Tuesday, 28 May 2024

 

 

ਖ਼ਾਸ ਖਬਰਾਂ ਆਮ ਆਦਮੀ ਪਾਰਟੀ ਦੇ ਆਗੂ ਹੀਰਾ ਲਾਲ ਕੁੰਦਰਾ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਢਾਬਾ ਮਾਲਕਾਂ ਨਾਲ ਕੀਤੀ ਗੱਲਬਾਤ ਸੰਜੇ ਟੰਡਨ ਨੇ ਮੌਕਾਪ੍ਰਸਤ ਅਤੇ ਅਪਵਿੱਤਰ ਕਾਂਗਰਸ-ਆਪ ਗਠਜੋਡ਼ ਦਾ ਕੀਤਾ ਪਰਦਾਫਾਸ਼ ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਇਆ ਜੱਗ ਜ਼ਾਹਿਰ : ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਫਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦਾ ਸਮਰਥਨ ਕੀਤਾ ਕੇਜਰੀਵਾਲ ਨੇ ਲੁਧਿਆਣਾ 'ਚ ਕਿਹਾ- ਭਾਜਪਾ ਵਾਲੇ ਤੁਹਾਡੀ ਮੁਫ਼ਤ ਬਿਜਲੀ ਬੰਦ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਆਪਣੇ ਪੁੱਤ ਨੂੰ ਸੰਸਦ ਵਿੱਚ ਭੇਜੋ, ਉਹ ਕੇਂਦਰ ਸਰਕਾਰ ਵਿੱਚ ਮੰਤਰੀ ਬਣੇਗਾ, ਫਿਰ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ: ਭਗਵੰਤ ਮਾਨ 'ਆਪ' ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਕੀਤਾ ਕੇਜਰੀਵਾਲ ਤੇ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸਾਧਿਆ ਨਿਸ਼ਾਨਾ, ਕਿਹਾ- ਸ਼ਾਹ ਨੇ 3 ਕਰੋੜ ਪੰਜਾਬੀਆਂ ਨੂੰ ਦਿੱਤੀ ਹੈ ਧਮਕੀ ਮੁੱਖ ਮੰਤਰੀ ਮਾਨ ਨੇ ਫ਼ਰੀਦਕੋਟ ਤੋਂ ਆਪ ਉਮੀਦਵਾਰ ਕਰਮਜੀਤ ਅਨਮੋਲ ਲਈ ਗਿੱਦੜਬਾਹਾ ਅਤੇ ਰਾਮਪੁਰਾ ਫੂਲ 'ਚ ਕੀਤਾ ਚੋਣ ਪ੍ਰਚਾਰ ਮੈਂ ਬਿਜਲੀ ਮੁਫ਼ਤ ਕੀਤੀ, ਭਾਜਪਾ ਸ਼ਾਸਤ ਰਾਜਾਂ ਵਿੱਚ ਬਿਜਲੀ ਸਭ ਤੋਂ ਮਹਿੰਗੀ ਹੈ, ਫਿਰ ਵੀ ਭਾਜਪਾ ਵਾਲੇ ਮੈਨੂੰ ਭ੍ਰਿਸ਼ਟ ਕਹਿੰਦੇ ਹਨ : ਅਰਵਿੰਦ ਕੇਜਰੀਵਾਲ ਨੈਣਾ ਦੇਵੀ ਰੋਡ ਨੂੰ ਚਹੁੰ-ਮਾਰਗੀ ਕਰਨਾ ਅਤੇ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਸੁੰਦਰੀਕਰਨ ਨੂੰ ਤਰਜੀਹ : ਵਿਜੇ ਇੰਦਰ ਸਿੰਗਲਾ ਆਪ ਦਾ 13 -ਜ਼ੀਰੋ 4 ਜੂਨ ਨੂੰ ਜ਼ੀਰੋ-13 ਵਿੱਚ ਬਦਲ ਜਾਵੇਗਾ : ਗੁਰਜੀਤ ਸਿੰਘ ਔਜਲਾ ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰ ਐਸ ਐਸ ਦੇ ਕੰਟਰੋਲ ਤੋਂ ਮੁਕਤ ਕਰੋ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਸਥਾਪਤ ਕਰਨਗੇ ਅੰਤਰਰਾਸ਼ਟਰੀ ਵਿੱਤੀ ਕੇਂਦਰ- ਪ੍ਰਨੀਤ ਕੌਰ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ 'ਆਪ' ਝੂਠਿਆਂ ਦੀ ਪਾਰਟੀ; ਵੋਟਰ 2022 ਵਰਗੀ ਗਲਤੀ ਦੋਬਾਰਾ ਨਾ ਕਰਨ : ਪੁਸ਼ਕਰ ਧਾਮੀ ਰਾਜਾ ਵੜਿੰਗ ਨੇ ਪਾਰਟੀ ਦੇ ਗੱਦਾਰਾਂ ਦੀ ਕੀਤੀ ਨਿਖੇਧੀ; ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਅਪੀਲ ਕੀਤੀ ਰੈਲੀ ਨੇ ਦੂਰ ਕੀਤੇ ਵਿਰੋਧੀਆਂ ਦੇ ਭੁਲੇਖੇ : ਐਨ.ਕੇ. ਸ਼ਰਮਾ ਚੋਣਾਂ ਦੀ ਰੌਚਕਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਵੱਲੋਂ ਤਿੰਨ ਸਵੀਪ ਗੀਤ ਰਲੀਜ਼ ਗਰਮੀ ਅਤੇ ਲੂ ਤੋਂ ਬਚਾਓ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰੋ

 

ਸਮਾਜਿਕ ਮੇਲਿਆਂ ਦੀ ਲੋਕਾਂ ਨੂੰ ਜੋੜਨ ਤੇ ਏਕਤਾ ਬਣਾਈ ਰੱਖਣ ਵਿਚ ਵੱਡੀ ਅਹਿਮੀਅਤ : ਢੀਂਡਸਾਂ

ਤੀਆਂ ਤੀਜ ਦੀਆਂ ਮੇਲਾ ਪੂਰੇ ਧੂਮ ਧੜੱਕੇ ਨਾਲ ਹੋਇਆ ਸੰਪੰਨ ,ਹੈਪੀ ਰਾਏਕੋਟੀ ਤੇ ਗਗਨ ਅਨਮੋਲ ਮਾਨ ਨੇ ਲੁੱਟਿਆ, ਤੀਆਂ ਤੀਜ ਦੀਆਂ ਦਾ ਮੇਲਾ

ਯੋਜਨਾ ਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾਂ ਦਾ ਜਨਤਾ ਐਕਸਪ੍ਰੈਸ ਤੇ ਸੁਪਰ ਐਸੋਸੀਏਸ਼ਨ  ਆਫ ਰੈਜੀਡੈਂਟਸ ਵੈਲਫੇਅਰ ਵੱਲੋਂ ਸੁਖਦੇਵ ਸਿੰਘ ਪਟਵਾਰੀ ਸਨਮਾਨਤ ਕਰਦੇ ਹੋਏ ਉਨਾਂ ਦੇ ਨਾਲ  ਡਿਪਟੀ ਕਮਿਸ਼ਨਰ ਸ. ਤੇਜਿੰਦਰਪਾਲ ਸਿੰਘ ਸਿੱਧੂ ਵੀ ਖੜ੍ਹੇ ਦਿਖਾਈ ਦੇ ਰਹੇ ਹਨ।
ਯੋਜਨਾ ਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾਂ ਦਾ ਜਨਤਾ ਐਕਸਪ੍ਰੈਸ ਤੇ ਸੁਪਰ ਐਸੋਸੀਏਸ਼ਨ ਆਫ ਰੈਜੀਡੈਂਟਸ ਵੈਲਫੇਅਰ ਵੱਲੋਂ ਸੁਖਦੇਵ ਸਿੰਘ ਪਟਵਾਰੀ ਸਨਮਾਨਤ ਕਰਦੇ ਹੋਏ ਉਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ. ਤੇਜਿੰਦਰਪਾਲ ਸਿੰਘ ਸਿੱਧੂ ਵੀ ਖੜ੍ਹੇ ਦਿਖਾਈ ਦੇ ਰਹੇ ਹਨ।

Web Admin

Web Admin

5 Dariya News

ਐਸ.ਏ.ਐਸ ਨਗਰ (ਮੋਹਾਲੀ) , 20 Sep 2015

ਸਮਾਜਿਕ ਮੇਲਿਆਂ ਦੀ ਲੋਕਾਂ ਨੂੰ ਜੋੜਨ ਤੇ ਏਕਤਾ ਬਣਾਈ ਰੱਖਣ ਵਿਚ ਵੱਡੀ ਅਹਿਮੀਅਤ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਯੋਜਨਾ ਤੇ ਵਿੱਤ ਮੰਤਰੀ ਸ. ਪਰਮਿੰਦ ਸਿੰਘ ਢੀਡਸਾਂ ਨੇ  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ  ਜਨਤਾ ਐਕਸਪ੍ਰੈਸ ਤੇ ਸੁਪਰ ਐਸੋਸੀਏਸ਼ਨ  ਆਫ ਰੈਜੀਡੈਂਟਸ ਵੈਲਫੇਅਰ ਸੈਕਟਰ-70 ਵੱਲੋਂ ਕਰਵਾਏ ਗਏ  ਮੇਲਾ ਤੀਆਂ ਤੀਜ ਦੀਆਂ  ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕੌਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਹੇਠ ਇਹ ਟੀਮ  ਲੰਬੇ ਸਮੇਂ ਤੋਂ ਨਾਰੀ ਸ਼ਸ਼ਕਤੀਕਰਨ, ਭਰੂਣ ਹੱਤਿਆ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦੀ ਆ ਰਹੀ ਹੈ। ਸ੍ਰੀ ਢੀਂਡਸਾ ਨੇ ਮੋਹਾਲੀ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦਾ ਚੈਕ ਵੀ ਦਿੱਤਾ। ਇਸ ਮੌਕੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਬਲਵਿੰਦਰ ਕੌਰ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਅਮਰ ਸਿੰਘ ਰੰਧਾਵਾ ਤੇ ਸੁਖਦੇਵ ਸਿੰਘ ਪਟਵਾਰੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

ਸੈਕਟਰ-70 ਵਿਚ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿਚ ਤੀਆਂ ਤੀਜ ਦੀਆਂ ਮੇਲਾ ਪੂਰੇ ਧੂਮ ਧੜੱਕੇ ਨਾਲ ਸੰਪੰਨ ਹੋ ਗਿਆ। ਲੋਕ ਗਾਇਕ ਹੈਪੀ ਰਾਏਕੋਟੀ ਅਤੇ ਗਾਇਕਾ ਅਨਮੋਲ ਗਗਨ ਮਾਨ ਨੇ ਹਜ਼ਾਰਾਂ ਦੀ ਗਿਣਤੀ ਵਿਚ ਆਏ ਦਰਸ਼ਕਾਂ ਨੂੰ ਕੀਲ ਕੇ ਮੇਲਾ ਲੁੱਟ ਲਿਆ।ਮੇਲੇ ਵਿਚ ਹੈਪੀ ਰਾਏਕੋਟੀ ਨੇ ਆਪਣੇ ਗੀਤ ਮੈਨੂੰ ਸੋਹਣਿਆ ਫੀਮ ਦੇ ਵਰਗੀ ਨੂੰ, ਤੇਰਾ ਬਾਪੂ ਐ ਲਾਦੇਨ ਤਾ ਨਹੀਂ, ਤੈਨੂੰ ਡਾਇਮੰਡ ਦਾ ਕੋਕਾ ਲੈ ਦਿਆਂ, ਸੱਤ ਕਨਾਲਾਂ ਅਤੇ ਅਨਮੋਲ ਗਗਨ ਮਾਨ ਨੇ ਲੁਧਿਆਣਾ ਮੋਗਾ ਰੋਡ ਤੇ ਜੱਟ ਦਾ ਬੁਲਟ ਮਾਰੇ ਬੜਕਾਂ, ਕਹਿੰਦਾ ਚਲਦੇ ਟਰਾਲੇ ਸਾਡੇਰੂਸ, ਜੱਗਾ, ਸ਼ੌਕੀਨ ਜੱਟ ਸੁਣਾ ਕੇ ਮੇਲਾ ਲੁੱਟ ਲਿਆ। ਮੇਲੇ ਵਿਚ ਗਾਇਕਾ ਮੰਨਤ, ਸੁਪਰੀਤ ਸਨੀ, ਸੀਤਲ, ਹਰਿੰਦਰ ਹਰ, ਬਲਦੇਵ ਕਾਕੜੀ ਨੇ ਵੀ ਆਪਣੇ ਚੋਣਵੇਂ ਗੀਤ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਕਮੇਡੀ ਕਲਾਕਾਰ ਰਘਬੀਰ ਬੋਲੀ ਨੇ ਆਪਣੀ ਕਾਮੇਡੀ ਰਾਹੀਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਐਕਰਿੰਗ ਕਰ ਰਹੀ ਬੀਬਾ ਦੀਪ ਰਮਨ ਨੇ ਸਟੇਜ ਨੂੰ ਏਨੀ ਖੂਬਸੂਰਤੀ ਨਾਲ ਚਲਾਇਆ ਕਿ ਲੋਕ ਉਸ ਨੂੰ ਸੁਨਣ ਲਈ ਬੇਤਾਬ ਹੋ ਉੱਠਦੇ। 

ਮੇਲੇ ਵਿਚ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਜਿੱਥੇ ਸਾਰੇ ਕਲਾਕਾਰਾਂ ਨੂੰ ਸਨਮਾਨਤ ਕੀਤਾ, ਉੱਥੇ ਪਰਮਜੀਤ ਸਿੰਘ ਕਾਹਲੋਂ, ਸਤਵੀਰ ਸਿੰਘ ਧਨੋਆ, ਬੀਬੀ ਕਮਲਜੀਤ ਕੌਰ, ਕਮਲਜੀਤ ਸਿੰਘ ਰੂਬੀ, ਬੀਬੀ ਜਸਬੀਰ ਕੌਰ ਅਤਲੀ, ਪਰਮਿੰਦਰ ਸਿੰਘ ਤਸਿੰਬਲੀ, ਗੁਰਮੁੱਖ ਸਿੰਘ ਸੋਹਲ (ਸਾਰੇ ਕੌਂਸਲਰ), ਜਥੇਦਾਰ ਬਲਜੀਤ ਸਿੰਘ ਕੁੰਬੜਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਮਾਸਟਰ ਰੀਅਲ ਸਟੇਟ ਦੇ ਮਾਲਕ ਜਨਾਬ ਸ਼ੇਰ ਖਾਨ, ਸਮਾਜ ਸੇਵੀ ਅਮਰ ਸਿੰਘ ਰੰਧਾਵਾ ਨੂੰ ਵੀ ਸਨਮਾਨਤ ਕੀਤਾ । ਮੋਹਾਲੀ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ, ਉਨ੍ਹਾਂ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਸਿੱਧੂ ਦਾ ਗੈਸਟ ਆਫ ਆਨਰ ਦੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਆਰ.ਪੀ ਕੰਬੋਜ, ਜਸਪਿੰਦਰ ਸਿੰਘ ਵਿਰਕ, ਗੁਰਜੀਤ ਸਿੰਘ ਬਿੱਲਾ, ਆਰ.ਕੇ. ਗੁਪਤਾ, ਗੁਰਮੀਤ ਸਿੰਘ ਸ਼ਾਹੀ, ਨਾਹਰ ਸਿੰਘ ਧਾਲੀਵਾਲ, ਡਾ. ਗੁਰਮੇਲ ਸਿੰਘ, ਆਰ.ਪੀ. ਵਰਮਾ, ਆਰ.ਕੇ. ਵਰਮਾ, ਸੋਭਾ ਗੌਰੀਆ, ਗੁਰਪ੍ਰੀਤ ਕੌਰ ਭੁੱਲਰ, ਸੁਖਵਿੰਦਰ ਕੌਰ, ਪਵਿੱਤਰ ਕੌਰ, ਕਮਲਜੀਤ ਕੌਰ, ਜਸਪਿੰਦਰ ਕੌਰ, ਜਸਵਿੰਦਰ ਰੁਪਾਲ, ਸੁਸ਼ੀਲ ਗਰਚਾ, ਜਸਪ੍ਰੀਤ ਗਿੱਲ, ਅਰੁਣ ਨਾਭਾ, ਅਮਰਜੀਤ ਸਿੰਘ, ਐਸ.ਐਸ. ਗਿੱਲ, ਕਰਨਲ ਸ਼ਮਸ਼ੇਰ ਸਿੰਘ ਡਡਵਾਲ, ਕਰਨਲ ਕੇ.ਐਸ ਗਰੇਵਾਲ, ਅਮਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਭਿੰਡਰ, ਜਸਵੰਤ ਸਿੰਘ, ਅਵਤਾਰ ਸਿੰਘ, ਦਲਬੀਰ ਸਿੰਘ, ਮਨਜੀਤ ਸਿੰਘ, ਰਵਿੰਦਰ ਸਿੰਘ ਤੇ ਸਰਪੰਚ ਵਿਜੇ ਕੁਮਾਰ ਸਮੇਤ ਹਜ਼ਾਰ ਦੀ ਗਿਣਤੀ ਵਿਚ ਸਰੋਤ ਮੌਜੂਦ ਸਨ। 

 

Tags: PARMINDER DHINDSA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD