ਇੱਥੇ ਚੱਲ ਰਹੀ 8ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਐਕਸਪੋ 2016 ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਸੱਦੇ ਤੇ ਵਿਦੇਸ਼ਾਂ ਵਿਚ ਪਹੁੰਚੇ ਡੈਲੀਗੇਟਾਂ ਜਿੰਨ੍ਹਾਂ ਵਿਚ ਸਾਇੰਸਦਾਨ ਵੀ ਸ਼ਾਮਲ ਹਨ ਵੱਲੋਂ ਪੰਜਾਬ ਸਰਕਾਰ ਦੇ ਪਸ਼ੂਆਂ ਦੀ ਨਸਲ ਸੁਧਾਰ, ਡੇਅਰੀ, ਮੁਰਗੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਆਦਿ ਸਹਾਇਕ ਧੰਦਿਆਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਖੁੱਲਦਿਲੀ ਨਾਲ ਸ਼ਲਾਘਾ ਕੀਤੀ। ਇੰਗਲੈਂਡ ਅਤੇ ਕਨੇਡਾ ਤੋਂ ਆਏ ਵਫ਼ਦ ਨੇ ਪਸ਼ੂ ਪਾਲਕਾਂ ਦਾ ਮਨਸੁਈ ਗਰਭਦਾਨ ਅਤੇ ਸੂਰ ਪਾਲਣ ਦੇ ਧੰਦੇ ਸਬੰਧੀ ਆਪਣੇ ਨੁਕਤੇ ਸਾਂਝੇ ਕੀਤੇ।ਇੰਗਲੈਂਡ ਦੇ ਵਫ਼ਦ ਵਿਚ ਸ਼ਾਮਲ ਮਿਸਟਰ ਮਾਰਕ ਸੁਮਿਥ ਗਲੋਬਲ ਡਾਇਰੈਕਟਰ ਏ.ਬੀ.ਐਸ. (ਐਨੀਮਲ ਬਰੀਡਿੰਗ ਸਰਵਿਸਜ਼), ਸੂਜਨ ਸਟੀਵਰਟ ਜੈਨਟਿਸਟ ਡੇਅਰੀ ਏਸ਼ੀਆ, ਐਡਰਿਊ ਕਰ ਪ੍ਰੌਡੇਕਸ਼ਨ ਮੈਨੇਜਰ ਅਤੇ ਸ਼੍ਰੀ ਅਰਵਿੰਦ ਗੌਤਮ ਐਮ ਡੀ ਸਾਊਥ ਏਸ਼ੀਆ ਨੇ ਮਨਸੂਈ ਗਰਭਦਾਨ ਸਬੰਧੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਜਿਕਰਯੋਗ ਹੈ ਕਿ ਮਾਰਕ ਸੁਮਿਥ ਵਿਸ਼ਵ ਦੇ ਮਸ਼ਹੂਰ ਡੇਅਰੀ ਇਕਸਪਰਟ ਹਨ ਅਤੇ ਅੰਤਰ ਰਾਸ਼ਟਰੀ ਡੇਅਰੀ ਜੱਜ ਵੀ ਹਨ ਜਦ ਕਿ ਸੂਜ਼ਨ ਸਟੀਵਰਟ ਜਨੈਟਿਕ ਸਪੈਲਸ਼ਿਟ ਹੈ। ਏ.ਬੀ.ਐਸ. ਕੰਪਨੀ ਪਸ਼ੂਆਂ ਵਿਚ ਮਨਸੂਈ ਗਰਭਦਾਨ ਕਰਨ ਵਾਲੀ ਮੋਹਰੀ ਕੰਪਨੀ ਹੈ ਅਤੇ ਇਸ ਕੰਪਨੀ ਵੱਲੋਂ ਇਸ ਖੇਤਰ ਵਿਚ 1941 ਵਿਚ ਐਨੀਮਲ ਡੇਅਰੀ ਜੈਨਟਿਕਸ ਦੇ ਖੇਤਰ ਵਿਚ ਆਪਣੀ ਖੋਜ ਸ਼ੁਰੂ ਕੀਤੀ ਸੀ ਅਤੇ ਇਸ ਸਮੇਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਖੋਜ ਕੰਪਨੀ ਹੈ।
ਇਸ ਕੰਪਨੀ ਨੇ ਹੀ ਵਿਸ਼ਵ ਵਿਚ ਸਭ ਤੋਂ ਪਹਿਲਾਂ ਪਸ਼ੂਆਂ ਦਾ ਸੀਮਨ ਫਰੀਜ ਕੀਤਾ ਅਤੇ ਸਭ ਤੋਂ ਪਹਿਲਾ ਤਰਲ ਨਾਈਟ੍ਰੋਜਨ ਕਨਟੇਨਰ ਵੀ ਇਸੇ ਹੀ ਕੰਪਨੀ ਨੇ ਬਣਾਇਆ। ਇਸ ਕੰਪਨੀ ਦੇ ਵਿਸ਼ਵ ਦੇ ਅੱਠ ਦੇਸ਼ਾਂ ਵਿਚ ਪ੍ਰੌਡਾਕਸ਼ਨ ਯੂਨਿਟ ਹਨ ਅਤੇ ਭਾਰਤ ਵਿਚ ਇਸ ਕੰਪਨੀ ਦਾ ਯੂਨਿਟ ਗੋਆ ਵਿਚ ਹੈ।ਮਿਸਟਰ ਮਾਰਕ ਸੁਮਿਥ ਅਤੇ ਮਿਸ ਅਡਰਿਊ ਕਰ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਕੌਮੀ ਪਸ਼ੂਧਨ ਚੈਪੀਅਨਸ਼ਿਪ ਵਿਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖਿੱਤੇ ਦੇ ਲੋਕਾਂ ਦਾ ਪਸ਼ੂ ਪਾਲਣ ਪ੍ਰਤੀ ਜਿੰਨ੍ਹਾ ਉਤਸ਼ਾਹ ਹੈ, ਉਨ੍ਹਾਂ ਭਾਰਤ ਦੇ ਹੋਰ ਕਿਸੇ ਖੇਤਰ ਦੇ ਲੇਕਾਂ ਵਿਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੇਲੇ ਵਿਚ ਪਸ਼ੂਆਂ ਦੇ ਮੁਕਾਬਲਿਆਂ ਲਈ ਜੱਜ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਤਾਂ ਉਹ ਬਿਨ੍ਹਾਂ ਕਿਸੇ ਫੀਸ ਦੇ ਇਹ ਸੇਵਾ ਨਿਭਾਉਣਗੇ। ਵਿਦੇਸ਼ੀ ਵਫ਼ਦ ਪੰਜਾਬ ਦੇ ਲੋਕਾਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰੰਗ ਬਰੰਗੇ ਸੱਭਿਆਚਾਰ ਨੂੰ ਵੇਖ ਕੇ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਲਗਾਈਆਂ ਪ੍ਰਦਰਸ਼ਨੀਆਂਵਿਚ ਭੀੜ ਅਤੇ ਉਨ੍ਹਾਂ ਵੱਲੋਂ ਵਿਖਾਈ ਜਾ ਰਹੀ ਰੁਚੀ ਤੋਂ ਸਪਸ਼ੱਟ ਹੁੰਦਾ ਹੈ ਕਿ ਆਉਣ ਵਾਲੇ ਭਵਿੱਖ ਵਿਚ ਪੰਜਾਬ ਵਿਚ ਪਸ਼ੂ ਪਾਲਣ ਅਤੇ ਖੇਤੀਬਾੜੀ ਦਾ ਧੰਦਾ ਹੋਰ ਵਿਸਥਾਰ ਕਰੇਗਾ।ਸ਼ਾਮ ਦੇ ਸ਼ੈਸਨ ਦੌਰਾਨ ਹੋਏ ਸੂਰ ਅਤੇ ਬੱਕਰੀ ਪਾਲਣ ਦੇ ਸੈਮੀਨਾਰ ਵਿਚ ਕਨੈਡਾ ਤੋਂ ਆਏ ਵਫ਼ਦ ਦੇ ਮਿਸਟਰ ਐਲਫਰੈਡ ਵਾਹਲ ਪ੍ਰੈਜੀਡੈਂਟ ਪੋਲਰ ਜਨੈਟਿਕ ਕਨੇਡਾ ਨੇ ਸੂਰ ਪਾਲਣ ਦੇ ਕਿੱਤੇ ਸਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੂਰ ਦੀ ਮੀਟ ਮਾਰਕੀਟ, ਖੁਰਾਕ, ਵਪਾਰਕ ਪੱਖ ਆਦਿ ਬਾਰੇ ਪ੍ਰਾਜੈਕਟਰ ਰਾਹੀਂ ਵਡਮੁੱਲੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੂਰ ਪਾਲਣ ਦੇ ਕਿੱਤੇ ਦੀ ਪ੍ਰਫੁੱਲਤਾ ਲਈ ਵੱਡੀਆਂ ਸੰਭਾਵਨਾਵਾਂ ਹਨ ਜਿੰਨ੍ਹਾਂ ਤੇ ਕੰਮ ਕਰਨ ਦੀ ਲੋੜ ਹੈ।