ਮੁੱਖ ਸੰਸਦੀ ਸਕੱਤਰ ਪੰਜਾਬ ਐਨ.ਕੇ. ਸ਼ਰਮਾ ਨੇ ਕੀਤਾ ਖੇਡ ਪੋਸਟਰ ਜਾਰੀ
ਮਨੋਲੀ ਵਿਖੇ ਚੋਦ੍ਹਵਾਂ ਕਬੱਡੀ ਕੱਪ 7 ਤੋਂ 9 ਫਰਵਰੀ ਤੱਕ ,ਕਬੱਡੀ ਮੁਕਾਬਲੇ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਮਿਲੇਗਾ।
ਮੁੱਖ ਸੰਸਦੀ ਸਕੱਤਰ, ਪੰਜਾਬ ਸ੍ਰੀ ਐਨ.ਕੇ.ਸ਼ਰਮਾ , ਚੋਦ੍ਹਵੇ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਦੇ ਹੋਏ।
Web Admin
5 ਦਰਿਆ ਨਿਊਜ਼
ਐਸ.ਏ.ਐਸ.ਨਗਰ (ਮੁਹਾਲੀ) , 17 Jan 2013
Last updated on: Jan 17, 2013, 00:00 IST
ਪੰਚਾਇਤੀ ਰਾਜ ਖੇਡ ਕਲੱਬ ਰਜਿਸਟਰਡ ਅਤੇ ਗ੍ਰਾਮ ਪੰਚਾਇਤ ਮਨੋਲੀ ਵੱਲੋ ਐਸ.ਏ.ਐਸ ਨਗਰ ਦੇ ਨਜ਼ਦੀਕ ਪਿੰਡ ਮਨੋਲੀ ਵਿਖੇ 7 ਤੋਂ 9 ਫਰਵਰੀ ਤੱਕ ਚੋਦ੍ਹਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਜਿਸਦਾ ਪੋਸਟਰ ਮੁੱਖ ਸੰਸਦੀ ਸਕੱਤਰ, ਪੰਜਾਬ ਸ੍ਰੀ ਐਨ.ਕੇ.ਸ਼ਰਮਾ, ਨੇ ਜਾਰੀ ਕੀਤਾ। ਇਸ ਮੌਕੇ ਉਨਾਂਹ ਦੇ ਨਾਲ ਹਰਦੀਪ ਸਿੰਘ ਪ੍ਰਧਾਨ ਪੰਚਾਇਤੀ ਰਾਜ ਖੇਡ ਕਲੱਬ, ਸੁਰਿੰਦਰ ਸਿੰਘ ਚੇਅਰਮੈਨ, ਜੋਰਾ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸਕੱਤਰ, ਗੁਦੀਪ ਸਿੰਘ ਵਿੱਕੀ ਪ੍ਰੈਸ ਸਕੱਤਰ, ਨਛੱਤਰ ਸਿੰਘ ਐਮ.ਸੀ. ਜੀਰਕਪੁਰ, ਨਿਰਭੈ ਸਿੰਘ ਪੰਚ, ਸ਼ੇਰ ਸਿੰਘ ਕਲੱਬ ਮੈਬਰ, ਸਤਨਾਮ ਸਿੰਘ ਸੱਤਾ ਵੀ ਮੌਜੂਦ ਸਨ। ਸ੍ਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫਰਵਰੀ ਨੂੰ 42 , 47 ਅਤੇ 52 ਕਿਲੋ ਭਾਰ ਦੇ ਮੁਕਾਬਲੇ ਕਰਵਾਏ ਜਾਣਗੇ, 8 ਫਰਵਰੀ ਨੂੰ 57,65, 70 ਕਿਲੋ ਭਾਰ ਦੇ ਮੁਕਾਬਲੇ ਸਮੇਤ ਬਜ਼ੁਰਗਾਂ ਦੀ ਦੋੜਾਂ ਵੀ ਕਰਵਾਈਆਂ ਜਾਣਗੀਆਂ ਅਤੇ 9 ਫਰਵਰੀ ਨੂੰ ਨੌਰਥ ਇੰਡੀਆਂ ਕਬੱਡੀ ਫੈਡਰੇਸ਼ਨ ਦੀਆਂ ਅੱਠ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 1 ਲੱਖ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 75 ਹਜ਼ਾਰ ਰੁਪਏ ਦੇ ਇਨਾਮ ਵੰਡੇ ਜਾਣਗੇ। ਇਨਾਂ ਅਕੈਡਮੀਆਂ ਦੇ ਮੁਕਾਬਲਿਆਂ ਵਿੱਚ ਬੈਸਟ ਰੈਡਰ ਅਤੇ ਬੈਸਟ ਜਾਫੀ ਨੂੰ 21 ਹਜ਼ਾਰ ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ। ਉਨਾਂ੍ਹ ਹੋਰ ਦੱਸਿਆ ਕਿ ਮਿਤੀ 9 ਫਰਵਰੀ ਨੂੰ ਸ਼ਾਮ 5:00 ਵਜੇ ਰੰਗਾਰੰਗ ਪ੍ਰੋਗਰਾਮ ਹੋਵੇਗਾ ਜਿਸ ਵਿੱਚ ਰਾਵੀ ਬੱਲ ਅਤੇ ਧਰਮਿੰਦਰ ਬੜੈਚ ਦਰਸਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹੋਰ ਪੰਤਵੱਤੇ ਸੱਜਣ ਵੀ ਹਾਜ਼ਰ ਸਨ।