ਪੰਜਾਬ ਸਰਕਾਰ ਰਾਜ ਵਿਚ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਅਤੇ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿਸ਼ੇਸ ਯਤਨ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਇਸ ਗੱਲ ਦੀ ਜਾਣਕਾਰੀ ਜਿਲਾ੍ਹ ਯੋਜਨਾ ਕਮੇਟੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਐਸ.ਏ.ਐਸ ਨਗਰ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ 1 ਦਾ ਦੌਰਾ ਕਰਨ ਮੌਕੇ ਦਿੱਤੀ। ਚੇਅਰਪਰਸਨ ਜਿਲਾ੍ਹ ਯੋਜਨਾ ਕਮੇਟੀ ਨੇ ਇਸ ਮੌਕੇ ਸਕੂਲ ਦੀਆਂ ਅੰਦਰੂਨੀ ਸੜਕਾਂ, ਸਾਫ ਸਫਾਈ ਅਤੇ ਖੇਡ ਮੈਦਾਨ ਦਾ ਜਾਇਜ਼ਾ ਵੀ ਲਿਆ । ਉਨਾਂ੍ਹ ਇਸ ਮੌਕੇ ਦੱਸਿਆ ਕਿ ਸਕੂਲ ਦੀਆਂ ਅੰਦਰੂਨੀ ਸੜਕਾਂ ਦੀ ਮੁਰਮੰਤ ਪਹਿਲ ਦੇ ਅਧਾਰ ਤੇ ਕਰਵਾਈ ਜਾਵੇਗੀ ਅਤੇ ਸਕੂਲ ਦੇ ਮੈਦਾਨ ਵਿਚ ਬਣੇ ਸਟੇਜ ਤੇ ਛੱਤ ਵੀ ਪੁਆਈ ਜਾਵੇਗੀ ਤਾਂ ਜੋ ਸਕੂਲ ਵਿਚ ਸੁਚੱਜੇ ਢੰਗ ਨਾਲ ਸਮਾਗਮ ਹੋ ਸਕਣ। ਉਨਾਂ੍ਹ ਦੱਸਿਆ ਕਿ ਸਮੁੱਚੇ ਸਕੂਲ ਦੀ ਸਫਾਈ ਲਈ ਨਗਰ ਨਿਗਮ ਨੂੰ ਆਖਿਆ ਜਾਵੇਗਾ ਅਤੇ ਸਕੂਲ ਦੇ ਮੈਦਾਨ ਵੀ ਪੂਰੀ ਤਰਾਂ੍ਹ ਪੱਧਰ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਅਪੰਗ ਬੱਚਿਆਂ ਲਈ ਵੱਖਰੇ ਪਾਖਾਨੇ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਸ. ਮੇਵਾ ਸਿੰਘ ਸਿੱਧੂ ਨੇ ਸਕੂਲ ਵਿੱਚ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਐਸ.ਏ.ਐਸ ਨਗਰ ਸ਼ਹਿਰ ਦਾ ਇਕੋ ਇਕ ਸਰਕਾਰੀ ਸਕੂਲ ਹੈ ਅਤੇ ਇਸ ਸਕੂਲ ਵਿਚ ਬਹੁਤ ਸਾਰੀ ਗਤੀਵਿਧੀਆਂ ਚਲਦੀਆਂ ਰਹਿੰਦੀਆਂ ਹਨ। ਜਿਸ ਲਈ ਸਕੂਲ ਵਿਚ ਬੁਨਿਆਦੀ ਢਾਂਚੇ ਹੋਰ ਮਜ਼ਬੂਤ ਕਰਨ ਦੀ ਲੋੜ ਹੈ । ਇਸ ਮੌਕੇ ਕੌਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ, ਕੌਂਸਲਰ ਕਮਲਜੀਤ ਸਿੰਘ ਰੂਬੀ, ਐਸ.ਡੀ.ਓ ਸਕੂਲ ਬਿਲਡਿੰਗਜ਼ ਸ. ਸਵਿੰਦਰ ਸਿੰਘ ਲਖੋਵਾਲ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ, ਵਾਇਸ ਪ੍ਰਿੰਸੀਪਲ ਸ੍ਰੀਮਤੀ ਗੁਰਦੀਪ ਕੌਰ, ਸ੍ਰੀਮਤੀ ਸੁਖਵਿੰਦਰ ਕੌਰ, ਸ੍ਰੀਮਤੀ ਅਨ ਉਬਰਾਏ ਸ੍ਰੀਮਤੀ ਜਸਬੀਰ ਕੌਰ, ਸ. ਹਰਬੰਸ ਸਿੰਘ ਵੀ ਮੌਜੂਦ ਸਨ।