Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਸਿਹਤ ਵਿਭਾਗ ਵਲੋਂ ਖੁੱਲੀ ਸਿਗਰੇਟ/ਤੰਬਾਕੂ ਚਬਾਉਣ ਵਾਲਾ ਤੰਬਾਕੂ , ਈ -ਸਿਗਰੇਟ ਵੇਚਣ ਵਾਲੀਆਂ ਵਿੱਰੁਧ ਸ਼ਿਕੰਜ਼ਾ ਕਸਿਆ: ਸੁਰਜੀਤ ਕੁਮਾਰ ਜਿਆਣੀ

ਸੁਰਜੀਤ ਕੁਮਾਰ ਜਿਆਣੀ
ਸੁਰਜੀਤ ਕੁਮਾਰ ਜਿਆਣੀ

Web Admin

Web Admin

5 Dariya News

ਚੰਡੀਗੜ , 27 Nov 2015

Last updated on: Nov 27, 2015, 00:00 IST

ਸਿਹਤ ਵਿਭਾਗ ਵਲੋਂ ਖੁੱਲੀ ਸਿਗਰੇਟ/ਤੰਬਾਕੂ ਚਬਾਉਣ ਵਾਲਾ ਤੰਬਾਕੂ, ਈ-ਸਿਗਰੇਟ ਵੇਚਣ ਵਾਲੀਆਂ ਵਿੱਰੁਧ ਸ਼ਿਕੰਜ਼ਾ ਕੱਸਿਆ ਗਿਆ ਹੈ ਅਤੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਸਬੰਧੀ ਪ੍ਰਾਪਤ ਸ਼ਿਕਾਇਤ ਤੇ ਤਰੁੰਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ, ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ   ਸਿਹਤ ਵਿਭਾਗ ਵੱਲੋ ਸਪੈਸ਼ਲ ਚੈਕਿੰਗ ਟੀਮਾਂ ਗਠਿਤ ਕੀਤੀਆ ਗਈਆਂ ਹਨ। ਟੀਮਾਂ ਦੁਆਰਾ ਖੁੱਲੀ ਸਿਗਰੇਟ ਜੋ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ 7 ਦੀ ਉਲੰਘਣਾ ਹੈ ਅਤੇ ਚਬਾਉਣ ਵਾਲੇ ਤੰਬਾਕੂ, ਜਿਸ ਤੇ  ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਪਾਬੰਦੀ ਹੈ ਦੀ ਵਿਕਰੀ ਨੂੰ ਚੈੱਕ ਕੀਤਾ ਗਿਆ। ਇਥੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਜਿਲਾਂ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਕੀਤੀ।ਇਸ ਮੀਟਿੰਗ  ਵਿਚ ਤੰਬਾਕੂ ਦੀ ਵਿਕਰੀ ਵਿਰੱਧ ਕਾਰਵਾਈ ਕਰਨ ਸਬੰਧੀ ਅਗੇਤੀ ਯੋਜਨਾ ਉਲੀਕੀ ਗਈ। 

ਮੀਟਿੰਗ ਉਪਰੰਤ ਜਿਲ੍ਹਿਆਂ ਵਿਚ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਜਿਲਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਪੁਆਇੰਟ ਆਫ ਸੇਲ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਕਈ ਵਿਕਰੇਤਾਵਾਂ ਵੱਲੋ ਖੁੱਲੀ ਸਿਗਰੇਟ ਅਤੇ ਚੁਬਾਉਣ ਵਾਲੇ ਤੰਬਾਕੂ ਦੀ ਵਿਕਰੀ ਨੋਟਿਸ ਵਿੱਚ ਆਈ। ਤੰਬਾਕੂ ਪਦਾਰਥਾਂ ਦੇ ਦੁਕਾਨਦਾਰਾਂ ਨੂੰ ਖੁੱਲੀਆਂ ਸਿਗਰੇਟਾਂ ਵੇਚਣ ਤੇ  ਜਿਲਾ ਸ਼ੈਸ਼ਨ ਜੱਜ ਦੀ ਅਦਾਲਤ ਵਿਖੇ ਪੇਸ਼ ਹੋਣ ਦੇ ਚਲਾਨ ਕੀਤੇ ਗਏ।15 ਵਿਕਰੇਤਾਵਾਂ  ਨੂੰ ਧਾਰਾ 5 ਦੀ ਉਲੰਘਣਾ ਲਈ ਜਿਲਾ ਸ਼ੈਸ਼ਨ ਜੱਜ ਦੀ ਅਦਾਲਤ ਵਿਖੇ ਪੇਸ਼ ਹੋਣ ਦੇ ਚਲਾਨ ਕੀਤੇ   ਗਏ।ਇੱਕ ਹੁੱਕਾ ਬਾਰ ਤੇ ਛਾਪਾ ਮਾਰਿਆ ਗਿਆ ਜਿਸ ਵਿੱਚ 12 ਹੁੱਕੇ , 22 ਪਾਈਪਾਂ, ਫਲੇਵਰਡ ਤੰਬਾਕੂ ਅਤੇ ਤੰਬਾਕੂ ਮੋਲੈਸਿਸ ਜਬਤ ਕੀਤਾ ਗਿਆ। ਸਿਹਤ ਮੰਤਰੀ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਖੁੱਲੀ ਸਿਗਰੇਟ/ ਤੰਬਾਕੂ, ਹਰ ਤਰਾਂ ਦੇ ਚਬਾਉਣ ਵਾਲੇ ਤੰਬਾਕੂ ਅਤੇ ਈ ਸਿਗਰੇਟ ਤੇ ਪੂਰਨ ਪਾਬੰਦੀ ਹੈ। 

ਉਹਨਾਂ ਵੱਲੋ ਇਹ ਵੀ ਕਿਹਾ ਗਿਆ ਕਿ ਡਬਲਿਊ ਐਚ ਓ ਵੱਲੋ ਵਰਲਡ ਨੋ ਤੰਬਾਕੂ   ਦਿਵਸ ਤੇ ਤੰਬਾਕੂ ਕੰਟਰੋਲ ਅਧੀਨ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਕਾਰਨ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ  ਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਜਹਿਰੀਲੇ ਤੱਤ ਹੁੰਦੇ ਹਨ। ਜਿਨਾਂ ਦੇ ਸੇਵਨ ਕਾਰਣ ਹਰ ਰੋਜ਼ ਦੇਸ਼ ਵਿੱਚ ਲਗਭਗ  2200 ਮੌਤਾਂ ਹੁੰਦੀਆਂ ਹਨ ਜ਼ੋ ਕਿ ਹੋਰ ਬੀਮਾਰੀਆਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹੈ ਅਤੇ ਇਸ ਦੀ ਵਰਤੋਂ ਨੂੰ ਠੱਲ ਪਾਉਣਾ ਸਮੇਂ ਦੀ ਮੰਗ ਹੈ।ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਦਾ ਲਾਇਸੰਸ ਵੀ ਰੱਦ ਕੀਤਾ ਜਾਵੇਗਾ। ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਇਸ ਮੁੰਹਿਮ ਨੂੰ ਕਾਮਯਾਬ ਕਰਨ ਲਈ ਸਰਕਾਰ ਦੀ ਮਦਦ ਕੀਤੀ ਜਾਵੇ।

 ਸਿਹਤ ਮੰਤਰੀ ਨੇ  ਕਿਹਾ  ਕਿ ਸਮੂਹ ਜਿਲਾਂ ਸਿਹਤ ਅਫਸਰ ਅਤੇ ਫੂਡ ਸੇਫਟੀ ਅਫਸਰ ਨੂੰ ਫੂਡ ਸੇਫਟੀ ਐਡ ਸਟੈਂਡਰਡ ਐਕਟ ਅਧੀਨ ਚਬਾਉਣ ਵਾਲੇ ਤੰਬਾਕੂ  ਵਿਰੁੱਧ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਈ ਸਿਗਰੇਟ ਵਿਰੁੱਧ ਵੀ ਡਰੱਗ ਅਤੇ ਕਾਸਮੈਟਿਕ ਅਧੀਨ ਡਰੱਗ ਇੰਸਪੈਕਟਰ ਨੁੰ ਕਾਰਵਾਈ ਕਰਨ  ਲਈ ਕਿਹਾ ਗਿਆ ਹੈ।ਉਹਨਾ ਨੂੰ ਮਹੀਨਾ ਵਾਰ ਐਕਸ਼ਨ ਟੇਕਨ ਰਿਪੋਰਟ ਭੇਜਣ ਲਈ ਹਦਾਇਤਾ ਜਾਰੀ ਕੀਤੀਆਂ ਹੋਈਆਂ ਹਨ।ਉਹਨਾਂ ਵੱਲੋ ਇਹ ਵੀ ਕਿਹਾ ਗਿਆ ਕਿ ਸਮੂਹ ਜਿਲ੍ਹਾ ਸਿਹਤ ਅਫਸਰਾਂ ਨੂੰ  ਪਹਿਲਾ ਹੀ ਸਮੂਹ ਤੰਬਾਕੂ ਵਿਕਰੇਤਾਵਾਂ ਨੂੰ ਤੰਬਾਕੂ ਕੰਟਰੋਲ ਐਕਟ ਦੀ ਧਾਰਾਵਾਂ ਅਤੇ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਨੋਟੀਫਿਕੇਸ਼ਨ ਸਬੰਧੀ ਜਾਗਰੂਕ ਕੀਤਾ ਜਾ ਚੁੱਕਾ ਹੈ ਤੇ ਲਗਾਤਾਰ ਕੀਤਾ ਜਾ ਰਿਹਾ ਹੈ।  

 

Tags: Surjit Kumar Jyani

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD