ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ ੬੯ ਵਿਚ ਛੋਟੇ ਛੋਟੇ ਬੱਚਿਆਂ ਲਈ ਖੇਡੇ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਟ੍ਰਾਈ ਸਿਟੀ ਦੇ ਛੋਟੇ ਛੋਟੇ ਬੱਚਿਆਂ ਨੇ ਇਸ ਖੇਡ ਮੇਲੇ ਵਿਚ ਹਿੱਸਾ ਲੈਦੇਂ ਹੋਏ ਆਪਣੀ ਖੇਡ ਕਲਾ ਦਾ ਪ੍ਰਦਸ਼ਨ ਕੀਤਾ। ਇਸ ਦੇ ਨਾਲ ਹੀ ਮਸ਼ਹੂਰ ਕਾਰਟੂਨ ਕਰੈਕਟਰ ਮੋਟੂ ਪਤਲੂ ਵੀ ਟਰੈਕ ਤੇ ਵਿਦਿਆਰਥੀਆਂ ਨਾਲ ਖੇਡਾਂ ਵਿਚ ਹਿੱਸਾ ਲੈਂਦੇ ਅਤੇ ਸਭ ਦਾ ਮੌਨਰੰਜਨ ਕਰਦੇ ਨਜ਼ਰ ਆਏ।ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਵੱਲੋਂ ਰੋਲ ਦੀ ਕਾਰਪੇਟ , ਆਰਮੀ ਰਨਰ, ਫਲੈਟ ਰੇਸ, ਬੀਨ ਬੈਗ ਨਾਲ ਦੌੜ, ਨਿੰਬੂ ਦੌੜ,ਪੁੱਠੀ ਦੌੜ, ਟੋਪੀ ਦੌੜ, ਡੱਡੂ ਦੌੜ ਆਦਿ ਕਈ ਖੇਡਾਂ ਪੇਸ਼ ਕੀਤੀਆਂ ਗਈਆਂ, ਜਿਸ ਦਾ ਉਨ੍ਹਾਂ ਦੇ ਮਾਪਿਆਂ ਨੇ ਖੂਬ ਅਨੰਦ ਮਾਣਿਆ। ਇਸ ਦੇ ਇਲਾਵਾ ਵਿਦਿਆਰਥੀਆਂ ਵੱਲੋਂ ਅੜਿੱਕਾ ਦੌੜ , ਰਿੰਗ ਕੁਲੈਕਟ, ਫ਼ਰੰਟ ਦੌੜ, ਤਿੰਨ ਲੱਤ ਦੌੜ, ਆਦਿ ਦੀ ਰੋਚਕ ਪੇਸ਼ਕਾਰੀ ਨੇ ਮਾਹੌਲ ਹੋਰ ਮੌਨਰੰਜਕ ਬਣਾ ਦਿਤਾ ।
ਇਸ ਦੇ ਨਾਲ ਹੀ ਮਾਪਿਆਂ ਨੇ ਵੀ ਬੱਚਿਆਂ ਨਾਲ ਖੇਡਾਂ ਵਿਚ ਹਿੱਸਾ ਲਿਆ ਜੋ ਇਕ ਯਾਦਗਾਰੀ ਪਲ ਹੋ ਨਿਬੜਿਆ।ਸਕੂਲ ਦੇ ਡਾਇਰੈਕਟਰ ਐਜ਼ੂਕੇਸ਼ਨ ਐਸ ਕੇ ਸ਼ਰਮਾ ਨੇ ਨੰਨੇ ਮੁੰਨੇ ਬੱਚਿਆਂ ਵਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ । ਉਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ । ਅਖੀਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਕੈਟਾਗਿਰੀ ਏ ਵਿਚ ਚਾਰਵੀ, ਮਿਸ਼ਟੀ,ਅਰਿਹਾਤ ਕੌਰ ਬਾਜਵਾ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਦੂਜੀ ਕੈਟਾਗਿਰੀ ਵਿਚ ਆਰਵ ਅਰੌੜਾ, ਪ੍ਰਸ਼ਿਠਾ ਗੁਪਤਾ ਅਤੇ ਕਿਸ਼ਾਂਗ ਨੇ ਪਹਿਲਾਂ,ਦੂਸਰਾ ਅਤੇ ਤੀਜਾ ਸਥਾਨ ਤੇ ਆਏ। ਤੀਜੀ ਕੈਟਾਗਿਰੀ ਵਿਚ ਸਮਰ ਸੂਰੀ ਨੇ ਪਹਿਲੀ ਪੁਜ਼ੀਸ਼ਨ ਉਦੈ ਅਤੇ ਨਿਸ਼ਚੇ ਨੇ ਦੂਜਾ ਅਤੇ ਤੀਜਾ ਸਥਾਨ ਤੇ ਰਹੇ।