Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਮੋਹਾਲੀ ਪੁਲਿਸ ਨੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸ਼ਲ ਕੀਤੀ : ਭੁੱਲਰ

ਪੈਸਿਆ ਦੀ ਵੰਡ ਨੂੰ ਲੈ ਕੇ ਕੀਤਾ ਸੀ ਕਤਲ ਘੱਟ ਪੈਸਿਆਂ 'ਚ ਡਾਲਰ ਦੇਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਮਾਰਦੇ ਸਨ ਠੱਗੀਆਂ

ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

Web Admin

Web Admin

5 Dariya News

ਐਸ.ਏ.ਐਸ.ਨਗਰ , 09 Feb 2015

Last updated on: Feb 09, 2015, 00:00 IST

ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸ਼ਲ ਹੋਈ ਜਦੋਂ ਇੱਕ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ  ਨੇ ਆਪਣੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।ਸ੍ਰੀ ਭੁੱਲਰ ਨੇ ਦੱਸਿਆ ਕਿ ਥਾਣਾ ਮਟੋਰ ਵਿਖੇ ਜਸਪਾਲ ਸਿੰਘ ਪੁੱਤਰ ਬਚਨ ਸਿੰਘ ਪਿੰਡ ਮਟੌਰ ਦੇ ਬਿਆਨ ਤੇ ਨਾ -ਮਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ  ਦਰਜ ਕੀਤਾ ਗਿਆ ਸੀ ਅਤੇ ਇਸ ਅੰਨੇ ਕਤਲ ਕੇਸ ਦੀ ਤਫਤੀਸ਼ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਅਤੇ ਥਾਣੇਦਾਰ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਮਟੌਰ ਵੱਲੋਂ ਸਾਂਝੇ ਤੌਰ ਤੇਅਮਲ ਵਿੱਚ ਲਿਆਂਦੀ ਗਈ ਸੀ ਅਤੇ ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ 03 ਦੋਸ਼ੀ ਮਹਿਰਾਜ ਸ਼ੇਖ ਉਮਰ ਕਰੀਬ 28 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ. , ਰਹੀਮ ਸ਼ੇਖ ਉਮਰ ਕਰੀਬ 22 ਸਾਲ ਪੁੱਤਰ ਸ਼ਾਹ ਆਲਮ ਸ਼ੇਖ ਵਾਸੀ ਅਲੀਗੜ੍ਹ ਯੂ.ਪੀ., ਸ਼ਕੀਲ ਖਾਨ ਉਮਰ ਕਰੀਬ 23 ਸਾਲ ਪੁੱਤਰ ਅਕਬਰ ਅਲੀ ਵਾਸੀ ਨਰਗੰਜ ਜਿਲਾ ਦਿਨਾਸਪੁਰ ਯੂ.ਪੀ. ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੋਸ਼ੀਆਂ ਦਾ ਪਿਛੋਕੜ ਬੰਗਲਾ ਦੇਸ਼ ਦਾ ਹੈ। ਇਹਨਾਂ ਦੇ ਬਜੁਰਗ ਬੰਗਲਾ ਦੇਸ਼ ਤੋਂ ਆ ਕੇ ਯੂ.ਪੀ.ਵਿਖੇ ਵਸ ਗਏ ਸੀ ਅਤੇ ਮੀਟ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਸੀ।  ਹੁਣ ਇਹ ਦੋਸ਼ੀ ਕਰੀਬ 3 ਕੁ ਸਾਲ ਪਹਿਲਾਂ ਤੋਂ ਪੰਜਾਬ ਵਿੱਚ ਆ ਗਏ ਸੀ ਅਤੇ ਇਹਨਾਂ ਨੇ ਸੌਖੇ ਤਰੀਕੇ ਪੈਸਾ ਕਮਾਉਣ ਦੇ ਲਾਲਚ ਵਿੱਚ ਆ ਕੇ ਭੋਲੇ -ਭਾਲੇ ਲੋਕਾਂ ਨਾਲ ਪੈਸੇ ਲੈ ਕੇ ਡਾਲਰ ਦੇ ਕੇ ਠੱਗੀਆਂ ਮਾਰਨ ਦਾ ਧੰਦਾ ਸ਼ੁਰੂ ਕਰ ਰੱਖਿਆ ਸੀ। ਇਹ ਭੋਲੇ-ਭਾਲੇ ਵਿਅਕਤੀ ਨੂੰ ਦੇਖ ਕੇ ਉਸ ਨੂੰ ਡਾਲਰ ਦਿਖਾ ਦਿੰਦੇ ਸੀ ਅਤੇ ਕਹਿਦੇ ਸੀ ਕਿ ਇਹਨਾਂ ਨੂੰ ਕੁਝ ਪੈਸਿਆ ਦੀ ਜਰੂਰਤ ਹੈ, ਜੇਕਰ ਉਸ ਨੇ ਡਾਲਰ ਲੈਣਾ ਹੈ ਤਾਂ ਘੱਟ ਕੀਮਤ ਦੇ ਦਿੱਤਾ ਜਾਵੇਗਾ, ਇਸ ਤਰ੍ਹਾਂ ਲੋਕ ਲਾਲਚ ਵਿੱਚ ਆ ਕੇ ਘੱਟ ਪੈਸਿਆ ਵਿੱਚ ਡਾਲਰ ਲੈ ਲੈਂਦੇ ਸੀ ਅਤੇ ਦੋਸ਼ੀ ਉਸ ਨੂੰ ਲਾਲਚ ਦੇ ਦਿੰਦੇ ਸੀ ਕਿ ਉਹਨਾਂ ਕੋਲ ਹੋਰ ਵੀ ਡਾਲਰ ਪਏ ਹਨ, ਇਸ ਤਰ੍ਹਾਂ ਵਿਅਕਤੀ ਲਾਲਚ ਵਿੱਚ ਆ ਜਾਂਦਾ ਸੀ ਅਤੇ ਇਹਨਾਂ ਤੋਂ ਹੋਰ ਡਾਲਰ ਮੰਗਵਾ ਲੈਂਦਾ ਸੀ ਅਤੇ ਇਹ ਦੋਸ਼ੀ ਉਪਰ 2/4 ਅਸਲ ਡਾਲਰ ਰੱਖ ਕੇ ਹੇਠਾਂ ਅਖਬਾਰਾਂ ਨੂੰ ਫੋਲਡ ਕਰਕੇ ਰੱਖ ਲੈਂਦੇ ਸੀ ਅਤੇ ਗ੍ਰਾਹਕ ਪਾਸੋਂ ਮਿਥੀ ਗਈ ਰਕਮ ਮੁਤਾਬਿਕ ਪੈਸੇ ਲੈ ਕੇ ਉਸ ਨੂੰ ਡਾਲਰ ਜਿਨ੍ਹਾਂ ਹੇਠਾਂ ਅਖਬਾਰਾਂ ਫੋਲਡ ਕਰਕੇ ਰੱਖੀਆਂ ਹੁੰਦੀਆਂ ਸਨ, ਜਲਦੀ ਵਿੱਚ ਫੜਾ ਕੇ ਮੌਕਾ ਤੋਂ ਫਰਾਰ ਹੋ ਜਾਂਦੇ ਸੀ ਅਤੇ ਬਾਅਦ ਵਿੱਚ ਪੈਸੇ ਆਪਸ ਵਿੱਚ ਵੰਡ ਲੈਂਦੇ ਸਨ ਅਤੇ ਕੁਝ ਦਿਨਾਂ ਬਾਅਦ ਆਪਣਾ ਅੱਡਾ ਬਦਲ ਲੈਂਦੇ ਸਨ। ਇਸ ਤਰ੍ਹਾਂ ਕਰਕੇ ਇਹਨਾਂ ਦੋਸ਼ੀਆਂ ਨੇ  ਦਿੱਲੀ, ਲੁਧਿਆਣਾ ਅਤੇ ਜਲੰਧਰ ਵਿਖੇ ਲੋਕਾਂ ਨਾਲ ਕਾਫੀ ਠੱਗੀਆਂ ਮਾਰੀਆਂ ਸਨ। 

ਇਹਨਾਂ ਦੋਸ਼ੀਆਂ ਨੇ ਦਸਬੰਰ,2014 ਵਿੱਚ ਮਟੌਰ ਵਿਖੇ ਆ ਕੇ ਕਮਰੇ ਕਿਰਾਏ ਪਰ ਲੈ ਲਏ ਸਨ ਅਤੇ ਆਪਣੇ ਆਪ ਨੂੰ ਇਹ ਪੈੱਨ ਡਰਾਇਵ ਅਤੇ ਮੈਮਰੀ ਕਾਰਡ ਵੇਚਣ ਦਾ ਧੰਦਾ ਕਰਦੇ ਦੱਸਦੇ ਸੀ, ਇਹਨਾਂ ਦੇ ਨਾਲ ਦੇ ਇੱਕ ਵਿਅਕਤੀ ਸਾਜੀ ਲਾਲ ਉਮਰ ਕਰੀਬ 28 ਸਾਲ ਪੁੱਤਰ ਅਨਵਰ ਮੁਲਾ ਵਾਸੀ ਜਮਾਏਪੁਰ (ਯੂ.ਪੀ.) ਨੇ ਕੁਝ ਦਿਨ ਬਾਅਦ ਮਕਾਨ ਦੀ ਉਪਰਲੀ ਮੰਜਿਲ ਪਰ ਕਮਰਾ ਕਿਰਾਏ ਪਰ ਲੈ ਲਿਆ ਸੀ, ਇਹਨਾਂ ਦੀ ਆਪਸ ਵਿੱਚ ਪੈਸਿਆ ਦੀ ਵੰਡ ਨੂੰ ਲੈ ਕੇ ਅਣ-ਬਣ ਹੋ ਗਈ ਸੀ, ਜਿਸ ਦੇ ਚਲਦਿਆ ਇਹਨਾਂ ਉਕੱਤ ਦੋਸ਼ੀਆਂ ਨੇ ਹਮ-ਮਸ਼ਵਰਾ ਹੋ ਕੇ ਮਿਤੀ 05.01.2015 ਨੂੰ ਰਾਤ ਸਮੇਂ ਸਾਜੀ ਲਾਲ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਕਰਨ ਉਪੰਰਤ ਲਾਸ਼ ਪਰ ਰਜਾਈਆਂ ਸੁੱਟ ਦਿੱਤੀਆਂ ਸਨ, ਕਿ ਜਲਦੀ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਉਸ ਦੀ ਘਰਵਾਲੀ ਸੱਲਿਆ ਨੂੰ ਝੂਠ ਬੋਲ ਕੇ ਡਰਾ ਦਿੱਤਾ ਕਿ ਪੁਲਿਸ ਦੀ ਰੇਡ ਪੈ ਗਈ ਹੈ ਅਤੇ ਉਸ ਨੂੰ ਵੀ ਨਾਲ ਲੈ ਕੇ ਫਰਾਰ ਹੋ ਗਏ ਸੀ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐਸ.ਪੀ (ਸਿਟੀ) ਸ੍ਰੀ ਅਸ਼ੀਸ ਕੁਮਾਰ, ਇੰਚਾਰਜ ਸੀ.ਆਈ.ਏ ਸ੍ਰੀ ਗੁਰਚਰਨ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਸ੍ਰੀ ਰਾਜੀਵ ਕੁਮਾਰ ਵੀ ਮੌਜੂਦ ਸਨ। 

 

Tags: SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD