Thursday, 04 June 2026

 

 

ਖ਼ਾਸ ਖਬਰਾਂ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ

 

ਦੇਸ਼ ਦੇ ਉਦਯੋਗੀਕਰਨ ਵਿੱਚ ਮਾਈਕਰੋ,ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਦੀ ਵੱਡੀ ਭੂਮਿਕਾ : ਕਲਰਾਜ ਮਿਸ਼ਰਾ

ਦੇਸ਼ ਤੇ ਮੰਦੀ ਦਾ ਅਸਰ ਨਹੀਂ , ਮਾਈਕਰੋ, ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਸਦਕੇ ਵਿਕਾਸ ਦਰ 7.8 ਫੀਸਦੀ ਬਣੀ ਰਹੀ

Web Admin

Web Admin

5 Dariya News

ਚੰਡੀਗੜ੍ਹ , 19 Feb 2016

Last updated on: Feb 19, 2016, 00:00 IST

ਦੇਸ਼ ਦੇ ਉਦਯੋਗੀਕਰਨ ਵਿੱਚ ਮਾਈਕਰੋ,ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਦੀ ਵੱਡੀ ਭੂਮਿਕਾ ਹੈ ਜਿਸ ਸਦਕੇ ਜਦੋਂ ਪੂਰੀ ਦੁਨੀਆ ਦਾ ਉਦਯੋਗਿਕ ਜਗਤ ਮੰਦੀ ਮਾਰ ਝੱਲ ਰਿਹਾ ਸੀ ਤਾ ਭਾਰਤ ਦੀ ਵਿਕਾਸ ਦਰ 7.8 ਫੀਸਦੀ ਬਣੀ ਰਹੀ ਉਕਤ ਪ੍ਰਗਟਾਵਾ ਅੱਜ ਇਥੇ ਮਾਈਕਰੋ,ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਸਬੰਧੀ ਰੀਜਨਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮਾਈਕਰੋ,ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਮੰਤਰੀ ਕਲਰਾਜ ਮਿਸ਼ਰਾ ਨੇ ਕੀਤਾ ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਡਰੀਮ ਪ੍ਰੋਜੈਕਟ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਨੂੰ ਜ਼ਮੀਨੀ ਪੱਧਰ ਤੇ ਸਾਕਾਰ ਕਰਨ ਵਿੱਚ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤਾ ਵੱਲੋਂ ਅਹਿਮ ਭੂਮਿਕਾ ਨਿਭਾਆ ਰਿਹਾ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤੀ ਖੇਤਰ ਵਿੱਚ ਨਿਵੇਸ਼ ਕਰਨ ਲਈ ਬਣਾਈਆ ਗਈ ਨੀਤੀਆਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਹਿੱਤ ਇਸ ਖੇਤਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ ਤਾ ਜੋ ਕੇਂਦਰ ਅਤੇ ਰਾਜ ਸਰਕਾਰ ਦੀਆ ਨੀਤੀ ਨਾਲ ਨਿਵੇਸ਼ਕਾ ਨੂੰ ਹੋ ਰਹੇ ਲਾਭ ਜਾ ਨੁਕਸਾਨ ਦਾ ਮੁਲਾਕੰਣ ਕੀਤਾ ਜਾ ਸਕੇ ।ਉਨ੍ਹਾਂ ਕਿਹਾ ਕਿ ਮਾਈਕਰੋ,ਮੀਡੀਅਮ ਅਤੇ ਸਮਾਲ ਇੰਟਟਰਪ੍ਰਾਈਜਿਜ ਸਨਅਤਾਂ ਨੂੰ ਹੋਰ ਉਤਸ਼ਾਹਤ ਕਰਨ ਅਤੇ ਭਾਰਤ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਹਰ ਪੱਧਰ ਤੇ ਸਕੀਮ ਦਾ ਮੁਲਾਕੰਯ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾ ਦੀ ਬੀਮਾਰ ਸਨਅਤ ਨੂੰ ਬਚਾਇਆ ਜਾ ਸਕੇ। ਉਨ੍ਹ੍ਹਾਂ ਕਿਹਾ ਭਾਰਤ ਸਰਕਾਰ ਵੱਲੋਂ ਲੁਧਿਆਣ ਵਿਖੇ ਵਿਸ਼ੇਸ਼ ਉਦਯੋਗਿਕ ਕਲੱਸਟਰ ਸਅਥਾਪਤ ਕਰਨ ਸਬੰਧੀ ਪੰਜਾਬ ਸਰਕਾਰਰ ਨੂੰ ਪੇਸ਼ਕਸ਼ ਕੀਤੀ ਗਈ ਹੈ ਜਿਸ ਤੇ ਕਾਰਵਾਈ ਅੰਤਿਮ ਪੜਾਅ ਤੇ ਪਹੁੰਚ ਿਚੁੱਕੀ ਹੈ । ਉਨ੍ਹਾਂ ਕਿਹਾ ਕਿ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤਾਂ ਨੂੰ ਮਜਬੂਤ ਕੀਤੇ ਬਿਨ੍ਹਾਂ ਦੇਸ਼ ਮਜਬੂਤ ਨਹੀਂ ਹੋ ਸਕਦਾ ।

ਇਸ ਮੌਕੇ ਬੋਲਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤਾ ਖੇਤਰ ਵਿੱਚ ਬਹੁਤ ਮੱਲਾਂ ਮਾਰੀਆਂ ਹਨ ਉਹ ਭਾਵੇ ਲਾਇੰਟ ਇੰਜਨੀਅਰਿੰਗ, ਨਿਟਵੀਅਰ, ਕੱਪੜਾ ਉਦਯੋਗ ਅਤੇ ਖੇਡ ਜਗਤ ਹੋਵੇ । ਉਨ੍ਹ੍ਹਾਂ ਕਿਹਾ ਕਿ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤਾ ਪੰਜਾਬ ਦੇ ਉਦਯੋਗ ਦੀ ਰੀੜ ਦੀ ਹੱਡੀ ਹਨ ਕਿਉਕਿ ਪੰਜਾਬ ਦੇ ਉਦਯੋਗਾਂ ਵਿੱਚ ਪੈਦਾ ਹੋਣੀ ਵਾਲੀਆਂ 80 % ਨੋਕਰੀਆਂ ਵਿੱਚੋਂ 60% ਨੋਕਰੀਆਂ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤੀ ਖੇਤਰਾਂ ਵਿੱਚੋ ਹੀ ਪੈਦਾ ਹੁੰਦੀਆਂ ਹਨ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਧੀਆ ਮੂਲ਼ਭੁਤ ਢਾਂਚੇ, ਵਧੀਆਂ ਵਾਤਾਵਰਣ, ਲੇਬਰ ਨਾਲ ਵਧੀਆ ਸਬੰਧ, ਵਾਧੂ ਬਿਜਲੀ ਵਾਲੇ ਸੂਬਾ, ਵਧੀਆ ਸੜਕੀ ਨੈਟਵਰਕ ਹੋਰ ਅਜਿਹੇ ਹੋਰ ਕਈ ਕਾਰਨਾਂ ਕਰਕੇ ਪੰਜਾਬ ਵਿੱਚ ਵੱਡੀ ਪੱਧਰ ਤੇ ਉਦਯੋਗ ਸਥਾਪਤ ਕਰਨ ਦੇ ਇਛੁੱਕ ਲੋਕ ਪੰਜਾਬ ਸਰਕਾਰ ਨਾਲ ਸਮਝੋਤੇ ਕਰ ਰਹੇ ਹਨ।

ਇਸ ਮੌਕੇ ਉਨਾਂ ਪੰਜਾਬ ਰਾਜ ਦੀਆ ਮਾਈਕਰੋ,ਮੀਡੀਅਮ ਅਤੇ ਸਮਾਲ ਸਨਅਤਾ ਖੇਤਰ ਨਾਲ ਸਬੰਧਤ ਅਹਿਮ ਮੰਗਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਮੁੱਖ ਤੋਰ ਤੇ ਹਿਮਾਚਲ ਵੱਲੋਂ ਦਿੱਤੇ ਜਾਂਦੇ ਇੰਸਟੈਵਿ ਦੇ ਬਰਾਬਰ ਇੰਸੈਟਿਵ ਦੀ ਮੰਗ, ਕੇਂਦ੍ਰ ਐਕਸਾਉਜਿ ਟੈਕਸ ਦੀ ਲਿਮਟ 1.5 ਕਰੋੜ ਤੋਂ ਵਧਾ ਕੇ 10 ਕਰੋੜ ਕਰਨ, ਤਿਆਰ ਸਾਈਕਲ ਤੇ ਲਾਗੂ ਟੈਕਸ ਨੂੰ ਖਤਮ ਕਰਨ ਦੀ ਮੰਗ, ਤਿਆਰ ਸਾਈਕਲ ਅਤੇ ਸਾਈਕਲ ਦੇ ਪੁਰਜਿਆਂ ਤੇ ਲਾਗੂ ਇੰਪੋਰਟ ਡਿਊਟੀ ਵਧਾਕੇ 50 ਫੀਸ਼ਦੀ ਕਰਨ, ਵਾਇਆ ਕਾਦੀਆਂ , ਬਟਾਲਾ ਤੋਂ ਬਿਆਸ ਲਈ ਰੇਲ ਯੋਜਨਾ ਨੂੰ ਹੋਰ ਤੇਜ ਕਰਨਾ, ਜੀ. ਐਸ.ਟੀ ਲਾਗੂ ਕਰਨਾ, ਮੋਰਿੰਡਾ ਵਿਖੇ ਉਵਰ ਬਰਿੱਜ ਦੀ ਉਸਾਰੀ, ਦਿੱਲੀ ਅਤੇ ਹੋਰ ਹਮ ਸ਼ਹ੍ਰਾਂ ਨਾਲ ਨਾਲ ਹਵਾਈ ਸੰਪਰਕ ਵਧਾਉਣ ਲਈ ਹੋਰ ਉਡਾਨਾਂ ਸ਼ੁਰੂ ਕਰਨ ਦੀ ਮੰਗ ਸਮੇਤ ਕਈ ਹੋਰ ਮੰਗਾਂ ਵੀ ਰੱਖੀਆਂ।ਇਸ ਮੋਕੇ ਬੋਲਦਿਆ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਇਕੋਂ ਇੱਕ ਅਜਿਹਾ ਸੂਬੇ ਹੈ ਜਿੱਥੇ ਦੇਸ਼ ਭਰ ਵਿਵੱਚ ਬਨਣ ਵਾਲੀਆ ਕਾਰਾਂ ਦਾ 50 ਫੀਸਦੀ ਕਾਰਾਂ ਤਿਆਰ ਹੁੰਦੀਆ ਹਨ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਉਦਯੋਘਾਂ ਦੇ ਵਿਕਾਸ ਲਈ ਨੀਤੀ ਤਿਆਰ ਕੀਤੀ ਗਈ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਅਤੇ ਡਿਜੀਟਲ ਇੰਡੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਲÂ ਿਨਿਵੇਸ਼ਕ ਸੰਲਨ ਵੀ ਕਰਵਾਇਆ ਜਾ ਰਿਹਾ ਹੈ। ਅੱਜ ਦੇ ਇਸ ਸੰਮੇਲਨ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ , ਉਤਰਾਖੰਡ, ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ, ਕਮਿਸ਼ਨਰ ਅਤੇ ਡਾਈਰੈਕਟਰ ਉਦਯੋਗ ਨਾਲ ਵੱਲੋਂ ਭਾਗ ਲਿਆ ਗਿਆ ।

 

Tags: Kalraj Mishra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD