ਪੰਜਾਬ ਸਰਕਾਰ ਦੁਆਰਾ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਦਰਮਿਆਨ ਫਸੇ ਸਰਧਾਲੂਆਂ ਨੂੰ ਬਾਹਰ ਕਢਣ ਲਈ ਨਿਯੁਕਤ ਕੀਤੀ ਇੱਕ ਵਿਸੇਟੀਮ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਟੀਮ ਦੇ ਮੁਖੀ ਏ.ਐਸ.ਮਿਗਲਾਨੀ ਨੇ ਦੱਸਿਆ ਕਿ ਟੀਮ ਦੇ ਸਾਰੇ ਮੈ'ਬਰ ਜੋਸੀ ਮੱਠ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਰਧਾਲੂਆਂ ਨਾਲ ਸੰਪਰਕ ਵਿੱਚ ਹਨ। ਉਨਾਂ ਇਹ ਵੀ ਦੱਸਿਆ ਕਿ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਦਰਮਿਆਨ ਜੋ ਪੁਲ ਭਾਰੀ ਮੀਹ ਕਾਰਨ ਟੁੱਟ ਗਿਆ ਸੀ, ਉਸ ਪੁਲ ਦੀ ਹੁਣ ਫੌਜ ਦੁਆਰਾ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਸਰਧਾਲੂਆਂ ਨੂੰ ਫੌਜ ਦੁਆਰਾ 2-3 ਦੇ ਛੋਟੋ ਛੋਟੇ ਗਰੁੱਪਾਂ ਵਿੱਚ ਪੁਲ ਪਾਰ ਕਰਵਾ ਕੇ ਗੋਬਿੰਦ ਘਾਟ ਸੁਰੱਖਿਆ ਲਿਆਂਦਾ ਗਿਆ ਹੈ।
ਸ੍ਰੀ ਮਿਗਲਾਨੀ ਨੇ ਅਗਾਂਹ ਜਾਣਕਾਰੀ ਦਿੱਤੀ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਜੋਸੀ ਮੱਠ ਵਿਖੇ ਨਹੀ' ਸੀ ਪਹੁੰਚ ਸਕੀਆਂ ਕਿਉ'ਕਿ ਰਿਸ਼ੀਕੇਸ ਨੇੜੇ ਉਹ ਫਸ ਗਈਆਂ ਸਨ ਕਿਉ'ਜੋ ਰਸਤੇ ਵਿੱਚ ਕਈ ਥਾਂਵਾਂ ਤੇ ਜਮੀਨ ਖਿਸਕ ਗਈ ਸੀ। ਹੁਣ ਸੂਬੇ ਦੇ ਟਰਾਂਸਪੋਰਟ ਵਿਭਾਗ ਦੁਆਰਾ ਛੋਟੀਆਂ ਬੱਸਾਂ ਦਾ ਪ੍ਰਬੰਧ ਕਰਕੇ ਸ੍ਰੀ ਹੇਮਕੁੰਟ ਸਾਹਿਬ ਵੱਲ ਜਾ ਰਹੇ ਸਰਧਾਲੂਆਂ ਨੂੰ ਸੁਰੱਖਿਅਤ ਪੰਜਾਬ ਲਿਆਂਦਾ ਜਾਵੇਗਾ। ਇਹਨਾਂ ਮਿੰਨੀ ਬੱਸਾਂ ਦੇ ਕੱਲ ਦੁਪਹਿਰ ਤੱਕ ਜੋਸੀ ਮੱਠ ਪਹੁੰਚਣ ਦੀ ਉਮੀਦ ਹੈ ਜਿਥੋ ਕਿ ਸਰਧਾਲੂਆਂ ਨੂੰ ਪੰਜਾਬ ਵਾਪਸ ਭੇਜਿਆ ਜਾਵੇਗਾ। ਸਾਰੇ ਸਰਧਾਲੂਆਂ ਨੂੰ ਜੋਸੀ ਮੱਠ ਅਤੇ ਗੋਬਿੰਦ ਘਾਟ ਦੇ ਗੁਰਦੁਆਰਿਆ ਵਿਖੇ ਖਾਣੇ ਦੀ ਸੁਵਿੱਧਾ ਮੁਹੱਈਆ ਕਰਵਾਈ ਜਾ ਰਹੀ ਹੈ।
ਫੌਜ ਵਲੋ' ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦਾ ਇੰਤਜਾਰ ਕਰ ਰਹੇ ਸਰਧਾਲੂਆਂ ਨੂੰ ਰੋਕ ਲਿਆ ਗਿਆ ਹੈ ਜਦੋ ਤੱਕ ਕਿ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਨੂੰ ਜੋੜਨ ਵਾਲਾ ਪੁਲ ਪੂਰੀ ਤਰਾਂ ਮੁਰੰਮਤ ਕਰਕੇ ਚਾਲੂ ਨਹੀ' ਕਰ ਦਿੱਤਾ ਜਾਂਦਾ।ਫੌਜ ਦੇ ਅਧਿਕਾਰੀਆਂ ਵਲੋ' ਸਰਧਾਲੂਆਂ ਨੂੰ ਨਵੇ ਪੁਲ ਦੇ ਪੂਰੇ ਹੋਣ ਤੱਕ ਆਪੋ ਆਪਣੇ ਸੂਬਿਆਂ ਵਿੱਚ ਜਾਣ ਲਈ ਆਖਿਆ ਗਿਆ ਹੈ। ਮਿਗਲਾਨੀ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਅਜੇ ਤੱਕ ਕਿਸੇ ਜਾਨੀ ਨੂਕਸਾਨ ਦੀ ਖਬਰ ਨਹੀ' ਹੈ ਅਤੇ ਫੌਜ ਨੇ ਸਥਿਤੀ ਉੱਤੇ ਕਾਬੂ ਰੱਖਿਆ ਹੋਇਆ ਹੈ। ਸਰਧਾਲੂਆਂ ਨੂੰ ਮੈਡੀਕਲ ਸੁਵਿਧਾਵਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਫਸੇ ਹੋਏ ਸਰਧਾਲੂਆਂ ਨੂੰ ਸੁਰੱਖਿਆ ਰੂਪ ਵਿੱਚ ਪੰਜਾਬ ਲਿਆਉਣ ਲਈ ਤੈਨਾਤ ਰਾਹਤ ਅਤੇ ਬਚਾਅ ਟੀਮ ਦੇ ਹੋਰ ਮੈਬਰਾਂ ਵਿੱਚ ਇੰਸਪੈਕਟਰ ਜਨਰਲ ਆਫ ਪੁਲਿਸ ਗੌਤਮ ਚੀਮਾ; ਐਸ.ਡੀ.ਐਮ ਮੁਹਾਲੀ ਸ੍ਰੀ ਲਖਮੀਰ ਸਿੰਘ ਅਤੇ ਸਹਾਇਕ ਰਜਿਸਟਰਾਰ ਕੋਅਪ੍ਰੇਟਿਵ ਕੈਪਟਨ ਗੁਰਦੀਪ ਸਿੰਘ ਢਿੱਲੋ' ਵੀ ਸ਼ਾਮਲ ਹਨ।