ਮਲੇਰਕੋਟਲਾ ਤੇ ਸਥਿਤ ਪਿੰਡ ਲਹਿਰਾ ਵਿਖੇ ਪੰਜਾਬ ਸਰਕਾਰ ਵਲੋਂ ਲਗਾਏ ਜਾ ਰਹੇ ਟੋਲ ਪਲਾਜਾ ਵਿਰੁੱਧ ਲੁਧਿਆਣਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਨੀ ਕੈਂਥ ਅਤੇ ਹਲਕਾ ਗਿੱਲ ਦੇ ਉੱਘੇ ਯੂਥ ਕਾਂਗਰਸੀ ਆਗੂ ਅਤੇ ਬਲਾਕ ਸੰਮਤੀ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ ਦੀ ਅਗਵਾਈ ਹੇਠ ਪਿੰਡ ਲਹਿਰਾ ਵਿਖੇ ਵੱਡੀ ਗਿਣਤੀ ਵਿਚ ਯੂਥ ਕਾਂਗਰਸੀਆਂ ਨੇ ਰੋਸ ਧਰਨਾ ਦੇ ਕੇ ਟੋਲ ਪਲਾਜਾ ਦੀ ਨੀਂਹ ਪੁੱਟਣ ਦੀ ਕੋਸ਼ਿਸ਼ ਕੀਤੀ । ਇਸ ਮੌਕੇ ਤੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਕਮਲਜੀਤ ਸਿੰਘ ਬਰਾੜ, ਜੱਟ ਮਹਾਸਭਾ ਦੇ ਸੂਬਾ ਸਕੱਤਰ ਸੋਨੀ ਗਿਲ ਅਤੇ ਲੁਧਿਆਣਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਦੀਪਕ ਖੰਡੂਰ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ । ਸੰਬੋਧਨ ਕਰਦੇ ਹੋਏ ਉਪਰੋਕਤ ਯੂਥ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਾਇਆ ਜਾ ਰਿਹਾ ਇਹ ਟੋਲ ਟੈਕਸ ਔਰੰਗਜੇਬ ਸਰਕਾਰ ਵਲੋਂ ਲਗਾਏ ਜਜੀਏ ਵਾਂਗ ਹੀ ਹੈ ।
ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਕਈ ਗੁਰੂ ਘਰ ਇਸ ਸੜਕ ਤੇ ਸਥਿਤ ਹਨ ਅਤੇ ਪੰਥਕ ਅਖਵਾਉਣ ਵਾਲੀ ਸਰਕਾਰ ਵਲੋਂ ਇਸ ਸੜਕ ਤੇ ਟੋਲ ਪਲਾਜਾ ਲਗਾ ਕੇ ਆਮ ਲੋਕਾਂ ਦੇ ਨਾਲ ਨਾਲ ਸ਼ਰਧਾਲੂਆਂ ਨੂੰ ਵੀ ਲੁੱਟਣ ਦੀ ਪੂਰੀ ਵਿਊਂਤ ਬਣਾਈ ਗਈ ਹੈ ।ਯੂਥ ਕਾਂਗਰਸੀਆਂ ਦੇ ਐਕਸ਼ਨ ਨੂੰ ਰੋਕਣ ਲਈ ਪੁਲਿਸ ਅਧੀਕਾਰੀ ਮੈਡਮ ਗੁਰਪ੍ਰੀਤ ਪੁਰੇਵਾਲ ਅਤੇ ਥਾਣਾ ਡੇਹਲੋਂ ਦੇ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਮਹਿਲਾ ਪੁਲਸ ਅਤੇ ਪੰਜਾਬ ਪੁਲਿਸ ਦੇ ਜਵਾਨ ਹਾਜਰ ਸਨ । ਟੋਲ ਪਲਾਜਾ ਤੋਂ ਕੁਝ ਦੂਰੀ ਤੇ ਪੁਲਿਸ ਵਲੋਂ ਬੈਰੀਗੇਟ ਲਗਾ ਕੇ ਮਹਿਲਾ ਮੁਲਾਜਮਾਂ ਨੂੰ ਅੱਗੇ ਤਾਇਨਾਤ ਕੀਤਾ ਹੋਇਆ ਸੀ ਪ੍ਰੰਤੂ ਯੂਥ ਕਾਂਗਰਸੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਤਾਹਨੇ ਮਿਹਣੇ ਮਾਰਦੇ ਹੋਏ ਕਿਹਾ ਕਿ ਅਸੀ ਅਕਾਲੀ ਲੀਡਰ ਨਹੀ ਜੋ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਗੁੱਤਾ ਪੁੱਟਦੇ ਫਿਰਦੇ ਹਾਂ ਅਤੇ ਚੁੰਨੀਆਂ ਰੋਲਦੇ ਫਿਰਦੇ ਹਾਂ, ਅਸੀ ਇਹਨਾਂ ਧੀਆਂ ਭੈਣਾਂ (ਮਹਿਲਾ ਪੁਲਸ ਮੁਲਾਜਮਾਂ) ਦੀ ਇਜਤ ਕਰਦੇ ਹਾਂ ਅਤੇ ਇਹਨਾਂ ਨਾਲ ਧੱਕਾ ਨਹੀ ਕਰ ਸਕਦੇ ।
ਇਸ ਬਹਿਸ ਦੌਰਾਨ ਜਦ ਯੂਥ ਕਾਂਗਰਸੀਆਂ ਦਾ ਇੱਕ ਜੱਥਾ ਪੁਲਸ ਨੂੰ ਚਕਮਾ ਦੇ ਕੇ ਦੂਜੇ ਪਾਸੇ ਵੱਲ ਦੀ ਅੱਗੇ ਵਧਿਆ ਤਾਂ ਪੁਲਸ ਪ੍ਰਸ਼ਾਸਨ ਨੇ ਬਲ ਦਾ ਪ੍ਰਯੋਗ ਕਰਦੇ ਹੋਏ ਹਲਕਾ ਲਾਠੀਚਾਰਜ ਕੀਤਾ ਜਿਸ ਕਾਰਨ ਯੂਥ ਆਗੂ ਪ੍ਰਭਦੀਪ ਸਿੰਘ ਨਾਰੰਗਵਾਲ ਸਮੇਤ ਕਈ ਕਾਂਗਰਸੀਆਂ ਦੀਆਂ ਪੱਗਾਂ ਲੱਥ ਗਈਆਂ ਅਤੇ ਮੀਤ ਪ੍ਰਧਾਨ ਸੰਨੀ ਕੈਂਥ, ਇੰ. ਨੀਰਜ ਕੁਮਾਰ, ਹਰਮਨ ਭੁੱਲਰ ਸਮੇਤ ਕਈ ਯੂਥ ਕਾਂਗਰਸੀ ਹਲਕੇ ਫੱਟੜ ਹੋ ਗਏ । ਇਸ ਉਪਰੰਤ ਯੂਥ ਕਾਂਗਰਸੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਕੇ ਥਾਣਾ ਡੇਹਲੋਂ ਅਤੇ ਥਾਣਾ ਸਾਹਨੇਵਾਲ ਲਿਜਾਇਆ ਗਿਆ ਜਿਥੋਂ ਉਹਨਾਂ ਨੂੰ ਕੁਝ ਘੰਟਿਆ ਬਾਦ ਰਿਹਾ ਕਰ ਦਿੱਤਾ ਗਿਆ । ਇਸ ਰੋਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਟੋਲ ਪਲਾਜਾ ਵਿਰੁੱਧ ਐਕਸ਼ਂ ਕਮੇਟੀ ਦੇ ਪ੍ਰਧਾਨ ਭੋਲਾ ਅਹਿਮਦਗੜ, ਯੂਥ ਕਾਂਗਰਸ ਦੇ ਜਨ. ਸਕੱਤਰ ਹਰਭਜਨ ਲੁਹਾਰਾ, ਹਰਮਿੰਦਰ ਜਾਂਗਪੁਰ, ਸੁਸ਼ੀਲ ਭੱਟੀ, ਰਾਹੁਲ ਡੁੱਲਗਚ, ਹਲਕਾ ਦੱਖਣੀ ਦੇ ਪ੍ਰਧਾਨ ਮਹਿਤਾਬ ਸਿੰਘ ਬੰਟੀ, ਹਲਕਾ ਜਗਰਾਓਂ ਦੇ ਪ੍ਰਧਾਨ ਹਰਮਨ ਗਾਲਿਬ, ਹਲਕਾ ਆਤਮ ਨਗਰ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਂਹ, ਹਲਕਾ ਦਾਖਾ ਦੇ ਮੀਤ ਪ੍ਰਧਾਨ ਰਿੱਕੀ ਚੌਹਾਨ, ਹਲਕਾ ਗਿੱਲ ਦੇ ਮੀਤ ਪ੍ਰਧਾਨ ਪ੍ਰਿੰਸ ਕੈਂਥ, ਹਲਕਾ ਕੇਂਦਰੀ ਦੇ ਮੀਤ ਪ੍ਰਧਾਨ ਗੌਰਵ ਭੱਟੀ, ਹਲਕਾ ਕੇਂਦਰੀ ਦੇ ਸਾਬਕਾ ਪ੍ਰਧਾਨ ਲੱਕੀ ਕਪੂਰ, ਇਕਨਾਮਿਕ ਅਤੇ ਪੋਲਿਟਿਕਲ ਪਲੈਂਨਿੰਗ ਸੈੱਲ ਦੇ ਸੂਬਾ ਸਕੱਤਰ ਨਮਿਤ ਦਿਵਾਨ, ਗੱਗੀ ਗਿੱਲ, ਗੋਪੀ ਪੋਹੀੜ, ਅਮਨ ਪੋਹੀੜ, ਬਲਪ੍ਰੀਤ ਸੰਗੋਵਾਲ, ਕੁਲਜਿੰਦਰ ਚਾਹਲ, ਹਰਜੀਤ ਵਲੀਪੁਰ, ਹਰਮਨ ਕੁਲਾਰ, ਪ੍ਰਦੀਪ ਭਰੋਵਾਲ, ਮੋਹਿਤ ਵਿੱਜ, ਰਾਹੁਲ ਸਿੰਘ, ਹੈਰੀ ਸਿੰਘ, ਲੱਡੂ ਬਾਬਾ, ਭਰਤ ਗੋਇਲ, ਵਿੱਕੀ ਜੋਧੇਵਾਲ, ਪਾਰਸ ਪੁਰੀ, ਰਜਤ ਕੁੰਦਰਾ, ਗੁਰਨੂਰ ੁਸਿੰਘ, ਸੰਜੂ ਚੌਧਰੀ, ਮਨੀ ਗਾਲਿਬ, ਅਮਨ ਡੱਲਾ, ਸੈਫੀ ਮੁਹੰਮਦ, ਅਬੀ ਗੁਪਤਾ, ਕੇਸ਼ਵ ਸੂਦ, ਆਕਾਸ਼ ਤਿਵਾੜੀ, ਮਨੀ ਕੈਂਥ, ਯਾਦਵਿੰਦਰ ਜੌਨੀ, ਇੰਦਰਜੀਤ ਭਾਊ, ਲਖਵੀਰ ਸਿੰਘ ਪ੍ਰਧਾਨ ਨਾਰੰਗਵਾਲ ਕਾਲਜ ਆਦਿ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਹਾਜਰ ਸਨ ।