Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

15 ਮਾਰਚ ਨੂੰ ਭੈਣ ਕੁਮਾਰੀ ਮਾਇਆਵਤੀ ਦੀ ਆਮਦ ਤੇ ਨਵਾਂ ਸ਼ਹਿਰ 'ਚ ਹੋਵੇਗੀ ਇਤਿਹਾਸਕ ਮਹਾਂਰੈਲੀ

ਮਹਾਂਰੈਲੀ 'ਚ ਕੁਮਾਰੀ ਮਾਇਆਵਤੀ ਕਰੇਗੀ ਮਹਾਂਗਠਜੋੜ ਸੰਬਧੀ ਪਾਰਟੀ ਦੇ ਫੈਸਲੇ ਦਾ ਐਲਾਨ : ਕਸ਼ਯਪ , 'ਆਪ' ਆਮ ਆਦਮੀਂ ਦੀ ਨਹੀ ਦਲ ਬਦਲੂਆਂ ਦੀ ਪਾਰਟੀ : ਕਰੀਮਪੁਰੀ

15 ਮਾਰਚ ਨੂੰ ਭੈਣ ਕੁਮਾਰੀ ਮਾਇਆਵਤੀ ਦੀ ਆਮਦ ਤੇ ਨਵਾਂ ਸ਼ਹਿਰ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 12 Feb 2016

ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਦੇ ਜਨਮ ਤੇ ਬਸਪਾ ਵੱਲੋਂ 15 ਮਾਰਚ ਨੂੰ ਨਵਾਂ ਸ਼ਹਿਰ ਦੀ ਦਾਣਾ ਮੰਡੀ ਵਿੱਚ ਮਹਾਂਰੈਲੀ ਰੱਖੀ ਗਈ ਹੈ ਜਿਸ ਨੂੰ ਸਬੋਧਨ ਕਰਨ ਅਤੇ ਪੰਜਾਬ ਵਿੱਚ ਸਾਲ 2017 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪਾਰਟੀ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦੇਣ ਲਈ ਪਾਰਟੀ ਦੀ ਕੌਮੀਂ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ, ਮੈਂਬਰ ਰਾਜ ਸਭਾ ਭੈਣ ਕੁਮਾਰੀ ਮਾਇਆਵਤੀ ਪਹੁੰਚ ਰਹੇ ਹਨ। ਜਿਨ੍ਹਾਂ ਦੀ ਆਮਦ ਨੂੰ ਲੈ ਕੇ ਅਤੇ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਉੱਤਰੀ ਭਾਰਤ ਦੇ ਇੰਚਾਰਜ ਮੈਂਬਰ ਰਾਜ ਸਭਾ ਸ੍ਰੀ ਨਰਿੰਦਰ ਕਸ਼ਯਪ ਅਤੇ ਸੂਬਾ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਵੱਲੋਂ ਸੂਬੇ ਭਰ ਵਿੱਚ ਮੀਟਿੰਗਾਂ ਦਾ ਦੌਰ ਸੁਰੂ ਕੀਤਾ ਗਿਆ ਹੈ। ਏਸੇ ਲੜੀ ਦੇ ਤਹਿਤ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਵੀ ਇੱਕ ਮੀਟਿੰਗ 'ਚ ਪਹੁੰਚੇ ਦੋਵਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਮਾਰਚ ਨੂੰ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਦੇ ਜਨਮ ਦਿਨ ਤੇ ਇਸ ਮਹਾਂਰੈਲੀ ਦਾ ਆਯੋਜਨ ਪੰਜਾਬ 'ਚ ਸੱਤਾ ਸਥਾਪਤੀ ਦਾ ਮੁੱਢ ਬੰਨਣ ਲਈ ਕੀਤਾ ਗਿਆ ਹੈ। ਜਿਸ ਵਿੱਚ ਪਹੁੰਚੇ ਲੱਖਾਂ ਲੋਕ ਇਸ ਗੱਲ ਦੀ ਗਵਾਹੀ ਦੇਣਗੇ ਕਿ ਪੰਜਾਬ ਦੇ ਲੋਕ ਜੋ ਸੂਬੇ 'ਚ ਹਰ ਪਾਰਟੀ ਨੂੰ ਦੇਖ ਚੁੱਕੇ ਹਨ ਹੁਣ ਅਗਲੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਬਸਪਾ ਦੇ ਨਾਲ ਹਨ। 

ਕਸ਼ਯਪ ਨੇ ਕਿਹਾ ਕਿ 15 ਮਾਰਚ ਨੂੰ ਨਵਾਂ ਸ਼ਹਿਰ 'ਚ ਹੋਣ ਜਾ ਰਹੀ ਮਹਾਂਰੈਲੀ ਇਤਿਹਾਸਕ ਹੋਵੇਗੀ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਬਸਪਾ ਦੀ ਤਾਕਤ ਦਾ ਜੋਰਦਾਰ ਪ੍ਰਦਰਸ਼ਨ ਕਰਦੀ ਹੋਈ ਏਹ ਉਸਦਾ ਮੁੱਢ ਬੰਨੇਗੀ। ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਭੂਰ ਸਮੱਰਥਨ ਦੇ ਚੱਲਦਿਆਂ ਬਸਪਾ 117 ਸੀਟਾਂ ਤੇ ਮਜਬੂਤ ਉਮੀਦਵਾਰ ਖੜ੍ਹੇ ਕਰਨ ਦੀ ਪੂਰੀ ਤਿਆਰੀ ਵਿੱਚ ਹੈ ਅਤੇ ਕਾਂਗਰਸ ਵੱਲੋਂ ਬਣਾਏ ਜਾ ਰਹੇ ਸੰਭਾਵੀ ਮਹਾਂਗਠਜੋੜ ਦਾ ਹਿੱਸਾ ਬਣਨ ਦਾ ਫੈਸਲਾ ਪਾਰਟੀ ਸੁਪਰੀਮੋ ਖੁਦ ਇਸ ਮਹਾਂਰੈਲੀ ਵਿੱਚ ਕਰਨਗੇ। ਸ: ਕਰੀਮਪੁਰੀ ਨੇ ਆਪ ਬਾਰੇ ਕਿਹਾ ਕਿ ਹੁਣ ਉਹ ਆਮ ਆਦਮੀਂ ਦੀ ਪਾਰਟੀ ਨਾ ਹੋ ਕੇ ਦਲ ਬਦਲੂਆਂ ਦੀ ਪਾਰਟੀ ਬਣ ਗਈ ਹੈ ਜਿਸ ਵਿੱਚ ਵੱਖ ਵੱਖ ਪਾਰਟੀਆਂ ਦੇ ਭਗੋੜੇ ਸੱਤਾ ਪ੍ਰਾਪਤੀ ਦੀ ਆਸ ਨਾਲ ਆਏ ਹਨ। ਸ: ਕਰਮੀਪੁਰੀ ਨੇ ਕਿਹਾ ਕਿ ਪਾਣੀ ਦੇ ਬੁੱਲਬਲੇ ਵਰਗੀ ਏਹ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਤੇ ਨਹੀ ਰੜਕੇਗੀ ਅਤੇ ਇਸ ਵਿੱਚ ਸਵਾਰ ਆਗੂ ਨਵੇਂ ਕਿਨਾਰੇ ਲੱਭਣ ਲਈ ਇਸ ਨੂੰ ਛੱਡ ਕੇ ਦੌੜ ਜਾਣਗੇ। ਕਿਹਾ ਕਿ ਪੰਜਾਬ ਵਿੱਚ ਫੈਲੇ ਜੰਗਲਰਾਜ ਕਾਰਨ ਦਲਿਤ ਵਰਗ ਹੀ ਨਹੀ ਬਲਕਿ ਪੰਜਾਬ ਦਾ ਹਰ ਵਰਗ ਅੱਜ ਸੰਤਾਪ ਭੋਗ ਰਿਹਾ ਹੈ ਅਤੇ ਲੋਕ ਇਨਸਾਫ ਅਤੇ ਰੋਜਗਾਰ ਲਈ ਦਰ ਦਰ ਦੀਆਂ ਠੋਕਾਂ ਖਾਣ ਲਈ ਮਜਬੂਰ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦਲਿਤਾਂ ਤੇ ਅਤਿਆਚਾਰਾਂ ਦੀਆਂ ਜੋ ਅਤਿ ਘਿਨੋਣੀਆਂ ਘਟਨਾਵਾਂ ਵਾਪਰੀਆਂ ਹਨ ਉਸ ਨੇ ਇਨਸਾਨੀਅਤ ਨੂੰ ਤਾਂ ਸ਼ਰਮਸਾਰ ਕਰ ਦਿੱਤਾ ਹੈ ਪਰ ਸੱਤਾ ਤੇ ਕਾਬਜ ਅਕਾਲੀ ਭਾਜਪਾ ਲੋਟੂ ਅਤੇ ਅੱਤਿਆਚਾਰੀ ਗੁੰਡਾ ਗਠਜੋੜ ਤੇ ਕੋਈ ਅਸਰ ਵਿਖਾਈ ਨਹੀ ਦੇ ਰਿਹਾ। ਇਸ ਲੋਟੂ ਗਠਜੋੜ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਤੇ ਮਜਦੂਰ ਮਰ ਰਿਹਾ ਹੈ, ਪੜੇ ਲਿਖੇ ਨੌਜਵਾਨ ਰੋਜਗਾਰ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਪੁਲਿਸ ਅਤੇ ਜੱਥੇਦਾਰਾਂ ਦੀਆਂ ਡਾਗਾਂ ਖਾ ਕੇ ਜਲੀਲ ਹੋ ਰਹੇ ਹਨ, ਸਰਕਾਰ ਚਲਾਉਣ ਵਾਲਿਆਂ ਦੇ ਅਪਣੇ ਖਜਾਨੇ ਤਾਂ ਦਿਨ ਪ੍ਰਤੀ ਦਿਨ ਭਰਭੂਰ ਹੋ ਰਹੇ ਹਨ ਪਰ ਸਰਕਾਰੀ ਖਜਾਨਾ ਖਾਲੀ ਹੋਣ ਕਾਰਨ ਮੁਲਾਜਮਾਂ ਨੂੰ ਤਨਖਾਹਾਂ ਨਹੀ ਮਿਲ ਰਹੀਆਂ, ਉਦਯੋਗਪਤੀ ਤੇ ਵਪਾਰੀ ਸੂਬੇ ਨੂੰ ਛੱਡ ਕੇ ਦੌੜ ਰਿਹਾ ਹੈ ਅਤੇ ਵਿਕਾਸ ਦਾ ਨਾਮ ਸਿਰਫ਼ ਅਕਾਲੀ ਭਾਜਪਾ ਆਗੂਆਂ ਦੇ ਬਿਆਨਾਂ ਤੱਕ ਹੀ ਸੀਮਤ ਹੈ। 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲੋਟੂ ਟੋਲੇ ਨੂੰ ਪੰਜਾਬ ਦੀ ਸੱਤਾ ਤੋਂ ਚੱਲਦਾ ਕਰਨ ਲਈ ਬਸਪਾ ਦੇ ਹੱਥ ਮਜਬੂਰ ਕਰਨ ਅਤੇ 15 ਮਾਰਚ ਨੂੰ ਹੋਣ ਜਾ ਰਹੀ ਇਸ ਇਤਿਹਾਸਕ ਰੈਲੀ ਵਿੱਚ ਹੁੰਮ ਹੁੰਮਾਂ ਕੇ ਪਹੁੰਚਣ ਤੇ ਭੈਣ ਕੁਮਾਰੀ ਮਾਇਆਵਤੀ ਦੇ ਵਿਚਾਰ ਸੁਣਨ। ਇਸ ਮੌਕੇ ਬਲਵਿੰਦਰ ਬਿੱਟਾ ਜੋਨ ਕੋਆਡੀਨੇਟਰ, ਭਰਭੂਰ ਸਿੰਘ ਡੇਹਲੋਂ, ਲਾਲਜੀ ਪ੍ਰਤਾਪ ਗੌਤਮ, ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ, ਪ੍ਰਗਣ ਬਿਲਗਾ, ਡਾ: ਰਾਮਨੈਣ, ਰਾਜਿੰਦਰ ਨਿੱਕਾ, ਰਵੀ ਕਾਂਤ ਜੱਖੂ, ਇੰਦਰੇਸ਼ ਕੁਮਾਰ, ਖਵਾਜਾ ਪ੍ਰਸਾਦ, ਬੂਟਾ ਸਿੰਘ ਸੰਗੋਵਾਲ, ਪ੍ਰੇਮ ਸਿੰਘ ਮਨਸੂਰਾਂ, ਬਲਵੀਰ ਸਿੰਘ ਸਮਰਾਲਾ, ਦਲਵੀਰ ਸਿੰਘ ਮੰਡਆਲਾ, ਲਾਭ ਸਿੰਘ ਭਾਮੀਆਂ ਮੈਂਬਰ ਬਲਾਕ ਸੰਮਤੀ, ਗੁਰਦੀਪ ਸਿੰਘ ਕਾਲੀ, ਬਲਵਿੰਦਰ ਕੋਚ, ਚਮਕੌਰ ਸਿੰਘ, ਚਰਨ ਸਿੰਘ ਈਸੇਵਾਲ, ਬਿਸੰਬਰ ਦਾਸ, ਰਾਮਲੋਕ ਸਿੰਘ, ਨਿਰਮਲ ਸਿੰਘ ਸਾਇਆ, ਅਤੇ ਰਾਮਾਨੰਦ ਤੋਂ ਇਲਾਵਾ ਹੋਰ ਹਾਜਰ ਸਨ।                     

 

Tags: AVTAR KARIMPURI

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD