Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਪੰਜਾਬ ਸਰਕਾਰ ਰਾਜ ਵਿੱਚ ਪਸ਼ੂਆਂ ਦੀ ਨਜ਼ਾਇਜ ਢੰਗ ਨਾਲ ਹੋ ਰਹੀ ਤਸਕਰੀ ਨੂੰ ਠੱਲ੍ਹ ਪਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ : ਦੀਪਕ ਦਾਨੀਆ

ਬਲਦਾ ਨਾ ਲੱਦਿਆ ਟਰੱਕ ਅਤੇ ਮ੍ਰਿਤਕ ਬਲਦ
ਬਲਦਾ ਨਾ ਲੱਦਿਆ ਟਰੱਕ ਅਤੇ ਮ੍ਰਿਤਕ ਬਲਦ

Web Admin

Web Admin

5 Dariya News (ਗੁਬਵਾਰਿਸ ਸੋਹੀ)

ਮੋਰਿੰਡਾ , 02 Nov 2015

ਪੰਜਾਬ ਸਰਕਾਰ ਰਾਜ ਵਿੱਚ ਵੱਧ ਰਹੇ ਨਸ਼ੇ , ਰੇਤੇ ਅਤੇ ਬਜ਼ਰੀ ਦੀ ਕਾਲਾਬਜ਼ਾਰੀ ਅਤੇ ਪਸ਼ੂਆਂ ਦੀ ਨਜ਼ਾਇਜ ਢੰਗ ਨਾਲ ਹੋ ਰਹੀ ਤਸਕਰੀ ਨੂੰ ਠੱਲ੍ਹ ਪਾਉਣ 'ਚ ਨਾਕਾਮ ਸਾਬਤ ਹੋ ਰਹੀ ਹੈ। ਜਿਸ ਦੀ ਮਿਸਾਲ ਚੰਡੀਗੜ੍ਹ ਲੁਧਿਆਣਾ ਰਾਸ਼ਟਰੀ ਮਾਰਗ 'ਤੇ ਬੰਦ ਹੋਈ ਪਈ ਸਾਵਣ ਕਲੋਨੀ ਨੇੜੇ ਰੇਲਵੇ ਓਵਰ ਪੁਲ ਮੋਰਿੰਡਾ ਤੋਂ ਮਿੰਨੀ ਟਰੱਕ ਵਿੱਚ ਬੜ੍ਹੀ ਬੇ-ਰਹਿਮੀ ਨਾਲ ਨੂੜ੍ਹ ਕੇ ਲੱਦੇ ਬਲਦਾਂ ਤੋਂ ਮਿਲਦੀ ਹੈ ਜਿਨ੍ਹਾਂ ਨੂੰ ਕੱਟਣ ਲਈ ਪੰਜਾਬ ਤੋਂ ਤਸਕਰੀ ਕਰਕੇ ਲਿਜਾਇਆ ਜਾ ਰਿਹਾ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਰਾਧਾ ਕ੍ਰਿਸ਼ਨ ਗਊਸ਼ਾਲਾ ਦੇ ਸੰਚਾਲਕ ਅਤੇ ਸ਼ਿਵ ਸੈਨਾ ਮਾਝਾ ਮਾਲਵਾ ਦੇ ਪ੍ਰਧਾਨ ਦੀਪਕ ਦਾਨੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਨੇਕਾਂ ਬੈਰੀਅਰ ਅਤੇ ਥਾਂ-ਥਾਂ ਲੱਗੇ ਪੁਲਸ ਨਾਕਿਆ 'ਚੋ ਲੰਘ ਕਿ ਇਹ ਤਸਕਰ ਪੰਜਾਬ ਤੋਂ ਹਰ ਰੋਜ਼ ਪਸ਼ੂਆਂ ਨੂੰ ਕੱਟਣ ਲਈ ਬਾਹਰਲੇ ਰਾਜਾਂ 'ਚ ਲਿਜਾ ਰਹੇ ਹਨ। ਪਰ ਪੰਜਾਬ ਸਰਕਾਰ ਇਨ੍ਹਾਂ ਨੂੰ ਨੱਥ ਪਾਉਣ 'ਚ ਨਾ ਕਾਮਯਾਬ ਹੋ ਰਹੀ ਹੈ। ਅੱਜ ਦੇਰ ਰਾਤ ਚੰਡੀਗੜ੍ਹ ਮੋਰਿਡਾ ਲੁਧਿਆਣਾ ਬਾਈਪਾਸ ਨਜ਼ਦੀਕ ਸਾਵਣ ਕੋਲਨੀ ਤੇ ਰੇਲਵੇ ਪੁਲ ਨੇੜੇ ਪੁਲਸ ਨਾਕੇ ਨੂੰ ਦੇਖਦੇ ਹੋਏ  ਯੂ.ਕੇ.04ਸੀ.ਏ 7536 ਕੈਟਰ  ਟਰੱਕ ਛੱਡ ਕੇ ਭੱਜ ਗਏ ਜਦੋਂ ਨਾਕੇ ਦੇ ਮੁਲਾਜਮਾ ਨੇ ਦੇਖਿਆ ਕਿ ਟਰੱਕ 'ਚ ਕੋਈ ਡਰਾਇਵਰ ਜਾ ਕੰਡੈਕਟਰ ਨਹੀ ਸੀ  ਕੈਟਰ ਟਰੱਕ ਦੀ ਚੈਕਿੰਗ ਦੋਰਾਨ ਪਸੂਆ ਦੀ ਅਵਾਜ ਆ ਰਹੀ ਸੀ । 

ਮੌਕੇ ਤੇ ਥਾਣਾ ਮੁੱਖੀ ਪਲਵਿੰਦਰ ਸਿੰਘ ਵੀ ਟੀਮ ਸਮੇਤ ਪਹੁੰਚ ਗਏ ਉਨ੍ਹਾਂ ਦੱਸਿਆ ਕਿ ਟਰੱਕ ਦੇ ਪਿਛਲੇ ਪਾਸੇ ਸਬਜੀਆ ਦੇ ਪਲਾਸਿਟ ਦੇ ਖਾਲੀ ਕਰੈਟ ਭਰੇ ਹੋਏ ਸਨ ਅਤੇ ਅੱਗੇ 12 ਬਲਦ ਬੇਹੋਸ਼ ਕਰਕੇ ਲੱਦੇ ਹੋਏ ਸਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਉਤਾਰਿਆ ਕਿ ਅਤੇ ਦੇਰ ਰਾਤ ਪਸੂ ਡਾਕਟਰ ਕੁਲਵਿੰਦਰ ਸਿੰਘ ਮੜੌਲੀ ਕਲਾਂ ਨੂੰ ਸਹਾਇਤਾ ਲਈ ਬੁਲਿਆ  ਜਿਨ੍ਹਾਂ ਵੱਲੋਂ ਬਲਦਾ ਤੇ ਗੋਲੂਕੋਸ਼ ਅਤੇ ਤਾਕਤ ਦੇ ਟੀਕੇ ਲਗਾਏ ਪਰ ਫਿਰ ਵੀ ਇਨ੍ਹਾਂ ਬਲਦਾ 'ਚੋ 4 ਬਲਦ ਦਮ ਤੋੜ ਗਏ ਸਨ ਅਤੇ 8 ਦੇ ਕਰੀਬ ਬਲਦਾਂ ਨੂੰ ਡਾਕਟਰ ਕੁਲਵਿੰਦਰ ਸਿੰਘ ਮੜੌਲੀ ਕਲਾਂ ਦੀ ਮਦਦ ਕਾਰਨ ਬਚ ਗਏ।ਮੌਕੇ ਤੇ ਪ੍ਰਧਾਨ ਦੀਪਕ ਦਾਨੀਆ ਨੇ ਦੱਸਿਆ ਕਿ ਮ੍ਰਿਤਕ ਬਲਦਾ ਦਾ ਰਿਤੀ ਰਿਵਾਜਾਂ ਨਾਲ ਸੰਸਕਾਰ ਕੀਤਾ ਜਾਵੇਗਾ ਅਤੇ ਬਾਕੀ 8 ਬੀਮਾਰ ਬਲਦਾ ਦੀ ਪਿੰਡ ਵਾਸੀਆ ਨੇ ਜੁਮੇਵਾਰੀ ਲਈ ਕਿ ਅਸੀ ਇਨ੍ਹਾਂ ਦੀ ਸੇਵਾ ਸੰਭਾਲ ਕਰਾਗੇ । ਪੁਲਸ ਨੇ ਕੈਟਰ ਟਰੱਕ ਨੂੰ ਆਪਣੇ ਕਬਜੇ 'ਚ ਕਰਕੇ ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਏ.ਐਸ .ਆਈ ਹਮੇਸ਼ ਕੁਮਾਰ,ਏ.ਐਸ.ਆਈ ਸਤਵਿੰਦਰ ਸਿੰਘ , ਹੋਲਦਾਰ ਭਾਗ ਸਿੰਘ, ਹੋਲਦਾਰ ਅੰਗਰੇਜ਼ ਸਿੰਘ , ਹੋਲਦਾਰ ਰਾਜਵੰਤ ਸਿੰਘ ਹਾਜਰ ਸਨ ।  

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD