Wednesday, 15 May 2024

 

 

ਖ਼ਾਸ ਖਬਰਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ

 

ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ ਐਲ ਐਫ) ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਉਸਦਾ ਪ੍ਰਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਗ੍ਰਿਫਤਾਰ

10 ਅਤਿਵਾਦੀ ਕੇਸਾਂ 'ਚ ਲੋੜੀਂਦਾ ਸੀ,2013 ਵਿਚ ਮਿੱਥ ਕੇ ਹੱਤਿਆ ਕਰਨ ਦੇ ਯਤਨਾਂ ਦਾ ਮਾਸਟਰਮਾਇੰਡ ਸੀ

ਹਰਮਿੰਦਰ ਸਿੰਘ ਉਰਫ ਮਿੰਟੂ
ਹਰਮਿੰਦਰ ਸਿੰਘ ਉਰਫ ਮਿੰਟੂ

Web Admin

Web Admin

5 Dariya News

ਚੰਡੀਗੜ੍ਹ , 07 Nov 2014

ਪੰਜਾਬ ਪੁਲਿਸ ਨੂੰ  ਲੋੜੀਂਦੇ ਅਤਿਵਾਦੀ  ਕਾਬੂ ਕਰਨ ਦੀ ਮੁਹਿੰਮ ਵਿਚ ਅੱਜ ਉਦੋਂ ਵੱਡੀ ਸਫਲਤਾ ਮਿਲੀ  ਜਦੋਂ   ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਉਸਦੇ ਪ੍ਰਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਖਾਲਿਸਤਾਨ ਲਿਬਰੇਸ਼ਨ ਫੋਰਸ ਮੁਖੀ 10 ਅਤਿਵਾਦੀ ਕੇਸਾਂ ਵਿਚ ਲੋੜੀਂਦਾ ਸੀ ਤੇ ਉਸਦੇ ਪ੍ਰਮੁੱਖ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ 2013 ਵਿਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਹਿੰਦੂ ਆਗੂਆਂ ਦੀ ਹੱਤਿਆ ਕਰਨ ਦੀ ਸਾਜਿਸ਼ ਨੂੰ ਪ੍ਰਵਾਨ ਚੜਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜੋ ਕਿ ਪੰਜਾਬ ਪੁਲਿਸ ਨੇ ਅਸਫਲ ਬਣਾ ਦਿੱਤੀ ਸੀ।  ਪੰਜਾਬ ਪੁਲਿਸ ਨੇ ਉਸਦਾ ਠਿਕਾਣਾ ਪਤਾ ਲਗਾ ਕੇ   ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਉਸਨੂੰ  ਥਾਈਲੈਂਡ ਵਿਚ ਕਾਬੂ ਕੀਤਾ ।  ਉਸਨੂੰ ਅੱਜ 7 ਨਵੰਬਰ 2014 ਨੂੰ ਥਾਈ ਅਧਿਕਾਰੀਆਂ ਦੇ ਸਹਿਯੋਗ ਨਾਲ ਥਾਈਲੈਂਡ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਤੇ ਅੱਜ ਦਿੱਲੀ ਹਵਾਈ ਅੱਡੇ 'ਤੇ ਪੰਜਾਬ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਮਿੰਟੂ  ਅਤੇ ਗੁਰਪ੍ਰੀਤ ਸਿੰਘ ਦੀ ਇਹ ਗ੍ਰਿਫਤਾਰੀ ਉਦੋਂ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਦੋ ਹੋਰ ਚੋਟੀ ਦੇ ਅਤਿਵਾਦੀਆਂ ਰਤਨਦੀਪ ਸਿੰਘ ਮੁਖੀ ਭਿੰਡਰਾਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਨੂੰ ਯੂ ਪੀ ਵਿਚ ਗੋਰਖਪੁਰ ਤੋਂ ਅਤੇ ਰੁਲਦਾ ਸਿੰਘ ਕਤਲ ਕੇਸ ਵਿਚ ਲੋੜੀਂਦੇ ਖਾਲਿਸਤਾਨ ਟਾਈਗਰ ਫੋਰਸ ਦੇ ਰਮਨਦੀਪ ਸਿੰਘ ਗੋਲਡੀ ਨੂੰ ਚੇਨਈ ਤੋਂ ਗ੍ਰਿਫਤਾਰ ਕੀਤਾ ਸੀ।ਅੱਜ ਇਥੇ ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀ ਜੀ ਪੀ ਸ੍ਰੀ ਸੁਮੇਧ ਸਿੰਘ  ਵੱਲੋਂ ਇਕ ਪ੍ਰੈਸ ਕਾਨਫਰੰਸ ਵਿਚ ਦਿੱਤੀ ਗਈ। 

ਇਸ ਮੌਕੇ ਪੰਜਾਬ ਦੇ ਏ ਡੀ ਜੀ ਪੀ ਇੰਟੈਲੀਜੈਂਸ ਸ੍ਰੀ ਹਰਦੀਪ ਸਿੰਘ ਢਿੱਲੋਂ ਅਤੇ ਆਈ ਜੀ ਪੀ ਕਾਉਂਟਰ ਇੰਟੈਲੀਜੈਂਸ ਸ੍ਰੀ ਗੌਰਵ ਯਾਦਵ ਵੀ ਹਾਜ਼ਰ ਸਨ।ਪੰਜਾਬ ਪੁਲਿਸ ਦੇ ਕਾਉਂਟਰ ਇੰਟੈਲਜੈਂਸ ਵਿੰਗ ਵੱਲੋਂ ਵਿਦੇਸ਼ਾ ਵਿਚ  ਲੁਕੇ ਹੋਏ ਲੋੜੀਂਦੇ ਅਤਿਵਾਦੀਆਂ ਦਾ ਪਤਾ ਲਗਾ ਕੇ ਉਹਨਾਂ ਨੂੰ ਕਾਬੂ ਕਰਨ ਦੀ ਇਸ ਪ੍ਰਕਿਰਿਆ ਦੌਰਾਨ ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ  ਠਿਕਾਣਿਆਂ ਬਾਰੇ ਪਤਾ ਲੱਗਾ ਸੀ ਤੇ ਕੇਂਦਰੀ ਏਜੰਸੀਆਂ ਤੋਂ ਇਸ ਬਾਰੇ ਸਹਿਯੋਗ ਮਿਲਿਆ। ਪੰਜਾਬ ਪੁਲਿਸ ਨੇ ਇਸ ਮਾਮਲੇ 'ਤੇ ਇੰਟੈਲੀਜੈਂਸ ਆਧਾਰਿਤ ਅਪਰੇਸ਼ਨ ਤੁਰੰਤ ਸ਼ੁਰੂ ਕੀਤਾ  ਅਤੇ ਦੋ ਪੁਲਿਸ ਅਧਿਕਾਰੀਆਂ ਜਿਹਨਾਂ ਵਿਚ ਰਾਜਿੰਦਰ ਸਿੰਘ  ਸੋਹਲ ਡੀ ਐਸ ਪੀ ਰਾਜਪੁਰਾ ਤੇ ਇੰਸਪੈਕਟਰ ਮਨਦੀਪ ਸਿੰਘ ਕਾਉਂਟਰ ਇੰਟੈਲੀਜੈਂਸ ਵਿੰਗ ਨੂੰ ਥਾਈਲੈਂਡ ਰਵਾਨਾ ਕੀਤਾ ਜਿਥੇ ਉਹ 19 ਸਤੰਬਰ ਤੋਂ 11 ਅਕਤੂਬਰ ਤੱਕ ਤਕਰੀਬਨ ਤਿੰਨ ਹਫਤਿਆਂ ਤੱਕ ਰਹੇ ਅਤੇ ਥਾਈਲੈਂਡ ਦੇ ਅਧਿਕਾਰੀਆਂ ਤੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ। ਇਹ ਸਾਹਮਣੇ ਆਇਆ ਕਿ ਹਰਮਿੰਦਰ ਸਿੰਘ ਉਰਫ ਮਿੰਟੂ ਵੱਲੋਂ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਦੇ ਨਾਮ ਮਲੇਸ਼ੀਆ ਦਾ ਜਾਅਲੀ ਪਾਸਪੋਰਟ ਵਰਤਿਆ ਜਾ ਰਿਹਾ ਹੈ ਜਿਸਦਾ ਨੰਬਰ ਏ 22967013 ਜੋ ਕਿ ਇਪੋਹ ਮਲੇਸ਼ੀਆ ਵਿਚ ਜਾਰੀ ਹੋਇਆ ਤੇ 8 ਸਤੰਬਰ 2015 ਤੱਕ ਵੈਧ ਸੀ ਅਤੇ ਉਸ ਕੋਲ ਇਕ ਮਲੇਸ਼ੀਆ ਦਾ ਜਾਅਲੀ ਸ਼ਨਾਖਤੀ ਕਾਰਡ ਨੰਬਰ 610320086949 ਵੀ ਸੀ।ਹਰਮਿੰਦਰ ਸਿੰਘ ਉਰਫ ਮਿੰਟੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਪੈੜ ਨੱਪਣ ਦਾ ਸਮੁੱਚਾ ਅਪਰੇਸ਼ਨ ਸ੍ਰੀ ਗੌਰਵ ਯਾਦਵ ਆਈ ਜੀ ਪੀ ਕਾਉਂਟਰ ਇੰਟੈਲੀਜੈਂਸ ਅਤੇ ਸ੍ਰੀ ਅਨੰਨਿਆ ਗੌਤਮ ਡੀ ਆਈ ਜੀ ਕਾਉਂਟਰ ਇੰਟੈਲੀਜੈਂਯ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਇਹ ਗ੍ਰਿਫਤਾਰੀਆਂ ਸ੍ਰੀ ਨਰਿੰਦਰ ਭਾਰਗਵ ਐਸ ਐਸ ਪੀ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀਆ ਗਈਆਂ ਜਿਸ ਵਿਚ ਜਲੰਧਰ ਦਿਹਾਤੀ, ਗੁਰਦਾਸਪੁਰ ਅਤੇ ਕਾਉਂਟਰ ਇੰਟੈਲੀਜੈਂਯ ਵਿੰਗ ਦੇ ਪੁਲਿਸ ਅਫਸਰ ਸ਼ਾਮਲ ਸਨ।  ਹਰਮਿੰਦਰ ਸਿੰਘ ਉਰਫ ਮਿੰਟੁ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਮਜ਼ਬੂਤ ਕਰਨ ਅਤੇ ਵਿਦੇਸ਼ ਆਧਾਰਿਤ ਸੰਪਰਕਾਂ ਨਾਲ  ਸਿੱਧੇ ਸੰਬੰਧ ਸਥਾਪਿਤ ਕਰਨ ਤੇ ਅਤਿਵਾਦੀ ਗਤੀਵਿਧੀਆਂ  ਵਾਸਤੇ ਫੰਡ ਇਕੱਠੇ ਕਰਨ ਲਈ ਸਰਗਰਮ ਸੀ। ਪਾਕਿਸਤਾਨ ਵਿਚ ਰਹਿੰਦਿਆਂ ਉਹ 2010 ਵਿਚ ਯੂਰਪ ਗਿਆ ਤਾਂ ਕਿ ਸੰਪਰਕ ਸਥਾਪਿਤ ਕੀਤੇ ਜਾ ਸਕਣ ਅਤੇ  ਜੂਨ 2013 ਵਿਚ ਪਾਕਿਸਤਾਨ ਤੋਂ ਯੂਰਪ ਦੇ ਵੱਡੇ ਟੂਰ ਲਈ ਰਵਾਨਾ ਹੋਇਆ ਤੇ 11 ਮਹੀਨੇ ਜੂਨ 2013 ਤੋਂ 2014 ਤੱਕ ਇਟਲੀ, ਬੈਲਜੀਅਮ, ਜਰਮਨੀ, ਫਰਾਂਸ ਅਤੇ ਹੋਰ ਯੂਰਪੀ ਮੁਲਕਾਂ ਵਿਚ ਘੁੰਮਦਾ ਹੋਇਆ ਮਈ 2014 ਵਿਚ ਦੱਖਣ ਪੂਰਬੀ ਏਸ਼ੀਆ ਵਿਚ ਪਹੁੰਚ ਗਿਆ।  

ਇਸ ਮਗਰੋਂ ਮਿੰਟੂ ਕੰਬੋਡੀਆ, ਲਾਓਸ ਤੇ ਬਰਮਾ ਘੁੰਮਿਆ ਜਿਸ ਮਗਰੋਂ ਉਸਨੇ ਥਾਈਲੈਂਡ ਵਿਚ ਆਪਣਾ ਠਿਕਾਣਾ ਕਾਇਮ ਕਰ ਲਿਆ। 2013 ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇਸ ਮੁਖੀ ਨੇ ਪੰਜਾਬ ਵਿਚ ਸਖ਼ਤ ਮਿਹਨਤ ਨਾਲ ਲਿਆਂਦੀ  ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੇ ਯਤਨਾਂ ਦਾ ਇਕ ਵੱਡਾ ਪ੍ਰੋਗਰਾਮ ਉਲੀਕਿਆ ਜਿਸ ਤਹਿਤ ਉਘੇ ਹਿੰਦੂ ਆਗੂਆਂ ਦੀ  ਹੱਤਿਆ ਕਰਨ ਦੀ ਯੋਜਨਾਬੰਦੀ ਕੀਤੀ ਗਈ ਤਾਂ ਕਿ ਸੂਬੇ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਸਕੇ ਤੇ ਫਿਰਕੂ ਭਾਵਨਾਵਾਂ ਭੜਕਾਈਆਂ ਜਾ ਸਕਣ। ਪੰਜਾਬ ਪੁਲਿਸ ਨੇ ਇਹ ਹੱਤਿਆ ਦੇ ਯਤਨ ਅਸਫਲ ਬਣਾਉਂਦਿਆਂ ਇਸ ਜਥੇਬੰਦੀ ਦੇ ਇਕ ਗਿਰੋਹ ਨੂੰ ਕਾਬੂ ਕੀਤਾ ਜਿਹਨਾਂ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੁਖਜਿੰਦਰ ਸਿੰਘ, ਨਰਿੰਦਰਪਾਲ ਸਿੰਘ ਅਤੇ ਸੁਰਿੰਦਰ ਸਿੰਘ ਉਰਫ ਛਿੰਦਾ ਸ਼ਾਮਲ ਸਨ।  ਇਹਨਾਂ ਵਿਅਕਤੀਆਂ ਕੋਲੋਂ ਇਕ ਏ ਕੇ 47 ਰਾਈਫਲ ਤੇ ਉਸਦੇ 20 ਕਾਰਤੂਸ, ਇਕ 0.38 ਬੋਰ ਦਾ ਸਮਿਥ ਐਂਡ ਵੈਸਨ ਅਮਰੀਕੀ ਮਾਰਕਾ ਰਿਵਾਲਵਰ ਤੇ ਪੰਜ ਕਾਰਤੂਸ ਅਤੇ ਇਕ ਬਰਾਜ਼ੀਲੀ 0.45 ਬੋਰ ਟੌਰਸ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ ਸਨ।  ਇਸ ਸੈਲ ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਚਲਾ ਰਿਹਾ ਸੀ ਜਦਕਿ ਇਸਦਾ ਸਰਗਨਾ ਹਰਮਿੰਦਰ ਸਿੰਘ ਉਰਫ ਮਿੰਟੂ ਸੀ ਜੋ ਉਸ ਵੇਲੇ ਪਾਕਿਸਤਾਨ ਵਿਚ ਸੀ।  ਇਸ ਸੈਲ ਨੂੰ ਪਠਾਨਕੋਟ ਆਧਾਰਿਤ ਇਕ ਪ੍ਰਮੁੱਖ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਜੋ ਪੰਜਾਬ ਪੁਲਿਸ ਵੱਲੋਂ ਉਕਤ ਗ੍ਰਿਫਤਾਰੀਆਂ ਨਾਲ ਅਸਫਲ ਬਣਾ ਦਿੱਤੀ ਗਈ ਸੀ।  ਮਿੰਟੂ ਦੀ ਸਰਪ੍ਰਸਤੀ ਵਾਲੇ ਇਕ ਹੋਰ ਅਤਿਵਾਦੀ ਗਿਰੋਹ ਦਾ ਪਰਦਾਫਾਸ਼ ਅਗਸਤ 2013 ਵਿਚ ਅੰਮ੍ਰਿਤਸਰ ਵਿਖੇ ਤਿੰਨ ਵਿਅਕਤੀਆਂ ਕਰਨਦੀਪ ਸਿੰਘ ਉਰਫ ਹੈਰੀ, ਜਗਦੀਪ ਸਿੰਘ ਤੇ ਸਤਬੀਰ ਸਿੰਘ ਦੀ ਗ੍ਰਿਫਤਾਰੀ ਨਾਲ ਹੋਇਆ। ਇਸ ਗਿਰੋਹ ਵੱਲੋਂ ਵੀ ਅੰਮ੍ਰਿਤਸਰ  ਆਧਾਰਿਤ ਇਕ ਪ੍ਰਮੁੱਖ ਹਿੰਦੂ ਆਗੂ ਨੂੰ ਮਾਰਨ ਦਾ ਟੀਚਾ ਸੀ।

ਹਰਮਿੰਦਰ ਸਿੰਘ ਉਰਫ ਮਿੰਟੂ ਦਾ ਜਨਮ ਜ਼ਿਲਾ ਜਲੰਧਰ ਦੇ ਪਿੰਡ ਡਾਲੀ ਵਿਖੇ 29 ਅਪ੍ਰੈਲ 1967 ਨੂੰ ਹੋਇਆ ਤੇ 1980ਵਿਆਂ ਵਿਚ ਉਸਦਾ ਪਰਿਵਾਰ ਗੋਆ ਸ਼ਿਫਟ ਹੋ ਗਿਆ ਸੀ।  ਉਹ ਸ਼ੁਰੂ ਤੋਂ ਹੀ ਵੱਖਵਾਦੀ ਵਿਚਾਰਧਾਰਾ ਨਾਲ ਪ੍ਰਭਾਵਤ ਸੀ ਅਤੇ ਉਸਨੇ ਪਾਕਿਸਤਾਨ ਆਧਾਰਿਤ ਅਤਿਵਾਦੀ ਖਾਸ ਤੌਰ 'ਤੇ ਵਧਾਵਾ ਸਿੰਘ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੁਖੀ ਸੀ, ਨਾਲ ਸੰਪਰਕ ਬਣਾ ਲਏ ਸਨ। ਨਵੰਬਰ/ਦਸੰਬਰ 2007 ਵਿਚ ਮਿੰਟੁ ਨੇ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਦੀਆਂ 2 ਖੇਪਾਂ ਗੁਰਭੇਜ ਸਿੰਘ ਉਰਫ ਸੋਨੂੰ ਅਤੇ ਮਨਜੀਤ ਸਿੰਘ ਉਰਫ ਕਾਲਾ ਜੋ ਕਿ ਜਰਮਨੀ ਆਧਾਰਿਤ  ਗੁਰਮੀਤ ਸਿੰਘ ਉਰਫ ਬੱਗਾ ਵੱਲੋਂ ਖੜੇ ਕੀਤੇ ਗਿਰੋਹ ਦੇ ਮੈਂਬਰ ਸਨ, ਨੂੰ  ਰੋਪੜ ਵਿਖੇ ਅਤੇ ਮੋਗਾ ਦੇ ਸਰਬਜੀਤ ਸਿੰਘ, ਦਲਜੀਤ ਸਿੰਘ ਤੇ ਅਮਰੀਕ ਸਿੰਘ ਜੋ ਕਿ ਚਮਕੌਰ ਸਾਹਿਬ ਵਿਖੇ ਇਕ ਹੋਰ ਗਿਰੋਹ ਸੀ ਨੂੰ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਤੇ ਮਨਪ੍ਰੀਤ ਸਿੰਘ ਉਰਫ ਵਿੱਕੀ ਰਾਹੀਂ ਡਲੀਵਰ ਕਰਵਾਈਆਂ। ਜਦੋਂ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ ਵਿੱਕੀ ਅਤੇ ਮਿੰਟੂ ਦੇ ਠਿਕਾਣਿਠਆਂ 'ਤੇ 17 ਅਗਸਤ 2008 ਨੂੰ ਛਾਪਾ ਮਾਰਿਆ ਉਦੋਂ ਹਰਮਿੰਦਰ ਸਿੰਘ ਉਰਫ ਮਿੰਟੂ ਫਰਾਰ ਹੋ ਗਿਆ ਤੇ ਭੱਜ ਕੇ ਮਲੇਸ਼ੀਆ ਚਲਾ ਗਿਆ ਜਿਥੋਂ ਉਹ ਪਾਕਿਸਤਾਨ ਪਹੁੰਚ ਗਿਆ।  ਸ਼ੁਰੂ ਵਿਚ ਪਾਕਿਸਤਾਨ ਵਿਖੇ ਹਰਮਿੰਦਰ ਸਿੰਘ ਮਿੰਟੂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਕੰਮ ਕੀਤਾ ਪਰ ਜ਼ਿਆਦਾ ਉਤਸ਼ਾਹੀ ਤੇ ਤਕੜਾ ਪ੍ਰਬੰਧ ਹੋਣ ਕਾਰਨ ਉਸਨੇ ਪਾਕਿ ਖੁਫੀਆ ਏਜੰਸੀ ਆਈ ਐਸ ਆਈ  ਅਤੇ ਯੂਰਪ ਤੇ ਉੱਤਰੀ ਅਮਰੀਕਾ ਆਧਾਰਿਤ ਅਤਿਵਾਦੀਆਂ ਦੇ ਹਮਦਰਦਾਂ ਨਾਲ ਸਿੱਧੇ ਸੰਬੰਧ ਸਥਾਪਿਤ  ਕਰ ਲਏ ਅਤੇ ਪੈਸੇ ਇਕੱਠੇ ਕਰਨ ਲੱਗਿਆ ਤੇ ਆਪਣੀ ਜਥੇਬੰਦੀ ਖੜੀ ਕਰਨ ਦੀ ਯੋਜਨਾਬੰਦੀ ਕੀਤੀ।

ਪਾਕਿ ਖੁਫੀਆ ਏਜੰਸੀ ਆਈ ਐਸ ਆਈ  ਨਾਲ ਸੰਬੰਧ ਸਥਾਪਿਤ ਹੋਣ ਮਗਰੋਂ ਆਈ ਐਸ ਆਈ ਨੇ ਕਰਨਲ ਅਜ਼ਹਰ ਨਾਮ ਦੇ ਵਿਅਕਤੀ ਦੀ ਡਿਊਟੀ ਉਸ ਲਈ ਲਗਾਈ। ਇਸ ਮਗਰੋਂ ਉਸਨੇ ਆਈ ਐਸ ਆਈ ਦੇ ਇਸ ਅਧਿਕਾਰੀ ਨਾਲ ਨਿਰੰਤਰ ਰਾਬਤਾ ਕਾਇਮ ਰੱਖਿਆ ਤੇ ਉਸ ਤੋਂ ਭਾਰਤ ਵਿਚ ਅਤਿਵਾਦੀ ਹਮਲੇ ਕਰਨ ਲਈ ਦਿਸ਼ਾ ਨਿਰਦੇਸ਼ ਪ੍ਰਾਪਤ ਕਰਨ ਲੱਗਿਆ। ਹਰਮਿੰਦਰ ਸਿੰਘ ਮਿੰਟੂ ਨੇ ਮਨਜੀਤ ਸਿੰਘ ਉਰਫ ਜੀਤਾ ਦੀ ਅਗਵਾਈ ਹੇਠ ਇਕ ਹੋਰ ਅਤਿਵਾਦੀ ਗਿਰੋਹ ਬਣਾਇਆ ਜਿਸਨੂੰ ਗੁਰਮੀਤ ਰਾਮ ਰਹੀਮ ਸਿੰਘ ਤੇ ਪਿਆਰਾ ਸਿੰਘ ਭਨਿਆਰਾਂਵਾਲਾ ਨੂੰ ਨਿਸ਼ਾਨ ਬਣਾਉਣ ਦਾ ਕੰਮ ਸੌਂਪਿਆ ਗਿਆ। ਮਨਜੀਤ ਸਿੰਘ ਨੁੰ ਪਹਿਲਾਂ ਮਲੇਸ਼ੀਆ ਲਿਆਂਦਾ ਗਿਆ ਅਤੇ ਫਿਰ ਪਾਕਿਸਤਾਨ ਵਿਚ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ।  ਪੰਜਾਬ ਪੁਲਿਸ ਨੇ ਮਨਜੀਤ ਸਿੰਘ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਕੇ ਇਹ ਯੋਜਨਾ ਅਸਫਲ ਬਣਾ ਦਿੱਤੀ।28 ਜੁਲਾਈ 2009 ਨੂੰ ਰੁਲਦਾ ਸਿੰਘ 'ਤੇ ਹਮਲੇ ਮਗਰੋਂ ਵੱਖ ਵੱਖ  ਅਤਿਵਾਦੀ ਸੰਗਠਨਾਂ ਵਿਚ ਮਤਭੇਦ ਸਾਹਮਣੇ ਆ ਗਏ ਜਦੋਂ ਸਾਰੇ ਧੜਿਆਂ ਨੇ ਇਸਦਾ ਸਿਹਰਾ ਆਪਣੇ ਸਿਰ ਬੰਨਣ ਦੀ ਹੋੜ ਲਾ ਲਈ। ਮਿੰਟੂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਸੁਰਜੀਤ ਕਰਨ ਦਾ ਫੈਸਲਾ ਕੀਤਾ ਤੇ ਉਸਨੇ 2009 ਵਿਚ ਮਲੇਸ਼ੀਆ ਵਿਚ ਆਪਣੇ ਸਾਥੀਆਂ ਨਾਲ ਇਕ ਮੀਟਿੰਗ ਕੀਤੀ। ਇਸ ਵਿਚ  ਗਰੁੱਪ ਦੀ ਅਗਵਾਈ ਲਈ ਇਕ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਜਿਸਦਾ ਟੀਚਾ ਹਿੰਦੂ ਆਗੂਆਂ ਅਤੇ ਅਤਿਵਾਦੀਆਂ ਦੀ ਵਿਚਾਰਧਾਰਾ ਦੇ ਵਿਰੋਧੀਆਂ ਜਿਹਨਾਂ ਵਿਚ ਗੁਰਮੀਤ ਰਾਮ ਰਹੀਮ ਸਿੰਘ ਤੇ ਪਿਆਰਾ ਸਿੰਘ ਭਨਿਆਰਾਵਾਲਾ ਸ਼ਾਮਲ ਸਨ, ਨੂੰ ਨਿਸ਼ਾਨਾ ਬਣਾਉਣਾ ਸੀ ਤਾਂ ਜੋ ਵਿਦੇਸ਼ਾ  ਵਿਚਲੇ ਫੰਡ ਦੇਣ ਵਾਲਿਆਂ ਅਤੇ ਪੰਜਾਬ ਦੇ ਅਤਿਵਾਦੀਆਂ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਵਿਚ ਆਪਣੀ ਪੈਠ ਬਣਾਈ ਜਾ ਸਕੇ ਤੇ ਉਹਨਾਂ ਨੂੰ ਮਿੰਟੂ ਦੀ ਅਗਵਾਈ ਹੇਠਲੇ ਗਰੁੱਪ ਵੱਲੋਂ ਜੋੜਿਆ ਜਾ ਸਕੇ। ਇਸ ਗਰੁੱਪ ਵੱਲੋਂ ਫੰਡ ਇਕੱਠੇ ਕਰਨ, ਨਵੀਂ ਭਰਤੀ ਕਰਨ ਤੇ ਝੂਠੀਆਂ ਅਫਵਾਹਾਂ ਤੇ ਨਫਰਤ ਦਾ ਮਾਹੌਲ ਸਿਰਜਣ ਲਈ ਇੰਟਰਨੈਟ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ।

ਹਰਮਿੰਦਰ ਸਿੰਘ ਮਿੰਟੂ ਨੇ ਹਮੇਸ਼ਾ ਰਤਨਦੀਪ ਸਿੰਘ ਨਾਲ ਚੰਗੇ ਸੰਬੰਧ ਰੱਖੇ ਕਿਉਂਕਿ ਦੋਵੇਂਂ ਬੱਬਰ ਖਾਲਸਾ ਵਿਚ ਇਕੱਠੇ ਕੰਮ ਕਰਦੇ ਰਹੇ ਸਨ। ਮਿੰਟੂ ਤੇ ਬੱਬਰ ਖਾਲਸਾ ਦੇ ਤੋੜ ਵਿਛੋੜ ਮਗਰੋਂ ਤੇ ਰਤਨਦੀਪ ਸਿੰਘ ਦੇ ਬੱਬਰਾਂ ਨਾਲ ਮਤਭੇਦ ਪੈਦਾ ਹੋਣ ਉਪਰੰਤ ਦੋਵੇਂ ਹੋਰ ਨੇੜੇ ਆ ਗਏ। ਮਿੰਟੂ ਨੇ ਰਤਨਦੀਪ ਸਿੰਘ ਦੀ ਮਦਦ  ਕੀਤੀ ਤੇ 2010 ਵਿਚ ਦੋਵਾਂ ਨੇ ਰਲ ਕੇ ਹਥਿਆਰਾਂ ਤੇ ਵਿਸਫੋਟਕ ਸਮੱਗਰੀ ਦੀ ਖੇਪ ਭੇਜੀ ਜਿਸਦੇ ਇਕ ਹਿੱਸੇ ਨੂੰ ਮਈ 2010 ਵਿਚ ਅੰਮ੍ਰਿਤਸਰ ਦੇ ਸਰਕਟ ਹਾਊਸ ਨੇੜੇ ਇਕ ਵਾਹਨ ਵਿਚ ਰੱਖਿਆ ਗਿਆ ਸੀ।  ਮਿੰਟੂ ਖਿਲਾਫ ਰਾਜ ਦੇ ਵੱਖ ਵੱਖ ਥਾਣਿਆਂ ਵਿਚ ਦੱਸ ਮੁਕੱਦਮੇ ਦਰਜ ਹਨ। ਗੁਰਪ੍ਰੀਤ ਸਿੰਘ ਉਰਫ ਗੋਪੀ ਗੁਰਦਾਸਪੁਰ ਜ਼ਿਲੇ ਦੇ ਖੋਖਰ ਪਿੰਡ ਨਾਲ ਸੰਬੰਧਤ ਹੈ ਜਿਸਦਾ ਜਨਮ 12 ਅਕਤੂਬਰ 1987 ਨੂੰ ਹੋਇਆ। ਇਲੈਕਟ੍ਰਿਕ ਇੰਜੀਨੀਅਰਿੰਗ ਵਿਚ ਡਿਪਲੋਮਾ ਕਰਨ ਮਗਰੋਂ ਉਹ ਨਵੰਬਰ 2009 ਵਿਚ ਦੁਬਈ ਚਲਾ ਗਿਆ ਜਿਥੇ ਉਸਨੇ ਸਾਢੇ ਤਿੰਨ ਸਾਲ ਗੁਜਾਰੇ। ਦੁਬਈ ਤੋਂ ਉਹ ਧਾਰਮਿਕ ਜੱÎਥਿਆਂ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਗਿਆ ਜਿਥੇ ਪਾਕਿਸਤਾਨ ਆਧਾਰਿਤ ਪੰਜਾਬ ਦੇ ਅਤਿਵਾਦੀਆਂ ਨੇ ਉਸਨੂੰ ਭਰਮਾ ਲਿਆ।  ਉਸਨੂੰ ਪਾਕਿਸਤਾਨ ਵਿਚ ਹਥਿਆਰਾਂ ਦੀ ਸਿਖਲਾਈ ਦਿੱਤੀ ਗਈ ਤੇ ਉਹ ਹਰਮਿੰਦਰ ਸਿੰਘ ਮਿੰਟੂ ਦਾ ਕਰੀਬੀ ਸਾਥੀ ਬਣ ਗਿਆ। ਉਸਨੂੰ ਮਿੰਟੂ ਨੇ ਪਠਾਨਕੋਟ ਦੇ ਇਕ ਪ੍ਰਮੁੱਖ ਹਿੰਦੂ ਆਗੂ ਨੂੰ ਮਾਰਨ ਅਤੇ ਇਸ ਉਦੇਸ਼ ਵਾਸਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਇਕ ਸਲੀਪਰ ਸੈਲ ਕਾਇਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਿਸਨੂੰ ਸਤੰਬਰ 2013 ਵਿਚ ਪੁਲਸ ਨੇ ਨਕਾਮ ਕਰ ਦਿੱਤਾ। ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਹਰਮਿੰਦਰ ਸਿੰਘ ਮਿੰਟੂ ਨਾਲ ਸੰਪਰਕ ਰੱਖਿਆ ਤੇ ਮਿੰਟੂ ਦੇ 2014 ਵਿਚ ਥਾਈਲੈਂਡ ਪਹੁੰਚਣ ਮਗਰੋਂ ਵੀ ਉਸ ਨਾਲ ਸੰਬੰਧ ਕਾਇਮ ਰੱਖੇ। ਇਥੇ ਜ਼ਿਕਰਯੋਗ ਹੈ ਕਿ ਸੁਤੰਤਰਤਾ ਦਿਵਸ 2014 ਮੌਕੇ ਹਾਈ ਅਲਰਟ ਹਰਮਿੰਦਰ ਸਿੰਘ ਮਿੰਟੂ ਵੱਲੋਂ ਪੰਜਾਬ ਅੰਦਰ ਅਤਿਵਾਦੀ ਕਾਰਵਾਈਆਂ ਦੀ ਵਿਉਂਤਬੰਦੀ ਦੀਆਂ ਖੁਫੀਆ ਜਾਣਕਾਰੀਆਂ ਮਿਲਣ ਕਾਰਨ ਹੀ ਜਾਰੀ ਕੀਤਾ ਗਿਆ ਸੀ।   ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਕ੍ਰਮਵਾਰ ਜਲੰਧਰ ਤੇ ਗੁਰਦਾਸਪੁਰ ਲਿਆਂਦਾ ਜਾ ਰਿਹਾ ਹੈ ਜਿਥੇ ਉਸਨੂੰ ਸਮਰਥਾ ਅਦਾਲਤਾਂ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ ਤਾਂ ਕਿ ਉਹਨਾਂ ਤੋਂ ਹਿਰਾਸਤੀ ਪੁੱਛ ਗਿੱਛ ਕੀਤੀ ਜਾ ਸਕੇ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਇਸ ਮੌਕੇ ਪੰਜਾਬ ਦੇ ਏ ਡੀ ਜੀ ਪੀ ਇੰਟੈਲੀਜੈਂਸ ਸ੍ਰੀ ਹਰਦੀਪ ਸਿੰਘ ਢਿੱਲੋਂ ਅਤੇ ਆਈ ਜੀ ਪੀ ਕਾਉਂਟਰ ਇੰਟੈਲੀਜੈਂਸ ਸ੍ਰੀ ਗੌਰਵ ਯਾਦਵ ਵੀ ਹਾਜ਼ਰ ਸਨ।  

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD