Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਵੈਸਟ ਹਾਈਲੈਂਡਰ ਵੱਲੋਂ ਨਿਊਜ਼ੀਲੈਂਡ ਅਪਲਾਈ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਵਿਦੇਸ਼ ਜਾਣ ਲਈ ਬਿਨਾਂ ਲਾਇਸੈਂਸ ਧਾਰਕ ਕਥਿਤ ਏਜੰਟਾਂ ਤੋਂ ਫਾਈਲ ਲਗਾਉਣਾ ਰਿਸਕੀ, ਆਪਣੇ ਕਾਗ਼ਜ਼ ਸਦਾ ਸਹੀ ਹੱਥਾਂ ਵਿਚ ਦਿਓ - ਪਰਵਿੰਦਰ ਕੌਰ

	ਵੈਸਟ ਹਾਈਲੈਂਡਰ ਵੱਲੋਂ ਨਿਊਜ਼ੀਲੈਂਡ ਅਪਲਾਈ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 20 Mar 2016

Last updated on: Mar 20, 2016, 00:00 IST

ਜੇਕਰ ਤੁਸੀਂ ਉੱਚ ਸਿੱਖਿਆ, ਵਿਜ਼ਟਰ ਵੀਜ਼ਾ, ਇਮੀਗ੍ਰੇਸ਼ਨ ਜਾਂ ਰੈਜ਼ੀਡੈਂਟ ਵੀਜ਼ੇ ਰਾਹੀਂ ਵਿਦੇਸ਼ ਜਾਣਾ ਚਾਹੁਦੇਂ ਹੋ ਤਾਂ ਆਪਣੀ ਫਾਈਲ ਕਿਸੇ ਲਾਇਸੈਂਸ ਧਾਰਕ, ਮਾਨਤਾ ਪ੍ਰਾਪਤ ਅਤੇ ਤਜਰਬੇਕਾਰ ਕਿਸੇ ਇਮੀਗ੍ਰੇਸ਼ਨ ਐਡਵਾਈਜ਼ਰ ਤੋਂ ਆਪਣੀ ਫਾਈਲ ਤਿਆਰ ਕਰਵਾਓ, ਨਹੀਂ ਤਾਂ ਖੁੰਬਾਂ ਵਾਂਗ ਉੱਗੇ ਏਜੰਟ ਤੁਹਾਡਾ ਕੇਸ ਤੇ ਤੁਹਾਡਾ ਬਾਹਰ ਜਾਣ ਦੇ ਸੁਪਨੇ ਨੂੰ ਖ਼ਰਾਬ ਕਰ ਦੇਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ  ਵੈਸਟ ਹਾਈਲੈਂਡਰ ਇਮੀਗ੍ਰੇਸ਼ਨ,ਸੈਕਟਰ 34 ਦੇ ਡਾਇਰੈਕਟਰ ਅਤੇ ਨਿਊਜ਼ੀਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਸਲਾਹਕਾਰ ਪਰਵਿੰਦਰ ਕੌਰ ਵਲੋਂ ਨਿਊਜ਼ੀਲੈਂਡ ਵਿਚ ਅਪਲਾਈ ਕਰਨ ਲਈ ਰੱਖੇ ਇਕ ਜਾਗਰੂਕਤਾ ਸੈਮੀਨਾਰ ਦੌਰਾਨ ਕੀਤਾ।ਪਰਵਿੰਦਰ ਕੌਰ ਨੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅਕਸਰ ਲੋਕ  ਕਿਸੇ ਵਜਾ ਕਰਕੇ ਆਪਣੀ ਫਾਈਲ ਗਲਤ ਹੱਥਾਂ ਵਿਚ ਦੇ ਕੇ ਆਪਣਾ ਕੇਸ ਖ਼ਰਾਬ ਕਰ ਲੈਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸੀ । ਜਿਸ ਰਾਹੀਂ ਹਾਜ਼ਰ ਮਹਿਮਾਨਾਂ ਨੂੰ ਨਿਊਜ਼ੀਲੈਂਡ ਜਾ ਕੇ ਪੜਾਈ ਕਰਨ ਜਾਂ ਵੱਸਣ ਲਈ ਜਾਣ ਦੇ ਸਹੀ ਤਰੀਕੇ ਸਮਝਾਏ ਗਏ। ਉਨ੍ਹਾਂ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਗਲਤ ਹੱਥਾਂ ਵਿਚ ਦਿਤੀ ਉਨ੍ਹਾਂ ਦੀ ਫਾਈਲ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਉਨ੍ਹਾਂ ਦੇ ਬਾਹਰ ਜਾਣ ਦੇ ਮੌਕਿਆਂ ਨੂੰ ਘਟਾ ਦਿੰਦੀ ਹੈ।

ਪਰਵਿੰਦਰ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਖੇਤਰ ਵਿਚ ਲਾਇਸੈਂਸ ਵਾਲੇ ਐਡਵਾਜ਼ੀਰ ਬਹੁਤ ਘੱਟ ਹਨ ਅਤੇ ਆਮ ਲੋਕਾਂ ਨੂੰ ਲਾਇਸੈਂਸ ਧਾਰਕ ਐਡਵਾਈਜ਼ਰ ਦੀ ਲਿਸਟ ਮੌਜੂਦ ਨਹੀਂ ਹੁੰਦੀ ਹੈ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਮਸ਼ਰੂਮਾਂ ਵਾਂਗ ਪੈਦਾ ਹੋ ਚੁੱਕੇ ਏਜੰਟ ਟਾਈਪ ਮਾਸੂਮ ਲੋਕਾਂ ਤੋਂ ਬਾਹਰ ਸੈਟਲ ਹੋਣ ਲਈ ਮੋਟੀ ਰਕਮ ਚੁੱਕ ਕੇ ਵੀ ਉਨ੍ਹਾਂ ਦਾ ਕੇਸ ਖ਼ਰਾਬ ਕਰ ਜਾਂਦੇ ਹਨ। ਇਸ ਤਰਾਂ ਦੇ ਏਜੰਟਾਂ ਹੱਥੋਂ ਸ਼ਿਕਾਰ ਹੋ ਕੇ  ਇਕ ਆਮ ਆਦਮੀ ਕਾਨੂੰਨੀ ਕਾਰਵਾਈ ਕਰਨੋਂ ਗੁਰੇਜ਼ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਗਵਾ ਬੈਠਦਾ ਹੈ। ਪਰਵਿੰਦਰ ਕੌਰ ਅਨੁਸਾਰ ਉਨ੍ਹਾਂ ਦੀ ਹਾਈ ਲੈਂਡਰ ਕੰਸਲਟੈਂਸੀ ਸਰਵਿਸਿਜ਼ ਨਿਊਜ਼ੀਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਜੋ ਕਿ ਨਿਊਜ਼ੀਲੈਂਡ ਵਿਚ ਪੜਾਈ ਕਰਨ ਜਾਂ ਜਾ ਕੇ ਵੱਸਣ ਲਈ ਸਹੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ, ਜਿਸ ਦੀ ਮਿਸਾਲ ਉਨ੍ਹਾਂ ਵੱਲੋਂ ਹੁਣ ਤੱਕ ਭੇਜੇ ਦਰਜਨਾਂ ਕੇਸ ਅਤੇ ਉਨ੍ਹਾਂ ਦੇ ਸਬੂਤ ਹਨ। ਇਸ ਮੌਕੇ ਤੇ ਵੈਸਟ ਹਾਈਲੈਂਡਰ ਦੀ ਟੀਮ ਨੇ ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਨੂੰ ਮੁਫ਼ਤ ਜ਼ਰੂਰੀ ਜਾਣਕਾਰੀ ਵੀ  ਮੁਹਾਈਆਂ ਕਰਵਾਈ।ਜਦ ਕਿ ਲੋਕਾਂ ਵੱਲੋਂ ਪਰਵਿੰਦਰ ਕੌਰ ਨੂੰ ਕਈ ਲੋੜੀਦੇ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਬਹੁਤ ਬਿਹਤਰੀਨ ਢੰਗ ਨਾਲ ਦਿਤਾ।

 

Tags: West Highlander Immigration

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD