Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਪੰਜਾਬ, ਪੰਥ, ਸ਼੍ਰੋਮਣੀ ਕਮੇਟੀ ਅਤੇ ਇੱਥੋਂ ਦੇ ਸਿਆਸੀ ਦਲ

Web Admin

Web Admin

5 Dariya News

28 Jul 2015

ਇਤਿਹਾਸ ਗਵਾਹ ਹੈ ਕਿ 1947 ਤੋਂ ਬਾਅਦ ਭਾਰਤੀ ਲੀਡਰਾਂ ਨੇ ਸਿੱਖਾਂ ਦੇ ਸਾਰੇ ਅਹਿਸਾਨ ਤੇ ਉਨ੍ਹਾਂ ਨਾਲ ਕੀਤੇ ਵਾਅਦੇ ਭੁਲਾ ਕੇ ਪੰਥ ਤੇ ਪੰਜਾਬ ਨੂੰ ਖੂੰਜੇ ਲਗਾਉਣ ਦੀਆਂ ਨੀਤੀਆਂ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। 47ਵਿਆਂ ਦੇ ਦੌਰ ਦੇ ਸਿੱਖ ਲੀਡਰਾਂ ਦੀ ਲਿਆਕਤ (ਚੰਗੀ ਜਾਂ ਮਾੜੀ) 'ਤੇ ਵੀ ਸਿੱਖ ਕੌਮ ਦੀ ਕੋਈ ਇੱਕ ਰਾਏ ਨਹੀਂ। ਬਹੁਤੀ ਵਾਰ ਸਵਾਲ ਉੱਠਦੇ ਰਹਿੰਦੇ ਹਨ ਪਰ ਮੌਜ਼ੂਦਾ ਸਿੱਖ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਸੰਸਾਰ ਦਾ ਹਰ ਜਾਗਰੂਕ ਸਿੱਖ ਨਿਰਾਸ਼ ਹੈ। ਸਾਡੇ ਲੀਡਰਾਂ ਵਿੱਚ ਉਹ ਕੋਈ ਗੁਣ ਨਜ਼ਰ ਨਹੀਂ ਆ ਰਿਹਾ ਜੋ ਕਿਸੇ ਕੌਮ ਦੇ ਲੀਡਰਾਂ ਵਿੱਚ ਹੋਣਾ ਜ਼ਰੂਰੀ ਹੈ। ਉਹ ਵੀ ਉਦੋਂ ਜਦੋਂ ਕੌਮ ਉਸ ਨਿਜ਼ਾਮ ਵਿੱਚ ਰਹਿ ਰਹੀ ਹੋਵੇ, ਜਿਸਨੂੰ ਫ਼ਿਰਕੂ ਜਹਿਨੀਅਤ ਹੀ ਗੁੜ੍ਹਤੀ ਵਿੱਚ ਮਿਲੀ ਹੋਵੇ ਤੇ ਜਿੱਥੇ ਸਰਕਾਰਾਂ ਦੇ ਖੈਰ-ਖਵਾਹ ਸਿੱਧਮ ਸਿੱਧਾ ਦੂਜੀਆਂ ਕੌਮਾਂ ਨੂੰ ਧਮਕੀਆਂ ਦਿੰਦੇ ਹੋਣ ਕਿ 2020 ਤੱਕ ਇਸ ਦੇਸ਼ 'ਚੋਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਉਸ ਦੇਸ਼ ਵਿੱਚ ਸਿੱਖਾਂ ਦੇ ਲੀਡਰਾਂ ਦੀ 'ਕਾਬਲੀਅਤ' ਦੇਖ ਕੇ ਨਿਰਾਸ਼ਤਾ ਹੋਣੀ ਲਾਜ਼ਮੀ ਹੈ। ਇਸ ਤੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਾਡੇ ਆਗੂਆਂ ਨੂੰ ਇੰਨੀ ਕੁ ਵੀ ਸਮਝ ਨਹੀਂ ਕਿ ਵਿਦੇਸ਼ਾਂ ਵਿੱਚ ਜਾ ਕੇ ਕੀ ਗੱਲ ਕਰਨੀ ਹੈ ਤੇ ਕਿਵੇਂ ਕਰਨੀ ਹੈ। ਇਸ ਹਾਲਤ 'ਚ ਸਾਡੇ ਆਗੂਆਂ ਨੂੰ ਉਨ੍ਹਾਂ ਦੇਸ਼ਾਂ ਦੇ ਆਗੂ ਝਾੜਾਂ ਪਾ ਕੇ ਜਦੋਂ ਲਿਆਕਤ ਦਾ ਪਾਠ ਪੜ੍ਹਾਉਂਦੇ ਹਨ ਤਾਂ ਪੂਰੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਹੈ।

ਸਾਡੀ ਕੌਮ ਦਾ ਜਿੰਨਾ ਨੁਕਸਾਨ ਸਾਡੇ ਆਪਣੇ ਲੀਡਰਾਂ ਨੇ ਕੀਤਾ ਹੈ ਕਦੇ ਦੁਸ਼ਮਣ ਨੇ ਵੀ ਨਹੀਂ ਕੀਤਾ। ਲੀਡਰਾਂ ਦੀਆਂ ਚੌਧਰਾਂ ਅਤੇ ਗਦਾਰੀਆਂ ਦਾ ਸਿਲਸਿਲਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਿਸਦਾ ਨਤੀਜਾ ਸਿੱਖ ਰਾਜ ਦੇ ਖ਼ਾਤਮੇ ਅਤੇ ਬਾਬਾ ਬੰਦਾ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਦੀਆਂ ਸ਼ਹੀਦੀਆਂ ਵਿੱਚ ਨਿਕਲਿਆ। ਉਦੋਂ ਦੀ ਮਾਰੀ ਹੋਈ ਕੌਮ ਅੱਜ ਤੱਕ ਭਟਕ ਰਹੀ ਹੈ। ਦੂਜੇ ਪਾਸੇ ਅੱਜ ਤੱਕ ਆਗੂਆਂ ਦੀ ਚੌਧਰਾਂ ਦੀ ਲਾਲਸਾ, ਗਦਾਰੀਆਂ ਤੇ ਨਾ ਅਹਿਲੀਅਤ ਨੇ ਪਿੱਛਾ ਨਹੀਂ ਛੱਡਿਆ ਅੱਜ ਤੱਕ ਪੰਥ ਤੇ ਪੰਜਾਬ ਇਨ੍ਹਾਂ ਅਲਾਮਤਾਂ ਦਾ ਸੰਤਾਪ ਝੱਲ ਰਹੇ ਹਨ। ਗੱਲ ਇਹ ਨਹੀਂ ਕਿ ਸਿੱਖ ਕੌਮ ਵਿੱਚ ਕੋਈ ਯੋਗ ਆਗੂ ਹੀ ਨਹੀਂ। ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਉਕਤ ਤਿੰਨਾਂ ਤਰ੍ਹਾਂ ਦੇ ਆਗੂਆਂ ਵਿੱਚ ਘਿਰੇ ਹੋਣ ਕਾਰਨ ਉਹ ਕੁੱਝ ਕਰ ਸਕਣ ਦੇ ਸਮਰਥ ਨਹੀਂ ਹਨ।ਜਿੱਥੋਂ ਤੱਕ ਸਿੱਖ ਮਸਲਿਆਂ ਦਾ ਮਾਮਲਾ ਹੈ ਅੱਜ ਤੱਕ ਇਨ੍ਹਾਂ ਨੂੰ ਸੁਲਝਾਉਣ ਦੀ ਥਾਂ ਇਨ੍ਹਾਂ ਨੂੰ ਲਟਕਾ ਕੇ ਰੱਖਣ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਦੇ ਸਹਾਰੇ ਰਾਜਸੀ ਰੋਟੀਆਂ ਪੱਕਦੀਆਂ ਰਹਿਣ। ਇਹ ਸਿਰਫ਼ ਸੱਤਾ 'ਤੇ ਕਾਬਜ਼ ਸਿੱਖ ਆਗੂਆਂ ਦੀ ਹੀ ਨਹੀਂ ਸਗੋਂ  ਸ: ਪਰਕਾਸ਼ ਸਿੰਘ ਬਾਦਲ ਦੇ ਵਿਰੋਧੀ ਗਰੁੱਪਾਂ ਦੀ ਵੀ ਇਹੀ ਫ਼ਿਤਰਤ ਹੈ। ਉਨ੍ਹਾਂ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਵੀ ਇਹੀ ਸਾਬਤ ਕਰਦੀ ਹੈ ਕਿ ਕੌਮੀ ਬਿਹਤਰੀ ਨਾਲੋਂ ਇਨ੍ਹਾਂ ਨੂੰ ਆਪਣੇ ਨਿੱਜੀ ਹਿੱਤਾਂ ਜ਼ਿਆਦਾ ਪਿਆਰੇ ਹਨ। 

1984 ਦੇ ਸਿੱਖ ਕਤਲੇਆਮ ਦੌਰਾਨ ਸਿਰਫ਼ ਦਿੱਲੀ ਵਿੱਚ ਹੀ 10 ਹਜ਼ਾਰ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਧੜੇਬੰਦੀਆਂ ਕਾਰਨ ਇਨਸਾਫ਼ ਦੇ ਨਾਂ ਹੇਠ ਹੁਣ ਤੱਕ ਅੰਤਾਂ ਦੀ ਰਕਮ ਮੁਕੱਦਮਿਆਂ ਵਿੱਚ ਰੋੜ੍ਹ ਦਿੱਤੀ ਗਈ ਹੈ ਪਰ ਨਾ ਆਗੂ ਕੌਮ ਨੂੰ ਇਨਸਾਫ਼ ਦਿਵਾਉਣਾ ਚਾਹੁੰਦੇ ਸਨ ਨਾ ਮਿਲਿਆ। ਦੋ ਕਰੋੜ ਤੋਂ ਵੱਧ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਚਾਹੁਣ ਤਾਂ ਕੀ ਨਹੀਂ ਕਰ ਸਕਦੇ। ਕਾਨੂੰਨੀ ਤੇ ਸਿਆਸੀ ਮਾਹਿਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪੀੜਤ ਧਿਰ ਦੇ ਆਗੂਆਂ ਦੇ ਨਾ ਚਾਹੁੰਦਿਆਂ ਅੱਜ ਕਿਸ਼ੋਰੀ ਲਾਲ ਵਰਗੇ ਲੋਕਾਂ ਦੀਆਂ ਸੱਤ-ਸੱਤ ਮਾਫ਼ੀਆਂ ਮਾਫ਼ ਨਹੀਂ ਹੋ ਸਕਦੀਆਂ। ਮਾਮਲੇ ਭਾਵੇਂ ਅਦਾਲਤਾਂ ਵਿੱਚ ਹਨ ਪਰ ਦੁਨੀਆ ਜਾਣਦੀ ਹੈ ਕਿ  ਭਾਰਤ ਵਿੱਚ ਅਦਾਲਤਾਂ ਦੇ ਫ਼ੈਸਲੇ ਕਿਵੇਂ ਹੁੰਦੇ ਹਨ। ਸਿੱਖ ਕਤਲੇਆਮ ਦੇ ਗਵਾਹਾਂ ਨੂੰ ਧਮਕਾਉਣ ਵਿੱਚ ਅਕਾਲੀ ਦਲ ਦੇ ਕਈ ਆਗੂ ਬਦਨਾਮੀ ਤੱਕ ਖੱਟ ਚੁੱਕੇ ਹਨ। ਇੱਕ ਅੰਦਾਜ਼ੇ ਮੁਤਾਬਕ ਹੁਣ ਤੱਕ ਇਨ੍ਹਾਂ ਮੁਕੱਦਮਿਆਂ 'ਤੇ ਇੰਨੀ ਰਕਮ ਖ਼ਰਚੀ ਜਾ ਚੁੱਕੀ ਹੈ ਜਿਸ ਨਾਲ ਸਾਰੇ ਪੀੜਤਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹੇ ਕਰਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਹੁਤ ਖੁਸ਼ਹਾਲ ਬਣਾਇਆ ਜਾ ਸਕਦਾ ਸੀ।ਇਹੋ ਹਾਲ ਦੇਸ਼ ਵਿਦੇਸ਼ ਦੇ ਗੁਰੂਦੁਆਰਿਆਂ ਦੀਆਂ ਪਰਬੰਧਕ ਕਮੇਟੀਆਂ ਦਾ ਜਿਹੜੀਆਂ ਕਰੋੜਾ ਰੂਪੈ ਕੋਰਟ ਕਚਹਿਰੀਆਂ ਵਿਚ ਆਪਣੇ ਧੜੇਬੰਦਕ ਮੁਕੱਦਮੇ ਜਿਤਣ ਉਪਰ ਲਗਾ ਰਹੀਆਂ ਹਨ।ਜੇਕਰ ਇਤਨਾ ਪੈਸਾ ਸਿਖ ਦੰਗਾ ਪੀੜਤਾਂ ਦੀ ਭਲਾਈ ਲਈ ਖਰਚ ਦਿਤਾ ਜਾਂਦਾ ਤਾਂ ਅਜ ਇਹ ਦੰਗਾ ਪੀੜਤ ਵੀ ਰੋਜੀ ਰੋਟੀ ਖਾਤਰ ਦਰ ਦਰ ਦੀਆਂ ਠੋਕਾਂ ਖਾਣ ਲਈ ਮਜਬੂਰ ਨਾ ਹੁੰਦੇ। ਪਰ ਸਾਡੀ ਲੀਡਰਸ਼ਿਪ ਨੂੰ ਤਾਂ ਦੰਗਾ ਪੀੜਤਾਂ ਦੇ ਜਖਮਾਂ ਉਪਰ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਦਾ ਹੀ ਚਸਕਾ ਹੈ ਜਿਸ ਨੂੰ ਉਹ ਪੂਰਾ ਕਰਨ ਨੂੰ ਹੀ ਪਹਿਲ ਦੇ ਰਹੇ ਹਨ।ਕੌਮ ਵਿੱਚ ਧਾਰਮਿਕ ਤੇ ਇਖ਼ਲਾਕੀ ਤੌਰ 'ਤੇ ਆਏ ਨਿਘਾਰ ਦੀ ਇਹ ਮੂੰਹ ਬੋਲਦੀ ਇਕ ਹੋਰ ਤਸਵੀਰ  ਇਹ ਵੀ ਹੈ ਕਿ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਨੂੰ ਜੇਲ੍ਹਾਂ ਵਿੱਚੋਂ ਰਿਹਾਅ ਕਰਵਾਉਣ ਲਈ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਦਾ ਸਮਰਥਨ ਤਾਂ ਦੂਰ ਪਹਿਲੇ ਤਿੰਨ ਮਹੀਨੇ ਤੱਕ ਕੋਈ ਉਨ੍ਹਾਂ ਦੀ ਖ਼ਬਰ ਪੁੱਛਣ ਲਈ ਵੀ ਨਾ ਪਹੁੰਚਿਆ। ਜਦੋਂ ਉਨ੍ਹਾਂ ਦੀ ਸਿਹਤ ਡਾਵਾਂ-ਡੌਲ ਹੋਣ ਲੱਗੀ ਤਾਂ ਜਾ ਕੇ ਕੁੱਝ ਜਥੇਬੰਦੀਆਂ ਨੇ ਉਨ੍ਹਾਂ ਦਾ ਹਾਲ ਪਤਾ ਕੀਤਾ ਅਤੇ ਸਮਰਥਨ ਦੇਣ ਦਾ ਫ਼ੈਸਲਾ ਕੀਤਾ। ਅਕਾਲੀ ਦਲ ਬਾਦਲ ਦੇ ਆਗੂ ਸਮੇਤ ਮੁੱਖ ਮੰਤਰੀ, ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਨੂੰ ਮਜ਼ਾਕ ਵਿੱਚ ਉਡਾਉਂਦੇ ਰਹੇ।ਕਈ ਅਕਾਲੀ ਆਗੂਆਂ ਨੇ ਤਾਂ ਉਨ੍ਹਾਂ ਲਈ ਬਹੁਤ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। 

ਸ਼੍ਰੋਮਣੀ ਕਮੇਟੀ ਅਤੇ ਸਿੱਖ ਡੇਰੇਦਾਰ

ਜੇ ਧਾਰਮਿਕ ਪੱਖ ਤੋਂ ਕੌਮ ਦੀ ਹਾਲਤ ਦੇਖੀਏ ਤਾਂ ਹੋਰ ਸੰਸਥਾਵਾਂ ਤਾਂ ਇੱਕ ਪਾਸੇ ਅਕਾਲ ਤਖ਼ਤ ਸਾਹਿਬ ਵਰਗੀ ਮਹਾਨ ਸੰਸਥਾ ਵੀ ਕੌਮ ਲਈ ਆਜ਼ਾਦ ਨਹੀਂ ਰਹੀ। ਬੜੇ ਲੰਮੇ ਸਮੇਂ ਤੋਂ ਸਿੱਖ ਕਲਪ ਰਹੇ ਹਨ ਕਿ ਇੱਥੋਂ ਜਾਰੀ ਹੁੰਦੇ ਹੁਕਮਨਾਮੇ ਆਰ.ਐੱਸ.ਐੱਸ ਦੇ ਹੈੱਡਕੁਆਟਰ ਤੋਂ ਜਾਰੀ ਹੁੰਦੇ ਹਨ। ਅਕਾਲੀ ਆਗੂਆਂ ਦੀਆਂ ਆਰ.ਐੱਸ.ਐੱਸ. ਨਾਲ ਨਜ਼ਦੀਕੀਆਂ ਅਤੇ ਨਿੱਤ ਹੁੰਦੀਆਂ ਮੀਟਿੰਗਾਂ ਕਿਸੇ ਤੋਂ ਛੁਪੀਆਂ ਨਹੀਂ ਰਹੀਆਂ।ਆਰ.ਐੱਸ.ਐੱਸ. ਦੇ ਆਗੂ ਇੱਕ ਵਾਰ ਤਾਂ ਮੀਡੀਏ ਵਿੱਚ ਵੀ ਇਹ ਦਾਅਵਾ ਕਰਦੇ ਰਹੇ ਹਨ ਹਨ ਕਿ ਉਹ ਤਖ਼ਤਾਂ ਦੇ ਜਥੇਦਾਰਾਂ ਨੂੰ 'ਤਨਖ਼ਾਹਾਂ' ਦਿੰਦੇ ਹਨ। ਤਖ਼ਤ ਤੋਂ ਜਾਰੀ ਹੋਏ ਹੁਕਮਨਾਮਿਆਂ ਵਿੱਚੋਂ ਕਈਆਂ ਨੇ ਤਾਂ ਕੌਮ ਨੂੰ ਵੰਡਣ ਦਾ ਕੰਮ ਕੀਤਾ ਤੇ ਸਿੱਖ ਬੁੱਧੀਜੀਵੀ ਦਾਅਵੇ ਨਾਲ ਇਨ੍ਹਾਂ ਹੁਕਮਨਾਮਿਆਂ ਨੂੰ ਖ਼ੁਫ਼ੀਆ ਏਜੰਸੀਆਂ ਤੇ ਆਰ.ਐੱਸ.ਐੱਸ ਦੀ ਖੇਡ ਕਹਿੰਦੇ ਰਹੇ। ਅੱਜ ਵੀ ਹਾਲਾਤ ਇਹੋ ਹਨ। ਜਥੇਦਾਰਾਂ ਤੋਂ ਜਾਂ ਤਖ਼ਤ ਤੋਂ ਕੋਈ ਅਜਿਹਾ ਆਦੇਸ਼ ਜਾਂ ਹੁਕਮਨਾਮਾ ਜਾਰੀ ਹੋਣ ਦੀ ਕੋਈ ਸਿੱਖ ਕਲਪਨਾ ਵੀ ਨਹੀਂ ਕਰ ਸਕਦਾ ਜੋ ਕੌਮ ਦੇ ਹਿੱਤ ਵਿੱਚ ਹੋਵੇ ਤੇ ਕੌਮ ਨੂੰ ਏਕੇ ਦੇ ਸੂਤਰ ਵਿੱਚ ਬੰਨ੍ਹਣ ਦਾ ਕੰਮ ਕਰੇ। 

ਆਰ.ਐੱਸ.ਐੱਸ ਦੇ ਆਦੇਸ਼ਾਂ ਤੋਂ ਬਿਨਾਂ ਗੁਰਧਾਮਾਂ 'ਤੇ ਕਾਬਜ਼ ਰਾਜਸੀ ਧਿਰ ਦੇ ਹਿੱਤਾਂ ਲਈ ਵੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਵਰਤ ਕੇ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ।  ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰ ਤੇ ਮੁਲਾਜ਼ਮ ਜਿਸ ਢੰਗ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਉਸਨੂੰ ਦੇਖ ਕੇ ਉਨ੍ਹਾਂ ਵਿੱਚੋਂ ਗੁਰਮੁਖ ਦੀ ਨਹੀਂ ਸਗੋਂ ਮਨਮੁਖਾਂ ਦੀ ਇਮੇਜ ਹੀ ਝਲਕਦੀ ਹੈ ਉਂਝ ਵੇਸ-ਭੂਸ਼ਾ ਉਨ੍ਹਾਂ ਦੀ ਚੰਗੇ ਬੀਬੇ ਸਿੱਖਾਂ ਵਾਲੀ ਹੈ। ਇੰਝ ਲਗਦਾ ਹੈ ਜਿਵੇਂ ਸਿੱਖ ਦੋਖੀ ਹੀ ਸਿੱਖੀ ਬਾਣੇ ਪਾ ਕੇ ਸਾਡੀਆਂ ਸੰਸਥਾਵਾਂ 'ਤੇ ਕਾਬਜ਼ ਹੋ ਚੁੱਕੇ ਹੋਣ। ਇਹੀ ਹਾਲ ਸਿੱਖ ਧਰਮ ਦੇ ਪ੍ਰਚਾਰ ਤੇ ਖੋਜ ਲਈ ਬਣਾਏ ਸਿੱਖ ਇਤਿਹਾਸ ਰਿਸਰਚ ਬੋਰਡ ਦਾ ਹੈ। ਇਸ ਦੇ ਅਹੁਦੇਦਾਰ ਤਾਂ ਜਿਵੇਂ ਸਿੱਖ ਇਤਿਹਾਸ, ਸਿੱਖ ਫ਼ਿਲਾਸਫ਼ੀ ਤੇ ਗੁਰਬਾਣੀ ਦਾ ਮਲੀਆਮੇਟ ਕਰਨ ਦੀ ਸਹੁੰ ਹੀ ਖਾ ਕੇ ਹੀ ਇਨ੍ਹਾਂ ਅਹੁਦਿਆਂ 'ਤੇ ਬੈਠੇ ਹੋਣ। ਗੁਰੂਆਂ ਦਾ ਨਿਰਾਦਰ ਕਰਦੀਆਂ ਕਿਤਾਬਾਂ ਅਤੇ ਤੁਕਾਂ ਬਦਲ ਕੇ ਛਾਪੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਭ ਇਸੇ ਵਰਤਾਰੇ ਦੀ ਦੇਣ ਹਨ। ਸ਼੍ਰੋਮਣੀ ਕਮੇਟੀ ਦੇ ਰਾਗੀਆਂ, ਢਾਡੀਆਂ ਪ੍ਰਚਾਰਕਾਂ ਦਾ ਜੋ ਰੂਪ ਲੋਕਾਂ ਸਾਹਮਣੇ ਆ ਰਿਹਾ ਹੈ ਉਸਦੇ ਜਵਾਬ ਦੇਸ਼ਾਂ-ਵਿਦੇਸ਼ਾਂ ਵਿੱਚ ਆਮ ਲੋਕਾਂ ਕੋਲੋਂ ਮੰਗੇ ਜਾ ਰਹੇ ਹਨ ਤੇ ਸਿੱਖਾਂ ਨੂੰ ਦੁਨੀਆ ਭਰ 'ਚ ਇਸ ਨਾ ਅਹਿਲ ਪ੍ਰਬੰਧ ਕਾਰਨ ਨਮੋਸ਼ੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਸਭ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ 'ਤੇ ਖ਼ਰਚਣ ਦੇ ਦਾਅਵੇ ਕਰਦੀ ਹੈ ਪਰ ਉਸਦਾ ਧਰਮ ਪ੍ਰਚਾਰ ਕਿਸ ਤਰ੍ਹਾਂ ਦਾ ਹੈ ਤੇ ਉਸਦਾ ਜੋ ਨਤੀਜਾ ਨਿਕਲ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਦੇ ਬਹੁਤੇ ਪ੍ਰਚਾਰਕ ਕਿਸੇ ਸਵਾਲ ਦਾ ਸਹੀ ਤਰੀਕੇ ਨਾਲ ਜਵਾਬ ਤੱਕ ਨਹੀਂ ਦੇ ਸਕਦੇ ਤੇ ਇੱਧਰ-ਉੱਧਰ ਦੀਆਂ ਮਾਰਨ ਲੱਗਦੇ ਹਨ। 

ਜਿੰਨਾ ਕੁ ਵੀ ਉਨ੍ਹਾਂ ਨੂੰ ਗਿਆਨ ਹੈ, ਉਹ ਸਿੱਖੀ ਦੇ ਨੇੜੇ ਤੇੜੇ ਵੀ ਨਹੀਂ ਢੁਕਦਾ। ਬਹੁਤੇ ਡੇਰੇਦਾਰਾਂ ਤੋਂ ਸਿੱਖੇ ਹੋਏ ਸਿਫ਼ਾਰਸ਼ਾਂ ਨਾਲ ਭਰਤੀ ਹੋਏ ਲੋਕ ਹਨ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਜਿੱਥੇ ਸਿੱਖ ਧਰਮ ਇੱਕ ਆਧੁਨਿਕ ਫ਼ਿਲਾਸਫ਼ੀ ਵਾਲਾ ਧਰਮ ਹੈ ਉੱਥੇ ਪੰਥ ਦੀ ਸਿਰਮੌਰ ਜਥੇਬੰਦੀ ਦੇ ਪ੍ਰਚਾਰਕਾਂ ਦਾ ਗਿਆਨ ਅਤੇ ਉਨ੍ਹਾਂ ਦੇ ਮਾਨਸਿਕ ਪੱਧਰ ਬਾਰੇ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਹ 10ਵੀਂ ਫ਼ੇਲ੍ਹ ਵਿਦਿਆਰਥੀ ਤੋਂ ਵੀ ਘੱਟ ਹੁੰਦਾ ਹੈ।ਦੂਜੇ ਧਰਮਾਂ ਦੇ ਪ੍ਰਚਾਰਕਾਂ ਨੂੰ ਪਹਿਲਾਂ 14-14 ਸਾਲ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜਾ ਕੇ ਸਮੇਂ ਦੇ ਹਾਣ ਦਾ ਪ੍ਰਚਾਰਕ ਤਿਆਰ ਹੁੰਦਾ ਹੈ ਪਰ ਸਾਡੇ ਕਿਸੇ ਪੰਜਾਵੀ ਪਾਸ ਗ੍ਰੰਥੀ ਤੋਂ ਸੰਥਿਆ ਲੈਣ ਵਾਲਾ ਵੀ ਪ੍ਰਚਾਰਕ ਬਣ ਜਾਂਦਾ ਹੈ। ਇਸ ਤੋਂ ਵੱਡਾ ਸੰਤਾਪ ਸਾਡੀ ਕੌਮ ਦਾ ਹੋਰ ਕੀ ਹੋ ਸਕਦਾ ਹੈ?ਦੂਜੇ ਪਾਸੇ ਸੰਤ ਬਾਬੇ ਆਏ ਦਿਨ ਅਖ਼ਬਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹਨ ਕਿ ਅੱਜ ਇੰਨੀ ਗਿਣਤੀ 'ਚ ਲੋਕਾਂ ਨੂੰ ਅੰਮ੍ਰਿਤ ਛਕਾਇਆ। ਸਿੱਖ ਕੌਮ ਦੀ ਸਮੁੱਚੀ ਆਬਾਦੀ ਤੋਂ 10 ਗੁਣਾ ਵੱਧ ਲੋਕਾਂ ਨੂੰ ਤਾਂ ਉਹ ਅੰਮ੍ਰਿਤ ਛਕਾਉਣ ਦੇ ਦਾਅਵੇ ਕਰ ਚੁੱਕੇ ਹਨ।ਅੱਜ ਤੱਕ ਕਿਸੇ ਬਾਬੇ ਨੇ ਇਹ ਦਾਅਵਾ ਨਹੀਂ ਕੀਤੀ ਕਿ ਇੰਨੇ ਲੋਕਾਂ ਨੂੰ ਅਸੀਂ ਸਿੱਖ ਵਿਚਾਰਧਾਰਾ/ਸਿੱਖ ਫ਼ਿਲਾਸਫ਼ੀ ਦ੍ਰਿੜ੍ਹ ਕਰਵਾ ਦਿੱਤੀ।

ਨਸ਼ਿਆਂ ਦੇ ਮਾਮਲੇ 'ਚ ਆਗੂਆਂ ਦੀ ਭੂਮਿਕਾ

ਨਸ਼ਿਆਂ ਦੇ ਮਾਮਲੇ ਵਿੱਚ ਬਹੁਤ ਕੁੱਝ ਲਿਖਿਆ ਜਾ ਚੁੱਕਿਆ ਹੈ ਪਰ ਇੱਥੇ ਇਸਦੇ ਵਿਸਥਾਰ ਵਿੱਚ ਜਾਣ ਦੀ ਵੀ ਜ਼ਰੂਰਤ ਨਹੀਂ। ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਨਸ਼ਿਆਂ ਦੇ ਖ਼ਾਤਮੇ ਲਈ ਜਿੰਨਾ ਜ਼ੋਰ ਲਗਾਉਣ ਦੇ ਦਾਅਵੇ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਡੇਰੇਦਾਰ ਕਰਦੇ ਹਨ, ਜੇ ਸੱਚਮੁੱਚ ਹੀ ਇਸ ਪੱਧਰ 'ਤੇ ਕੰਮ ਕੀਤਾ ਜਾਵੇ ਤਾਂ ਪੰਜਾਬ ਤਾਂ ਛੱਡੋ, ਸਮੁੱਚੇ ਦੇਸ਼ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਹੋ ਜਾਵੇ। ਪਰ ਜ਼ਮੀਨੀ ਪੱਧਰ 'ਤੇ ਕੰਮ ਕਰੇ ਕੌਣ।ਪੰਜਾਬ ਸਰਕਾਰ ਦੇ ਆਪਣੇ ਫ਼ਰਜ਼ੰਦਾਂ 'ਤੇ ਨਸ਼ਿਆਂ ਦੇ ਕਾਰੋਬਾਰ 'ਚ ਗ਼ਲਤਾਨ ਹੋਣ ਦੇ ਦੋਸ਼ ਲੱਗ ਰਹੇ ਹਨ। ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂ ਵੀ ਇਨ੍ਹਾਂ ਦੋਸ਼ਾਂ ਤੋਂ ਅਣਭਿੱਜ ਨਹੀਂ ਹਨ। ਮੀਡੀਏ ਵਿੱਚ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਹਨ ਪਰ ਹਮਾਮ ਵਿੱਚ ਸਾਰੇ ਨੰਗੇ ਹਨ। ਸ਼੍ਰੋਮਣੀ ਕਮੇਟੀ ਵੀ ਸਿਆਸਤਦਾਨਾਂ ਦੇ ਅਧੀਨ ਹੈ ਨਸ਼ਿਆਂ ਦੇ ਮਾਮਲੇ ਵਿੱਚ ਇਸਦੇ ਆਗੂਆਂ ਦਾ ਯੋਗਦਾਨ ਵੀ ਸਾਹਮਣੇ ਆ ਹੀ ਜਾਂਦਾ ਹੈ। ਡੇਰੇਦਾਰਾਂ ਬਾਰੇ ਤਾਂ ਕਹਿਣਾ ਹੀ ਕੀ ਹੈ। ਦੁਨੀਆ ਦੀ ਹਰ ਬੁਰਾਈ ਇਨ੍ਹਾਂ ਅੱਡਿਆਂ ਵਿੱਚ ਹੀ ਪਣਪਦੀ ਹੈ। ਇੱਥੇ 'ਸੱਜਣਾਂ' ਦੇ ਰੂਪ ਵਿੱਚ ਠੱਗ ਛੁਪੇ ਹੋਏ ਹਨ। ਪੰਜਾਬ ਵਿੱਚ ਜੇ ਹਸਪਤਾਲਾਂ ਦੀ ਗਿਣਤੀ ਦੋ ਅੰਕਾਂ ਵਿੱਚ ਹੈ ਤਾਂ ਠੇਕਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ। ਜਿਸਦਾ ਜਿਲ੍ਹੇਵਾਰ ਵੇਰਵਾ ਇਸ ਤਰ੍ਹਾਂ ਹੈ : 

ਜਿਲ੍ਹੇ                                 ਠੇਕੇ                    ਹਸਪਤਾਲ

ਜਲੰਧਰ                             1364                      107   

ਲੁਧਿਆਣਾ                         1332                     123 

ਅੰਮ੍ਰਿਤਸਰ                             785                       153 

ਸੰਗਰੂਰ           719                        115 

ਪਟਿਆਲਾ                  667                        86 

ਬੰਠਿਡਾ                   522                        70 

ਹੁਸ਼ਿਆਰਪੁਰ                                   511                       102 

ਕਪੂਰਥਲਾ                  429                        53 

ਫਾਜ਼ਿਲਕਾ                                       375                        8 

ਮੁਹਾਲੀ                                            366                        6 

ਗੁਰਦਾਸਪੁਰ                                     343                    127   

ਮੁਕਤਸਰ                                          301                    52 

ਮੋਗਾ                                                295                   59 

ਮਾਨਸਾ                                             293                      43 

ਫਿਰੋਜ਼ਪੁਰ                                          280                      85 

ਫਰੀਦਕੋਟ                                          257                      22 

ਨਵਾਂ ਸ਼ਹਿਰ                                        230                       50 

ਫਤਹਿਗੜ ਸਾਹਿਬ                               222                       31 

ਰੋਪੜ                                                 210                      67 

ਤਰਨਤਾਰਨ                                        198                      12

ਪਾਠਕ ਆਪ ਅੰਦਾਜ਼ਾ ਲਗਾ ਲੈਣ ਕਿ ਪੰਥਕ ਸਰਕਾਰ ਗੁਰੂਆਂ ਦੀ ਧਰਤੀ ਨੂੰ ਕਿਵੇਂ ਮਸਤਾਂ ਦੀ ਧਰਤੀ ਬਣਾਉਣ 'ਤੇ ਉਤਾਰੂ ਹੈ।ਇਸ ਤੋਂ ਬਿਨਾਂ ਚੰਡੀਗੜ੍ਹ,ਪੰਜਾਬੀ ਬੋਲਦੇ ਇਲਾਕੇ ਤੇ ਲੁੱਟੇ ਜਾ ਰਹੇ ਬਿਜਲੀ ਪਾਣੀ ਦੇ ਮਾਮਲੇ ਦਹਾਕਿਆਂ ਬਾਅਦ ਵੀ ਜਿਉਂ ਦੇ ਤਿਉਂ ਲਟਕ ਰਹੇ ਹਨ। ਪੰਜਾਬ ਸਰਕਾਰ ਭਾਜਪਾ ਨਾਲ ਮਿਲ ਕੇ ਹੁਣ ਤੱਕ ਕਈ ਵਾਰ ਲੋਕ ਸਭਾ ਚੋਣਾਂ ਲੜ ਚੁੱਕੀ ਹੈ ਜੇ ਅਕਾਲੀ ਆਗੂ ਇਮਾਨਦਾਰ ਹੁੰਦੇ ਤਾਂ ਬਿਨਾਂ ਸ਼ਰਤ ਹਿਮਾਇਤ ਦੇਣ ਦੀ ਥਾਂ ਉਕਤ ਮੁੱਦਿਆਂ ਨੂੰ ਹੱਲ ਕਰਨ ਦੀ ਸ਼ਰਤ 'ਤੇ ਕੇਂਦਰ 'ਚ ਭਾਜਪਾ ਨੂੰ ਹਿਮਾਇਤ ਦਿੰਦੇ ਪੰਜਾਬ ਤੇ ਪਥੰ ਦੀਆਂ ਸਮੁੱਚੀਆਂ ਮੰਗਾਂ (ਜੋ ਸਾਰੀਆਂ ਜਾਇਜ਼ ਹੀ ਹਨ) ਮਨਵਾਉਂਦੇ। ਪਰ ਅਕਾਲੀ ਸੁਪਰੀਮੋ ਤਾਂ ਆਪ ਸਭ ਕੁਝ ਭੁੱਲ ਜਾਣ ਦੀਆਂ ਨਸੀਹਤਾਂ ਦੇ ਰਹੇ ਹਨ। ਪੰਥ ਤੇ ਪੰਜਾਬ ਦੀ ਦੁਸ਼ਮਣ ਜਾਂ ਕਹਿ ਲਵੋ ਕਿ ਦੋਸ਼ੀ ਧਿਰ ਤਾਂ ਭੁੱਲ ਜਾਣ ਦੀ ਨਸਹੀਤ ਦਵੇ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਜਦੋਂ ਆਪਣੇ ਆਗੂ ਹੀ ਵਾਅਦੇ ਕਰਨ ਦੇ ਵਾਬਜੂਦ ਭੁੱਲ ਜਾਣ ਦੀਆਂ ਨਸੀਹਤਾਂ ਲੱਗ ਜਾਣ ਤਾਂ ਕੌਮਾਂ ਦੀ ਹੋਣੀ 'ਤੇ ਤਰਸ ਹੀ ਕਰ ਸਕਦੇ ਹਾਂ। ਇਸ ਪੈਰ੍ਹੇ ਵਿੱਚ ਲਿਖੇ ਮੁੱਦਿਆਂ ਨੂੰ ਵਿਸਥਾਰ ਵਿੱਚ ਵਾਚੀਏ ਤਾਂ ਇੱਕ ਵੱਖਰਾ ਲੇਖ ਬਣ ਸਕਦਾ ਹੈ।ਪਰ ਇੱਥੇ ਸਾਡਾ ਉਦੇਸ਼ ਸਿਰਫ਼ ਮੌਜ਼ੂਦਾ ਹਾਲਾਤਾਂ ਦੀ ਇੱਕ ਝਲਕ ਦਿਖਾਉਣਾ ਹੀ ਹੈ।

ਬਾਦਲ ਵਿਰੋਧੀ ਪੰਥਕ ਦਲਾਂ ਦੀ ਸ਼ੱਕੀ ਕਾਰਗੁਜ਼ਾਰੀ

ਵਿਰੋਧੀ ਪੰਥਕ ਦਲਾਂ ਦੀ ਕਾਰਗੁਜ਼ਾਰੀ ਵੀ ਬਹੁਤੀ ਚੰਗੀ ਨਹੀਂ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਗੂ ਅਜਿਹੇ ਹਨ ਜਿਹੜੇ ਖਾੜਕੂ ਲਹਿਰ ਵਿੱਚੋਂ ਹੁੰਦੇ ਹੋਏ ਸਿਆਸੀ ਧਾਰਾ ਵਿੱਚ ਆਏ ਹਨ। ਖਾੜਕੂ ਧਾਰਾ ਇੱਕ ਅਲੱਗ ਲਾਈਨ ਹੈ ਤੇ ਸਿਆਸਤ ਅਲੱਗ। ਜ਼ਰੂਰੀ ਨਹੀਂ ਕਿ ਇੱਕ ਜੁਝਾਰੂ ਵਿਅਕਤੀ ਚੰਗਾ ਸਿਆਸਤਦਾਨ ਵੀ ਸਿੱਧ ਹੋਵੇ। ਬਹੁਤੇ ਬਾਦਲ ਵਿਰੋਧੀ ਪੰਥਕ ਆਗੂਆਂ ਦਾ ਹਾਲ ਇਹ ਹੈ ਕਿ ਉਹ ਆਪਣਾ ਖ਼ੁਦ ਦਾ ਪੱਖ ਸਹੀ ਤਰੀਕੇ ਨਾਲ ਦੂਜੇ ਬੰਦੇ ਅੱਗੇ ਨਹੀਂ ਰੱਖ ਸਕਦੇ ਇਸ ਹਾਲਤ ਵਿੱਚ ਦੁਨੀਆ ਅੱਗੇ ਪੰਥਕ ਪੱਖ ਰੱਖੇ ਜਾਣ ਦੀ ਉਮੀਦ ਉਨ੍ਹਾਂ ਤੋਂ ਕਿਵੇਂ ਕੀਤੀ ਜਾ ਸਕਦੀ ਹੈ। ਬਹੁਤਿਆਂ ਨੂੰ ਨਹੀਂ ਪਤਾ ਕਿ ਲੋਕਾਂ ਅੱਗੇ ਆਪਣੀ ਗੱਲ ਕਿਨ੍ਹਾਂ ਲਫ਼ਜ਼ਾਂ ਵਿੱਚ ਤੇ ਕਿਸੇ ਤਰੀਕੇ ਨਾਲ ਕਹਿਣੀ ਹੈ। ਹੈਰਾਨੀ ਹੁੰਦੀ ਹੈ ਜਦੋਂ ਪੰਜਾਬ ਤੋਂ ਬਾਹਰ ਕੀਤੇ ਜਾਂਦੇ ਪ੍ਰਦਰਸ਼ਨਾਂ ਵਿੱਚ ਵੀ ਇਹ ਗਰੁੱਪ ਪੰਜਾਬੀ ਦੇ ਬੈਨਰ ਚੁੱਕ ਕੇ ਪਹੁੰਚ ਜਾਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਉੱਥੇ ਹਿੰਦੀ ਅਤੇ ਅੰਗਰੇਜ਼ੀ 'ਚ ਵੀ ਬੈਨਰ ਹੋਣ। ਸਥਾਨਕ ਲੋਕਾਂ ਤੱਕ ਸਬੰਧਤ ਮਾਮਲੇ ਬਾਰੇ ਸੱਚ ਪਹੁੰਚਾਉਣ ਲਈ ਹਿੰਦੀ ਤੇ ਅੰਗਰੇਜ਼ੀ ਵਿੱਚ ਪੈਂਫ਼ਲਿਟ ਹੋ ਸਕੇ ਤਾਂ ਛੋਟੇ ਕਿਤਾਬਵਚੇ ਛਪਵਾ ਕੇ ਵੰਡਣੇ ਜ਼ਰੂਰੀ ਹੁੰਦੇ ਹਨ ਪਰ ਅਜਿਹਾ ਕਿਤੇ ਨਹੀਂ ਕੀਤਾ ਜਾਂਦਾ। ਇਸ ਨਾਲ ਹੁੰਦਾ ਇਹ ਹੈ ਕਿ ਸਥਾਨਕ ਲੋਕਾਂ ਵਿੱਚ ਸਿੱਖਾਂ ਬਾਰੇ ਕੋਈ ਬਹੁਤਾ ਚੰਗਾ ਸੰਦੇਸ਼ ਜਾਂਦਾ ਹੀ ਨਹੀਂ। ਉਹ ਮੀਡੀਏ ਤੇ ਸਰਕਾਰ ਵੱਲੋਂ ਬਣਾਈ ਧਾਰਨਾ ਅਨੁਸਾਰ ਸਿੱਖਾਂ ਨੂੰ ਬਿਨਾਂ ਕਾਰਨ ਰੌਲਾ ਪਾਉਣ ਦੀ ਆਦਤ ਵਾਲੇ ਸਮਝ ਲੈਂਦੇ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਦਿੱਲੀ ਦੇ ਮੀਡੀਏ ਨੂੰ ਵੀ ਇਹ ਗਰਮ ਅਖਵਾਉਂਦੀਆਂ ਧਿਰਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਪ੍ਰੈੱਸ ਨੋਟ ਥਮਾ ਦਿੰਦੀਆਂ ਹਨ। ਇਨ੍ਹਾਂ ਦਲਾਂ 'ਤੇ ਸ਼ੱਕ ਉਦੋਂ ਹੁੰਦਾ ਹੈ ਜਦੋਂ ਆਪਣੇ ਗੁਪਤ ਰੱਖੇ ਜਾਣ ਵਾਲੇ ਪ੍ਰੋਗਰਾਮਾਂ ਨੂੰ ਵੀ ਅਖ਼ਬਾਰਾਂ ਰਾਹੀਂ ਪੂਰਾ ਉਛਾਲ ਦਿੰਦੇ ਹਨ। ਇਸ ਨਾਲ ਪੁਲਿਸ ਅਤੇ ਏਜੰਸੀਆਂ ਚੁਕੰਨੀਆਂ ਹੋ ਜਾਂਦੀਆਂ ਹਨ। ਐਨ ਮੌਕੇ 'ਤੇ ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ। ਪ੍ਰੋਗਰਾਮ ਠੁੱਸ ਹੋ ਜਾਂਦਾ ਹੈ ਪਰ ਵਿਦੇਸ਼ੀ ਸਿੱਖਾਂ ਕੋਲ ਹਾਜ਼ਰੀ ਜ਼ਰੂਰ ਲੱਗ ਜਾਂਦੀ ਹੈ। ਵਿਦੇਸ਼ੀ ਸਿੱਖਾਂ ਨੂੰ ਵੀ ਇਸ ਸਚਾਈ ਨੂੰ ਸਮਝਣਾ ਚਾਹੀਦਾ ਹੈ ਤੇ ਆਗੂਆਂ ਤੋਂ ਅਜਿਹੇ ਵਰਤਾਰਿਆਂ ਬਾਰੇ ਜਵਾਬ ਜ਼ਰੂਰ ਮੰਗਣੇ ਚਾਹੀਦੇ ਹਨ।

ਪੰਜਾਬ ਕਾਂਗਰਸ ਜਿੱਥੋਂ ਤੱਕ ਪੰਜਾਬ ਕਾਂਗਰਸ ਦੀ ਗੱਲ ਹੈ ਇਸਦਾ ਪੰਜਾਬ ਅਤੇ ਪੰਥ ਬਾਰੇ ਕਦੇ ਵੀ ਕੋਈ ਸਪੱਸ਼ਟ ਸਟੈਂਡ ਰਿਹਾ ਹੀ ਨਹੀਂ। ਸਿੱਖਾਂ ਦੀ ਹਰ ਮੰਗ ਦੀ ਵਿਰੋਧਤਾ ਕਰਕੇ ਇਸਦੇ ਆਗੂਆਂ ਨੇ ਆਪਣੇ-ਆਪ ਨੂੰ ਸੱਚੇ ਰਾਸ਼ਟਰਵਾਦੀ ਸਾਬਤ ਕਰਨਾ ਹੀ ਹੁੰਦਾ ਹੈ। ਜੇਕਰ ਸਾਬਕਾ ਮੁਖਮੰਤਰੀ  ਬੇਅੰਤ ਸਿੰਘ ਦੇ ਪਰਿਵਾਰ ਦੀ ਵਿਰੋਧਤਾ ਦੀ ਗੱਲ ਨਾ ਵੀ ਕੀਤੀ ਜਾਵੇ ਤਾਂ ਵੀ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਵਿੱਚ ਤਾਂ ਦੌੜ ਲੱਗ ਜਾਂਦੀ ਹੈ ਕਿ ਕਿਹੜਾ ਵੱਡਾ ਸਿੱਖ ਵਿਰੋਧੀ ਬਿਆਨ ਦਾਗਦਾ ਹੈ। ਸਿੱਖ ਬੰਦੀਆਂ ਦੀ ਰਿਹਾਈ ਦਾ ਇੱਥੋਂ ਤੱਕ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ੍ਹ ਬਦਲੀ ਦਾ ਵੀ ਇਨ੍ਹਾਂ ਦੋਵਾਂ ਆਗੂਆਂ ਨੇ ਇੱਕ ਦੂਜੇ ਤੋਂ ਵਧ ਕੇ ਵਿਰੋਧ ਕੀਤਾ ਸੀ ਪਰ ਜਦੋਂ ਦੇਖਿਆ ਕਿ ਸਿੱਖ ਕੌਮ ਤਾਂ ਇਸ ਮਾਮਲੇ ਵਿੱਚ ਇੱਕਜੁੱਟ ਦਿਖਾਈ ਦੇ ਰਹੀ ਹੈ ਤੇ ਬਾਪੂ ਸੂਰਤ ਸਿੰਘ ਨੂੰ ਸਮਰਥਨ ਵਧਦਾ ਹੀ ਜਾ ਰਿਹਾ ਹੈ ਤਾਂ ਇਕਦਮ ਕੈਪਟਨ ਅਮਰਿੰਦਰ ਸਿੰਘ ਪਲਟੀ ਮਾਰ ਕੇ ਸਜ਼ਾਵਾਂ ਕੱਟ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਹੱਕ ਵਿੱਚ ਆ ਜਾਂਦੇ ਹਨ। ਪੀੜਤ ਸਿੱਖਾਂ ਦੇ ਹੱਕ ਵਿੱਚ ਬੋਲਣ ਜਾਂ ਵਿਰੋਧ ਕਰਨ ਦੇ ਫ਼ੈਸਲੇ ਵੀ ਆਪਣੇ ਸਿਆਸੀ ਨਫ਼ੇ-ਨੁਕਸਾਨ ਨੂੰ ਮੁੱਖ ਰੱਖ ਕੇ ਕੀਤੇ ਜਾਂਦੇ ਹਨ। ਕਾਂਗਰਸ ਨੇ ਆਪਣੀ ਬੁਲਾਰੀ ਨਮਿਸ਼ਾ ਮਹਿਤਾ ਨੂੰ ਤਾਂ ਪੰਜਾਬ ਅਤੇ ਸਿੱਖਾਂ ਵਿਰੁੱਧ ਸ਼ਿਵ ਸੈਨਾ ਦੀ ਤਰਜ਼ 'ਤੇ ਬਿਆਨ ਦਾਗਣ ਲਈ ਖੁੱਲ੍ਹੀ ਛੱਡਿਆ ਹੋਇਆ ਹੈ। 

ਕੰਮ ਨਾਲੋਂ ਵਾਹ-ਵਾਹ ਨੂੰ ਤਰਜੀਹ

ਸਾਡੇ ਆਗੂਆਂ ਵਿੱਚ ਕੰਮ ਦੀ ਥਾਂ ਫੋਕੀ ਵਾਹ-ਵਾਹ ਖੱਟਣ ਦੀ ਪ੍ਰਵਿਰਤੀ ਵੀ ਬਹੁਤ ਵਧੀ ਹੈ। ਕਈ ਵਾਰ ਤਾਂ ਇੱਕ ਮੀਟਿੰਗ ਕਰਕੇ ਤੇ ਅਖ਼ਬਾਰਾਂ ਨੂੰ ਪ੍ਰੈੱਸ ਬਿਆਨ ਜਾਰੀ ਕਰਕੇ ਖਾਨਾਪੂਰਤੀ ਕਰ ਲਈ ਜਾਂਦੀ ਹੈ। ਕਈ ਵਾਰ ਤਾਂ ਬਿਨਾਂ ਕਿਸੇ ਕਾਰਵਾਈ ਤੋਂ ਹੀ ਪ੍ਰੈੱਸ ਨੋਟ ਜਾਰੀ ਕਰ ਦਿੱਤੇ ਜਾਂਦੇ ਹਨ। ਪ੍ਰੈੱਸ ਬਿਆਨ ਵਿੱਚ ਸੂਚਨਾ ਚਾਰ ਲਾਈਨਾਂ ਦੀ ਹੁੰਦੀ ਹੈ ਤੇ 10 ਲਾਈਨਾਂ ਆਗੂਆਂ ਦੇ ਨਾਵਾਂ ਨਾਲ ਭਰੀਆਂ ਹੁੰਦੀਆਂ ਹਨ। ਜੇ ਕਿਸੇ ਦਾ ਨਾਂ ਛਪਣ ਤੋਂ ਰਹਿ ਜਾਵੇ ਤਾਂ ਅਖ਼ਬਾਰਾਂ ਅਤੇ ਪੱਤਰਕਾਰਾਂ ਨੂੰ ਉਲਾਂਭੇ ਦਿੱਤੇ ਜਾਂਦੇ ਹਨ। ਇਸ਼ਤਿਹਾਰ ਬੰਦ ਕਰ ਦੇਣ ਅਤੇ ਛਪੇ ਹੋਏ ਇਸ਼ਤਿਹਾਰਾਂ ਦੀ ਅਦਾਇਗੀ ਰੋਕ ਦੇਣ ਦੀਆਂ ਧਮਕੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਅਖ਼ਬਾਰਾਂ ਵਿੱਚ ਦਿਸਣ ਲਈ ਇੱਕ ਦੂਜੇ ਤੋਂ ਅੱਗੇ ਹੋ ਕੇ ਫ਼ੋਟੋਆਂ ਖਿਚਵਾਉਣ ਦੀ ਦੌੜ ਵਿੱਚ ਕਈ ਵਾਰ ਆਪੋ ਵਿੱਚ ਘਸੁੰਨ-ਮੁੱਕੀ ਹੋਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਹਰ ਖ਼ਬਰ ਦੇ ਨਾਲ ਫ਼ੋਟੋ ਲੱਗਣ ਦੀ ਡਿਮਾਂਡ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇੱਕ-ਇੱਕ ਇਸ਼ਤਿਹਾਰ ਦੀ ਕਈ ਗੁਣਾ ਵੱਧ ਕੀਮਤ ਤਾਂ ਖ਼ਬਰਾਂ ਤੇ ਫ਼ੋਟੋਆਂ ਲਗਵਾ ਕੇ ਅਖ਼ਬਾਰਾਂ ਤੋਂ ਵਸੂਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

 

Tags: NAPA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD