ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ, ਲਾਲੜੂ (ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ) ਦਾ ਉਦਘਾਟਨ ਕੀਤਾ ਗਿਆ। ਇਸ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਮੁੱਖ ਮਹਿਮਾਨ ਨੇ ਕੀਤਾ। ਇਸ ਮੌਕੇ ਤੇ ਮੁੱਖ ਸੰਸਦੀ ਸਕੱਤਰ ਸ੍ਰੀ ਐਨਕੇ ਸ਼ਰਮਾ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਬਰਜਿੰਦਰ ਸਿੰਘ ਬਰਾੜ, ਡਾਇਰੈਕਟਰ ਹੈਲਥ ਸਰਵਿਸਸ ਡਾ. ਐਚਐਸ ਬਾਲੀ ਅਤੇ ਸਿਵਲ ਸਰਜਨ ਐਸਏਐਸ ਨਗਰ (ਮੁਹਾਲੀ) ਡਾ. ਨੀਲਮ ਭਾਰਦਵਾਜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ 2.60 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ 22600 ਵਰਗ ਫੁੱਟ ਦੇ ਇਸ ਕਮਿਉਨਟੀ ਹੈਲਥ ਸੈਂਟਰ ਵਿੱਚ ਵਿਸ਼ੇਸ਼ ਸੁਵਿਧਾਵਾਂ ਮੁਹੱਇਆ ਕਰਵਾਈਆਂ ਗਈਆਂ ਹਨ। ਇਸ ਵਿੱਚ ਗਰਾਉਂਡ ਫਲੋਰ, ਰਿਸੈਪਸ਼ਨ, ਰਜਿਸਟਰੇਸ਼ਨ, ਟੀਕਾਕਰਣ, ਐਲਐਚਵੀ ਜਨਾਨਾ ਅਤੇ ਮਰਦਾਨਾ ਬਾਥਰੂਮ, ਸਟਾਫ ਬਾਥਰੂਮ, ਐਗਜ਼ਾਮੀਨੇਸ਼ਨ ਰੂਮ, ਓਪੀਡੀ-6, ਮੈਡੀਕਲ ਸਟੋਰ, ਫਾਰਮੇਸੀ, ਐਕਸ-ਰੇ, ਈਸੀਜੀ, ਅਲਟਰਾਸਾਉਂਡ, ਜਣੇਪਾ ਵਾਰਡ-2, ਜਨਰਲ ਬਾਥਰੂਮ-2, ਫੀਡਿੰਗ ਰੂਮ, ਵੇਲ-ਬੇਬੀ ਨਰਸਰੀ, ਰਿਕਵਰੀ, ਲੇਬਰ ਰੂਮ, ਓਟੀ ਡਾਕਟਰਜ਼ ਰੂਮ, ਸਟੀਰਾਈਲ, ਚੇਂਜ ਰੂਮ, ਪ੍ਰਾਈਵੇਟ ਵਾਰਡ-4, ਮੈਡੀਕਲ ਅਫਸਰਾਂ ਦਾ ਦਫ਼ਤਰ, ਕਾਨਫਰੰਸ ਰੂਮ, ਮਾਈਨਰ ਓਟੀ, ਵਾਰਡ ਰੂਮ, ਪਲਾਸਟਰ ਰੂਮ, ਨਰਸਿਜ਼ ਰੂਮ, ਡਾਕਟਰ ਰੂਮ, ਸਟੋਰ-3, ਚੇਂਜ ਰੂਮ, ਪੌੜੀਆਂ ਤੇ ਰੈਂਪ ਬਣਾਏ ਗਏ ਹਨ। ਇਸੇ ਤਰ੍ਹਾਂ ਪਹਿਲੀ ਮੰਜ਼ਿਲ ਤੇ ਜਨਾਨਾ ਅਤੇ ਮਰਦਾਨਾ ਵਾਰਡ, ਜਨਰਲ ਬਾਥਰੂਮ ਜਨਾਨਾ/ਮਰਦਾਨਾ, ਨਰਸਿਜ਼ ਰੈਸਟ ਰੂਮ, ਡਾਕਟਰ ਰੂਮ, ਓਪਰੇਸ਼ਨ ਥੀਏਟਰ-2, ਰਿਕਵਰੀ ਰੂਮ, ਓ.ਟੀ ਸਟੋਰ, ਡਾਕਟਰਜ਼ ਰੂਮ, ਇਕਿਊਪਮੈਂਟ ਸਟੋਰ, ਡਰਟੀ ਯੂਟੀਲਿਟੀ, ਡਾਕਟਰ ਚੇਂਜ ਰੂਮ, ਨਰਸ ਚੇਂਜ ਰੂਮ, ਦਫ਼ਤਰ-4, ਡਾਕਟਰ ਰੂਮ, ਪੌੜੀਆਂ ਅਤੇ ਰੈਂਪ ਬਣਾਏ ਗਏ ਹਨ।