Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ

 

8ਵੀਂ ਕੌਮੀ ਪਸ਼ੁਧੰਨ ਚੈਂਪੀਅਨਸ਼ਿਪ ਅਤੇ ਐਕਸਪੋ-2016:ਵਿਦੇਸ਼ੀ ਡੈਲੀਗੇਟਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਪਸ਼ੂਆਂ ਦੀ ਨਸਲ ਸੁਧਾਰ, ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ

ਇੰਗਲੈਂਡ ਤੋਂ ਆਏ ਵਫ਼ਦ ਦੇ ਮੈਂਬਰਾਂ ਨੇ ਪਸ਼ੂ ਪਾਲਕਾਂ ਨਾਲ ਮਨਸੂਈ ਗਰਭਦਾਨ ਸਬੰਧੀ ਕੀਤੇ ਨੁਕਤੇ ਸਾਂਝੇ

Web Admin

Web Admin

5 Dariya News

ਸ਼੍ਰੀ ਮੁਕਤਸਰ ਸਾਹਿਬ , 10 Jan 2016

Last updated on: Jan 10, 2016, 00:00 IST

ਇੱਥੇ ਚੱਲ ਰਹੀ 8ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਐਕਸਪੋ 2016 ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਸੱਦੇ ਤੇ ਵਿਦੇਸ਼ਾਂ ਵਿਚ ਪਹੁੰਚੇ ਡੈਲੀਗੇਟਾਂ ਜਿੰਨ੍ਹਾਂ ਵਿਚ ਸਾਇੰਸਦਾਨ ਵੀ ਸ਼ਾਮਲ ਹਨ ਵੱਲੋਂ ਪੰਜਾਬ ਸਰਕਾਰ ਦੇ ਪਸ਼ੂਆਂ ਦੀ ਨਸਲ ਸੁਧਾਰ, ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਆਦਿ ਸਹਾਇਕ ਧੰਦਿਆਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਖੁੱਲਦਿਲੀ ਨਾਲ ਸ਼ਲਾਘਾ ਕੀਤੀ। ਇੰਗਲੈਂਡ ਅਤੇ ਕਨੇਡਾ ਤੋਂ ਆਏ ਵਫ਼ਦ ਨੇ ਪਸ਼ੂ ਪਾਲਕਾਂ ਦਾ ਮਨਸੁਈ ਗਰਭਦਾਨ ਅਤੇ ਸੂਰ ਪਾਲਣ ਦੇ ਧੰਦੇ ਸਬੰਧੀ ਆਪਣੇ  ਨੁਕਤੇ ਸਾਂਝੇ ਕੀਤੇ।ਇੰਗਲੈਂਡ ਦੇ ਵਫ਼ਦ ਵਿਚ ਸ਼ਾਮਲ ਮਿਸਟਰ ਮਾਰਕ ਸੁਮਿਥ ਗਲੋਬਲ ਡਾਇਰੈਕਟਰ ਏ.ਬੀ.ਐਸ. (ਐਨੀਮਲ ਬਰੀਡਿੰਗ ਸਰਵਿਸਜ਼), ਸੂਜਨ ਸਟੀਵਰਟ ਜੈਨਟਿਸਟ ਡੇਅਰੀ ਏਸ਼ੀਆ, ਐਡਰਿਊ ਕਰ ਪ੍ਰੌਡੇਕਸ਼ਨ ਮੈਨੇਜਰ ਅਤੇ ਸ਼੍ਰੀ ਅਰਵਿੰਦ ਗੌਤਮ ਐਮ ਡੀ ਸਾਊਥ ਏਸ਼ੀਆ ਨੇ ਮਨਸੂਈ ਗਰਭਦਾਨ ਸਬੰਧੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜਿਕਰਯੋਗ ਹੈ ਕਿ ਮਾਰਕ ਸੁਮਿਥ ਵਿਸ਼ਵ ਦੇ ਮਸ਼ਹੂਰ ਡੇਅਰੀ ਇਕਸਪਰਟ ਹਨ ਅਤੇ ਅੰਤਰ ਰਾਸ਼ਟਰੀ ਡੇਅਰੀ ਜੱਜ ਵੀ ਹਨ ਜਦ ਕਿ ਸੂਜ਼ਨ ਸਟੀਵਰਟ ਜਨੈਟਿਕ ਸਪੈਲਸ਼ਿਟ ਹੈ। ਏ.ਬੀ.ਐਸ. ਕੰਪਨੀ ਪਸ਼ੂਆਂ ਵਿਚ ਮਨਸੂਈ ਗਰਭਦਾਨ ਕਰਨ ਵਾਲੀ ਮੋਹਰੀ ਕੰਪਨੀ ਹੈ ਅਤੇ ਇਸ ਕੰਪਨੀ ਵੱਲੋਂ ਇਸ ਖੇਤਰ ਵਿਚ 1941 ਵਿਚ ਐਨੀਮਲ ਡੇਅਰੀ ਜੈਨਟਿਕਸ ਦੇ ਖੇਤਰ ਵਿਚ ਆਪਣੀ ਖੋਜ ਸ਼ੁਰੂ ਕੀਤੀ ਸੀ ਅਤੇ ਇਸ ਸਮੇਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਖੋਜ ਕੰਪਨੀ ਹੈ।

ਇਸ ਕੰਪਨੀ ਨੇ ਹੀ ਵਿਸ਼ਵ ਵਿਚ ਸਭ ਤੋਂ ਪਹਿਲਾਂ ਪਸ਼ੂਆਂ ਦਾ ਸੀਮਨ ਫਰੀਜ ਕੀਤਾ ਅਤੇ ਸਭ ਤੋਂ ਪਹਿਲਾ ਤਰਲ ਨਾਈਟ੍ਰੋਜਨ ਕਨਟੇਨਰ ਵੀ ਇਸੇ ਹੀ ਕੰਪਨੀ ਨੇ ਬਣਾਇਆ। ਇਸ ਕੰਪਨੀ ਦੇ ਵਿਸ਼ਵ ਦੇ ਅੱਠ ਦੇਸ਼ਾਂ ਵਿਚ ਪ੍ਰੌਡਾਕਸ਼ਨ ਯੂਨਿਟ ਹਨ ਅਤੇ ਭਾਰਤ ਵਿਚ ਇਸ ਕੰਪਨੀ ਦਾ ਯੂਨਿਟ ਗੋਆ ਵਿਚ ਹੈ।ਮਿਸਟਰ ਮਾਰਕ ਸੁਮਿਥ ਅਤੇ ਮਿਸ ਅਡਰਿਊ ਕਰ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਕੌਮੀ ਪਸ਼ੂਧਨ ਚੈਪੀਅਨਸ਼ਿਪ ਵਿਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖਿੱਤੇ ਦੇ ਲੋਕਾਂ ਦਾ ਪਸ਼ੂ ਪਾਲਣ ਪ੍ਰਤੀ ਜਿੰਨ੍ਹਾ ਉਤਸ਼ਾਹ ਹੈ, ਉਨ੍ਹਾਂ ਭਾਰਤ ਦੇ ਹੋਰ ਕਿਸੇ ਖੇਤਰ ਦੇ ਲੇਕਾਂ ਵਿਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੇਲੇ ਵਿਚ ਪਸ਼ੂਆਂ ਦੇ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਤਾਂ ਉਹ ਬਿਨ੍ਹਾਂ ਕਿਸੇ ਫੀਸ ਦੇ ਇਹ ਸੇਵਾ ਨਿਭਾਉਣਗੇ। ਵਿਦੇਸ਼ੀ ਵਫ਼ਦ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰੰਗ ਬਰੰਗੇ ਸੱਭਿਆਚਾਰ  ਨੂੰ ਵੇਖ ਕੇ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਲਗਾਈਆਂ ਪ੍ਰਦਰਸ਼ਨੀਆਂਵਿਚ ਭੀੜ ਅਤੇ ਉਨ੍ਹਾਂ ਵੱਲੋਂ ਵਿਖਾਈ ਜਾ ਰਹੀ ਰੁਚੀ ਤੋਂ ਸਪਸ਼ੱਟ ਹੁੰਦਾ ਹੈ ਕਿ ਆਉਣ ਵਾਲੇ ਭਵਿੱਖ ਵਿਚ ਪੰਜਾਬ ਵਿਚ ਪਸ਼ੂ ਪਾਲਣ ਅਤੇ ਖੇਤੀਬਾੜੀ ਦਾ ਧੰਦਾ ਹੋਰ ਵਿਸਥਾਰ ਕਰੇਗਾ।ਸ਼ਾਮ ਦੇ ਸ਼ੈਸਨ ਦੌਰਾਨ ਹੋਏ ਸੂਰ ਅਤੇ ਬੱਕਰੀ ਪਾਲਣ ਦੇ ਸੈਮੀਨਾਰ ਵਿਚ ਕਨੈਡਾ ਤੋਂ ਆਏ ਵਫ਼ਦ ਦੇ ਮਿਸਟਰ ਐਲਫਰੈਡ ਵਾਹਲ ਪ੍ਰੈਜੀਡੈਂਟ ਪੋਲਰ ਜਨੈਟਿਕ ਕਨੇਡਾ ਨੇ ਸੂਰ ਪਾਲਣ ਦੇ ਕਿੱਤੇ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੂਰ ਦੀ ਮੀਟ ਮਾਰਕੀਟ, ਖੁਰਾਕ, ਵਪਾਰਕ ਪੱਖ ਆਦਿ ਬਾਰੇ ਪ੍ਰਾਜੈਕਟਰ ਰਾਹੀਂ ਵਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੂਰ ਪਾਲਣ ਦੇ ਕਿੱਤੇ ਦੀ ਪ੍ਰਫੁੱਲਤਾ ਲਈ ਵੱਡੀਆਂ ਸੰਭਾਵਨਾਵਾਂ ਹਨ ਜਿੰਨ੍ਹਾਂ ਤੇ ਕੰਮ ਕਰਨ ਦੀ ਲੋੜ ਹੈ। 

 

Tags: MIX PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD