Sunday, 19 May 2024

 

 

ਖ਼ਾਸ ਖਬਰਾਂ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

 

ਕੈਲੀਫੋਰਨੀਆ ਦੇ ਸ਼ਹਿਰ ਟੱਰਲਕ ਦੇ ਗੁਰੂਦੁਆਰਾ ਵਿਚ ਲੜਾਈ ਸਿਖਾਂ ਦੇ ਮੱਥੇ ਤੇ ਕਲੰਕ

ਸਤਨਾਮ ਸਿੰਘ ਚਾਹਲ
ਸਤਨਾਮ ਸਿੰਘ ਚਾਹਲ

Web Admin

Web Admin

5 Dariya News

ਚੰਡੀਗੜ੍ਹ , 12 Jan 2016

ਕੈਲੀਫੋਰਨੀਆ ਦੇ ਸ਼ਹਿਰ ਟਰਲਕ ਦੇ ਗੁਰਦੁਆਰਾ ਸਾਹਿਬ 'ਤੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਵਿਚਕਾਰ ਹੋਈ ਲੜਾਈ ਕਾਰਨ ਸਿੱਖਾਂ ਨੂੰ ਇੱਕ ਵਾਰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਲੰਮੇ ਸਮੇਂ ਤੋਂ ਵਿਦੇਸ਼ਾਂ ਦੇ ਗੁਰੂ ਘਰਾਂ ਤੋਂ ਅਜਿਹੀਆਂ ਨਮੋਸ਼ੀਜਨਕ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੇ ਸਮੁੱਚੀ ਦੁਨੀਆਂ ਵਿੱਚ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ। ਜਿੱਥੇ ਸਿੱਖ ਫ਼ਿਲਾਸਫ਼ੀ ਤੋਂ ਗੈਰ-ਸਿੱਖ ਪ੍ਰਭਾਵਿਤ ਹੋ ਰਹੇ ਹਨ, ਵਿਦੇਸ਼ਾਂ ਦੇ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ  ਉਨ੍ਹਾਂ ਦੇਸ਼ਾਂ ਦੇ ਵਿਕਾਸ ਵਿੱਚ ਸਿੱਖਾਂ ਵੱਲੋਂ ਪਾਏ ਜਾਂਦੇ ਯੋਗਦਾਨ ਤੇ ਇਮਾਨਦਾਰੀ ਦੀ ਸ਼ਲਾਘਾ ਕਰਨ ਦੀਆਂ ਖ਼ਬਰਾਂ, ਵਿਦੇਸ਼ੀ ਪ੍ਰਸਾਸ਼ਨ ਤੇ ਸਰਕਾਰਾਂ ਵਿੱਚ ਸਿੱਖਾਂ ਦੇ ਉੱਚ ਆਹੁਦਿਆਂ 'ਤੇ ਬਿਰਾਜਮਾਨ ਹੋਣ ਦੀਆਂ ਖ਼ਬਰਾਂ ਸਾਡਾ ਸਿਰ ਮਾਣ ਨਾਲ ਉੱਚਾ ਕਰਦੀਆਂ ਹਨ ਉੱਥੇ ਹੀ ਅਜਿਹੀਆਂ ਘਟਨਾਵਾਂ ਸਿੱਖਾਂ ਵੱਲੋਂ ਕਰੜੀ ਮਿਹਨਤ ਨਾਲ ਬਣਾਏ ਕੌਮੀ ਮਾਣ 'ਤੇ ਪਾਣੀ ਫੇਰਨ ਦਾ ਕੰਮ ਕਰਦੀਆਂ ਹਨ। ਜਿੱਥੇ ਕੌਮੀ ਮਾਣ ਨੂੰ ਪੂਰੀ ਦੁਨੀਆਂ ਵਿੱਚ ਉੱਚਾ ਕਰਨ ਵਾਲੇ ਸਿੱਖਾਂ 'ਤੇ ਸਾਨੂੰ ਮਾਣ ਹੈ ਉੱਥੇ ਹੀ ਅਜਿਹੀਆਂ ਘਟਨਾਵਾਂ ਦੇ ਜ਼ਿੰਮੇਵਾਰ ਲੋਕਾਂ ਦੇ ਸਿੱਖ ਹੋਣ 'ਤੇ ਲੱਖ ਲਾਹਨਤ ਹੈ।ਵਿਦੇਸ਼ਾਂ ਵਿੱਚ ਕਿਸੇ ਗੁਰਧਾਮ ਵਿੱਚ ਚੌਧਰਾਂ ਪਿੱਛੇ ਲੜਾਈ ਹੋਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ। ਹੁਣ ਤੱਕ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਲਗਾਤਾਰ ਵਪਾਰ ਰਹੀਆਂ ਹਨ ਜਦੋਂ ਗੁਰਧਾਮਾਂ ਦੇ ਪ੍ਰਬੰਧ ਪਿੱਛੇ ਹੋਈ ਲੜਾਈ ਦੌਰਾਨ ਪੁਲਿਸ ਗੁਰੂ ਘਰ ਅੰਦਰ ਜੁੱਤੀਆਂ ਸਮੇਤ ਵੜ ਆਈ ਹੋਵੇ। ਇਸ ਪਿੱਛੇ ਵੀ ਚੌਧਰਾਂ ਲਈ ਲੜਣ ਵਾਲੇ, ਉੱਚੀ ਆਵਾਜ਼ ਵਿੱਚ ਡੰਡ ਪਾ ਕੇ ਕੌਮ 'ਤੇ ਗੰਵਾਰ ਹੋਣ ਦਾ ਠੱਪਾ ਲਗਾਉਣ ਵਾਲੇ ਇਹ ਅੱਧਪੜ੍ਹ ਪ੍ਰਬੰਧਕ ਹੀ ਜ਼ਿੰਮੇਵਾਰ ਹਨ। ਤਾਜ਼ਾ ਵਪਾਰੀ ਘਟਨਾ ਵਿੱਚ ਬੀਬੀਆਂ ਤੇ ਬੱਚਿਆਂ ਦੇ ਵੀ ਸੱਟਾਂ ਮਾਰੀਆਂ ਗਈਆਂ। ਇੱਕ ਛੋਟੇ ਸਿੱਖ ਬੱਚੇ ਦੀਆਂ ਤਸਵੀਰਾਂ ਵੀ ਮੀਡੀਏ 'ਚ ਆਈਆਂ ਹਨ ਜਿਸਦੀ ਪਿੱਠ 'ਤੇ ਕਿਸੇ ਚਿਮਟੇ ਜਾਂ ਹੋਰ ਵਸਤੂ ਨਾਲ ਕਈ ਵਾਰ ਕੀਤੇ ਗਏ ਹਨ। ਬੱਚਿਆਂ 'ਤੇ ਗੁੱਸਾ ਕੱਢਣ ਵਾਲੇ ਹੱਦ ਦਰਜੇ ਦੇ ਅਸੰਵਦੇਹੀਣ ਲੋਕ ਸਿੱਖ ਕਿਵੇਂ ਹੋ ਸਕਦੇ ਹਨ? ਉਹ ਤਾਂ ਸਗੋਂ ਸਿੱਖੀ 'ਤੇ ਕਲੰਕ ਮੰਨੇ ਜਾਣ ਚਾਹੀਦੇ ਹਨ। ਚੌਧਰਾਂ ਦੇ ਨਾਲ-ਨਾਲ ਇਨ੍ਹਾਂ ਲੜਾਈਆਂ ਪਿੱਛੇ ਮੁੱਖ ਕਾਰਨ ਗੋਲਕ ਹਥਿਆਉਣ ਦਾ ਮੰਨਿਆ ਜਾਂਦਾ ਹੈ। ਵਿਦੇਸ਼ਾਂ ਵਿਚਲੀਆਂ ਲੜਾਈਆਂ ਦਾ ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ ਪਰ ਕਾਰਨ ਹੋਰ ਵੀ ਹਨ ਜਿਸਦਾ ਵਰਣਨ ਅੱਗੇ ਜਾ ਕੇ ਕਰਾਂਗੇ।

ਅਸੀਂ ਅਕਸਰ ਆਪਣੇ ਅਗਾਂਹਵਧੂ ਤੇ ਸ਼ਾਂਤੀ ਪਸੰਦ  ਹੋਣ ਦਾ ਪ੍ਰਚਾਰ ਕਰਦੇ ਹਾਂ। ਸਾਡਾ ਫ਼ਲਸਫ਼ਾ, ਗੁਰਬਾਣੀ ਸਿਧਾਂਤ ਜ਼ਰੂਰ ਆਧੁਨਿਕ ਹੈ ਪਰ ਕੀ ਸਾਡੇ ਜ਼ਿਆਦਤਰ ਲੋਕਾਂ ਨੇ ਕਦੇ ਇਸ 'ਤੇ ਅਮਲ ਨਹੀਂ ਕੀਤਾ। ਸਾਡੀ ਕਾਰਗੁਜ਼ਰੀ ਹਮੇਸ਼ਾਂ ਇਸ ਮਹਾਨ ਫ਼ਲਸਫ਼ੇ ਦੇ ਉਲਟ ਹੁੰਦੀ ਹੈ। ਸਾਡਾ ਅਮਲੀ ਜੀਵਨ ਦੇਖ ਕੇ ਦੁਨੀਆ ਤਾਂ ਇਹੀ ਸੋਚੇਗੀ ਕਿ ਇਨ੍ਹਾਂ ਦਾ ਧਰਮ ਤੇ ਫ਼ਲਸਫ਼ਾ ਵੀ ਇਸੇ ਤਰ੍ਹਾਂ ਦਾ ਹੋਣਾ ਹੈ। ਬਾਕੀ ਦੁਨੀਆ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਾਡੇ ਬਜ਼ੁਰਗ ਕੌਣ ਸਨ ਜਾਂ ਉਨ੍ਹਾਂ ਨੇ ਮਨੁੱਖਤਾ ਲਈ ਕੀ ਕੁਰਬਾਨੀਆਂ ਕੀਤੀਆਂ। ਉਨ੍ਹਾਂ ਨੂੰ ਮਤਲਬ ਇਸ ਗੱਲ ਨਾਲ ਹੈ ਕਿ ਅੱਜ ਅਸੀਂ ਕੀ ਹਾਂ ਕਿਉਂਕਿ ਸਿੱਖ ਧਰਮ ਬਾਰੇ ਬਹੁਤ ਵੱਡੇ ਪਰਿਪੇਖ ਵਿੱਚ ਉਨ੍ਹਾਂ ਨੇ ਸਾਡੇ ਅੱਜ ਦੇ ਅਮਲੀ ਜੀਵਨ ਤੋਂ ਹੀ ਵਿਚਾਰ ਬਣਾਉਣੇ ਹਨ। ਅਸੀਂ ਆਪਣਾ ਫ਼ਲਸਫ਼ਾ ਤਾਂ ਲੋਕਾਂ ਸਾਹਮਣੇ ਰੱਖ ਰਹੇ ਹਾਂ ਕਿ ਦੇਖੋ ਅਸੀਂ ਦੁਨੀਆ ਨੂੰ ਆਹ ਨਵੀਂ ਸੋਚ ਦਿੱਤੀ ਹੈ ਪਰ ਅਸੀਂ ਆਪਣਾ ਆਪਾ ਇਸ ਸੋਚ ਦੇ ਬਿਲਕੁਲ ਉਲਟ ਪੇਸ਼ ਕਰ ਰਹੇ ਹਾਂ। ਅਸੀਂ ਦਾਅਵੇ ਨਾਲ ਕਹਿੰਦੇ ਹਾਂ ਕਿ ਗੁਰਧਾਮਾਂ 'ਤੇ ਚੌਧਰਾਂ ਜਮਾਉਣ ਲਈ ਲੜਣ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਸਿੱਖ ਫ਼ਲਸਫ਼ੇ ਤੇ ਸਿਧਾਂਤ ਦੀ ਕੋਈ ਜਾਣਕਾਰੀ ਨਹੀਂ ਹੋਵੇਗੀ। ਉਨ੍ਹਾਂ ਨੂੰ ਇਸ ਨਾਲ ਮਤਲਬ ਵੀ ਕੋਈ ਨਹੀਂ। ਸਗੋਂ ਉਹ ਤਾਂ ਆਪਣੀਆਂ ਨਿੱਜੀ ਗਰਜ਼ਾਂ ਅਤੇ ਹਾਊਮੈਂ ਨੂੰ ਪੱਠੇ ਪਾਉਣ ਲਈ ਧਰਮ ਦੀ ਦੁਰਵਰਤੋਂ ਕਰ ਰਹੇ ਹਨ।

ਅਸੀਂ ਅਜਿਹੀਆਂ ਘਟਨਾਵਾਂ ਵਾਪਰਨ ਪਿੱਛੇ ਉਪਰੋਕਤ ਗੋਲਕ ਅਤੇ ਚੌਧਰਾਂ ਦੀ ਭੁੱਖ ਦੇ ਨਾਲ-ਨਾਲ ਭਾਰਤ ਵਿੱਚ ਬੈਠੀਆਂ ਮੂਲਵਾਦੀ ਸ਼ਕਤੀਆਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਾਂ। ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਇਹ ਸ਼ਕਤੀਆਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਦਹਾਕਿਆਂ ਤੋਂ ਇਸ ਕੰਮ 'ਚ ਲੱਗੀਆਂ ਹੋਈਆਂ ਹਨ। ਭਾਰਤੀ ਨਿਜ਼ਾਮ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕੀਤੇ ਗਏ ਹਮਲੇ, ਇਸ ਪਿੱਛੋਂ ਨਵੰਬਰ 84 'ਚ ਸਿੱਖ ਕਤਲੇਆਮ ਅਤੇ ਉਸ ਪਿੱਛੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਵਰਤਾਰੇ ਨੂੰ ਜਾਇਜ਼ ਠਹਿਰਾਉਣ ਲਈ ਪੂਰੀ ਦੁਨੀਆ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਯੋਜਨਾ ਅਮਲ ਵਿੱਚ ਲਿਆਂਦੀ ਗਈ ਸੀ ਜੋ ਅੱਜ ਵੀ ਜਾਰੀ ਹੈ। ਸਾਕਾ ਨੀਲਾ ਤਾਰਾ ਤੋਂ ਪਿੱਛੋਂ ਇੱਕਲੇ ਕੈਨੇਡਾ ਵਿੱਚ ਹੀ 300 ਅਖੌਤੀ ਸਮਾਜਵਾਦੀਆਂ ਨੂੰ ਸਿੱਖ ਡਰਾਈਵਰਾਂ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਨ੍ਹਾਂ ਲੋਕਾਂ ਨੇ ਸਿੱਖ ਰੂਪ ਵਿੱਚ ਵਿਚਰ ਕੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਅਤੇ ਕੈਨੇਡਾ ਦੇ ਸਿੱਖਾਂ ਦੀਆਂ ਮੁਖਬਰੀਆਂ ਕਰਨ ਦੀ ਯੋਜਨਾ 'ਤੇ ਬਾਖ਼ੂਬੀ ਅਮਲ ਕੀਤਾ। ਇਸ ਤੋਂ ਬਿਨਾਂ ਗੁਰਧਾਮਾਂ ਵਿੱਚ ਵੀ ਸਰਕਾਰੀ ਏਜੰਟਾਂ ਨੇ ਦਾਖ਼ਲ ਹੋ ਕੇ ਉੱਥੇ ਕਈ ਤਰ੍ਹਾਂ ਦੇ ਮਸਲੇ ਖੜ੍ਹੇ ਕੀਤੇ। ਪਹਿਲਾਂ ਮਰਿਯਾਦਾ ਦੇ ਮਾਮਲੇ ਖੜ੍ਹੇ ਕਰਕੇ ਗੁਰੂ ਘਰਾਂ ਵਿੱਚ ਧੜੇਬਾਜ਼ੀਆਂ ਪੈਦਾ ਕੀਤੀਆਂ ਗਈਆਂ ਜੋ ਹੌਲੀ-ਹੌਲੀ ਸਿਆਸੀ ਧੜਿਆਂ ਵਿੱਚ ਬਦਲ ਗਈਆਂ। ਦੋ ਦਹਾਕੇ ਪਹਿਲਾਂ ਕੈਨੇਡਾ ਵਿੱਚ ਲੰਗਰ ਦੇ ਮਾਮਲੇ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਅਤੇ ਫਿਰ ਲੰਗਰ ਦੇ ਨਾਂ 'ਤੇ ਤਖ਼ਤ ਤੋਂ ਜਾਰੀ ਹੋਏ ਹੁਕਮਨਾਮੇ ਵੀ ਇਸ ਯੋਜਨਾ ਦੀ ਕੜੀ ਸਨ। ਸਾਰੀ ਯੋਜਨਾ ਦਾ ਮਕਸਦ ਸਿੱਖ ਅਕਸ ਖ਼ਰਾਬ ਕਰਕੇ ਭਾਰਤ ਵਿੱਚ ਸਿੱਖਾਂ 'ਤੇ ਹੋਏ ਅਤਿਆਚਾਰਾਂ ਦੇ ਮਾਮਲੇ ਵਿੱਚ ਸਿੱਖਾਂ ਨਾਲ ਵਿਦੇਸ਼ੀ ਲੋਕਾਂ, ਪ੍ਰਸਾਸ਼ਨ ਤੇ ਸਰਕਾਰ ਦੀ ਹਮਦਰਦੀ ਦੀ ਭਾਵਨਾ ਨੂੰ ਰੋਕਣਾ ਜਾਂ ਖ਼ਤਮ ਕਰਨਾ ਸੀ। 

ਇਸ ਤਰ੍ਹਾਂ ਦਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਕਿ ਦੁਨੀਆ ਵਿੱਚ ਇਹ ਪ੍ਰਭਾਵ ਬਣਾਇਆ ਜਾਵੇ ਕਿ 1984 ਤੇ ਉਸਤੋਂ ਬਾਅਦ ਦੇ ਹਾਲਾਤਾਂ ਲਈ ਜ਼ਰੂਰ ਹੀ ਇਨ੍ਹਾਂ ਸਿੱਖਾਂ ਦਾ ਹੀ ਕਸੂਰ ਹੋਵੇਗਾ। ਅੱਜ ਵੀ ਇੱਕ ਪਾਸੇ ਭਾਰਤ ਤੇ ਪੰਜਾਬ ਸਰਕਾਰਾਂ ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀ ਹਵਾਲਗੀ ਮੰਗ ਰਹੀਆਂ ਹਨ। ਪੂਰਾ ਸਿੱਖ ਪੰਥ ਉਨ੍ਹਾਂ ਦੀ ਪੈਰਵਾਈ ਕਰ ਰਿਹਾ ਹੈ। ਵਿਦੇਸ਼ੀ ਮੀਡੀਏ ਤੇ ਸਰਕਾਰਾਂ ਵੀ ਕਿਤੇ ਨਾ ਕਿਤੇ ਉਨ੍ਹਾਂ ਸਿੱਖਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਜਿਨ੍ਹਾਂ ਦੀਆਂ ਕੱਚੇ ਜਿਹੇ ਸਬੂਤਾਂ ਦੇ ਆਧਾਰ 'ਤੇ ਭਾਰਤ ਸਰਕਾਰ ਵੱਲੋਂ ਹਵਾਲਗੀਆਂ ਮੰਗੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਉਸੇ ਸਮੇਂ ਗੁਰਧਾਮਾਂ ਵਿੱਚੋਂ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੂਰੇ ਮਾਮਲੇ ਨੂੰ ਸਮਝਣ ਦੀ ਲੋੜ ਹੈ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਤੱਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਸਹਿਯੋਗ ਦੇਣਾ ਬੰਦ ਕੀਤਾ ਜਾਵੇ। ਸਾਡਾ ਮਕਸਦ ਕਿਸੇ ਇੱਕ ਧਿਰ ਨੂੰ ਇਹ ਦੋਸ਼ ਨਹੀਂ ਦੇ ਰਹੇ ਕਿ ਫਲਾਣੀ ਧਿਰ ਏਜੰਸੀਆਂ ਲਈ ਕੰਮ ਕਰ ਰਹੀ ਹੈ। ਸਗੋਂ ਇਹ ਗੱਲ ਅਸੀਂ ਇਕੱਲੀ ਇਸ ਘਟਨਾ ਦੇ ਨਹੀਂ ਸਗੋਂ ਪੂਰੇ ਵਰਤਾਰੇ ਦੇ ਸੰਦਰਭ ਵਿੱਚ ਕਹਿ ਰਹੇ ਹਾਂ। ਬਹੁਤ ਥਾਵਾਂ 'ਤੇ ਤਾਂ ਕਈ ਸਿੱਖ ਸੰਸਥਾਵਾਂ ਜਾਂ ਧੜੇ ਅਚੇਤ ਰੂਪ ਵਿੱਚ ਹੀ ਉਨ੍ਹਾਂ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ ਜਿਸ ਦਾ ਉਨ੍ਹਾਂ ਨੂੰ ਖ਼ੁਦ ਵੀ ਕੋਈ ਇਲਮ ਨਹੀਂ।

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD