Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਚਾਰ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਲੁੱਟਿਆ ਹੋਇਆ ਸਮਾਨ ਕੀਤਾ ਬਰਾਮਦ

ਗੁਰਪ੍ਰੀਤ ਸਿੰਘ ਭੁੱਲਰ
ਗੁਰਪ੍ਰੀਤ ਸਿੰਘ ਭੁੱਲਰ

Web Admin

Web Admin

5 Dariya News

ਐਸ.ਏ.ਐਸ.ਨਗਰ , 07 Apr 2015

Last updated on: Apr 07, 2015, 00:00 IST

ਜਿਲਾ ਪੁਲਿਸ ਮੁੱਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸਿਟੀ ਖਰੜ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 01 ਮੋਟਰਸਾਈਕਲ ਮਾਰਕਾ ਪਲਸਰ, 2 ਸੋਨੇ ਦੀਆਂ ਚੈਨੀਆਂ, 8000/ਰੁਪਏ ਕੈਸ਼, 07 ਮੋਬਾਇਲ ਫੋਨ ਬ੍ਰਾਮਦ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।  ਥਾਣਾ ਸਿਟੀ ਖਰੜ ਵਿਖੇ ਖੁਫੀਆ ਇਤਲਾਹ ਦੇ ਆਧਾਰ ਤੇ ਮੁਕੱਦਮਾ ਨੰਬਰ 50 ਮਿਤੀ 05.04.2015 ਅ/ਧ 382 ਹਿੰ:ਦੰ: ਥਾਣਾ ਸਿਟੀ ਖਰੜ ਬਰਖਿਲਾਫ ਦੋਸ਼ੀ ਗੁਰਿੰਦਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਪਿੰਡ ਮੁੱਲਾਂਪੁਰ ਸਾਦਿਕ ਜਿਲਾ ਫਤਿਹਗੜ੍ਹ ਸਾਹਿਬ, ਦੋਸ਼ੀ ਚੰਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਖੇੜੀ ਬੀਰ ਸਿੰਘ ਜਿਲਾ ਫਤਿਹਗੜ੍ਹ ਸਾਹਿਬ, ਦੋਸ਼ੀ ਜਗਤਾਰ ਸਿੰਘ ਪੁੱਤਰ ਬੁੱਧ ਸਿੰਘ, ਦੋਸ਼ੀ ਮਨਜਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਗੜਾਂਗਾਂ ਥਾਣਾ ਸਦਰ ਖਰੜ, ਦੋਸ਼ੀ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਕਰਮਜੀਤ ਸਿੰਘ ਵਾਸੀ ਪਿੰਡ ਨੰਦਪੁਰ, ਜਿਲਾ ਫਤਿਹਗੜ੍ਹ ਹਾਲ ਵਾਸੀ ਪਿੰਡ ਛੱਜੂ ਮਾਜਰਾ ਕਲੌਨੀ ਖਰੜ ਦੇ ਦਰਜ ਰਜਿਸਟਰ ਹੋਇਆ ਸੀ। ਉਕੱਤ ਮੁਕੱਦਮਾ ਦਰਜ ਕਰਕੇ ਮੁਕੱਦਮਾ ਦੀ ਤਫਤੀਸ਼ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ.ਸਟਾਫ ਮੋਹਾਲੀ ਅਤੇ ਥਾਣਾ ਸਿਟੀ ਖਰੜ ਦੀ ਪੁਲਿਸ ਵਲੋਂ ਅਮਲ ਵਿੱਚ ਲਿਆਂਦੀ ਗਈ। 

ਦੌਰਾਨੇ ਤਫਤੀਸ਼ ਮੁਕੱਦਮਾ ਦੇ ਹੇਠ ਲਿਖੇ ਅਨੁਸਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ :-

1. ਦੋਸ਼ੀ ਗੁਰਿੰਦਰ ਸਿੰਘ ਉਮਰ 26 ਪੁੱਤਰ ਨਿਰਭੈ ਸਿੰਘ ਕੌਮ ਜੁਲਾਹਾ ਵਾਸੀ ਪਿੰਡ ਮੁੱਲਾਂਪੁਰ ਸਾਦਿਕ ਜਿਲਾ ਫਤਿਹਗੜ੍ਹ ਸਾਹਿਬ ਜੋ ਕਿ 8ਵੀ ਫੇਲ੍ਹ ਹੈ, 

2. ਦੋਸ਼ੀ ਚੰਨਪ੍ਰੀਤ ਸਿੰਘ ਉਮਰ 24 ਸਾਲ ਪੁੱਤਰ ਬਲਜੀਤ ਸਿੰਘ ਕੌਮ ਰਮਦਾਸੀਆ ਵਾਸੀ ਪਿੰਡ ਖੇੜੀ ਬੀਰ ਸਿੰਘ ਜਿਲਾ  ਫਤਿਹਗੜ੍ਹ ਸਾਹਿਬ ਜੋ ਕਿ 6 ਵੀ ਫੇਲ੍ਹ ਹੈ,

3. ਦੋਸ਼ੀ ਮਨਜਿੰਦਰ ਸਿੰਘ ਉਮਰ 20 ਸਾਲ ਪੁੱਤਰ ਜਗਦੀਸ਼ ਸਿੰਘ ਕੌਮ ਰਮਦਾਸੀਆ ਵਾਸੀ ਗੜਾਂਗਾਂ ਥਾਣਾ ਸਦਰ ਖਰੜ,ਜੋ ਕਿ 10ਵੀ ਫੇਲ੍ਹ ਹੈ, 

4. ਦੋਸ਼ੀ ਮਨਦੀਪ ਸਿੰਘ ਉਰਫ ਮੰਨਾ ਉਮਰ 20 ਸਾਲ ਪੁੱਤਰ ਕਰਮਜੀਤ ਸਿੰਘ ਕੌਮ ਹਰੀਜਨ ਵਾਸੀ ਪਿੰਡ ਨੰਦਪੁਰ, ਜਿਲਾ ਫਤਿਹਗੜ੍ਹ ਜੋ ਕਿ 8ਵੀਂ ਫੇਲ੍ਹ ਹੈ, ਹਾਲ ਵਾਸੀ ਪਿੰਡ ਛੱਜੂ ਮਾਜਰਾ ਕਲੌਨੀ ਖਰੜ। 

ਉਕੱਤ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਨਸ਼ਾ ਕਰਨ ਦੇ ਆਦਿ ਹਨ, ਇਹਨਾਂ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਥਾਣਾ ਮਟੌਰ ਅਤੇ ਥਾਣਾ ਫੇਸ-1 ਮੋਹਾਲੀ ਦੀਆਂ ਹੇਠ ਲਿਖੇ ਅਨੁਸਾਰ ਲੁੱਟ-ਖੋਹ ਅਤੇ ਸਨੈਚਿੰਗ ਦੀਆਂ 04 ਵਾਰਦਾਤਾਂ ਟਰੇਸ ਹੋਈਆਂ ਹਨ:-

ਮੁਕੱਦਮਾ ਨੰਬਰ 33 ਮਿਤੀ 2.03.15 ਅ/ਧ 356,382 ਹਿੰ:ਦੰ: ਥਾਣਾ ਮਟੌਰ, 

ਇਹ ਮੁਕੱਦਮਾ ਬਰਬਿਆਨ ਵਿਸ਼ਾਲੀ ਪੁੱਤਰੀ ਵਿਨੋਦ ਜਿੰਬਾਦ ਵਾਸੀ ਮਕਾਨ ਨੰਬਰ 406 ਫੇਸ-3ਬੀ1 ਮੋਹਾਲੀ ਦੇ ਬਿਆਨ ਪਰ ਦਰਜ ਹੋਇਆ ਸੀ, ਦੋਸ਼ੀਆਂ ਨੇ ਉਕੱਤ ਲੜਕੀ ਤੋਂ ਜੋ ਕਿ ਏਅਰ ਟੈਲ ਕੰਪਨੀ ਵਿੱਚ ਨੌਕਰੀ ਕਰਦੀ ਸੀ, ਸ਼ਾਮ ਨੂੰ ਦਫਤਰ ਤੋਂ ਘਰ ਜਾਂਦੇ ਸਮੇਂ ਦੋਸ਼ੀਆਂ ਨੇ ਮੋਟਰਸਾਈਕਲ ਨੇੜੇ ਲਗਾ ਕਰ ਝਪਟ ਮਾਰ ਕੇ ਉਸ ਦਾ ਪਰਸ਼ ਖੋਹ ਲਿਆ ਸੀ, ਜਿਸ ਵਿੱਚ ਏ.ਟੀ.ਐਮ. ਕਾਰਡ ਅਤੇ ਨਕਦੀ ਸੀ, ਦੋਸ਼ੀ ਨੇ ਬਾਅਦ ਵਿੱਚ ਏ.ਟੀ.ਐਮ. ਰਾਹੀਂ ਮੁਦੱਈ ਦੇ ਖਾਤੇ ਵਿਚੋਂ 17000 ਰੁਪੈ ਕੱਢਵਾ ਲਏ ਸਨ, ਜਿਨ੍ਹਾਂ ਵਿਚੋਂ 8000ਰੁਪਏ ਦੋਸੀਆ ਪਾਸੋਂ ਰਿਕਵਰ ਹੋ ਚੁੱਕੇ ਹਨ। 

ਮੁਕੱਦਮਾ ਨੰਬਰ 39 ਮਿਤੀ 15.3.15 ਅ/ਧ 356,382 ਹਿੰ:ਦੰ: ਥਾਣਾ ਮਟੌਰ, 

ਇਹ ਮੁਕੱਦਮਾ ਬਰਬਿਆਨ ਮਾਲਨੀ ਪਤਨੀ ਅਭਿਜੀਤ ਮਕਾਨ ਨੰਬਰ 151ਏ, ਏਅਰ ਫੋਰਸ ਕੈਪਸ ਸੈਕਟਰ 47 ਏ ਚੰਡੀਗੜ੍ਹ ਦੇ ਬਿਆਨ ਪਰ ਦਰਜ ਹੋਇਆ ਸੀ, ਮੁਦੱਈ ਮੁਕੱਦਮਾ ਨੇ ਇਤਲਾਹ ਦਿੱਤੀ ਸੀ ਕਿ ਜਦੋਂ ਉਹ ਸੈਕਟਰ 71 ਮੋਹਾਲੀ ਵਿਖੇ ਆਪਣੇ ਨਿੱਜੀ ਕੰਮ ਗਈ ਸੀ ਤਾਂ ਦੋਸੀਆ ਨੇ ਝਪਟ ਮਾਰ ਕੇ ਉਸ ਦੇ ਮੋਬਾਇਲ ਫੋਨ ਖੋਹ ਲਏ ਸਨ। ਜੋ ਇਹਨਾਂ ਦੋਸੀਆਂ ਪਾਸੋਂ ਰਿਕਵਰ ਹੋ ਚੁੱਕੇ ਹਨ। 

ਮੁਕੱਦਮਾ ਨੰਬਰ 47 ਮਿਤੀ 28.03.15 ਅ/ਧ 382 ਹਿੰ:ਦੰ: ਥਾਣਾ ਫੇਸ ਮਟੌਰ,

ਇਹ ਮੁਕੱਦਮਾ ਬਰਬਿਆਨ ਵੀਨਾ ਠਾਕੁਰ ਪਤਨੀ ਸੁਨੀਲ ਕੁਮਾਰ ਵਾਸੀ ਮਕਾਨ ਨੰਬਰ 1018 ਫੇਸ3ਬੀ2 ਮੋਹਾਲੀ ਦੇ ਬਿਆਨ ਪਰ ਦਰਜ ਹੋਇਆ ਸੀ, ਮੁਦੱਈ ਨੇ ਇਤਲਾਹ ਦਿੱਤੀ ਸੀ ਕਿ ਸ਼ਾਮ ਨੂੰ ਜਦੋਂ ਉਹ ਮਾਰਕਿਟ ਫੇਸ-7 ਤੋਂ ਆਪਣੇ ਘਰ ਨੂੰ ਪੈਦਲ ਜਾ ਰਹੀ ਸੀ ਤਾਂ ਦੋਸ਼ੀਆਂ ਨੇ ਮੋਟਰਸਾਈਕਲ ਪਰ ਸਵਾਰ ਹੋ ਕੇ ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੈਨੀ ਝਪਟ ਮਾਰ ਕੇ ਤੋੜ ਕੇ ਲੈ ਗਏ ਸਨ।  ਜੋ ਦੋਸੀਆਂ ਪਾਸੋਂ ਬ੍ਰਾਮਦ ਹੋ ਚੁੱਕੀ ਹੈ।  

ਮੁਕੱਦਮਾ ਨੰਬਰ 53 ਮਿਤੀ 31.03.15 ਅ/ਧ 382 ਹਿੰ:ਦੰ: ਥਾਣਾ ਫੇਸ-1 ਮੋਹਾਲੀ, 

ਇਹ ਮੁਕੱਦਮਾ ਬਰਬਿਆਨ ਰੂਪਮ ਭਸੀਨ ਪਤਨੀ ਗੌਰਵ ਭਸੀਨ ਵਾਸੀ ਮਕਾਨ ਨੰਬਰ ਐਚ.ਈ. 200 ਫੇਸ-5 ਮੋਹਾਲੀ ਦੇ ਦਰਜ ਹੋਇਆ ਸੀ, ਮੁਦੱਈ ਮੁਕੱਦਮਾ ਨੇ ਇਤਲਾਹ ਦਿੱਤੀ ਸੀ ਕਿ ਜਦੋਂ ਸ਼ਾਮ ਸਮੇਂ ਆਪਣੇ ਘਰ ਦੇ ਨੇੜੇ ਸੈਰ ਕਰ ਰਹੀ ਸੀ ਤਾਂ ਦੋਸੀਆਂ ਨੇ ਮੋਟਰਸਾਈਕਲ ਪਰ ਸਵਾਰ ਹੋ ਕੇ ਮੁਦੱਈ ਦੇ ਗਲੇ ਵਿੱਚ ਪਾਈ ਡੇਢ ਤੋਲੇ ਦੀ ਸੋਨੇ ਦੀ ਚੈਨੀ ਝਪਟ ਮਾਰ ਕੇ ਫਰਾਰ ਹੋ ਗਏ ਸਨ।ਜੋ ਦੋਸੀਆਂ ਪਾਸੋਂ ਬ੍ਰਾਮਦ ਹੋ ਚੁੱਕੀ ਹੈ। ਇਹ ਦੋਸ਼ੀ ਵਾਰਦਾਤਾਂ ਲਈ ਪਲਸਰ ਮੋਟਰਸਾਈਕਲ ਨੰਬਰ ਪੀਬੀ 23 ਐਲ-7929 ਵਰਤਦੇ ਸਨ, ਜਿਸ ਦੀ ਨੰਬਰ ਪਲੇਟ ਵਾਰਦਾਤ ਸਮੇਂ ਜਾਂ ਤਾਂ ਮੋੜ ਲੈਂਦੇ ਸਨ ਅਤੇ ਜਾਂ ਦੂਜੀ ਨੰਬਰ ਪਲੇਟ ਪੀਬੀ 65 -1042 ਲਗਾ ਲੈਂਦੇ ਸਨ, ਦੋਸੀਆਂ ਵੱਲੋਂ ਵਰਤਿਆ ਜਾ ਰਿਹਾ ਇਹ ਮੋਟਰਸਾਈਕਲ ਜਤਿੰਦਰ ਸਿੰਘ ਵਾਸੀ ਨੰਦ ਜਿਲਾ ਫਤਿਹਗੜ੍ਹ ਸਾਹਿਬ ਦੇ ਨਾਮ ਪਰ ਹੇ, ਜਿਸ ਸਬੰਧੀ ਪੁੱਛਗਿੱਛ ਚਲ ਰਹੀ ਹੈ, ਦੋਸੀਆਂ ਪਾਸੋਂ ਹੋਰ ਵੀ ਲੁੱਟ ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ। ਇਹਨਾਂ ਦੋਸੀਆਂ ਦੇ ਨਾਲ ਦੇ ਫਰਾਰ ਹੋ ਦੋਸੀ ਦੀ ਭਾਲ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। 

 

Tags: CRIME NEWS PUNJAB , SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD