂ ਅਤੇ ਖਾਸ ਕਰਕੇ ਬੀ.ਐਸ.ਐਫ ਦੀ ਇਸ ਪ੍ਰਤੀ ਜਵਾਬਦੇਹੀ ਕੀਤੀ ਜਾਣੀ ਚਾਹੀਦੀ ਹੈ। ਸਰਹੱਦ ਉੱਤੇ ਹੋਰ ਬੀ.ਐਸ.ਐਫ ਦੀ ਨਫਰੀ ਅਤੇ ਹੋਰ ਲੋੜੀਂਦੇ ਯੰਤਰ ਮੁਹੱਈਆ ਕਰਵਾਏ ਜਾਣ ਤਾਂ ਕਿ ਇਨ੍ਹਾਂ ਏਜੰਸੀਆਂ ਅਤੇ ਬੀ.ਐਸ.ਐਫ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਦਾ ਬਹਾਨਾ ਬਣਾ ਕੇ ਟਾਲਾ ਵੱਟਣ ਦਾ ਮੌਕਾ ਨਾ ਰਹਿ ਸਕੇ।  

 

Tags: virsa singh baltoha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD