Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਪੰਜਵਾਂ ਕਬੱਡੀ ਵਿਸ਼ਵ ਕੱਪ 2014 : ਇਰਾਨ ਦੇ ਮੁੰਡਿਆਂ ਤੇ ਭਾਰਤੀ ਕੁੜੀਆਂ ਨੇ ਸੈਮੀ ਫਾਈਨਲ ਦੀ ਟਿਕਟ ਕਟਾਈ

ਭਾਰਤੀ ਪੁਰਸ਼ਾਂ ਨੇ ਵੀ ਲਗਾਤਾਰ ਦੂਜੀ ਜਿੱਤ ਨਾਲ ਸੈਮੀਜ਼ ਵੱਲ ਕਦਮ ਵਧਾਏ

Web Admin

Web Admin

5 ਦਰਿਆ ਨਿਊਜ਼

ਸੁਲਤਾਨਪੁਰ ਲੋਧੀ (ਕਪੂਰਥਲਾ) , 13 Dec 2014

Last updated on: Dec 13, 2014, 00:00 IST

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਅੱਜ ਖਚਾਖਚ ਭਰੇ ਦਰਸ਼ਕਾਂ ਦੀ ਹਾਜ਼ਰੀ ਵਿੱਚ ਖੇਡੇ ਗਏ ਪੰਜਵੇਂ ਕਬੱਜੀ ਵਿਸ਼ਵ ਕੱਪ-2014 ਦੇ ਤਿੰਨ ਮੈਚਾਂ ਨਾਲ ਸੁਲਤਾਨਪੁਰ ਲੋਧੀ ਕਬੱਡੀ ਦੇ ਆਲਮੀ ਨਕਸ਼ੇ 'ਤੇ ਆ ਗਿਆ। ਸਟੇਡੀਅਮ ਦੀ ਸਮਰੱਥਾ ਨਾਲੋਂ ਵੱਧ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੂੰ ਮੈਚ ਦੇਖਣ ਲਈ ਕੰਧਾਂ, ਟੈਂਟਾਂ ਦੀਆਂ ਪਾਈਪਾਂ ਅਤੇ ਦਰੱਖਤਾਂ ਉਪਰ ਚੜ੍ਹ ਕੇ ਮੈਚ ਦੇਖਣ ਪਏ। ਅੱਜ ਦੇ ਤਿੰਨ ਮੈਚਾਂ ਉਪਰੰਤ ਪੁਰਸ਼ ਵਰਗ ਵਿੱਚ ਇਰਾਨ ਨੇ ਲਗਾਤਾਰ ਤੀਜੀ ਜਿੱਤ ਅਤੇ ਮਹਿਲਾ ਵਰਗ ਵਿੱਚ ਭਾਰਤ ਨੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾ ਲਈ। ਪੁਰਸ਼ ਵਰਗ ਦੇ ਇਕ ਹੋਰ ਮੈਚ ਵਿੱਚ ਭਾਰਤ ਨੇ ਵੀ ਦੂਜੀ ਜਿੱਤ ਨਾਲ ਆਖਰੀ ਚਾਰਾਂ ਵਿੱਚ ਦਾਖਲੇ ਵੱਧ ਪੇਸ਼ਕਦਮੀ ਕੀਤੀ। ਦਿਨ ਦੇ ਪਹਿਲੇ ਮੈਚ ਵਿੱਚ ਪੁਰਸ਼ ਵਰਗ ਵਿੱਚ ਇਰਾਨ ਨੇ ਸਪੇਨ ਨੂੰ 54-27, ਦੂਜੇ ਮੈਚ ਵਿੱਚ ਮਹਿਲਾ ਵਰਗ ਵਿੱਚ ਭਾਰਤ ਨੇ ਡੈਨਮਾਰਕ ਨੂੰ 50-16 ਤੇ ਤੀਜੇ ਤੇ ਆਖਰੀ ਮੈਚ ਵਿੱਚ ਭਾਰਤ ਨੇ ਅਮਰੀਕਾ ਨੂੰ 52-29 ਨਾਲ ਹਰਾਇਆ।ਅੱਜ ਦੇ ਮੈਚਾਂ ਦੌਰਾਨ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਮੈਚਾਂ ਦੀ ਪ੍ਰਧਾਨਗੀ ਸਾਬਕਾ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਕੀਤੀ। ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ. ਰਣਜੀਤ ਸਿੰਘ ਬ੍ਰਹਮਪੁਰਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਅੱਜ ਦੇ ਮੈਚਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਖੇਡਾਂ ਦੀ ਨੁਹਾਰ ਬਦਲ ਦਿੱਤੀ ਹੈ। ਪੰਜਾਬ ਦੁਨੀਆਂ ਦੇ ਖੇਡ ਨਕਸ਼ੇ 'ਤੇ ਚਮਕ ਰਿਹਾ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਨੌਕਰੀਆਂ, ਨਗਦ ਇਨਾਮ, ਪ੍ਰੈਕਟਿਸ ਲਈ ਵਿਸ਼ਵ ਪੱਧਰੀ ਖੇਡ ਸਟੇਡੀਅਮ ਉਸਾਰੇ ਗਏ ਹਨ।

ਸਾਬਕਾ ਵਿੱਤ ਮੰਤਰੀ ਡਾ.ਉਪਿੰਦਰਜੀਤ ਕੌਰ ਨੇ ਉਪ ਮੁੱਖ ਮੰਤਰੀ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਇਸ ਇਤਿਹਾਸਕ ਤੇ ਧਾਰਮਿਕ ਕਸਬੇ ਨੂੰ ਪਹਿਲੀ ਵਾਰ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਵੱਡੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕਪੂਰਥਲਾ ਜ਼ਿਲੇ ਨੂੰ ਇਹ ਮਾਣ ਹਾਸਲ ਹੈ ਕਿ ਸਭ ਤੋਂ ਵੱਧ ਕਬੱਡੀ ਖਿਡਾਰੀ ਇਸ ਛੋਟੇ ਜਿਹੇ ਜ਼ਿਲੇ ਨੇ ਪੈਦਾ ਕੀਤੇ ਹਨ ਅਤੇ ਮੌਜੂਦਾ ਸਮੇਂ ਵੀ ਭਾਰਤੀ ਕਬੱਡੀ ਟੀਮ ਦੇ ਕਪਤਾਨ ਸਮੇਤ ਪੰਜ ਖਿਡਾਰੀ ਇਕੱਲੇ ਕਪੂਰਥਲਾ ਜ਼ਿਲੇ ਦੇ ਹਨ।ਅੱਜ ਦੇ ਮੈਚਾਂ ਦੌਰਾਨ ਮਾਰਕਫੈਡ ਦੇ ਚੇਅਰਮੈਨ ਸ. ਜਰਨੈਲ ਸਿੰਘ ਵਾਹਦ, ਪੰਜਾਬ ਟਰੇਡਰਜ਼ ਬੋਰਡ ਦੇ ਚੇਅਰਮੈਨ ਸ੍ਰੀ ਨਰੋਤਮ ਦੇਵ ਰੱਤੀ, ਵਿਧਾਇਕ ਸ੍ਰੀ ਹਰੀ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ, ਐਸ.ਐਸ.ਪੀ. ਸ੍ਰੀਮਤੀ ਧੰਨਪ੍ਰੀਤ ਕੌਰ, ਵਿਸ਼ੇਸ਼ ਸਕੱਤਰ (ਖੇਡਾਂ) ਸ੍ਰੀ ਸ਼ਿਵਦੁਲਾਰ ਸਿੰਘ ਢਿੱਲੋਂ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਤੇਜਿੰਦਰ ਸਿੰਘ ਧਾਲੀਵਾਲ, ਸਹਾਇਕ ਡਾਇਰੈਕਟਰ (ਖੇਡਾਂ) ਸ੍ਰੀ ਰੁਪਿੰਦਰ ਰਵੀ, ਡਾਇਰੈਕਟਰ (ਖੇਡਾਂ) ਦੇ ਓ.ਐਸ.ਡੀ. ਸ੍ਰੀ ਕਰਤਾਰ ਸਿੰਘ, ਤਿੰਨ ਵਾਰ ਦੀ ਏਸ਼ੀਅਨ ਚੈਂਪੀਅਨ ਅਥਲੀਟ ਓਲੰਪੀਅਨ ਮਨਜੀਤ ਕੌਰ ਡੀ.ਐਸ.ਪੀ. ਆਦਿ ਹਾਜ਼ਰ ਸਨ।

ਪਹਿਲਾ ਮੈਚ- ਪੁਰਸ਼ ਵਰਗ ਵਿੱਚ ਇਰਾਨ ਨੇ ਸਪੇਨ ਨੂੰ 54-27 ਨਾਲ ਹਰਾਇਆ

ਅੱਜ ਦਿਨ ਦੇ ਪਹਿਲੇ ਮੈਚ ਵਿੱਚ ਇਰਾਨ ਨੇ ਸਪੇਨ ਨੂੰ 54-27 ਨਾਲ ਹਰਾ ਕੇ ਪੂਲ 'ਏ' ਵਿੱਚ ਲਗਾਤਾਰ ਤੀਜੀ ਜਿੱਤ ਨਾਲ ਸੈਮੀ ਫਾਈਨਲ ਦੀ ਟਿਕਟ ਕਟਾ ਲਈ ਹੈ। ਇਰਾਨ ਨੇ ਦੂਜੀ ਵਾਰ ਸੈਮੀ ਫਾਈਨਲ ਵਿੱਚ ਜਗ੍ਹਾਂ ਬਣਾਈ ਹੈ। ਅੱਧੇ ਸਮੇਂ ਤੱਕ ਇਰਾਨ ਟੀਮ 28-10 ਨਾਲ ਅੱਗੇ ਸੀ। ਇਰਾਨ ਵੱਲੋਂ ਰੇਡਰ ਬਹਿਮਨ, ਅਹਿਮਦ ਤੇ ਮੁਸਤਫਾ ਨੇ 7-7 ਅੰਕ ਲਏ ਜਦੋਂ ਕਿ ਜਾਫੀ ਅਲੀਪੇਜ਼ਾ ਨੇ 4 ਤੇ ਮੁਜ਼ਤਬਾ ਨੇ 3 ਜੱਫੇ ਲਾਏ। ਸਪੇਨ ਦੀ ਟੀਮ ਵੱਲੋਂ ਰੇਡਰ ਸੈਮਿਊਲ ਤੇ ਸੈਂਟਿਆਗੋ ਨੇ ਕ੍ਰਮਵਾਰ 9 ਤੇ 6 ਅੰਕ ਲਏ ਜਦੋਂ ਕਿ ਜਾਫੀ ਐਂਲਗਜੈਂਡਰੋ ਨੇ 3 ਜੱਫੇ ਲਾਏ।

ਦੂਜਾ ਮੈਚ- ਮਹਿਲਾ ਵਰਗ ਵਿੱਚ ਭਾਰਤ ਨੇ ਡੈਨਮਾਰਕ ਨੂੰ 50-16 ਨਾਲ ਹਰਾਇਆ

ਅੱਜ ਦੇ ਦਿਨ ਦੇ ਦੂਜੇ ਮੈਚ ਵਿੱਚ ਮਹਿਲਾ ਵਰਗ ਦੇ ਪੂਲ 'ਬੀ' ਦੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਡੈਨਮਾਰਕ ਨੂੰ 50-16 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਨਾਲ ਸੈਮੀ ਫਾਈਨਲ ਵਿੱਚ ਸਥਾਨ ਬਣਾ ਲਿਆ। ਭਾਰਤੀ ਟੀਮ ਨੇ ਡੈਨਿਸ਼ ਖਿਡਾਰਨਾਂ ਦੀ ਇਕ ਨਾ ਚੱਲਣ ਦਿੱਤੀ ਅਤੇ ਇਕਪਾਸੜ ਵੱਡੀ ਜਿੱਤ ਨਾਲ ਲਗਾਤਾਰ ਚੌਥੇ ਖਿਤਾਬ ਵੱਲ ਪੇਸ਼ਕਦਮੀ ਵਧਾਈ। ਭਾਰਤੀ ਰੇਡਰਾਂ ਵਿੱਚੋਂ ਸੁਖਵਿੰਦਰ ਕੌਰ ਨੇ 8 ਤੇ ਪ੍ਰਿਅੰਕਾ ਨੇ 3 ਅੰਕ ਲਏ ਅਤੇ ਜਾਫ ਲਾਈਨ ਵਿੱਚੋਂ ਅਨੂ ਰਾਣੀ ਨੇ 7 ਤੇ ਮਨਦੀਪ ਕੌਰ ਨੇ 3 ਜੱਫੇ ਲਾਏ। ਡੈਨਿਸ਼ ਰੇਡਰ ਮਿਲੇ ਨੇ 11 ਅਤੇ ਸ਼ੁਕਾਨਿਆ ਨੇ 1 ਅੰਕ ਲਿਆ ਜਦੋਂ ਕਿ ਜਾਫੀ ਮਾਜ਼ਾ ਨੇ 1 ਜੱਫਾ ਲਾਇਆ।

ਤੀਜਾ ਮੈਚ- ਪੁਰਸ਼ ਵਰਗ ਵਿੱਚ ਭਾਰਤ ਨੇ ਅਮਰੀਕਾ ਨੂੰ 52-29 ਨਾਲ ਹਰਾਇਆ

ਪਿਛਲੇ ਲਗਾਤਾਰ ਚਾਰ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਟੀਮ ਨੇ ਲਗਾਤਾਰ ਦੂਜੇ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਦਿਆਂ ਅਮਰੀਕਾ ਨੂੰ 57-29 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚਣ ਦਾ ਦਾਅਵਾ ਮਜ਼ਬੂਤ ਕੀਤਾ। ਅੱਧੇ ਸਮੇਂ ਤੱਕ ਭਾਰਤੀ ਟੀਮ 27-15 ਨਾਲ ਅੱਗੇ ਸੀ। ਭਾਰਤੀ ਰੇਡਰਾਂ ਵਿੱਚੋਂ ਗਗਨਦੀਪ ਜੋਗੇਵਾਲ ਤੇ ਕਮਲਦੀਪ ਸਿੰਘ ਨੇ 8-8 ਤੇ ਸੰਦੀਪ ਸਿੰਘ ਸੁਰਖਪੁਰ ਨੇ 7 ਅੰਕ ਲਏ ਜਦੋਂ ਕਿ ਜਾਫੀ ਸੁਖਜੀਤ ਸਿੰਘ ਨੇ 4 ਤੇ ਬਲਵੀਰ ਸਿੰਘ ਨੇ 3 ਜੱਫੇ ਲਾਏ ਜਦੋਂ ਕਿ ਅਮਰੀਕਾ ਟੀਮ ਤਰਫੋਂ ਪਰਮਿੰਦਰ ਸਿੰਘ ਨੇ 9 ਤੇ ਅਵਤਾਰ ਸਿੰਘ ਨੇ 4 ਅੰਕ ਲਏ ਜਦੋਂ ਕਿ ਜਾਫੀ ਨਵਪ੍ਰੀਤ ਸਿੰਘ ਨੇ 2 ਜੱਫੇ ਲਾਏ।

 

 

Tags: fifth Kabaddi World Cup 2014

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD