Tuesday, 14 May 2024

 

 

ਖ਼ਾਸ ਖਬਰਾਂ ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ 5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

 

ਮਾਮਲਾ ਅਪਾਹਿਜ਼ ਨੋਜਵਾਨ ਲੜ੍ਹਕੀ ਦੇ ਕਤਲ ਦਾ , ਕਤਲ ਦੇ ਦੋਸ਼ੀ 4 ਦਿਨਾਂ 'ਚ ਹੀ ਕਾਬੂ

ਏ.ਐਸ.ਪੀ ਡਾ ਸੰਜੀਵ ਗਰਗ ਜਾਣਕਾਰੀ ਦਿੰਦੇ ਹੋਏ , ਦੋਸੀ ਪੁਲਸ ਮੁਲਾਜਮਾ ਨਾਲ , ਫਾਇਲ ਫੋਟੋ ਮ੍ਰਿਤਕ ਕਿਰਨ
ਏ.ਐਸ.ਪੀ ਡਾ ਸੰਜੀਵ ਗਰਗ ਜਾਣਕਾਰੀ ਦਿੰਦੇ ਹੋਏ , ਦੋਸੀ ਪੁਲਸ ਮੁਲਾਜਮਾ ਨਾਲ , ਫਾਇਲ ਫੋਟੋ ਮ੍ਰਿਤਕ ਕਿਰਨ

Web Admin

Web Admin

5 Dariya News (ਗੁਰਵਾਰਿਸ ਸੋਹੀ)

ਮੋਰਿੰਡਾ , 24 Sep 2015

ਮੋਰਿੰਡਾ ਨਜ਼ਦੀਕ ਪਿੰਡ ਕਜੋਲੀ ਵਿਖੇ ਸਰਹਿੰਦ ਭਾਖੜਾ ਨਹਿਰ ਦੀ ਪਟੜੀ ਤੋਂ ਇੱਕ ਅਪਾਹਿਜ਼ ਨੋਜਵਾਨ ਲੜ੍ਹਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਵੱਲੋਂ ਇਸ ਕਤਲ ਦੇ ਦੋਸ਼ੀ 4 ਦਿਨਾਂ 'ਚ ਹੀ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਸੰਜੀਵ ਗਰਗ ਏ. ਐਸ. ਪੀ. ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਭਾਖ਼ੜਾ ਸਰਹਿੰਦ ਨਹਿਰ 'ਤੇ ਇੱਕ ਨੋਜਵਾਨ ਲੜ੍ਹਕੀ ਦੀ ਖੂਨ ਨਾਲ ਲੱਥਪਥ ਲਾਸ਼ ਪਈ ਹੈ। ਜਿਸ ਤੋਂ ਬਾਅਦ ਅਸੀਂ ਸਮੇਤ ਪੁਲਸ ਪਾਰਟੀ ਘਟਨਾ ਦੀ ਜਾਂਚ ਲਈ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਇੱਕ ਲੜ੍ਹਕੀ ਜੋ ਕਿ ਅਪਾਹਿਜ਼ ਹੈ ਦੀ ਲਾਸ਼ ਖੂਨ ਨਾਲ ਲੱਥ ਪੱਥ ਪਈ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਿਸੇ ਵਿਅਕਤੀ ਵੱਲੋਂ ਤੇਜ਼ ਧਾਰ ਹਥਿਆਰ ਨਾਲ ਲੜ੍ਹਕੀ ਦੇ ਗਲੇ ਅਤੇ ਪਿੱਠ 'ਤੇ ਕਈ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। 

ਏ.ਐਸ.ਪੀ. ਡਾ. ਸੰਜੀਵ ਗਰਗ ਨੇ ਦੱਸਿਆ ਕਿ ਲੜ੍ਹਕੀ ਦੀ ਲਾਸ਼ ਨੂੰ ਸ਼ਨਾਖ਼ਤ ਲਈ ਰੂਪਨਗਰ ਦੇ ਮੋਰਚਰੀ 'ਚ 72 ਘੰਟੇ ਲਈ ਰੱਖਿਆ ਗਿਆ ਸੀ ਅਖਬਾਰਾ 'ਚ ਖਬਰਾ ਲੱਗਣ ਤੋਂ ਬਾਅਦ ਉਸਦੇ ਵਾਰਸਾਂ ਨੇ ਮ੍ਰਿਤਕ ਲੜ੍ਹਕੀ ਨੂੰ ਪਹਿਚਾਣ ਲਿਆ ਸੀ। ਲੜ੍ਹਕੀ ਦੀ ਪਹਿਚਾਣ ਕਿਰਨ ਪੁਤਰੀ ਜੈਰਾਮ ਵਾਸੀ ਦਬੋਈ ਥਾਣਾ ਅੰਬਾਲਾ ਜ਼ਿਲ੍ਹਾ ਬਰੇਲੀ ਯੂ. ਪੀ ਹਾਲ ਵਾਸੀ ਬੀਜੀ ਫ਼ਾਰਮ ਮਾਮੂਪੁਰ ਵੱਜੋਂ ਹੋਈ ਸੀ। ਜ਼ਿਲ੍ਹਾਂ ਪੁਲਿਸ ਮੁੱਖੀ ਵਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਮੁਕੱਦਮੇ ਦੀ ਜਾਂਚ ਕਰ ਰਹੇ ਡਾ. ਸੰਜੀਵ ਕੁਮਾਰ ਗਰਗ ਵੱਖ-ਵੱਖ ਥਿਊਰੀਆਂ ਤੋਂ ਜਾਂਚ ਕਰਨ ਤੇ ਪਤਾ ਲੱਗਾ ਕਿ ਲੜ੍ਹਕੀ ਦੇ ਕਿਸੇ ਲੜ੍ਹਕੇ ਨਾਲ ਪ੍ਰੇਮ ਸਬੰਧ ਸਨ। ਤਪਤੀਸ ਤੋਂ ਪਤਾ ਲੱਗਾ ਕਿ ਇਸ ਲੜਕੀ ਸਹੋੜਾ ਸਕੂਲ ਦੀ +1 ਦੀ ਵਿਦਿਆਰਥਣ ਸੀ ਜਿਸ ਦੇ ਸੁਖਦੇਵ ਸਿੰਘ ਸਨੀ ਪੁੱਤਰ ਸੁਖਦੇਵ ਸਿੰਘ ਕੌਮ ਬਲਮੀਕ ਵਾਸੀ ਲਖਨੋਰ ਥਾਣਾ ਕੁਰਾਲੀ ਜਿਲ੍ਹਾਂ ਮੋਹਾਲੀ ਨਾਲ ਪ੍ਰੇਮ ਸਬੰਧ ਸਨ ਲੜਕੀ ਕਿਰਨ ਗੁਰਪ੍ਰੀਤ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਲੜਕੇ ਨੇ ਇਸ ਨੂੰ ਆਪਣੇ ਰਾਹ 'ਚੋਂ ਹਟਾਉਣ ਲਈ 19 ਸਤੰਬਰ ਨੂੰ ਕਿਰਨ ਨਾਲ ਵਿਆਹ ਕਰਵਾਉਣ ਦਾ ਝਾਸ਼ਾ ਦੇਕੇ ਆਪਣੇ ਪਾਸ ਬੁਲਾ ਲਿਆ ਅਤੇ ਪਿੰਡ ਕਜੋਲੀ ਨਹਿਰ ਲਾਗੇ ਖਤਾਨਾ 'ਚ ਲਿਜਾ ਕੇ ਲੜਕੀ ਦੇ ਗਲੇ ਅਤੇ ਸਰੀਰ ਤੇ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ ਅੱਜ ਗੁਰਪ੍ਰੀਤ ਉਰਫ ਸੰਨੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ  ਕਰ ਦਿੱਤਾ ਜਿਸ ਪਾਸੋਂ ਡੂੰਘਾਈ ਨਾਲ ਪੁੱਛ ਪੜਤਾਲ ਕਰਨ ਲਈ ਮਾਨਯੋਗ ਅਦਾਲਤ 'ਚ ਪੇਸ ਕੀਤਾ ਜਾਵੇਗਾ । ਇਸ ਮੌਕੇ ਥਾਣਾ ਮੁੱਖੀ ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਮਨੁਸੀ , ਅੰਗਰੇਜ ਸਿੰਘ ,ਨਰੇਸ ਕੁਮਾਰ ਸਮੇਤ ਪੁਲਸ ਮੁਲਾਜਮ ਹਾਜਰ ਸਨ । 

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD