ਜੂਨ ਦੇ ਪਹਿਲੇ ਹਫ਼ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸ਼ਤਰ ਅਤੇ ਬਸਤਰਾਂ ਦੇ ਦਰਸ਼ਨ ਕਰਵਾਉਦੀ ਧਾਰਮਿਕ ਯਾਤਰਾ ਜਿਸ ਦਾ ਆਯੋਜਨ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਉਸਦੇ ਵਿਸੇਸ਼ ਪ੍ਰਬੰਧਾਂ ਲਈ ਜਿੱਥੇ ਪ੍ਰਸ਼ਾਸ਼ਨ ਸ਼੍ਰੋਮਣੀ ਕਮੇਟੀ ਅਤੇ ਹੋਰ ਧਾਰਮਿਕ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ ਉੱਥੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਵਲੋਂ ਲੁਧਿਆਣਾ ਜ਼ਿਲੇ ਅੰਦਰ ਯਾਤਰਾ ਦੇ ਪਹੁੰਚਣ ਤੋਂ ਲੈ ਕੇ ਅਖੀਰ ਤੱਕ ਆਪਣੇ ਤੌਰ ਤੇ ਵਲੰਟੀਅਰ ਸੇਵਾਵਾਂ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਫ਼ੈਡਰੇਸ਼ਨ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਗੱਗੀ ਅਤੇ ਕੁਲਜੀਤ ਸਿੰਘ ਧੰਜਲ ਦੀ ਅਗਵਾਈ 'ਚ ਫ਼ੈਡਰੇਸ਼ਨ ਦੇ ਨੌਜਵਾਨਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਪ੍ਰਮੋਦ ਬਾਨ ਨਾਲ ਇਕ ਮੀਟਿੰਗ ਕੀਤੀ ਅਤੇ ਯਾਤਰਾ ਦੇ ਪ੍ਰਬੰਧਾਂ ਲਈ ਸੇਵਾਵਾਂ ਸਮਰਪਿਤ ਕਰਨ ਲਈ ਭਰੋਸਾ ਦਿਵਾਇਆ। ਇਸ ਸਮੇਂ ਗੁਰਪ੍ਰੀਤ ਸਿੰਘ ਮਸੌਣ, ਬਿਕਰਮਜੀਤ ਸਿੰਘ ਔਲਖ, ਅਵਤਾਰ ਸਿੰਘ, ਗੁਰਜੀਤ ਸਿੰਘ ਪਾਠੀ, ਮਨਜੀਤ ਸਿੰਘ ਖਾਲਸਾ, ਪ੍ਰਭਦੀਪ ਸਿੰਘ, ਕੰਵਲਦੀਪ ਸਿੰਘ ਮਿਹਰਬਾਨ, ਬਿਕਰਮ ਸਿੰਘ ਭਾਊ, ਲਵਪ੍ਰੀਤ ਸਿੰਘ ਗਿੱਲ ਆਦਿ ਹਾਜ਼ਰ ਸਨ।