ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵੱਲੋਂ ਟੈੱਕ ਫੈਸਟ ਤੋਂ ਬਾਅਦ ਸਟਾਰ ਨਾਈਟ ਅਤੇ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਜੈਜ਼ੀ ਬੈਂਸ ਨੇ ਹਾਜ਼ਰ ਦਰਸ਼ਕਾਂ ਨੂੰ ਆਪਣੀ ਗਾਇਕੀ ਦੇ ਹੁਨਰ ਵਿਖਾਏ ਉੱਥੇ ਹੀ ਸੀ ਜੀ ਸੀ ਝੰਜੇੜੀ ਕਾਲਜ ਦੇ ਵਿਦਿਆਰਥੀ ਜੈਜ਼ੀ ਦੇ ਗੀਤਾਂ ਤੇ ਖੂਬ ਝੂਮੇ। ਜੈਜ਼ੀ ਬੈਂਸ ਨੇ ਲਗਾਤਾਰ ਚਾਰ ਘੰਟੇ ਸਟੇਜ ਤੇ ਲਾਈਵ ਪ੍ਰਫਾਰਮਸ ਦਿੰਦੇ ਹੋਏ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਸਟਾਰ ਨਾਈਟ ਦੀ ਸ਼ੁਰੂਆਤ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ ।ਇਸ ਮੌਕੇ ਤੇ ਪ੍ਰੈਜ਼ੀਡੈਂਟ ਧਾਲੀਵਾਲ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੇ ਸੋਚਾਂ ਦੀ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫਾਮ ਤੇ ਲੈ ਕੇ ਆਉਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੀ ਜੀ ਸੀ ਵਿਚ ਦੇਸ਼ ਦੇ ਹਰ ਕੋਨੇ ਤੋਂ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ ਅਤੇ ਇਸ ਸਭਿਆਚਾਰਕ ਪ੍ਰੋਗਰਾਮ 'ਚ ਜਿੱਥੇ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਰੂ-ਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ ਉੱਥੇ ਹੀ ਆਪਣੇ ਇਲਾਕਿਆਂ ਦੀ ਬੋਲੀ ਅਤੇ ਨ੍ਰਿਤ ਨੂੰ ਵੀ ਸਾਂਝਾ ਕਰਨ ਦਾ ਇਹ ਇਕ ਸੁਨਹਿਰਾ ਮੌਕਾ ਮਿਲਿਆ ਹੈ । ਅੰਤ 'ਚ ਡਾ. ਬਾਂਸਲ ਨੇ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਾਰਿਆ ਧੰਨਵਾਦ ਕੀਤਾ ਗਿਆ ।