Saturday, 18 May 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ

 

ਆਈ.ਜੀ. ਅਰਪਿਤ ਸ਼ੁਕਲਾ ਵੱਲੋਂ ਨਵਾਂਸ਼ਹਿਰ ਵਿੱਚ 'ਈ-ਸਰਵੇਲੈਂਸ' ਪ੍ਰਾਜੈਕਟ ਦੀ ਸ਼ੁਰੂਆਤ

ਪੂਰਾ ਨਵਾਂਸ਼ਹਿਰ ਰਹੇਗਾ 64 ਸੀ.ਸੀ.ਟੀ.ਵੀ. ਕੈਮਰਿਆਂ ਦੀ ਨਜ਼ਰ ਵਿੱਚ ,ਐਸ.ਐਸ.ਪੀ. ਦਫ਼ਤਰ ਵਿਖੇ ਇੱਕੋ ਛੱਤ ਥੱਲੇ ਬਣੇ ਆਧੁਨਿਕ ਕੰਟਰੋਲ ਰੂਮ ਤੋਂ ਹੋਵੇਗੀ ਨਿਗਰਾਨੀ

ਆਈ.ਜੀ. ਜਲੰਧਰ ਜ਼ੋਨ-2 ਸ੍ਰੀ ਅਰਪਿਤ ਸ਼ੁਕਲਾ, ਨਵਾਂਸ਼ਹਿਰ ਵਿਖੇ ਮਾਡਰਨ ਕੰਟਰੋਲ ਰੂਮ ਅਤੇ ਇਲੈਕਟ੍ਰਾਨਿਕ ਸਰਵੇਲੈਂਸ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ। ਨਾਲ ਡੀ.ਆਈ.ਜੀ. ਸ੍ਰੀ ਐਸ.ਕੇ. ਕਾਲੀਆ ਅਤੇ ਐਸ.ਐਸ.ਪੀ. ਸ੍ਰੀ ਸਨੇਹਦੀਪ ਸ਼ਰਮਾ ਵੀ ਦਿਖਾਈ ਦੇ ਰਹੇ ਹਨ।
ਆਈ.ਜੀ. ਜਲੰਧਰ ਜ਼ੋਨ-2 ਸ੍ਰੀ ਅਰਪਿਤ ਸ਼ੁਕਲਾ, ਨਵਾਂਸ਼ਹਿਰ ਵਿਖੇ ਮਾਡਰਨ ਕੰਟਰੋਲ ਰੂਮ ਅਤੇ ਇਲੈਕਟ੍ਰਾਨਿਕ ਸਰਵੇਲੈਂਸ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ। ਨਾਲ ਡੀ.ਆਈ.ਜੀ. ਸ੍ਰੀ ਐਸ.ਕੇ. ਕਾਲੀਆ ਅਤੇ ਐਸ.ਐਸ.ਪੀ. ਸ੍ਰੀ ਸਨੇਹਦੀਪ ਸ਼ਰਮਾ ਵੀ ਦਿਖਾਈ ਦੇ ਰਹੇ ਹਨ।

Web Admin

Web Admin

5 Dariya News

ਨਵਾਂਸ਼ਹਿਰ , 11 Mar 2016

ਦੋਆਬੇ ਦੇ ਮਹੱਤਵਪੂਰਣ ਸ਼ਹਿਰ ਨਵਾਂਸ਼ਹਿਰ ਵਿੱਚ ਆਈ.ਜੀ. ਜਲੰਧਰ ਜ਼ੋਨ-2 ਸ੍ਰੀ ਅਰਪਿਤ ਸ਼ੁਕਲਾ ਵੱਲੋਂ ਅੱਜ ਆਪਣੇ ਤਰ੍ਹਾਂ ਦੇ ਪਹਿਲੇ 'ਇਲੈਕਟ੍ਰਾਨਿਕ ਸਰਵੇਲੈਂਸ' ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਤਹਿਤ ਨਵਾਂਸ਼ਹਿਰ ਦੇ ਅਹਿਮ ਸੜਕਾਂ, ਵਪਾਰਕ ਤੇ ਧਾਰਮਿਕ ਸਥਾਨ ਅਤੇ ਚੌਂਕ ਦਿਨ-ਰਾਤ 64 ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਰਹਿਣਗੇ, ਜਿਨ੍ਹਾਂ ਦੀ ਨਿਗਰਾਨੀ ਐਸ.ਐਸ.ਪੀ. ਦਫ਼ਤਰ ਵਿਖੇ ਅੱਜ ਸਥਾਪਿਤ ਕੀਤੇ ਗਏ 'ਮਾਡਰਨ ਕੰਟਰੋਲ ਰੂਮ' ਤੋਂ 24 ਘੰਟੇ ਹੋਵੇਗੀ।ਮਾਡਰਨ ਕੰਟਰੋਲ ਰੂਮ ਅਤੇ ਇਲੈਕਟ੍ਰਾਨਿਕ ਸਰਵੇਲੈਂਸ ਪ੍ਰਾਜੈਕਟ ਦੀ ਸ਼ੁਰੂਆਤ ਬਾਅਦ ਸ੍ਰੀ ਸ਼ੁਕਲਾ ਨੇ ਪ੍ਰਾਜੈਕਟ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਆਖਿਆ ਕਿ ਇਲੈਕਟ੍ਰਾਨਿਕ ਸਰਵੇਲੈਂਸ ਦੀ ਨਿਗਰਾਨੀ ਲਈ ਸਥਾਪਿਤ ਕੀਤੇ ਗਏ ਮਾਡਰਨ ਕੰਟਰੋਲ ਰੂਮ ਵਿੱਚ ਇੱਕ ਹੀ ਛੱਤ ਹੇਠਾਂ 100 ਨੰਬਰ ਤੇ 181 ਨੰਬਰ ਨਾਲ ਸਬੰਧਤ ਹੈਲਪਲਾਈਨ ਅਤੇ ਬੱਚਿਆਂ ਅਤੇ ਮਹਿਲਾਵਾਂ ਨਾਲ ਸਬੰਧਤ ਹੈਲਪਲਾਈਨ ਨੰਬਰਾਂ 1091 ਅਤੇ 1098 ਵੀ ਕੰਮ ਕਰਨਗੇ। ਇਲੈਕਟ੍ਰਾਨਿਕ ਸਰਵੇਲੈਂਸ ਦੇ ਨਤੀਜਿਆਂ ਤਹਿਤ ਸ਼ਹਿਰ ਵਿੱਚ ਕਿਸੇ ਵੀ ਥਾਂ 'ਤੇ ਕੁੱਝ ਵਾਪਰਨ ਦੀ ਸੂਰਤ ਵਿੱਚ ਤੁਰੰਤ ਐਕਸ਼ਨ ਲਈ 12 'ਕੁਇੱਕ ਰਿਸਪਾਂਸ ਟੀਮਜ਼' ਤਿਆਰ ਕੀਤੀਆਂ ਗਈਆਂ ਹਨ, ਜੋ ਕਿ ਪੀ.ਸੀ.ਆਰ. ਦਾ ਹੀ ਸੁਧਰਿਆਂ ਰੂਪ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪਹਿਲਾਂ 7 ਪੀ.ਸੀ.ਆਰ. ਦਸਤੇ ਕੰਮ ਕਰ ਰਹੇ ਸਨ ਅਤੇ ਅੱਜ 5 ਨਵੇਂ ਪੀ.ਸੀ.ਆਰ. ਦਸਤਿਆਂ ਨੂੰ ਰਵਾਨਾ ਕੀਤਾ ਗਿਆ।

ਸ੍ਰੀ ਸ਼ੁਕਲਾ ਅਨੁਸਾਰ ਨਵਾਂਸ਼ਹਿਰ ਵਿੱਚ 'ਇਲੈਕਟ੍ਰਾਨਿਕ ਸਰਵੇਲੈਂਸ ਅਤੇ ਮਾਡਰਨ ਕੰਟਰੋਲ ਰੂਮ' ਦਾ ਇਹ ਉਪਰਾਲਾ ਮਿਸਾਲੀ ਹੈ ਅਤੇ ਉਹ ਜਲੰਧਰ ਜ਼ੋਨ-2 ਵਿੱਚ ਪੈਂਦੇ ਬਾਕੀ ਪੁਲੀਸ ਜ਼ਿਲ੍ਹਿਆਂ ਨੂੰ ਇਸ ਪ੍ਰਾਜੈਕਟ ਦਾ ਅਧਿਐਨ ਕਰਨ ਅਤੇ ਲਾਗੂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਆਖਣਗੇ।ਇਸ ਮੌਕੇ ਮੌਜੂਦ ਡੀ.ਆਈ.ਜੀ. ਲੁਧਿਆਣਾ ਰੇਂਜ ਸ੍ਰੀ ਐਸ.ਕੇ.ਕਾਲੀਆ ਨੇ ਆਖਿਆ ਕਿ ਲੋਕਾਂ ਅਤੇ ਪੁਲੀਸ ਦੇ ਸਹਿਯੋਗ ਨਾਲ ਨੇਪਰੇ ਚੜ੍ਹੇ ਇਸ ਪ੍ਰਾਜੈਕਟ ਵਿੱਚ ਸੰਸਥਾਂਵਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਅਤੇ ਦਿੱਤਾ ਗਿਆ ਵਿੱਤੀ ਯੋਗਦਾਨ, ਪੁਲੀਸ-ਪਬਲਿਕ ਸਾਂਝ ਦੇ ਨਵੇਂ ਅਧਿਆਇ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਐਨ.ਆਰ.ਆਈ. ਬਹੁਤਾਤ ਵਾਲੇ ਇਸ ਸ਼ਹਿਰ ਦੇ ਲੋਕਾਂ ਵੱਲੋਂ ਜਨਤਕ ਸੁਰੱਖਿਆ ਨੂੰ ਮੁੱਖ ਰੱਖ ਕੇ, ਪ੍ਰਾਜੈਕਟ ਨੂੰ ਸਾਕਾਰ ਕਰਨ ਵਿੱਚ ਪਾਏ ਯੋਗਦਾਨ ਤੋਂ ਬਾਕੀ ਜ਼ਿਲ੍ਹਿਆਂ ਵਾਸਤੇ ਕਾਇਮ ਕੀਤੀ ਵਿਲੱਖਣ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਾਜੈਕਟ ਕਈ ਵਾਰ ਵਿੱਤੀ ਪੱਖ ਤੋਂ ਆਪਣੀ ਵਾਜਿਬਤਾ ਗੁਆ ਬੈਠਦੇ ਹਨ ਪਰੰਤੂ ਨਵਾਂਸ਼ਹਿਰ ਵਿੱਚ ਲੋਕਾਂ ਵੱਲੋਂ ਦਿੱਤੇ ਸਹਿਯੋਗ ਤੋਂ ਸਪੱਸ਼ਟ ਹੋ ਗਿਆ ਹੈ ਕਿ ਲੋਕਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦਾ ਨਿਵੇਕਲੇ ਢੰਗ ਨਾਲ ਟਾਕਰਾ ਕਰਨ ਲਈ ਪੁਲੀਸ ਦਾ ਸਹਿਯੋਗ ਕਰਨ ਦੀ ਵੱਡੀ ਜ਼ਿੰਮੇਂਵਾਰੀ ਮੌਜੂਦ ਹੈ।

ਐਸ.ਐਸ.ਪੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇੱਕੋ ਸਮੇਂ ਇਨ੍ਹਾ ਸਾਰੇ ਕੈਮਰਿਆਂ ਦੀ ਨਿਗਰਾਨੀ ਲਈ 50-50 ਇੰਚ ਦੀਆਂ ਦੋ ਐਲ.ਸੀ.ਡੀਜ਼ ਲਾਈਆਂ ਗਈਆਂ ਹਨ ਜਿਨ੍ਹਾਂ 'ਤੇ 32-32 ਕੈਮਰਿਆਂ ਵਿੱਚ ਕੈਦ ਹੋ ਰਹੀਆਂ ਤਸਵੀਰਾਂ ਦੀ ਨਿਗਰਾਨੀ ਲਈ ਸ਼ਿਫ਼ਟਾਂ ਵਿੱਚ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐਸ.ਐਚ.ਓ. ਸਿਟੀ ਰਾਜ ਕੁਮਾਰ ਵੱਲੋਂ ਇਸ ਪ੍ਰਾਜੈਕਟ ਨੂੰ ਜਿਸ ਜ਼ਿੰਮੇਂਵਾਰੀ ਨਾਲ ਨੇਪਰੇ ਚੜ੍ਹਾਇਆ ਗਿਆ ਹੈ, ਉਹ ਕਾਬਲੇ-ਤਾਰੀਫ਼ ਹੈ।ਐਸ.ਐਚ.ਓ. ਸਿਟੀ ਰਾਜ ਕੁਮਾਰ ਨੇ ਇਸ ਮੌਕੇ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਇਨ੍ਹਾਂ ਕੈਮਰਿਆਂ ਦੀ ਨਜ਼ਰ ਵਿੱਚ ਰਾਹੋਂ ਰੋਡ, ਰੇਲਵੇ ਰੋਡ, ਬੰਗਾ ਰੋਡ, ਚੰਡੀਗੜ੍ਹ ਰੋਡ, ਗੜ੍ਹਸ਼ੰਕਰ ਰੋਡ, ਸਲੋਹ ਰੋਡ, ਬੱਸ ਸਟੈਂਡ, ਅੰਬੇਦਕਰ ਚੌਂਕ, ਚੰਡੀਗੜ੍ਹ ਚੌਂਕ, ਸਬਜ਼ੀ ਮੰਡੀ, ਸਤਲੁੱਜ ਸਿਨੇਮਾ, ਡੀ.ਸੀ. ਦਫ਼ਤਰ ਰੋਡ, ਕੋਰਟ ਰੋਡ, ਫ਼ੱਟੀ ਬਸਤਾ ਚੌਂਕ, ਕਮੇਟੀ ਘਰ, ਵਪਾਰਕ ਥਾਂਵਾਂ ਜਿਵੇਂ ਗੀਤਾ ਭਵਨ ਰੋਡ ਕੋਠੀ ਰੋਡ, ਰੇਲਵੇ ਰੋਡ, ਸਲੋਹ ਚੌਂਕ, ਮੰਦਰ ਕੱਚਾ ਟੋਭਾ ਕਲਾਮ ਰੋਡ ਆਦਿ ਥਾਂਵਾਂ 'ਤੇ ਪ੍ਰਵੇਸ਼ ਅਤੇ ਨਿਕਾਸ ਰਸਤਿਆਂ ਸਮੇਤ ਸਮੁੱਚੀ ਨਿਗਰਾਨੀ ਇਨ੍ਹਾਂ ਕੈਮਰਿਆਂ ਰਾਹੀਂ ਕੀਤੀ ਜਾਵੇਗੀ।

'ਇਲੈਕਟ੍ਰਾਨਿਕ ਸਰਵੇਲੈਂਸ' ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਜਿਨ੍ਹਾਂ ਸੰਸਥਾਂਵਾਂ ਵੱਲੋਂ ਯੋਗਦਾਨ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਆਰੀਆ ਸਮਾਜ, ਜਿਊਲਰਜ਼ ਐਸੋਸੀਏਸ਼ਨ ਅਤੇ ਸ਼ਾਪਕੀਪਰਜ਼ ਐਸੋਸੀਏਸ਼ਨ ਰੇਲਵੇ ਰੋਡ, ਸ਼ਾਪਕੀਪਰ ਐਸੋਸੀਏਸ਼ਨਜ਼ ਕੋਠੀ ਰੋਡ ਅਤੇ ਗੀਤਾ ਭਵਨ ਰੋਡ, ਸਰਸਾ ਫ਼ਾਇਨਾਂਸ, ਨਗਰ ਕੌਂਸਲਰਜ਼ ਅਤੇ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਜ਼ਿਕਰਯੋਗ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕਫ਼ੈਡ ਪੰਜਾਬ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਡੀ.ਆਈ.ਜੀ. ਲੁਧਿਆਣਾ ਰੇਂਜ ਸ੍ਰੀ ਐਸ.ਕੇ.ਕਾਲੀਆ, ਐਸ.ਐਸ.ਪੀ. ਸਨੇਹਦੀਪ ਸ਼ਰਮਾ, ਐਸ.ਪੀ. ਸ੍ਰੀ ਸੋਮ ਨਾਥ, ਡੀ.ਐਸ.ਪੀ. ਹੈੱਡ ਕੁਆਰਟਰ ਸੰਦੀਪ ਕੌਰ ਸੈਣੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਰਾਮ ਸਿੰਘ ਦੁਧਾਲਾ, ਨਗਰ ਕੌਂਸਲ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਹੋਰ ਅਧਿਕਾਰੀ ਮੌਜੂਦ ਸਨ।

 

Tags: POLICE

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD