ਐਸ.ਪੀ. (ਟਰੈਫਿਕ) ਮੋਹਾਲੀ ਦੇ ਦਫ਼ਤਰ ਵਿਖੇ ਤਾਇਨਾਤ ਟਰੈਫਿਕ ਕਲਰਕ ਹੋਲਦਾਰ ਸੁਰਿੰਦਰ ਕੁਮਾਰ ਨੂੰ ਉਨ੍ਹਾਂ ਵੱਲੋਂ ਨਿਭਾਈਆ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ । ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਉਨ੍ਹਾਂ ਦੇ ਸਹਾਇਕ ਥਾਣੇਦਾਰ ਦਾ ਬੈਜ ਲਗਾਇਆ । ਇਸ ਮੌਕੇ ਐਸ.ਪੀ. (ਟਰੈਫਿਕ) ਸ੍ਰੀ ਐਸ.ਐਸ. ਬੈਂਸ ਵੀ ਮੌਜੂਦ ਸਨ। ਇਥੇ ਇਹ ਵਰਣਨਯੋਗ ਹੈ ਕਿ ਜਦੋ ਤੋਂ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹਾ ਹੋਂਦ ਵਿੱਚ ਆਇਆ ਸੀ ਉਦੋ ਤੋਂ ਹੀ ਸ੍ਰੀ ਸੁਰਿੰਦਰ ਕੁਮਾਰ ਬਤੌਰ ਟਰੈਫਿਕ ਕਲਰਕ ਤਾਇਨਾਤ ਸੀ ਅਤੇ ਇਸ ਵੱਲੋਂ ਆਪਣੀ ਡਿਊਟੀ ਪੁਰੀ ਲਗਨ ਅਤੇ ਤਨਦੇਹੀ ਨਾਲ ਨਿਭਾਈ ਗਈ ਅਤੇ ਚੰਗੀ ਕਾਰਗੁਜਾਰੀ ਬਦਲੇ ਹੀ ਇਸ ਨੂੰ ਬਤੌਰ ਸਹਾਇਕ ਥਾਣੇਦਾਰ ਪਦਉਨਤ ਕੀਤਾ ਗਿਆ।