ਇਥੋਂ ਦੇ ਫੇਸ-3ਏ ਸਥਿਤ ਖਾਲਸਾ ਕਾਲਜ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮੰਨੇ-ਪ੍ਰਮੰਨੇ ਕਵੀ ਸਿਕੰਦਰ ਸਲੀਮ ਨੂੰ ਕਾਲਜ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ । ਬਸੰਤ ਪੰਚਵੀਂ ਸਮੇਲਨ ਦੇ ਨਾਮ ਤੇ ਆਜੋਜਿਤ ਇਸ ਪਰੋਗਰਾਮ ਵਿੱਚ ਜਿੱਥੇ ਖਾਲਸਾ ਕਾਜਲ ਦੇ ਸਮੂਹ ਸਟਾਫ ਨੇ ਹਿੱਸਾ ਲਿਆ, ਉਥੇ ਹੀ ਖਾਲਸਾ ਕਾਲਜ ਅਮ੍ਰਿੰਤਸਰ ਦੀ ਐਲੂਮਿਨੀ ਨੇ ਵੀ ਸ਼ਿਰਕਤ ਕੀਤੀ ਅਤੇ ਇੱਕ ਦੂੱਜੇ ਨੂੰ ਬਸੰਤ ਪੰਚਮੀ ਦੇ ਸਵਾਗਤ ਦੇ ਸ਼ੁਭ ਮੌਕੇ ਉੱਤੇ ਵਧਾਈ ਦਿੱਤੀ । ਪ੍ਰੋਗਰਾਮ ਵਿੱਚ ਮੌਜੂਦ ਕਾਲਜ ਦੇ ਐਲੁਮਿਨੀ ਮੈਂਬਰ ਗੁਰਸ਼ਰਨ ਸਿੰਘ ਬੋਪਾਰਾਏ, ਸਾਬਕਾ ਸੇਵਾਮੁੱਕਤ ਐਸ. ਪੀ. ਅਮਰਜੀਤ ਸਿੰਘ, ਕਰਨਲ ਬੀ. ਐਸ. ਸਰਾਂਓ ਅਤੇ ਸਵਰਣ ਸਿੰਘ ਨੇ ਕਿਹਾ ਕਿ ਬਸੰਤ ਰੂੱਤ ਦੇ ਮੌਸਮ ਦਾ ਹਰ ਕਿਸੇ ਨੂੰ ਬੇਸਬਰੀ ਨਾਲ ਇੰਤਜਾਰ ਹੁੰਦਾ ਹੈ, ਕਿਉਂਕਿ ਇਸ ਮੌਸਮ ਵਿੱਚ ਨਾ ਤਾਂ ਜਿਆਦਾ ਠੰਡ ਹੁੰਦੀ ਅਤੇ ਨਾ ਹੀ ਜਿਆਦਾ ਗਰਮੀਂ । ਉਥੇ ਹੀ ਕਾਲਜ ਪ੍ਰਿਸੰੀਪਲ ਡਾ: ਹਰੀਸ਼ ਕੁਮਾਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਮੈਬਰਾਂ ਤੇ ਮੁੱਖ ਮਿਹਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਖਾਲਸਾ ਕਾਲਜ ਅਜੀਤਗੜ੍ਹ ਵਲੋਂ ਹਰ ਤਰ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਵਿੱਚ ਵਿਧਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਬੜਾਵਾ ਦੇਣ ਲਈ ਉਚਿੱਤ ਕਦਮ ਚੁੱਕੇ ਜਾਣ । ਇਸਦੇ ਨਾਲ ਪੰਜਾਬੀ ਸਭਿਆਚਾਰ ਅਤੇ ਵਿਰਸਾ ਨੂੰ ਪ੍ਰਫੁਲਿਤ ਕਰਨ ਮੁੱਖ ਉਦੇਸ਼ ਹੈ । ਉਨ੍ਹਾਂਨੇ ਦੱਸਿਆ ਕਿ ਪਿਛਲੇ ਦਿਨਾਂ ਇਥੋਂ ਦੇ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੇਂਟ ਵਿੱਚ ਆਜੋਜਿਤ ਇੰਟਰ ਕਾਲਜ ਪ੍ਰਤੀਯੋਗਿਤਾ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਸਨ ਜਿਨ੍ਹਾਂ ਵਿੱਚ ਮੋਹਾਲੀ, ਚੰਡੀਗੜ ਅਤੇ ਪੰਚਕੁਲਾ ਦੇ ਕਾਲਜਾਂ ਦੇ ਵਿਦਵਾਰਥੀਆਂ ਨੇ ਹਿੱਸਾ ਲਿਆ ਸੀ। ਉਨ੍ਹਾ ਦੱਸਿਆ ਕਿ ਇਸ ਵਾਰ ਪੂਰੇ ਟਰਾਈ ਸਿਟੀ ਵਿੱਚ ਖਾਲਸਾ ਕਾਲਜ ਮੋਹਾਲੀ ਦੀ ਟੀਮ ਨੇ ਗਿੱਧਾ ਤੇ ਭੰਗੜੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟਰਾਫੀ ਜਿੱਤਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ।