Tuesday, 14 May 2024

 

 

ਖ਼ਾਸ ਖਬਰਾਂ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਖਡੂਰ ਸਾਹਿਬ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਲੰਬੀ ਹਲਕੇ ’ਚ ਅਕਾਲੀ ਦਲ ਨੂੰ ਵੱਡਾ ਝਟਕਾ, ਦਰਜ਼ਨਾਂ ਅਕਾਲੀ ਕਾਂਗਰਸ ਵਿਚ ਹੋਏ ਸ਼ਾਮਲ ਕਾਂਗਰਸੀ ਉਮੀਦਵਾਰ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਵੱਲੋਂ ਸੰਗਤ ਮੰਡੀ ’ਚ ਚੋਣ ਦਫ਼ਤਰ ਦਾ ਉਦਘਾਟਨ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ

 

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਦੀ ਸਹਿਮਤੀ

ਪੰਜਾਬ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ,ਵੂਸ਼ੀ ਦੀ ਅਤਿ ਆਧੁਨਿਕ ਮੱਛੀ ਖੁਰਾਕ ਫੈਕਟਰੀ ਦਾ ਦੌਰਾ

Web Admin

Web Admin

5 Dariya News

ਵੂਸ਼ੀ (ਚੀਨ) , 13 Nov 2014

ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਮੱਛੀ ਪਾਲਕਾਂ ਨੂੰ ਵਧੀਆ, ਮਿਆਰੀ ਅਤੇ ਪੌਸ਼ਟਿਕ ਖੁਰਾਕ ਮੁੱਹਈਆ ਕਰਵਾਈ ਜਾ ਸਕੇ।ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਵੂਸ਼ੀ ਵਿਖੇ ਅਤਿ ਆਧੁਨਿਕ ਮੱਛੀ ਖੁਰਾਕ ਫੈਕਟਰੀ ਦੇ ਉਚ ਪ੍ਰਬੰਧਕਾਂ ਨਾਲ ਵਿਸਤ੍ਰਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ।  ਫੈਕਟਰੀ ਦੇ ਦੌਰੇ ਦੌਰਾਨ ਮਾਹਿਰਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਅਤਿ ਆਧੁਨਿਕ ਫੈਕਟਰੀ ਦਾ ਸਮੁੱਚਾ ਸੰਚਾਲਨ ਕੰਪਿਊਟਰੀਕ੍ਰਿਤ ਕੰਟਰੋਲ ਸਟੇਸ਼ਨ ਦੇ ਰਾਹੀਂ ਨਿਯੰਤਰਿਤ ਕੀਤਾ ਜਾਂਦਾ ਹੈ ਜਿਸ ਵਿੱਚ ਕਿਰਤ ਦੀ ਬਹੁਤ ਘੱਟ ਜ਼ਰੂਰਤ ਹੈ। ਇਸ ਨਾਲ ਨਾ ਸਿਰਫ ਸਮੇਂ ਦੀ ਬੱਚਤ ਹੁੰਦੀ ਹੈ ਸਗੋਂ ਧਨ ਅਤੇ ਊਰਜਾ ਦੀ ਵੀ ਬੱਚਤ ਹੁੰਦੀ ਹੈ।  ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਹ ਅਤਿ ਆਧੁਨਿਕ ਮੱਛੀ ਖੁਰਾਕ ਫੈਕਟਰੀ ਅਤਿ ਆਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨਾਲ ਲੈਸ ਹੈ। ਇਸ ਵਿੱਚ ਕੱਚਾ ਮਾਲ ਇਕ ਪਾਸੋਂ ਪਾਇਆ ਜਾਂਦਾ ਹੈ ਅਤੇ ਬਣੀ ਬਣਾਈ ਖੂਰਾਕ ਦੂਜੇ ਪਾਸੋਂ ਨਿਕਲ ਆਉਂਦੀ ਹੈ ਜਿਸ ਦੇ ਕਾਰਨ ਖੁਰਾਕ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਤੋਂ ਬਚਿਆ ਜਾ ਸਕਦਾ ਹੈ।  ਮਾਹਿਰਾਂ ਨੇ ਸ. ਬਾਦਲ ਨੂੰ ਇਹ ਵੀ ਦੱਸਿਆ ਹੈ ਕਿ ਇਸ ਪਲਾਂਟ ਵਿੱਚ ਵੱਖ ਵੱਖ ਪ੍ਰਜਾਤੀਆਂ ਲਈ ਢੁਕਵੀਂ ਵੱਖਰੇ ਵੱਖਰੇ ਤਰ੍ਹਾਂ ਦੀ ਖੁਰਾਕ ਬਣਾਈ ਜਾਂਦੀ ਹੈ ਅਤੇ ਇਸ ਦੇ ਦੌਰਾਨ ਮੱਛੀ ਦੇ ਵਿਕਾਸ ਦੇ ਵੱਖਰੇ ਵੱਖਰੇ ਪੜਾਆਵਾਂ ਨੂੰ ਵੀ ਧਿਆਨ ਵਿੱਚ ਰਖਿਆ ਜਾਂਦਾ ਹੈ।  

ਸੂਬੇ ਵਿੱਚੇ ਮੱਛੀ ਪਾਲਣ ਨੂੰ ਬੜ੍ਹਾਵਾ ਦੇਣ ਵਾਸਤੇ ਵੱਡੀ ਪੱਧਰ ਤੇ ਲਾਭਦਾਇਕ ਹੋਣ ਵਾਲੀ ਇਸ ਪ੍ਰਣਾਲੀ ਵਿੱਚ ਵੱਡੀ ਦਿਲਚਸਪੀ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਇਸ ਤਰਾਂ ਦਾ ਪਲਾਂਟ ਪੰਜਾਬ ਵਿੱਚ ਲਾਉਣ ਲਈ ਚੀਨ ਦੇ ਮਾਹਿਰਾਂ ਦੀ ਸਹਾਇਤਾ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ 10 ਕਰੋੜ ਰੁਪਏ (ਜ਼ਮੀਨ ਦੀ ਕੀਮਤ ਤੋਂ ਇਲਾਵਾ) ਦੀ ਲਾਗਤ ਵਾਲੇ ਇਸ ਪਲਾਂਟ ਦਾ ਸਮੁੱਚਾ ਖਰਚਾ ਰਾਜ ਸਰਕਾਰ ਸਹਿਣ ਕਰੇਗੀ ਤਾਂ ਜੋ ਪੰਜਾਬੀ ਮੱਛੀ ਪਾਲਕ ਇਸ ਤੋਂ ਵੱਡਾ ਲਾਭ ਉਠਾ ਸਕਣ।  ਸ.ਬਾਦਲ ਨੇ ਕਿਹਾ ਕਿ ਮੱਛੀ ਪਾਲਣ ਦਾ ਕਿੱਤਾ ਪੰਜਾਬੀ ਕਿਸਾਨਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਵਿੱਚ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਅਤੇ ਕਿਸਾਨਾਂ ਨੂੰ ਮੌਜੂਦਾ ਖੇਤੀ ਸਕੰਟ ਵਿੱਚੋਂ ਬਾਹਰ ਕੱਢ ਸਕਦਾ ਹੈ।  ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਹ ਕਦਮ ਫਸਲੀ ਵਿਭਿੰਨਤਾ ਦੇ ਸੂਬਾ ਸਰਕਾਰ ਦੇ ਪ੍ਰੋਗਰਾਮ ਮਦਦ ਦੇਵੇਗਾ।ਮੁੱਖ ਮੰਤਰੀ ਦੇ ਨਾਲ ਇਸ ਮੌਕੇ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਪੰਜਾਬ ਸਰਕਾਰ ਦੇ ਮੱਛੀ ਪਾਲਣ ਦੇ ਸਲਾਹਕਾਰ ਡਾ:ਕਾਲੇਕਟੂ ਗੋਪਾਲਾਪਿਲਾਈ ਪਦਮ ਕੁਮਾਰ, ਸਹਾਇਕ ਡਾਇਰੈਕਟਰ ਮੱਛੀ ਪਾਲਣ ਕਪੂਰਥਲਾ ਸ੍ਰੀ ਰਾਜ ਕੁਮਾਰ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਫਿਸ਼ਰੀਜ਼ ਦੇ ਡੀਨ ਡਾ: ਆਸ਼ਾ ਦਿਵਾਨ ਤੋਂ ਇਲਾਵਾ ਅਗਾਂਹਵਧੂ ਮੱਛੀ ਪਾਲਕ ਵੀ ਹਾਜ਼ਰ ਸਨ।  

 

 

Tags: Parkash Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD