ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀ ਮੋਹਾਲੀ ਤਹਿਸੀਲ ਵਿਚ ਸਾਲ 2014-15 ਦੌਰਾਨ ਸਟੈਂਪ ਡਿਊਟੀ ਤੋਂ 148 ਕਰੋੜ 77 ਲੱਖ 97 ਹਜ਼ਾਰ 204 ਰੁਪਏ ਦਾ ਮਾਲੀਆ ਇਕੱਤਰ ਹੋਇਆ ਜੋ ਕਿ ਪਿਛਲੇ ਸਾਲ ਨਾਲੋਂ 62 ਕਰੋੜ 26 ਲੱਖ 78 ਹਜ਼ਾਰ 364 ਰੁਪਏ ਵੱਧ ਹੈ। ਸਾਲ 2013-14 ਦੌਰਾਨ ਸਟੈਂਪ ਡਿਊਟੀ ਤੋਂ 86 ਕਰੋੜ 51 ਲੱਖ 18 ਹਜ਼ਾਰ 840 ਰੁਪਏ ਮਾਲੀਆ ਇਕੱਤਰ ਹੋਇਆ ਸੀ । ਇਸ ਗੱਲ ਦੀ ਜਾਣਕਾਰੀ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੇ ਕੰਮ ਕਾਜ਼ ਵਿਚ ਪਾਰਦਰਸ਼ਤ ਆਉਣ ਨਾਲ ਮਾਲੀਏ ਵਿਚ ਵਾਧਾ ਹੋਇਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2013-14 ਦੌਰਾਨ ਮੋਹਾਲੀ ਤਹਿਸੀਲ ਵਿਖੇ 3843 ਵਸੀਕੇ ਰਜਿਸਟਰਡ ਹੋਏ ਸਨ ਅਤੇ ਸਾਲ 2014-15 ਦੌਰਾਨ 4256 ਵਸੀਕੇ ਰਜਿਸਟਰਡ ਹੋਏ। ਉਨਾਂ੍ਹ ਦੱਸਿਆ ਕਿ 01 ਜਨਵਰੀ 2015 ਤੋਂ ਮਾਰਚ 2015 ਤੱਕ ਸਟੈਂਪ ਡਿਊਟੀ ਤੋਂ 33 ਕਰੋੜ 56 ਲੱਖ 09 ਹਜ਼ਾਰ 895 ਰੁਪਏ ਦਾ ਮਾਲੀਆ ਇਕੱਤਰ ਹੋਇਆ ।
ਉਨਾਂ ਦੱਸਿਆ ਕਿ ਜਿਲ੍ਹੇ ਵਿਚ ਰਿਕਵਰੀ ਦੇ ਕੇਸਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਪਿਛਲੇ 6 ਮਹੀਨਿਆਂ ਦੌਰਾਨ ਮੋਹਾਲੀ ਤਹਿਸੀਲ ਵਿਚ ਵੱਖ ਵੱਖ ਮੱਦਾਂ 'ਚ 02 ਕਰੋੜ 18 ਲੱਖ 953 ਰੁਪਏ ਦੀ ਰਿਕਵਰੀ ਕੀਤੀ ਗਈ । ਉਨਾਂ ਦੱਸਿਆ ਜਿਨਾਂ ਵਿਆਕਤੀਆਂ ਵੱਲੋਂ ਵਸੀਕੇ ਰਜਿਸਟਰਡ ਕਰਵਾਉਣ ਵੇਲੇ ਘੱਟ ਕੀਮਤ ਦੇ ਅਸਟਾਮ ਲਗਾਏ ਗਏ ਸਨ ਉਨਾਂ੍ਹ ਤੋਂ 19 ਲੱਖ 25 ਹਜ਼ਾਰ 864 ਰੁਪਏ ਦੀ ਰਿਕਵਰੀ ਕੀਤੀ ਗਈ ਅਤੇ ਬਕਾਇਆ 27 ਲੱਖ 02 ਹਜ਼ਾਰ 90 ਰੁਪਏ ਦੀ ਰਿਕਵਰੀ ਵੀ ਜਲਦੀ ਕਰ ਲਈ ਜਾਵੇਗੀ।ਉਨਾ੍ ਦੱਸਿਆ ਕਿ ਐਸ.ਸੀ ਕਾਰਪੋਰੇਸ਼ਨ ਦੇ 01 ਲੱਖ 28 ਹਜ਼ਾਰ ਬਕਾਇਆ ਰਾਸ਼ੀ ਵਿਚੋਂ 40 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਰਿਕਵਰੀ ਕੇਸਾਂ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਉਨਾਂ੍ਹ ਤਹਿਸੀਲਦਾਰ ਮੋਹਾਲੀ ਸ੍ਰੀ ਵਰਿੰਦਰ ਬਾਂਸਲ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ੍ਹ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਕਾਰਣ ਸਟੈਂਪ ਡਿਊਟੀ ਤੋਂ ਮਾਲੀਆ ਇਕੱਤਰ ਕਰਨ ਅਤੇ ਰਿਕਵਰੀਆਂ ਵਿਚ ਵਾਧਾ ਹੋਇਆ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਮਾਲ ਵਿਭਾਗ ਦੇ ਕੰਮ ਕਾਜ਼ ਵਿਚ ਪਾਰਦਰਸ਼ਤਾ ਲਿਆਉਣ ਦੇ ਮੱਦੇ ਨਜ਼ਰ ਉਹ ਹਰ ਮਹੀਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਜਿਸ ਦੌਰਾਨ ਰਿਕਵਰੀਆਂ ਅਤੇ ਸਟੈਂਪ ਡਿਊਟੀ ਤੋਂ ਹੋਣ ਵਾਲੇ ਮਾਲੀਏ ਸਬੰਧੀ ਅਤੇ ਮਾਲ ਵਿਭਾਗ ਦੇ ਕੰਮ-ਕਾਜ਼ ਦਾ ਲੇਖਾ ਜੋਖਾ ਕੀਤਾ ਜਾਂਦਾ ਹੈ । ਉਨਾਂ੍ਹ ਦੱਸਿਆ ਕਿ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਉਹ ਕੋਈ ਵੀ ਵਿਅਕਤੀ ਜੋ ਮਾਲ ਵਿਭਾਗ ਦੇ ਕੰਮ ਕਾਜ਼ ਲਈ ਦਫਤਰ ਆਂਉਂਦੇ ਹਨ ਉਨਾਂ੍ਹ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ । ਇਥੇ ਇਹ ਵਰਨਣ ਯੋਗ ਹੈ ਕਿ ਡਿਪਟੀ ਕਮਿਸ਼ਨਰ ਤਹਿਸੀਲ ਪੱਧਰ ਤੇ ਵਸੀਕਾ ਰਜਿਸਟਰਡ ਕਰਵਾਉਣ ਵਾਲਿਆਂ ਨਾਲ ਮੋਬਾਇਲ ਫੌਨ ਤੇ ਸਿੱਧੀ ਗੱਲਬਾਤ ਵੀ ਕਰਦੇ ਹਨ ਅਤੇ ਉਨਾਂ੍ਹ ਤੋਂ ਦਰਪੇਸ਼ ਮੁਸ਼ਿਕਲਾਂ ਸਬੰਧੀ ਫੀਡ ਬੈਕ ਵੀ ਹਾਸਲ ਕਰਦੇ ਹਨ।