Sunday, 19 May 2024

 

 

ਖ਼ਾਸ ਖਬਰਾਂ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

 

ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ ਨਾਲ ਵਾਪਰ ਰਹੀਆਂ ਦੁਖਦਾਈ ਘਟਨਾਵਾਂ : ਸਤਨਾਮ ਸਿੰਘ ਚਾਹਲ

Web Admin

Web Admin

5 Dariya News

ਅੰਮ੍ਰਿਤਸਰ , 25 Jan 2016

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਪੰਜਾਬ ਫੇਰੀ ਤੇ ਆਏ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸਿਖ ਧਰਮ ਉਪਰ ਹੋ ਰਹੀ ਭਾਰੂ ਰਾਜਨੀਤੀ ਬਾਰੇ ਆਪਣੀ ਡੂੰਘੀ ਚਿੰਤਾ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਰਾਜਨੀਤੀ ਦੇ ਧਰਮ ਉਤੇ ਭਾਰੂ ਹੋਣ ਨਾਲ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਦੇ ਕਾਰਣ ਦੁਨੀਆਂ ਭਰ ਵਿਚ ਵਸਦੇ ਸਿਖ ਭਾਈਚਾਰੇ ਦਾ ਸਿਰ ਸ਼ਰਮ ਨਾਲ ਨੀਵਾਂ ਹੋ ਰਿਹਾ ਹੈ।ਇਸ ਸਬੰਧੀ ਉਹਨਾਂ ਨੇ ਹਾਲ ਹੀ ਵਿਚ ਕੈਲੀਫੋਰਨੀਆ ਦੇ ਦੋ ਵਡੇ ਗੁਰੂਦੁਆਰਿਆਂ ਵਿਚ ਵਾਪਰੀਆਂ ਧੜੇਬੰਦਕ ਲੜਾਈਆਂ ਦਾ ਜਿਕਰ ਕਰਦਿਆਂ ਕਿਹਾ ਕਿ ਸਿਖੀ ਦੇ ਭੇਸ ਵਿਚ ਕੁਝ ਲੋਕ ਸਿਖਾਂ ਦੇ ਕਿਰਦਾਰ ਨੂੰ ਅਜਿਹੀਆਂ ਹਰਕਤਾਂ ਕਰਕੇ ਬਦਨਾਮ ਕਰ ਰਹੇ ਹਨ।ਜਿਸਦਾ ਖਮਿਆਜਾ ਆਮ ਸਿਖਾਂ ਨੂੰ ਭੁਗਤਣਾ ਪੈ ਰਿਹਾ ਹੈ।ਸ਼੍ਰੀ ਅਕਾਲ ਤਖਤ ਵਰਗੀ ਸਿਖਾਂ ਦੀ ਸਰਬ ਉਚ ਸੰਸਥਾ ਵੀ ਅਜ ਰਾਜਨੀਤੀ ਦਾ ਸ਼ਿਕਾਰ ਹੋਣ ਤੋਂ ਵੀ ਬਚ ਨਾ ਸਕੀ ਜਿਸ ਕਾਰਣ ਅਜ ਇਸ ਸੰਸਥਾ ਉਪਰ ਕਾਬਜ ਜਥੇਦਾਰ ਸਹਿਬਾਨ  ਦੀ ਕਾਰਗੁਜਾਰੀ ਉਪਰ ਵੀ ਸਵਾਲ ਉਠਦੇ ਰਹਿੰਦੇ ਹਨ।

ਪਿਛੇ ਜਿਹੇ ਸਿਰਸਾ ਦੇ ਸਾਧ ਰਾਮ ਰਹੀਮ ਨੂੰ ਸ਼੍ਰੀ ਅਕਾਲ ਤੱਖਤ ਸਾਹਿਬ ਵਲੋਂ ਬਰੀ ਕੀਤੇ ਜਾਣ ਦਾ ਜੋ ਫੈਸਲਾ ਸ਼੍ਰੀ ਅਕਾਲ ਤੱਖਤ ਸਾਹਿਬ ਵਲੋਂ ਸੁਣਾਇਆ ਗਿਆ ਸੀ ਉਸਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਵਲੋਂ ਸਿਖ ਸੰਗਤਾਂ  ਲੱਖਾਂ ਰੁਪਏ ਇਸ਼ਤਿਹਾਰਬਾਜੀ ਵਿਚ ਹੀ ਖਰਚ ਕਰ ਦੇਣ ਕਰਕੇ ਸ਼੍ਰੌਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਵਿਰੁਧ ਵਿਦੇਸ਼ਾਂ ਵਿਚ ਰਹਿਣ ਵਾਲੇ ਸਿਖ ਭਾਈਚਾਰੇ ਵਿਚ ਬਹੁਤ ਰੋਸ ਤੇ ਗੁਸਾ ਪਾਇਆ ਜਾ ਰਿਹਾ ਹੈਹਾਲ ਹੀ ਵਿਚ ਪਨਾਮਾ ਕਿਸ਼ਤੀ ਕਾਂਡ ਵਿਚ ਮਾਰੇ ਗਏ ਪੰਜਾਬ ਦੇ ਗਭਰੂਆਂ ਦੀ ਮੌਤ ਉਪਰ ਆਪਣੇ ਡੂੰਘੇ ਦੁਖ ਤੇ ਅਫਸੋਸ ਦਾ ਪਰਗਟਾਵਾ ਕਰਦਿਆਂ  ਸ: ਚਾਹਲ ਨੇ ਕਿਹਾ ਕਿ  ਇਹ ਬੜੇ ਦੁਖ ਦੀ ਗਲ ਹੈ ਕਿ ਪੰਜਾਬ ਦੇ ਸਿਆਸਤਦਾਨ, ਦੁਰਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਣਾ ਚਾਹੁੰਦੇ। ਇਸ ਜਮਾਤ ਵਿੱਚ ਸੰਵੇਦਨਾਵਾਂ ਪੈਦਾ ਹੀ ਨਹੀਂ ਹੋ ਸਕੀਆਂ।ਮਾਲਟਾ ਘਟਨਾ ਵਾਪਰੀ ਨੂੰ 19 ਸਾਲ ਹੋ ਚੁੱਕੇ ਹਨ। ਪੰਜਾਬ ਨੇ ਮੁੜ ਉਸੇ ਵਰਗੀ ਪਨਾਮਾ ਘਟਨਾ ਦਾ ਸਾਹਮਣਾ ਕੀਤਾ ਹੈ। ਦੋਵਾਂ ਘਟਨਾਵਾਂ ਵਿੱਚ ਮੌਤਾਂ ਦੀ ਗਿਣਤੀ ਦੀ ਤੁਲਣਾ ਕਰਨਾ ਮਹੱਤਵਹੀਣ ਨਹੀਂ ਹੈ। ਮੁੱਖ ਮੁੱਦਾ ਸੱਤਾਧਾਰੀਆਂ ਦੀ ਜ਼ਿੰਮੇਵਾਰੀ ਦਾ ਹੈ ਕਿ ਉਹ ਉਨ੍ਹਾਂ ਕਾਰਨਾਂ ਨੂੰ ਖ਼ਤਮ ਨਹੀਂ ਕਰ ਸਕੇ ਜੋ ਨੌਜਵਾਨਾਂ ਨੂੰ ਡਾਲਰ ਕਮਾਉਣ ਲਈ ਕੋਈ ਵੀ ਜੋਖ਼ਮ ਉਠਾਉਣ ਲਈ ਮਜਬੂਰ ਕਰਦੇ ਹਨ। ਪੰਜਾਬ ਦੀ ਜਵਾਨੀ ਸੁਨਹਿਰੀ ਭੱਵਿਖ ਦੀ ਤਲਾਸ਼ ਵਿੱਚ ਅਮਰੀਕਾ ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਪਹੁੰਚਣ ਲਈ ਅਨਮਨੁੱਖੀ ਹਾਲਾਤਾਂ ਵਿੱਚੋਂ ਗੁਜ਼ਰਨ ਲਈ ਮਜਬੂਰ ਹੈ ਪਰ ਉਸ ਲਈ ਪੰਜਾਬ ਵਿੱਚ ਹੀ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਥਾਂ ਸੂਬੇ ਦੀ ਆਰਥਿਕਤਾ ਪਿਛਲੇ ਦੋ ਦਹਾਕਿਆਂ ਤੋਂ ਡਾਵਾਂ-ਡੌਲ ਚੱਲ ਰਹੀ ਹੈ।

ਸ: ਚਾਹਲ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਪੰਜਾਬ ਦੇ ਲੋਕ ਖ਼ਾਸ ਕਰ ਨੌਜਵਾਨ ਇੰਨੀ ਨਿਰਾਸ਼ਤਾ ਵਿੱਚ ਕਿਉਂ ਹਨ ਕਿ ਵੱਡੇ ਤੋਂ ਵੱਡਾ ਰਿਸਕ ਲੈਣ ਨੂੰ ਤਿਆਰ ਹੋ ਜਾਂਦੇ ਹਨ।ਉਹਨਾਂ ਇਸ ਗਲ ਤੇ ਦੁਖ ਪਰਗਟ ਕੀਤਾ ਕਿ ਅਜ ਵਿਕਾਸ ਦਾ ਮਤਲਬ  ਸੜਕਾਂ ਤੇ ਪੁਲਾਂ ਦੀ ਉਸਾਰੀ ਤੋਂ ਹੀ ਲਿਆ ਜਾ ਰਿਹਾ ਹੈ ਜਦਕਿ ਇਨ੍ਹਾਂ ਚੀਜ਼ਾਂ ਦਾ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਥੋੜ੍ਹਾ ਮਹੱਤਵ ਹੈ ਪਰ ਇਹ ਉਸਾਰੀਆਂ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰਦੀਆਂ।ਵਿਕਾਸ ਦੇ ਦਾਅਵਿਆਂ ਦੇ ਉਲਟ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਵੱਡੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ।ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਫ਼ੌਜ ਹਰ ਸਾਲ ਵਧਦੀ ਹੀ ਜਾ ਰਹੀ ਹੈ ਅਤੇ ਇਸ ਕੋਲ ਇੱਕੋ ਰਸਤਾ ਬਚਦਾ ਹੈ ਕਿ ਵਿਦੇਸ਼ਾਂ ਵਿੱਚ ਆਪਣੇ ਭਵਿੱਖ ਦੀ ਤਲਾਸ਼ ਕਰੇ। ਵਿਦੇਸ਼ਾਂ ਵਿੱਚ ਕੋਈ ਛੋਟੀ ਨੌਕਰੀ ਮਿਲਣ 'ਤੇ ਵੀ ਉਹ ਤਸੱਲੀ ਪ੍ਰਗਟ ਕਰਦੇ ਹਨ ਕਿ ਘੱਟੋ-ਘੱਟ ਉਨ੍ਹਾਂ ਦੀ ਅਗਲੀ ਪੀੜ੍ਹੀ ਤਾਂ ਸਥਾਪਤ ਹੋ ਹੀ ਜਾਵੇਗੀ।ਪਿਛਲੇ ਸਮੇਂ ਦੌਰਾਨ ਕੈਨੇਡਾ ਤੇ ਅਮਰੀਕਾ ਫੇਰੀ ਉਪਰ ਗਏ ਅਕਾਲੀ ਲੀਡਰਾਂ ਤੇ ਮੰਤਰੀਆਂ ਨਾਲ ਉਥੋਂ ਦੇ ਪੰਜਾਬੀਆਂ ਵਲੋਂ ਕੀਤੇ ਗਏ ਦੁਰ ਵਿਹਾ ਦੀ ਚਰਚਾ ਕਰਦਿਆਂ  ਸ: ਚਾਹਲ ਨੇ ਕਿਹਾ ਕਿ ਉਹ ਨਿਜੀ ਤੌਰ ਤੇ ਅਜਿਹੀ ਕਿਸੇ ਵੀ ਗਲ ਦਾ ਸਮੱਰਥਨ ਨਹੀਂ ਕਰਦੇ  ਜਿਸ ਨਾਲ ਸਮੁਚੀ ਕੌਮ ਦਾ ਨਾਮ ਬਦਨਾਮ ਹੁੰਦਾ ਹੋਵੇ ਲੇਕਿਨ ਲੋਕਾਂ ਨੇ ਅਜਿਹਾ ਵਰਤਾਉ ਕਰਕੇ ਪੰਜਾਬ ਸਰਕਾਰ ਪ੍ਰਤੀ ਆਪਣੇ ਗੁਸੇ ਦਾ ਪਰਟਾਵਾ ਕੀਤਾ ਹੈ।ਸ: ਚਾਹਲ ਨੇ ਦਸਿਆ ਕਿ ਕੁਝ ਲੋਕਾਂ ਨੇ ਅਜਿਹੇ ਵਰਤਾਰੇ ਨੂੰ ਖਾਲਿਸਤਾਨੀ ਸਮੱਰਥਕਾਂ ਦੀ ਚਾਲ ਦਸਿਆ ਸੀ।ਲੇਕਿਨ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਤਾਂ ਪਹਿਲਾਂ ਵੀ ਲਗਦੇ ਆ ਰਹੇ ਸਨ ਤੇ ਭਵਿਖ ਵਿਚ ਵੀ ਲਗਦੇ ਰਹਿਣਗੇ।

ਸ: ਚਾਹਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਗਲ ਉਪਰ ਵਿਚਾਰ ਕਰੇ ਕਿ ਉਹਨਾਂ ਨੇ ਪਰਵਾਸੀ ਪੰਜਾਬੀ ਲਈ ਬਹੁਤ ਕੁਝ ਕਰਨ ਦਾ ਦਾਅਵਾ ਤਾਂ ਕੀਤਾ ਹੈ ਤਾਂ ਫਿਰ ਇਸ ਦੇ ਬਾਵਜੂਦ  ਉਹ ਕਿਹੜੇ ਕਾਰਣ ਹਨ ਜਿਸ ਕਾਰਣ ਪਰਵਾਸੀ ਪੰਜਾਬੀ ਪੰਜਾਬ ਸਰਕਾਰ ਨਾਲ ਇਤਨੇ ਨਰਾਜ ਚਲੇ ਆ ਰਹੇ ਹਨ।ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆ ਆ ਰਹੀਆਂ ਚੋਣਾਂ ਦੀ ਚਰਚਾ ਕਰਦਿਆ ਸ: ਚਾਹਲ ਨੇ ਕਿਹਾ ਕਿ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਇਹਨਾਂ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਏਗੀ ।ਲੇਕਿਨ ਕਿਸੇ ਇਕ ਵਿਸ਼ੇਸ਼ ਸਿਆਸੀ ਪਾਰਟੀ ਦਾ ਸਮੱਰਥਨ ਨਾ ਕਰਕੇ ਮੈਰਿਟ ਦੇ ਅਧਾਰ ਤੇ ਉਮੀਦਵਾਰਾਂ ਦਾ ਸਮੱਰਥਨ ਕਰੇਗੀ

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD