ਸੋਸਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸਨ (ਰਜਿ.) ਮੋਹਾਲੀ ਨੇ ਅੱਜ ਨਵੇਂ ਸਾਲ ਨੂੰ ਨਵੇਕਲੇ ਢੰਗ ਨਾਲ ਜੀ ਆਇਆ ਕਹਿੰਦੇ ਹੋਏ ਗਰੀਬ ਲੋਕਾਂ ਨੂੰ ਕੰਬਲ ਵੰਡੇ ਅਤੇ ਛੋਟੇ ਬੱਚਿਆ ਨੂੰ ਲੱਡੂ ਵੰਡ ਕੇ ਆਪਣੀ ਖੁਸੀ ਦਾ ਇਜਹਾਰ ਕੀਤਾ| ਸਥਾਨਕ ਸੈਕਟਰ 57 ਵਿਖੇ ਆਯੋਜਿਤ ਇੱਕ ਸਮਾਗਮ ਦੋਰਾਨ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਆਪਣੀ ਹਾਜਰੀ ਲਗਵਾਈ ਅਤੇ ਗਰੀਬ ਲੋਕਾਂ ਨੂੰ ਕੰਬਲ ਵੰਡੇ| ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਸੰਸਥਾ ਦੇ ਇਸ ਉਪਰਾਲੇ ਦੀ ਜੋਰਦਾਰ ਸਬਦਾ ਵਿਚ ਸਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਦੇ ਦਬੇ ਕੁਚਲੇ ਲੋਕਾਂ ਦੀ ਮਦਦ ਕਰਨਾ ਬਹੁਤ ਵੱਡੇ ਪੁੰਨ ਦਾ ਕੰਮ ਹੈ ਅਤੇ ਇਸ ਸੰਸਥਾ ਦੇ ਸਮੂਹ ਆਹੁਦੇਦਾਰ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ | ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਮਾਜ ਦੇ ਸਾਰੇ ਲੋਕ ਮਿਲ ਜੁਲ ਕੇ ਗਰੀਬ ਲੋਕਾਂ ਦੀ ਭਲਾਈ ਦਾ ਕੰਮ ਕਰਨ ਤਾਂ ਸਾਡੇ ਦੇਸ ਵਿਚੋਂ ਗਰੀਬੀ ਅਤੇ ਅਨਪੜ੍ਹਤਾਂ ਨੂੰ ਖਤਮ ਕਰਨ ਵਿਚ ਬਹੁਤ ਵੱਡੀ ਸਫਲਤਾ ਮਿਲ ਸਕਦੀ ਹੈ| ਉਨ੍ਹਾਂ ਸੰਸਥਾ ਨੂੰ ਆਪਣੇ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਵੀ ਦਵਾਇਆ |
ਇਸ ਸੰਸਥਾ ਦੀ ਚੇਅਰਮੈਨ ਸ੍ਰੀਮਤੀ ਸਤਪਾਲ ਕੋਰ ਤੂਰ ਅਤੇ ਪ੍ਰਧਾਨ ਐਸ.ਡੀ.ਸਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਆਉਂਦੇ ਦਿਨਾਂ ਅੰਦਰ ਗਰੀਬ ਬੱਚਿਆਂ ਨੂੰ ਕਿਤਾਬਾਂ ਅਤੇ ਜਰਸਿਆਂ ਵੰਡੀਆਂ ਜਾਣਗੀਆਂ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਉਦੇਸ ਗਰੀਬ ਅਤੇ ਲੋੜਬੰਦ ਬੱਚਿਆ ਨੂੰ ਸਾਖਰ ਬਣਾਉਣਾ ਹੈ ਤਾਂ ਕਿ ਇਹ ਬੱਚੇ ਪੜ ਲਿਖ ਕੇ ਦੇਸ ਦੀ ਸੇਵਾ ਕਰ ਸਕਣ| ਇਸ ਮੌਕੇ ਸੰਸਥਾ ਦੇ ਪ੍ਰਧਾਨ ਐਸ.ਡੀ.ਸਰਮਾ ਅਤੇ ਜਨ ਸਕੱਤਰ ਬੀ.ਐਸ. ਗਰੇਵਾਲ ਨੇ ਸਮਾਗਮ ਵਿਚ ਪਹੁੰਚਣ ਤੇ ਵਿਧਾਇਕ ਸ੍ਰੀ ਸਿੱਧੂ ਨੂੰ ਜੀ ਆਇਆ ਕਿਹਾ ਅਤੇ ਸੰਸਥਾ ਦੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਸੋਸਲ ਵੈਲਫੇਅਰ ਕਲਚਰਲ ਅਤੇ ਸਪੋਰਟਸ ਐਸੋਸੀਏਸਨ (ਰਜਿ.) ਮੋਹਾਲੀ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਵਿੱਤ ਸਕੱਤਰ ਜਸਵਿੰਦਰ ਸਿੰਘ, ਸਕੱਤਰ ਤਰਸੇਮ ਸਿੰਘ ਖੋਖਰ, ਸ੍ਰੀਮਤੀ ਕੁਲਵੰਤ ਕੋਰ ਕੌਂਸਲਰ ਸੈਕਟਰ 57, ਮੋਹਾਲੀ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਜੀ.ਪੀ., ਮਨਮੋਹਨ ਸਿੰਘ, ਗੁਰਪਾਲ ਸਿੰਘ ਮਦਨਪੁਰ, ਰਜਿੰਦਰ ਸਿੰਘ ਧਰਮਗੜ੍ਹ, ਗੁਰਦੇਵ ਸਿੰਘ ਚੋਹਾਨ, ਸਕੱਤਰ ਸ੍ਰੀਮਤੀ ਹਰਪ੍ਰੀਤ ਕੌਰ, ਸੁਨੀਲ ਕੁਮਾਰ ਐਮ.ਸੀ. ਖਾਨਪੁਰ, ਬੀ.ਸੀ.ਪ੍ਰੇਮੀ, ਦਵਿੰਦਰ ਬੱਬੂ, ਗੁਰਸਾਹਿਬ ਸਿੰਘ, ਗੁਰਚਰਨ ਸਿੰਘ, ਕੇ.ਕੇ. ਕਪਿਲਾ, ਬੀ.ਕੇ. ਵਸੀਸਟ, ਮੁਨੀਸ ਮਲਹੋਤਰਾ, ਸੁਖਦੇਵ ਸਿੰਘ ਬੜੈਚ, ਰਵਿੰਦਰ ਕੁਮਾਰ, ਜਸਵੀਰ ਸਿੰਘ, ਗੁਰਨਾਮ ਸਿੰੰਘ, ਅਮਨਪ੍ਰੀਤ ਸਿੰਘ, ਇੰਦਰ ਸਿੰਘ, ਡਾ. ਬੀਰ ਸਿੰਘ, ਅਮਨਦੀਪ ਸਿੰਘ ਡਿੰਪੀ, ਬਲਵਿੰਦਰ ਸਿੰਘ ਮੋਲੀ ਬੈਦਵਾਨ ਤੋ ਇਲਾਵਾ ਸਮੂਹ ਸੈਕਟਰ 57 ਨਿਵਾਸੀ ਹਾਜਰ ਸਨ|