Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਮਿਆਮੀ ਦੀ ਜੇਲ ਵਿਚੋਂ ੨੨ ਪੰਜਾਬੀ ਨੌਜਵਾਨ ਹੋਏ ਰਿਹਾਅ-ਸਤਨਾਮ ਸਿੰਘ ਚਾਹਲ

ਰਿਹਾ ਹੋ ਕੇ ਆਉਣ ਵਾਲੇ ਕੁਝ ਨੌਜਵਾਨ ਗੁਰੂਦੁਆਰਾ ਸਾਹਿਬ ਮਿਆਮੀ ਵਿਖੇ ਬੈਠੇ ਵਿਖਾਈ ਦੇ ਰਹੇ ਹਨ
ਰਿਹਾ ਹੋ ਕੇ ਆਉਣ ਵਾਲੇ ਕੁਝ ਨੌਜਵਾਨ ਗੁਰੂਦੁਆਰਾ ਸਾਹਿਬ ਮਿਆਮੀ ਵਿਖੇ ਬੈਠੇ ਵਿਖਾਈ ਦੇ ਰਹੇ ਹਨ

Web Admin

Web Admin

5 Dariya News

ਮਿਆਮੀ (ਫਲੋਰਿਡਾ ਸਟੇਟ) , 12 Aug 2015

ਪਿਛਲੇ ਕਾਫੀ ਦਿਨਾਂ ਤੋਂ ਕਰੋਮ ਸਰਵਿਸ ਸੈਂਟਰ ਮਿਆਮੀ ਫਲੋਰਿਡਾ ਸਟੇਟ ਦੀ ਜੇਲ ਵਿਚ ਨਜਰਬੰਦ ੨੨ ਪੰਜਾਬੀ ਨੌਜਵਾਨ ਅਜ ਸਵੇਰੇ ਰਿਹਾਅ ਹੋ ਗਏ ਹਨ।ਇਸ ਗਲ ਦੀ ਜਾਣਕਾਰੀ ਦਿੰਦਿਆਂ ਅਜ ਇਥੇ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰ ਰਹੇ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਦਸਿਆ ਕਿ ਜਿਹੜੇ ੨੨ ਪੰਜਾਬੀ ਨੌਜਵਾਨ ਅਜ ਰਿਹਾਅ ਹੋਏ ਹਨ ਉਹਨਾਂ ਵਿਚੋਂ ਬਹੁਤ ਸਾਰੇ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚ ਚੁਕੇ ਹਨ ਜਦਕਿ ਬਾਕੀ ਦੇ ਅਜੇ ਗੁਰੂਦੁਆਰਾ ਸਾਹਿਬ ਮਿਆਮੀ ਵਿਖੇ ਠਹਿਰੇ ਹੋਏ ਹਨ।ਉਹਨਾਂ ਦਸਿਆ ਕਿ  ਇਹ ਪੰਜਾਬੀ ਨੌਜਵਾਨ ਆਪਣੀ ਮੰਗਾਂ ਦੇ ਸਮੱਰਥਨ ਵਿਚ ਰੋਸ ਵਜੋਂ ਜੇਲ ਅੰਦਰ ਹੀ  ਭੁਖ ਹੜਤਾਲ ਤੇ ਬੈਠੇ ਸਨ ।

ਚਾਹਲ ਨੇ ਦਸਿਆ ਕਿ ਜਿਸ ਵਕਤ ਇਹਨਾਂ ਨੌਜਵਾਨਾਂ ਨੇ ਉਹਨਾਂ ਨਾਲ ਸੰਪਰਕ ਕਾਇਮ ਕੀਤਾ ਤਾਂ ਉਸ ਸਮੇਂ ਤੋਂ ਹੀ ਉਹ ਲਗਾਤਾਰ ਇੰਮੀਗਰੇਸ਼ਨ ਤੇ ਕਸਟਮ ਇੰਨਫੋਰਸਮੈਂਟ (ਆਈ.ਸੀ.ਈ) ਵਿਭਾਗ ਦੇ ਉਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਾ ਕੇ ਰਖੇ ਹੋਏ ਸਨ ਜਿਸ ਕਾਰਣ ਅਜ ਉਹਨਾਂ ਸਾਰਿਆਂ ਨੂੰ ਬਾਂਡ ਲੈ ਕੇ ਰਿਹਾ ਕਰ ਦਿਤਾ ਗਿਆ ਹੈ।ਸ: ਚਾਹਲ ਨੇ ਦਸਿਆ ਕਿ ਜਿਹੜੇ  ਪੰਜਾਬੀ ਨੌਜਵਾਨਾਂ ਦੀ ਸੂਚੀ ਉਹਨਾਂ ਨੇ ਵਿਭਾਗ ਨੂੰ ਰਿਹਾਈ ਲਈ ਭੇਜੀ ਸੀ ਉਹਨਾਂ ਵਿਚੋਂ ਇਕ ਪੰਜਾਬੀ ਨੌਜਵਾਨ ਅਜੇ ਵੀ ਇਸ ਜੇਲ ਵਿਚ ਨਜਰਬੰਦ ਹੈ।ਸ: ਚਾਹਲ ਨੇ ਇਹਨਾਂ ਨੌਜਵਾਨਾਂ ਦੀ ਰਿਹਾਈ ਉਪਰ ਆਪਣੀ ਖੁਸ਼ੀ ਦਾ ਪਰਗਟਾਵਾ ਕਰਦਿਆਂ ਕਿਹਾ ਕਿ ਇਹ ਗਲ ਬੜੀ ਬਦਕਿਸਮਤੀ ਵਾਲੀ ਹੈ ਕਿ ਪੰਜਾਬ ਅੰਦਰ ਗੈਰ ਕਨੂੰਨੀ ਮਨੁਖੀ ਤਸਕਰੀ ਨੂੰ ਰੋਕਣ ਲਈ ਦੋ ਬੜੇ ਸਖਤ ਕਨੂੰਨ ਤਾਂ ਬਣੇ ਹੋਏ ਹੋਏ ਹਨ ਪਰ ਇਹਨਾਂ ਕਨੂੰਨਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਿਸ ਕਾਰਣ ਅਜ ਵੀ ਕਰੋੜਾਂ ਰੂਪੈ ਦਾ ਕਾਰੋਬਾਰ ਗੈਰ  ਮਨੁਖੀ ਤਸਕਰਾਂ ਵਲੋਂ ਕੀਤਾ ਰਿਹਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਕੇ ਰਖ ਦਿਤਾ ਹੈ।ਸ: ਚਾਹਲ ਨੇ ਦਸਿਆ ਕਿ ਭਾਵੇਂ ਪੰਜਾਬ ਦੇ ਇਹ ਨੌਜਵਾਨ ਜੇਲ ਵਿਚੋਂ ਰਿਹਾ ਹੋ ਗਏ ਹਨ ਪਰ ਉਹਨਾਂ ਦਾ ਭਵਿਖ ਅਜੇ ਕਈ ਸਾਲ ਹੋਰ ਅੰਧੇਰੇ ਵਿਚ ਰਹੇਗਾ ਜਿਸ ਕਾਰਣ ਉਹਨਾਂ ਨੂੰ ਬਹੁਤ ਸਖਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ।ਸ: ਚਾਹਲ ਨੇ ਪੰਜਾਬ ਦੇ ਵਿਦੇਸ਼ ਆਉਣ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਨੂੰਨੀ ਰਸਤੇ ਰਾਹੀਂ ਹੀ ਵਿਦੇਸ਼ ਪਹੁੰਚਣ।

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD