ਐਨੀਜ਼ ਗਰੁੱਪ ਆਫ਼ ਸਕੂਲਜ਼ ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ ਐਨੀਜ਼ ਸਕੂਲ, ਸੈਕਟਰ ੬੯ ਕੈਂਪਸ 'ਚ ਮਨਾਇਆ ਗਿਆ।ਇਸ ਮੌਕੇ ਤੇ ਪੂਰੇ ਸਕੂਲ ਕੈਂਪਸ ਨੂੰ ਰੰਗ ਬਿਰੰਗੇ ਫੁੱਲਾਂ,ਗ਼ੁਬਾਰਿਆਂ ਅਤੇ ਲਾਈਟਾਂ ਨਾਲ ਸਜਾਇਆ ਗਿਆ । ਇਸ ਰੰਗਾ ਰੰਗ ਪ੍ਰੋਗਰਾਮ 'ਚ ਸਕੂਲ ਦੇ ਵਿਦਿਆਰਥੀਆਂ ਨੇ ਰੰਗ-ਬਰੰਗੀਆਂ ਪੇਸ਼ਕਸ਼ਾਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿਤਾ ।ਇਸ ਖ਼ੂਬਸੂਰਤ ਸ਼ਾਮ ਦੇ ਖ਼ੂਬਸੂਰਤ ਪ੍ਰੋਗਰਾਮਾਂ ਦੀ ਸ਼ੁਰੂਆਤ ਆਈ ਆਈ ਟੀ ਦਿੱਲੀ ਤੋਂ ਪ੍ਰੋ ਦੁਰਗਾ ਪ੍ਰਸ਼ਾਦ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ।ਐਨੀਜ਼ ਗਰੁੱਪ ਦੇ ਚੇਅਰਮੈਨ ਸ੍ਰੀ ਅਨੀਤ ਗੋਇਲ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ । ਇਸ ਤੋਂ ਬਾਅਦ ਜੂਨੀਅਰ ਕਲਾਸ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਕ ਤੋਂ ਬਾਅਦ ਇਕ ਕਰਕੇ ਛੋਟੇ ਛੋਟੇ ਬੱਚਿਆ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ। ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮਾਂ ਤੋਂ ਬਾਅਦ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰ ਦਰਸ਼ਕਾਂ ਨੇ ਖੂਬ ਸਲਹਾਇਆ । ਸਟੇਜ਼ ਤੇ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਦੀ ਸਮਾਪਤੀ ਪੰਜਾਬ ਦਾ ਮਾਣ ਭੰਗੜਾ ਅਤੇ ਗਿੱਧਾ ਨਾਲ ਹੋਈ ਜਿਸ ਨੇ ਹਾਜ਼ਿਰ ਦਰਸ਼ਕਾਂ ਨੂੰ ਵੀ ਕੁਰਸੀਆਂ ਤੇ ਥਿਰਕਣ ਲਈ ਮਜਬੂਰ ਕਰ ਦਿਤਾ । ਇਸ ਖ਼ੂਬਸੂਰਤ ਸ਼ਾਮ ਦੇ ਆਖੀਰ ਵਿਚ ਪ੍ਰੋ ਦੁਰਗਾ ਪ੍ਰਸ਼ਾਦ ਅਤੇ ਚੇਅਰਮੈਨ ਅਨੀਤ ਗੋਇਲ ਵੱਲੋਂ ਪੜਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।