Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪੰਜਾਬ ਪੁਲਿਸ ਨੇ ਥਾਈਲੈਂਡ ਵਿਚ ਲੁਕੇ ਅੱਤਵਾਦੀ ਰਮਨਦੀਪ ਗੋਲਡੀ ਦੀ ਪੈੜ ਨੱਪਦਿਆਂ ਕੀਤਾ ਚੇਨਈ ਹਵਾਈ ਅੱਡੇ ਤੋਂ ਗ੍ਰਿਫਤਾਰ

2009 ਦੇ ਰੁਲਦਾ ਸਿੰਘ ਕਤਲ ਕੇਸ ਵਿਚ ਲੋੜੀਂਦੇ ਗੋਲਡੀ ਨੇ ਲਾਏ ਸਨ ਪਾਕਿਸਤਾਨ, ਥਾਈਲੈਂਡ ਅਤੇ ਮਲੇਸ਼ੀਆ ਵਿਚ ਡੇਰੇ

ਰਮਨਦੀਪ ਗੋਲਡੀ
ਰਮਨਦੀਪ ਗੋਲਡੀ

Web Admin

Web Admin

5 Dariya News

ਚੰਡੀਗੜ੍ਹ , 06 Nov 2014

Last updated on: Nov 06, 2014, 00:00 IST

ਪੰਜਾਬ ਪੁਲਿਸ ਨੂੰ ਲੋੜੀਂਦੇ ਚੋਟੀ ਦੇ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਵਿਚ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਰਮਨਦੀਪ ਸਿੰਘ ਉਰਫ ਗੋਲਡੀ ਨੂੰ ਸਵੇਰੇ 1:30 ਵਜੇ ਚੇਨਈ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਗੌਰਵ ਯਾਦਵ, ਆਈ.ਜੀ/ਕਾਊਂਟਰ ਇੰਟੈਲੀਜੰਸ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਲੁਕੇ ਹੋਏ ਲੋੜੀਂਦੇ ਅੱਤਵਾਦੀਆਂ ਨੂੰ ਕਾਬੂ ਕਰਨ ਦੀ ਚਲ ਰਹੀ ਮੁਹਿੰਮ ਦੌਰਾਨ ਰਮਨਦੀਪ ਸਿੰਘ ਗੋਲਡੀ ਦੇ ਥਾਈਲੈਂਡ ਵਿਚ ਹੋਣ ਦਾ ਪਤਾ ਲੱਗਿਆ ਸੀ ਅਤੇ ਉਸ ਦਾ ਪਿਛਾ ਕਰਨ ਲਈ ਇੱਕ 2 ਮੈਂਬਰੀ ਟੀਮ ਜਿਸ ਵਿਚ ਸ਼੍ਰੀ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਰਾਜਪੁਰਾ ਅਤੇ ਸ਼੍ਰੀ ਮਨਦੀਪ ਸਿੰਘ, ਇੰਸਪੈਕਟਰ ਕਾਊਂਟਰ ਇੰਟੈਲੀਜੰਸ ਸ਼ਾਮਲ ਸਨ ਸਤੰਬਰ-ਅਕਤੂਬਰ 2014 ਦੌਰਾਨ ਤਿੰਨ ਹਫਤਿਆਂ ਤੱਕ ਥਾਈਲੈਂਡ ਵਿਚ ਰਹੇ ਪਰ ਗੋਲਡੀ ਉਸ ਅਰਸੇ ਦੌਰਾਨ ਮਲੇਸ਼ੀਆ ਚਲੇ ਜਾਣ ਵਿਚ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਫੇਰ ਉਸ ਦਾ ਮਲੇਸ਼ੀਆ ਵਿਚ ਪਤਾ ਲਾ ਕੇ ਕੇਂਦਰੀ ਏਜੰਸੀਆਂ ਅਤੇ ਮਲੇਸ਼ੀਅਨ ਅਧਿਕਾਰੀਆਂ ਨਾਲ ਤਾਲਮੇਲ ਉਪਰੰਤ ਉਸਨੂੰ ਅੱਜ ਸਵੇਰੇ ਚੇਨਈ ਲਿਆਂਦਾ ਗਿਆ ਜਿਥੇ ਸ਼੍ਰੀ ਸੋਹਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ। 

ਇਥੇ ਇਹ ਜ਼ਿਕਰਯੋਗ ਹੈ ਕਿ ਰਮਨਦੀਪ ਗੋਲਡੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਭਿੰਡਰਾਂਵਾਲੇ ਟਾਈਗਰ ਫੋਰਸ ਦੇ ਮੁੱਖੀ ਰਤਨਦੀਪ ਸਿੰਘ ਜੋ ਕਿ ਚੋਟੀ ਦੇ ਅੱਤਵਾਦੀਆਂ ਪਰਮਜੀਤ ਸਿੰਘ ਪੰਜਵੜ ਅਤੇ ਵਧਾਵਾ ਸਿੰਘ ਦਾ ਸਾਬਕਾ ਸਾਥੀ ਸੀ ਨੂੰ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੀ ਇੱਕ ਟੀਮ ਵਲੋਂ ਯੂ.ਪੀ ਦੇ ਸ਼ਹਿਰ ਗੋਰਖਪੁਰ ਤੋਂ 17 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਰਤਨਦੀਪ ਸਿੰਘ 1993 ਤੋਂ ਪਾਕਿਸਤਾਨ ਵਿਚ ਟਿਕਿਆ ਹੋਇਆ ਸੀ ਅਤੇ ਬੰਬ ਧਮਾਕਿਆਂ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਉਸ ਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦਾ ਨਗਦ ਇਨਾਮ ਸੀ ਜਿਸ ਲਈ ਪੰਜਾਬ ਪੁਲਿਸ ਵਲੋਂ ਆਪਣੀ ਨੀਤੀ ਤਹਿਤ ਦਾਅਵਾ ਨਹੀਂ ਕੀਤਾ ਗਿਆ ਸੀ।ਸ਼੍ਰੀ ਗੌਰਵ ਯਾਦਵ ਨੇ ਅੱਗੇ ਦੱਸਿਆ ਕਿ ਰਮਨਦੀਪ ਸਿੰਘ ਉਰਫ ਗੋਲਡੀ ਪੁੱਤਰ ਨਰਪਿੰਦਰ ਸਿੰਘ ਵਾਸੀ ਵਾਰਡ ਨੰ:10, ਮੁਹੱਲਾ ਸਿੰਘਪੁਰਾ, ਬੱਸੀ ਪਠਾਣਾ ਨੇ ਲੁਧਿਆਣਾ ਜਿਲ੍ਹੇ ਦੇ ਕਸਬੇ ਸੁਧਾਰ ਸਥਿਤ ਕਾਲਜ ਤੋਂ ਬੀ.ਐਡ ਕੀਤੀ ਸੀ ਜਿਥੇ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਦਰਸ਼ਨ ਸਿੰਘ ਵਾਸੀ ਮੁਕਾਰੋਂਪੁਰ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸੰਪਰਕ ਵਿਚ ਆਇਆ ਜਿਸ ਨੇ ਅੱਗੇ ਉਸ ਦੀ ਜਾਣਪਛਾਣ ਇੰਗਲੈਂਡ ਸਥਿਤ ਚੋਟੀ ਦੇ ਅੱਤਵਾਦੀ ਪਰਮਜੀਤ ਸਿੰਘ ਉਰਫ ਪੰਮਾ ਨਾਲ ਕਰਵਾਈ। ਉਨ੍ਹਾਂ ਦੱਸਿਆ ਕਿ ਆਰ.ਐਸ.ਐਸ ਦੇ ਇੱਕ ਵਿੰਗ ਰਾਸ਼ਟਰੀਯ ਸਿੱਖ ਸੰਗਤ ਦੇ ਮੁਖੀ ਰੁਲਦਾ ਸਿੰਘ ਨੂੰ ਕਤਲ ਕਰਨ ਦੀ ਅੱਤਵਾਦੀ ਸਾਜਸ਼ ਇੰਗਲੈਂਡ ਵਿਚ ਪਰਮਜੀਤ ਸਿੰਘ ਉਰਫ ਪੰਮਾ ਨੇ ਰਚੀ ਸੀ ਜਿਸ ਨੂੰ ਅੱਗੇ ਭਾਰਤ ਵਿਚ ਰਮਨਦੀਪ ਸਿੰਘ ਗੋਲਡੀ ਨੇ ਅਮਲੀ ਜਾਮਾ ਪਹਿਨਾਇਆ। 2 ਇੰਗਲੈਂਡ ਸਥਿਤ ਵਿਅਕਤੀਆਂ ਗੁਰਸ਼ਰਨ ਸਿੰਘ ਅਤੇ ਪਿਆਰਾ ਸਿੰਘ ਨੂੰ ਰੁਲਦਾ ਸਿੰਘ ਨੂੰ ਗੋਲੀ ਮਾਰਨ ਦਾ ਜਿੰਮਾ ਸੌਪਿਆ ਗਿਆ ਸੀ। 

ਜਦੋਂ ਕਿ ਰਮਨਦੀਪ ਸਿੰਘ ਗੋਲਡੀ ਨੇ ਆਪਣੇ 2 ਸਾਥੀਆਂ ਦਰਸ਼ਨ ਸਿੰਘ ਅਤੇ ਜਗਮੋਹਨ ਸਿੰਘ ਨਾਲ ਮਿਲ ਕੇ ਨਿਸ਼ਾਨੇ ਦੀ ਰੈਕੀ ਕਰਨ ਅਤੇ ਇਸ ਕੰਮ ਨੂੰ ਮੁਕੰਮਲ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਰੁਲਦਾ ਸਿੰਘ ਨੂੰ 28 ਜੁਲਾਈ, 2009 ਨੂੰ ਉਸ ਦੇ ਘਰ ਦੇ ਪਿਛਲੇ ਦਰਵਾਜ਼ੇ 'ਤੇ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਆਪਣਾ ਵਾਹਨ ਖੜ੍ਹਾ ਕਰ ਰਿਹਾ ਸੀ ਅਤੇ ਉਹ ਬਾਅਦ ਵਿਚ 15 ਅਗਸਤ, 2009 ਨੂੰ ਪੀ.ਜੀ.ਆਈ, ਚੰਡੀਗੜ੍ਹ ਵਿਖੇ ਦਮ ਤੋੜ ਗਿਆ ਸੀ। ਇਸ ਸਬੰਧ ਵਿਚ ਆਈ.ਪੀ.ਸੀ ਦੀ ਧਾਰਾ 302/34, 25 ਆਰਮਜ਼ ਐਕਟ ਅਤੇ 15, 16, 17 ਗੈਰ ਕਾਨੂੰਨੀ ਸਰਗਰਮੀਆਂ ਰੋਕੁ ਕਾਨੂੰਨ ਤਹਿਤ ਪਟਿਆਲਾ ਜਿਲ੍ਹੇ ਦੇ ਤ੍ਰਿਪੜੀ ਪੁਲਿਸ ਥਾਣੇ ਵਿਖੇ ਮੁਕੱਦਮਾ ਨੰ:279 ਮਿਤੀ 29-7-2009 ਨੂੰ ਦਰਜ਼ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਰੁਲਦਾ ਸਿੰਘ 'ਤੇ ਹਮਲੇ ਉਪਰੰਤ ਇਹ ਅੱਤਵਾਦੀ ਗ੍ਰੋਹ ਕਿਸੇ ਤਰ੍ਹਾਂ ਦੇ ਸ਼ੱਕ ਜਾਂ ਤਫਤੀਸ਼ ਤੋਂ ਬਚਣ ਲਈ ਖਿੰਡ ਪੁੰਡ ਗਿਆ ਸੀ ਅਤੇ ਰਮਨਦੀਪ ਗੋਲਡੀ ਵੀ ਬਚ ਕੇ ਥਾਈਲੈਂਡ ਚਲਾ ਗਿਆ ਜਿਥੋਂ ਉਹ ਅੱਗੇ ਪਾਕਿਸਤਾਨ ਗਿਆ ਅਤੇ ਦੋ ਹਫਤਿਆਂ ਦੀ ਹਥਿਆਰ ਚਲਾਉਣ ਦੀ ਸਿਖਲਾਈ ਲਈ ਉਹ ਕੁਝ ਸਮੇਂ ਲਈ ਭਾਰਤ ਵੀ ਪਰਤਿਆ ਕਿਉਂਕਿ ਉਸ ਸਮੇਂ ਰੁਲਦਾ ਸਿੰਘ ਕਤਲ ਕੇਸ ਬਾਰੇ ਕੋਈ ਸੁਰਾਗ ਨਾ ਲੱਗਣ ਕਾਰਨ ਚਰਚਾ ਥੋੜੀ ਘੱਟ ਹੋਈ ਸੀ। ਸਤੰਬਰ, 2009 ਵਿਚ ਪੰਜਾਬ ਪੁਲਿਸ ਨੇ ਇਸ ਮਾਮਲੇ ਨੂੰ ਹਲ ਕਰ ਦਿਆਂ ਜਗਮੋਹਨ ਸਿੰਘ ਅਤੇ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਗੋਲਡੀ ਨੇਪਾਲ ਬਚ ਨਿਕਲਣ ਵਿਚ ਸਫਲ ਹੋ ਗਿਆ ਸੀ। ਉਹ ਤਕਰੀਬਨ ਅਗਲੇ ਇੱਕ ਡੇਢ ਸਾਲ ਤੱਕ ਨੇਪਾਲ ਹੀ ਰਿਹਾ ਅਤੇ ਸਾਹ ਬਰਹਮਦੇਵ ਦੇ ਨਾਂ ਹੇਠ ਇੱਕ ਫਰਜ਼ੀ ਨੇਪਾਲੀ ਪਾਸਪੋਰਟ ਹਾਸਲ ਕਰਨ ਵਿਚ ਵੀ ਸਫਲ ਹੋ ਗਿਆ। ਬਾਅਦ ਵਿਚ ਅਮਰਜੀਤ ਸਿੰਘ, ਦਲਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਵੀ ਰੁਲਦਾ ਕਤਲ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਆਈ.ਜੀ ਕਾਊਂਟਰ ਇੰਟੈਲੀਜੰਸ ਨੇ ਅੱਗੇ ਦੱਸਿਆ ਕਿ ਨੇਪਾਲ ਵਿਚ ਕਿਆਮ ਦੌਰਾਨ ਉਸ ਦੀ ਪਾਕਿਸਤਾਨ ਤੋਂ ਸਿਖਲਾਈ ਪ੍ਰਾਪਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਾਜ ਨਾਲ ਮਾਰਚ-ਅਪ੍ਰੈਲ, 2010 ਵਿਚ ਸਾਂਝ ਪੈ ਗਈ ਅਤੇ ਇਨ੍ਹਾਂ ਦੋਵਾਂ ਨੇ ਅੱਗੇ ਜਸਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਨਾਲ ਲੈਕੇ ਇੱਕ ਅੱਤਵਾਦੀ ਗ੍ਰੋਹ ਕਾਇਮ ਕਰ ਲਿਆ, ਜੋ ਕਿ ਪਟਿਆਲਾ ਅਤੇ ਅੰਬਾਲਾ ਵਿਖੇ ਦੋ ਬੰਬ ਧਮਾਕਿਆਂ ਲਈ ਜਿੰਮੇਵਾਰ ਹੈ। ਪਟਿਆਲਾ ਵਿਖੇ ਬੰਬ ਧਮਾਕਾ 20 ਅਪ੍ਰੈਲ, 2010 ਨੂੰ ਹੋਇਆ ਸੀ। ਪਰਮਜੀਤ ਸਿੰਘ ਉਰਫ ਪੰਮਾ ਗੋਲਡੀ ਦਾ ਗੁਰੂ ਅਤੇ ਪਾਕਿ ਅਧਾਰਿਤ ਖਾਲਿਸਤਾਨ ਟਾਈਗਰ ਫੋਰਸ ਦੇ ਮੁੱਖੀ ਜਗਤਾਰ ਸਿੰਘ ਤਾਰਾ ਨਾਲ ਸੰਪਰਕ ਵਿਚ ਬਣਿਆ ਰਿਹਾ। ਪੰਮਾ ਅਤੇ ਗੋਲਡੀ ਹੀ ਇਸ ਧਮਾਕੇ ਦੇ ਮੁੱਖ ਸਾਜਸ਼ਕਾਰ ਸਨ। ਇਸ ਸਬੰਧ ਵਿਚ ਪੁਲਿਸ ਥਾਣਾ ਕੋਤਵਾਲੀ, ਪਟਿਆਲਾ ਵਿਖੇ 28 ਅਪ੍ਰੈਲ, 2010 ਨੂੰ ਇੱਕ ਮੁਕਦਮਾ ਨੰ:159 ਵੀ ਦਰਜ਼ ਹੋਇਆ ਸੀ। ਪੰਜਾਬ ਪੁਲਿਸ ਨੇ ਇਸ ਕੇਸ ਨੂੰ ਹਲ ਕਰਦਿਆਂ ਜਸਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਇੰਕਸ਼ਾਫ 'ਤੇ ਦੋ ਹੋਰ ਬੰਬ ਵੀ ਬਰਾਮਦ ਕੀਤੇ ਸਨ, ਜਦੋਂ ਕਿ ਗੋਲਡੀ ਅਤੇ ਪੰਮਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹੇ।

ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਬੰਬ ਧਮਾਕੇ ਉਪਰੰਤ ਗੋਲਡੀ ਨੇਪਾਲ ਵਾਪਸ ਚਲਾ ਗਿਆ ਅਤੇ ਉਸ ਨੇ ਹੌਲੀ ਹੌਲੀ ਆਪਣਾ ਟਿਕਾਣਾ ਸਾਲ 2011 ਵਿਚ ਥਾਈਲੈਂਡ ਵਿਚ ਬਣਾ ਲਿਆ। ਇਸ ਮੰਤਵ ਲਈ ਉਸਨੇ ਸਾਹ ਬਰਹਮਦੇਵ ਦੇ ਨਾਂ 'ਤੇ ਬਣੇ ਫਰਜ਼ੀ ਨੇਪਾਲੀ ਪਾਸਪੋਰਟ ਦੀ ਵਰਤੋਂ ਕੀਤੀ। ਉਸਨੇ ਇੱਕ ਟੂਰਜ਼ ਐਂਡ ਟਰੈਵਲ ਏਜੰਸੀ ਵਿਚ ਕੰਮ ਕੀਤਾ 'ਤੇ ਹਾਲ ਹੀ ਵਿਚ ਇੱਕ ਇੰਪੋਰਟ-ਐਕਸਪੋਰਟ ਫਰਮ ਯੂਰੋ 2014 ਪ੍ਰਾਈਵੇਟ ਲਿਮਿਟਡ ਬੈਂਗਕਾਕ ਵਿਖੇ ਕਾਇਮ ਕੀਤੀ। ਗੋਲਡੀ ਪਾਕਿਸਤਾਨ ਸਥਿਤ ਅੱਤਵਾਦੀ ਆਗੂਆਂ ਅਤੇ ਅੱਤਵਾਦੀਆਂ ਤੋਂ ਬਿਨਾਂ ਉਤਰੀ ਅਮਰੀਕਾ ਅਤੇ ਯੂਰਪ ਵਿਚਲੇ ਗਰਮ ਦਲੀਆਂ ਦੇ ਨਿਰੰਤਰ ਸੰਪਰਕ ਵਿਚ ਰਿਹਾ ਅਤੇ ਥਾਈਲੈਂਡ ਵਿਚ ਅੱਤਵਾਦ ਨਾਲ ਸਬੰਧਤ ਸਾਰੀਆਂ ਸਰਗਰਮੀਆਂ ਦਾ ਧੂਰਾ ਬਣਿਆ। ਉਸਨੇ ਪੰਜਾਬ ਦੇ ਅੱਤਵਾਦੀਆਂ ਨੂੰ ਦੱਖਣੀ ਪੂਰਬੀ ਏਸ਼ੀਆ ਵਿਚ ਬੁਨਿਆਦੀ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਮਾਮਲਾ ਨੇਪਾਲ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਉਸ ਦਾ ਫਰਜੀ ਨੇਪਾਲੀ ਪਾਸਪੋਰਟ ਖਾਰਜ ਕਰਵਾਇਆ ਗਿਆ। ਉਸਨੂੰ ਵਾਪਸ ਲਿਆਉਣ ਲਈ ਡੀ.ਐਸ.ਪੀ ਸ਼੍ਰੀ ਰਜਿੰਦਰ ਸੋਹਲ ਅਤੇ ਤੇਜਿੰਦਰਜੀਤ ਸਿੰਘ ਵਿਰਕ, ਡੀ.ਐਸ.ਪੀ ਕਾਊਂਟਰ ਇੰਟੈਲੀਜੰਸ/ਆਪਰੇਸ਼ਨਜ਼ ਨੂੰ ਰਮਨਦੀਪ ਗੋਲਡੀ ਨੂੰ ਵਾਪਸ ਲਿਆਉਣ ਲਈ ਲੋੜੀਂਦਾ ਤਾਲਮੇਲ ਕਰਨ ਲਈ ਮਲੇਸ਼ੀਆ ਭੇਜਿਆ ਗਿਆ ਅਤੇ ਇਹ ਅਧਿਕਾਰੀ ਉਸਨੂੰ ਏਅਰ ਇੰਡੀਆ ਦੀ ਫਲਾਈਟ ਨੰ:621 ਰਾਹੀਂ ਅੱਜ ਸਵੇਰੇ 1:30 ਵਜੇ ਚੇਨਈ ਹਵਾਈ ਅੱਡੇ 'ਤੇ ਵਾਪਸ ਲਿਆਏ। ਰੁਲਦਾ ਕਤਲ ਕੇਸ ਅਤੇ ਪਟਿਆਲਾ ਬੰਬ ਧਮਾਕੇ ਦੀਆਂ ਫਾਈਲਾਂ ਸਮੇਤ ਪੰਜਾਬ ਦੀ ਇੱਕ ਪੁਲਿਸ ਪਾਰਟੀ ਨੂੰ ਉਕਤ ਹਵਾਈ ਅੱਡੇ 'ਤੇ ਤਾਇਨਾਤ ਕੀਤਾ ਗਿਆ ਜਿਥੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਪਾਰਟੀ ਗੋਲਡੀ ਨੂੰ ਹਵਾਈ ਜਾਹਜ਼ ਰਾਹੀ ਚੇਨਈ ਤੋਂ ਨਵੀਂ ਦਿੱਲੀ ਅਤੇ ਅੱਗੇ ਨਵੀਂ ਦਿੱਲੀ ਤੋਂ ਪਟਿਆਲਾ ਸੜਕ ਰਸਤੇ ਲਿਆਈ ਹੈ।ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵਲੋਂ ਕੀਤੇ ਗਏ ਸ਼ਲਾਘਾਯੋਗ ਕਾਰਜ਼ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਡੀ.ਜੀ.ਪੀ ਸ਼੍ਰੀ ਸੁਮੇਧ ਸਿੰਘ ਵਲੋਂ ਰਜਿੰਦਰ ਸਿੰਘ ਸੋਹਲ, ਡੀ.ਐਸ.ਪੀ ਰਾਜਪੁਰਾ, ਤੇਜਿੰਦਰ ਸਿੰਘ ਵਿਰਕ, ਡੀ.ਐਸ.ਪੀ ਕਾਊਂਟਰ ਇੰਟੈਲੀਜੰਸ ਅਤੇ ਮਨਦੀਪ ਸਿੰਘ, ਇੰਸਪੈਕਟਰ, ਕਾਊਂਟਰ ਇੰਟੈਲੀਜੰਸ ਨੂੰ ਡਾਇਰੈਕਟਰ ਜਨਰਲਜ਼ ਕਮੈਂਡੇਸ਼ਨ ਡਿਸਕ ਨਾਲ ਸਨਮਾਨਤ ਕਰਨ ਦਾ ਐਲਾਨ ਕਰਨ ਤੋਂ ਇਲਾਵਾ ਇਸ ਸਮੁੱਚੇ ਆਪਰੇਸ਼ਨ ਦੌਰਾਨ ਅਹਿੰਮ ਭੂਮਿਕਾ ਨਿਭਾਉਣ ਵਾਲੇ ਦੋ ਮੁੱਖ ਸਿਪਾਹੀਆਂ ਨੂੰ ਸਹਾਇਕ ਸਬ ਇੰਸਪੈਕਟਰ ਦਾ ਰੈਂਕ ਦੇਣ ਦਾ ਵੀ ਫੈਸਲਾ ਕੀਤਾ ਹੈ। ਪੁਲਿਸ ਵਲੋਂ ਗੋਲਡੀ ਨੂੰ ਸਬੰਧਤ ਅਦਾਲਤ ਵਿਚ ਪੇਸ਼ ਕਰਕੇ ਉਸਦੀ ਹਿਰਾਸਤੀ ਪੁੱਛ ਗਿੱਛ ਲਈ ਰਿਮਾਂਡ ਲਿਆ ਜਾ ਰਿਹਾ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। 

 

 

Tags: CRIME NEWS INDIA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD